Lohri Celebration: ਲੋਹੜੀ ਮੌਕੇ ਪੰਜਾਬ ਦੀਆਂ ਇਨ੍ਹਾਂ ਥਾਵਾਂ ‘ਤੇ ਘੁੰਮਣ ਦਾ ਬਣਾਓ ਪ੍ਰੋਗਰਾਮ, ਦੁਗਣਾ ਹੋ ਜਾਵੇਗਾ ਮਜ਼ਾ
Punjab Lohri Tourism: ਲੋਹੜੀ ਦਾ ਤਿਉਹਾਰ ਪੰਜਾਬ ਦੇ ਨਾਲ-ਨਾਲ ਪੂਰੇ ਦੇਸ਼ ਵਿੱਚ ਬੜੀ ਹੀ ਧੂੰਮਧਾਮ ਨਾਲ ਮਨਾਇਆ ਜਾਂਦਾ ਹੈ। ਜੇਕਰ ਇਸ ਵਾਰ ਇਸ ਤਿਉਹਾਰ ਮੌਕੇ ਬਾਹਰ ਘੁੰਮਣ ਦਾ ਪ੍ਰੋਗਰਾਮ ਬਣਾਇਆ ਹੈ ਤਾਂ ਸਰਦੀਆਂ ਦੇ ਇਸ ਮੌਸਮ ਵਿੱਚ ਪੰਜਾਬ ਦੀਆਂ ਕੁਝ ਥਾਵਾਂ ਤੁਹਾਡੇ ਲਈ ਬਹੁਤ ਹੀ ਮੁਫੀਦ ਸਾਬਤ ਹੋ ਸਕਦੀਆਂ ਹਨ। ਧਾਰਮਿਕ, ਇਤਿਹਾਸਿਕ ਮਹੱਤਵ ਦੇ ਨਾਲ-ਨਾਲ ਇਨ੍ਹਾਂ ਥਾਵਾਂ ਤੇ ਤੁਹਾਨੂੰ ਕੁਦਰਤ ਦੀ ਖੂਬਸੂਰਤੀ ਦੇ ਵੀ ਦੀਦਾਰ ਹੋ ਸਕਦੇ ਹਨ।
ਲੋਹੜੀ ਦਾ ਤਿਉਹਾਰ ਸਰਦੀਆਂ ਵਿੱਚ ਆਉਂਦਾ ਹੈ ਅਤੇ ਸਰਦੀਆਂ ਦਾ ਮੌਸਮ ਘੁੰਮਣ ਲਈ ਬਹੁਤ ਹੀ ਵਧੀਆਂ ਮੰਨਿਆ ਜਾਂਦਾ ਹੈ। ਇਸ ਵਾਰ ਇਸ ਤਿਊਹਾਰ ਮੌਕੇ ਜੇਕਰ ਤੁਸੀਂ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੁੰਦੇ ਹੋ ਤਾਂ ਪੰਜਾਬ ਦੇ ਕੁਝ ਇਤਿਹਾਸਿਕ ਸਥਾਨ ਤੁਹਾਡੇ ਲਈ ਸਭ ਤੋਂ ਵਧੀਆ ਸਾਬਤ ਹੋ ਸਕਦੇ ਹਨ ਹੈ। ਇਹ ਸਥਾਨ ਨਾ ਸਿਰਫ਼ ਘੁੰਮਣ ਲਈ ਸਹੀ ਹਨ ਸਗੋਂ ਇੱਥੇ ਤੁਹਾਨੂੰ ਸੱਭਿਆਚਾਰਿਕ ਤੇ ਧਾਰਮਿਕ ਰੰਗਾਂ ਦਾ ਸੁਮੇਲ ਵੀ ਦੇਖਣ ਨੂੰ ਮਿਲੇਗਾ। ਚਲੋ ਦੱਸਦੇ ਹਾਂ ਪੰਜਾਬ ਦੇ ਕੁਝ ਖਾਸ ਟੂਰਿਜ਼ਮ ਪਲੇਸੇਸ ਬਾਰੇ…
ਲੋਹੜੀ ਢੋਲ ਦੀ ਥਾਮ ਤੇ ਭੰਗੜਾ ਅਤੇ ਗਿੱਧਾ ਪਾ ਕੇ ਖੁਸ਼ੀਆਂ ਸਾਂਝੀਆਂ ਕਰਨ ਦਾ ਤਿਉਹਾਰ ਹੈ। ਇਸ ਤਿਉਹਾਰ ‘ਤੇ ਲੋਕ ਇਕ-ਦੂਜੇ ਦੇ ਘਰ ਇਕੱਠੇ ਹੁੰਦੇ ਹਨ ਅਤੇ ਬੜੇ ਉਤਸ਼ਾਹ ਨਾਲ ਇਸਨੂੰ ਮਨਾਉਂਦੇ ਹਨ। ਸਰਬੱਤ ਦੇ ਭਲੇ ਲਈ ਗੁਰਦੁਆਰਿਆਂ ਵਿੱਚ ਅਰਦਾਸ ਕੀਤੀ ਜਾਂਦੀ ਹੈ। ਭਾਵੇਂ ਦੇਸ਼ ਵਿੱਚ ਹਰ ਥਾਂ ਲੋਹੜੀ ਮਨਾਈ ਜਾਂਦੀ ਹੈ ਪਰ ਹਰਿਆਣਾ ਅਤੇ ਖਾਸ ਕਰਕੇ ਪੰਜਾਬ ਵਿੱਚ ਲੋਹੜੀ ਬੜੀ ਹੀ ਧੂਮਧਾਮ ਨਾਲ ਮਨਾਈ ਜਾਂਦੀ ਹੈ। ਇਸ ਮੌਕੇ ਜੇਕਰ ਇਸ ਵਾਰ ਤੁਸੀਂ ਘਰੋਂ ਬਾਹਰ ਲੋਹੜੀ ਮਣਾਉਣ ਦਾ ਪਲਾਨ ਬਣਾ ਰਹੇ ਹੋ ਪੰਜਾਬ ਦੇ ਕੁਝ ਸਥਾਨ ਜਰੂਰ ਘੁੰਮ ਕੇ ਆਓ। ਇਹ ਸਥਾਨ ਤੁਹਾਡੇ ਲਈ ਜੀਵਨ ਭਰ ਖੂਬਸੂਰਤ ਯਾਦ ਬਣ ਕੇ ਤੁਹਾਡੀ ਐਲਬਮ ਵਿੱਚ ਸ਼ਾਮਲ ਹੋ ਜਾਣਗੇ।
ਜਰੂਰ ਜਾਓ ਸ੍ਰੀ ਹਰਿਮੰਦਿਰ ਸਾਹਿਬ
ਲੋਹੜੀ ਦਾ ਤਿਉਹਾਰ ਹੋਵੇ ਅਤੇ ਤੁਸੀਂ ਅੰਮ੍ਰਿਤਸਰ ਵਿੱਚ ਹੋਵੋ ਤਾਂ ਇਸ ਤੋਂ ਵੱਧ ਖੁਸ਼ੀ ਅਤੇ ਆਨੰਦ ਹੋਰ ਕੀ ਹੋ ਸਕਦਾ ਹੈ। ਹਰਿਮੰਦਰ ਸਾਹਿਬ ਆਪਣੇ ਇਤਿਹਾਸਕ ਅਤੇ ਧਾਰਮਿਕ ਪਿਛੋਕੜ ਲਈ ਦੇਸ਼ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਜੇਕਰ ਤੁਸੀਂ ਲੋਹੜੀ ਦੇ ਤਿਉਹਾਰ ਲਈ ਪੰਜਾਬ ਜਾਂਦੇ ਹੋ, ਤਾਂ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੇ ਦਰਸ਼ਨ ਜ਼ਰੂਰ ਕਰੋ।
ਲੁਧਿਆਣਾ ਸ਼ਹਿਰ ਵੀ ਹੈ ਖਾਸ
ਤੁਸੀਂ ਇਸ ਲੋਹੜੀ ਦੇ ਤਿਉਹਾਰ ‘ਤੇ ਭੰਗੜਾ ਅਤੇ ਗਿੱਧਾ ਕਰਨਾ ਚਾਹੁੰਦੇ ਹੋ ਤਾਂ ਲੁਧਿਆਣਾ ਨੂੰ ਐਕਸਪਲੋਰ ਕਰ ਸਕਦੇ ਹੋ। ਜੇਕਰ ਤੁਸੀਂ ਲੋਹੜੀ ਦੇ ਸੱਭਿਆਚਾਰਕ ਅਤੇ ਰਵਾਇਤੀ ਰੀਤੀ-ਰਿਵਾਜਾਂ ਨੂੰ ਬਹੁਤ ਨੇੜਿਓਂ ਦੇਖਣਾ ਚਾਹੁੰਦੇ ਹੋ, ਤਾਂ ਲੋਹੜੀ ਦੇ ਮੌਕੇ ‘ਤੇ ਲੁਧਿਆਣਾ ਤੁਹਾਡੇ ਲਈ ਸਭ ਤੋਂ ਵਧੀਆ ਸਥਾਨ ਹੋਵੇਗਾ।
ਆਨੰਦਪੁਰ ਸਾਹਿਬ ਵਿੱਚ ਮਿਲਦਾ ਹੈ ਵੱਖਰਾ ਹੀ ਆਨੰਦ
ਪੰਜਾਬ ਦੇ ਰੂਪਨਗਰ ਜ਼ਿਲ੍ਹੇ ਵਿੱਚ ਸਥਿਤ ਆਨੰਦਪੁਰ ਸਾਹਿਬ ਸਿੱਖ ਧਰਮ ਦੇ ਲੋਕਾਂ ਲਈ ਇੱਕ ਪਵਿੱਤਰ ਤੀਰਥ ਅਸਥਾਨ ਹੈ। ਲੋਹੜੀ ਦੇ ਮੌਕੇ ‘ਤੇ ਸ਼ਰਧਾਲੂ ਇੱਥੇ ਅਰਦਾਸ ਕਰਨ ਆਉਂਦੇ ਹਨ। ਜੇਕਰ ਤੁਸੀਂ ਪੰਜਾਬ ਜਾਂਦੇ ਹੋ ਤਾਂ ਇੱਥੇ ਜਾਣਾ ਵੀ ਨਾ ਭੁੱਲਣਾ। ਇਸ ਅਸਥਾਨ ਤੇ ਜਾਕੇ ਤੁਸੀਂ ਇੱਕ ਵੱਖਰੀ ਸ਼ਾਂਤੀ ਦਾ ਅਨੁਭਵ ਕਰੋਗੇ।
ਇਹ ਵੀ ਪੜ੍ਹੋ
ਕਮਾਲ ਦੀ ਹੈ ਜਲੰਧਰ ਦੀ ਲੋਹੜੀ
ਜਲੰਧਰ ਵਿੱਚ ਵੀ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਲਈ ਜੇਕਰ ਤੁਸੀਂ ਪੰਜਾਬ ਜਾ ਰਹੇ ਹੋ ਤਾਂ ਜਲੰਧਰ ਜ਼ਰੂਰ ਜਾਓ। ਇੱਥੇ ਲੋਹੜੀ ਦੀਆਂ ਤਿਆਰੀਆਂ ਬਹੁਤ ਪਹਿਲਾਂ ਤੋਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਇੱਕ ਵੱਖਰੀ ਹੀ ਰੌਣਕ ਦੇਖਣ ਨੂੰ ਮਿਲਦੀ ਹੈ।