Ramadan 2023: ਇਨ੍ਹਾਂ Tips ਨਾਲ ਰੋਜੇ ਵਿੱਚ ਵੀ ਰੱਖਿਆ ਜਾ ਸਕਦਾ ਹੈ ਦਿਲ ਦਾ ਖਾਸ ਖਿਆਲ Punjabi news - TV9 Punjabi

Ramadan 2023: ਇਨ੍ਹਾਂ Tips ਨਾਲ ਰੋਜੇ ਵਿੱਚ ਵੀ ਰੱਖਿਆ ਜਾ ਸਕਦਾ ਹੈ ਦਿਲ ਦਾ ਖਾਸ ਖਿਆਲ

Published: 

07 Apr 2023 19:19 PM

ਰਮਜ਼ਾਨ 2023: ਦਿਲ ਦੇ ਰੋਗੀਆਂ, ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਰੋਗੀਆਂ ਨੂੰ ਵਰਤ ਰੱਖਣ ਸਮੇਂ ਆਪਣਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ। ਜਾਣੋ ਕਿ ਰੋਜੇ ਰੱਖਣ ਦੌਰਾਨ ਤੁਸੀਂ ਦਿਲ ਦੀ ਸਿਹਤ ਦਾ ਧਿਆਨ ਕਿਵੇਂ ਰੱਖ ਸਕਦੇ ਹੋ।

Ramadan 2023: ਇਨ੍ਹਾਂ Tips ਨਾਲ ਰੋਜੇ ਵਿੱਚ ਵੀ ਰੱਖਿਆ ਜਾ ਸਕਦਾ ਹੈ ਦਿਲ ਦਾ ਖਾਸ ਖਿਆਲ
Follow Us On

ਰੋਜੇ ਰੱਖਣ ਜਾਂ ਵਰਤ ਰੱਖਣ ਵਰਗੇ ਨਿਯਮ ਦੁਨੀਆਂ ਭਰ ਵਿੱਚ ਸਦੀਆਂ ਤੋਂ ਚੱਲ ਰਹੇ ਹਨ। ਭਾਵੇਂ ਇਹ ਨਵਰਾਤਰੀ ਹੋਵੇ ਜਾਂ ਰਮਜ਼ਾਨ, ਲੋਕ ਫਾਸਟਿੰਗ ਰੱਖ ਕੇ ਆਪਣੇ ਰੱਬ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ। ਵਰਤ ਰੱਖਣ ਨਾਲ ਭਾਰ ਘਟਾਉਣ ਤੋਂ ਲੈ ਕੇ ਇਨਸੁਲਿਨ ਸੰਤੁਲਨ ਤੱਕ ਕਈ ਸਿਹਤ ਲਾਭ ਹੁੰਦੇ ਹਨ, ਪਰ ਇਸ ਦੌਰਾਨ ਦਿਲ ਦੀ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਦਿਲ ਦੇ ਰੋਗੀਆਂ, ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਰੋਗੀਆਂ ਨੂੰ ਰੋਜਾ ਰੱਖਣ ਸਮੇਂ ਆਪਣਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ। ਜਾਣੋ ਕਿ ਰੋਜਾਰੱਖਣ ਦੌਰਾਨ ਤੁਸੀਂ ਦਿਲ ਦੀ ਸਿਹਤ ਦਾ ਧਿਆਨ ਕਿਵੇਂ ਰੱਖ ਸਕਦੇ ਹੋ।

ਓਵਰਈਟਿੰਗ ਦੇ ਨੁਕਸਾਨ

ਭੁੱਖਮਰੀ ਦੇ ਕਾਰਨ ਸਰੀਰ ਵਿੱਚ ਹਾਰਮੋਨਲ ਬਦਲਾਅ ਵੀ ਹੋਣ ਲੱਗਦੇ ਹਨ। ਜਦੋਂ ਤੁਸੀਂ ਲੰਬੇ ਸਮੇਂ ਤੱਕ ਭੁੱਖੇ ਰਹਿੰਦੇ ਹੋ ਅਤੇ ਅਚਾਨਕ ਜ਼ਿਆਦਾ ਖਾਣ ਨਾਲ ਹਾਰਮੋਨ ਵੀ ਡਿਸਟਰਬ ਹੋ ਜਾਂਦੇ ਹਨ। ਰੋਜਾ ਰੱਖਣ ਤੋਂ ਬਾਅਦ ਕਦੇ ਵੀ ਭਾਰੀ ਭੋਜਨ ਨਾ ਖਾਓ, ਭਾਵੇਂ ਤੁਹਾਨੂੰ ਪੂਰਾ ਦਿਨ ਭੁੱਖ ਲੱਗੀ ਹੋਵੇ।

ਫਲੂਅਡ ਬੈਲੇਂਸ ਨੂੰ ਮੈਨਟੇਨ ਕਰੋ

ਜੇਕਰ ਤੁਸੀਂ ਹਾਈ ਬੀਪੀ ਜਾਂ ਦਿਲ ਦੀ ਬਿਮਾਰੀ ਤੋਂ ਪੀੜਤ ਹੋ, ਤਾਂ ਨਿਸ਼ਚਤ ਤੌਰ ‘ਤੇ ਵਰਤ ਦੇ ਦੌਰਾਨ ਸਰੀਰ ਨੂੰ ਹਾਈਡਰੇਟ ਰੱਖੋ। ਸਾਨੂੰ ਰੋਜ਼ਾਨਾ ਘੱਟ ਤੋਂ ਘੱਟ 8 ਗਲਾਸ ਪਾਣੀ ਪੀਣਾ ਚਾਹੀਦਾ ਹੈ। ਮਰੀਜ਼ਾਂ ਨੂੰ diuretics ਯਾਨੀ ਵਾਟਰ ਪਿਲਸ ਸ਼ਾਮ ਦੀ ਬਜਾਏ ਸਵੇਰੇ ਲੈਣੀਆਂ ਚਾਹੀਦੀਆਂ ਹਨ ਤਾਂ ਜੋ ਸਰੀਰ ਵਿੱਚ ਹਾਈਡ੍ਰੇਸ਼ਨ ਦਾ ਪੱਧਰ ਬਰਕਰਾਰ ਰਹੇ।

ਕੈਫੀਨ ਤੋਂ ਬਚੋ

ਚਾਹ ਜਾਂ ਕੌਫੀ ਵਿਚ ਮੌਜੂਦ ਕੈਫੀਨ ਜ਼ਿਆਦਾ ਮਾਤਰਾ ਵਿਚ ਪਿਸ਼ਾਬ ਆਉਣ ਦੀ ਸਮੱਸਿਆ ਪੈਦਾ ਕਰ ਸਕਦੀ ਹੈ ਅਤੇ ਇਸ ਨਾਲ ਡੀਹਾਈਡ੍ਰੇਸ਼ਨ ਹੋ ਸਕਦਾ ਹੈ। ਇਸ ਤੋਂ ਇਲਾਵਾ ਕੈਫੀਨ ਦਿਲ ਦੀ ਧੜਕਣ ਅਤੇ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਵਧਾ ਸਕਦੀ ਹੈ। ਚਾਹ ਜਾਂ ਕੌਫੀ ਦੀ ਬਜਾਏ ਤੁਸੀਂ ਪੁਦੀਨੇ ਜਾਂ ਅਦਰਕ ਨਾਲ ਬਣੇ ਡ੍ਰਿੰਕ ਪੀ ਸਕਦੇ ਹੋ। ਅਜਿਹਾ ਕਰਨ ਨਾਲ ਬਲੋਟਿੰਗ ਜਾਂ ਹੋਰ ਸਿਹਤ ਸਮੱਸਿਆਵਾਂ ਤੁਹਾਡੇ ਤੋਂ ਦੂਰ ਰਹਿਣਗੀਆਂ।

Exit mobile version