ਗਰਮੀਆਂ ਵਿੱਚ ਬਿਮਾਰੀਆਂ ਫੈਲਣ ਦਾ ਬਹੁਤ ਖਰਤਾ ਰਹਿੰਦਾ ਹੈ,, ਇਸ ਲਈ ਨਿੰਬੂ, ਗੁਲਕੰਦ, ਗੰਨੇ ਦਾ ਰਸ ਅਤੇ ਲੱਸੀ ਇਮਿਊਨਟੀ ਮਜ਼ਬੂਤ ਰੱਖਦੇ ਹਨ, Diseases are prone to spread in summer, so lemon, gulkand, sugarcane juice and lassi keep immunity strong. Punjabi news - TV9 Punjabi

Health Tips:ਗਰਮੀਆਂ ਵਿੱਚ ਸਾਡੀ ਇਮਿਊਨਿਟੀ ਨੂੰ ਮਜ਼ਬੂਤ ਰੱਖਦੇ ਹਨ ਇਹ ਡਰਿੰਕ

Updated On: 

07 Mar 2023 13:45 PM

Be health conscious:ਗਰਮੀਆਂ ਦੇ ਮੌਸਮ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਵੀ ਤੇਜ਼ੀ ਨਾਲ ਵੱਧ ਜਾਂਦਾ ਹੈ। ਇਸ ਦੇ ਪਿੱਛੇ ਆਮ ਕਾਰਨ ਇਹ ਹੈ ਕਿ ਗਰਮੀਆਂ ਵਿੱਚ ਬੈਕਟੀਰੀਆ ਬਹੁਤ ਤੇਜ਼ੀ ਨਾਲ ਵਧਦਾ ਹੈ, ਜਿਸ ਕਾਰਨ ਅਸੀਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਾਂ।

Health Tips:ਗਰਮੀਆਂ ਵਿੱਚ ਸਾਡੀ ਇਮਿਊਨਿਟੀ ਨੂੰ ਮਜ਼ਬੂਤ ਰੱਖਦੇ ਹਨ ਇਹ ਡਰਿੰਕ

ਗਰਮੀਆਂ ਵਿੱਚ ਬਿਮਾਰੀਆਂ ਵੱਧ ਜਾਂਦੀਆਂ ਹਨ ਇਸ ਲਈ ਇਸ ਮੌਸਮ ਵਿੱਚ ਨਿੰਬੂ, ਗੁਲਕੰਦ, ਗੰਨੇ ਦਾ ਰਸ ਅਤੇ ਲੱਸੀ ਦਾ ਲਗਾਤਾਰ ਸੇਵਨ ਕਰਨਾ ਚਾਹੀਦਾ ਹੈ।

Follow Us On

Health News: ਗਰਮੀਆਂ ਦੇ ਮੌਸਮ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਵੀ ਤੇਜ਼ੀ ਨਾਲ ਵੱਧ ਜਾਂਦਾ ਹੈ। ਇਸ ਦੇ ਪਿੱਛੇ ਆਮ ਕਾਰਨ ਇਹ ਹੈ ਕਿ ਗਰਮੀਆਂ ਵਿੱਚ ਬੈਕਟੀਰੀਆ ਬਹੁਤ ਤੇਜ਼ੀ ਨਾਲ ਵਧਦਾ ਹੈ, ਜਿਸ ਕਾਰਨ ਅਸੀਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਾਂ। ਇਹੀ ਕਾਰਨ ਹੈ ਕਿ ਸਿਹਤ ਮਾਹਿਰ ਸਾਨੂੰ ਗਰਮੀਆਂ ਵਿੱਚ ਆਪਣੀ ਸਿਹਤ ਵੱਲ ਵਿਸ਼ੇਸ਼ ਧਿਆਨ ਦੇਣ ਦੀ ਸਲਾਹ ਦਿੰਦੇ ਹਨ। ਇਹ ਹੈਲਥ ਐਕਸਪਰਟ ਸਾਨੂੰ ਗਰਮੀਆਂ ‘ਚ ਖਾਣੇ ਤੋਂ ਜ਼ਿਆਦਾ ਡ੍ਰਿੰਕਸ ਲੈਣ ‘ਤੇ ਜ਼ੋਰ ਦਿੰਦੇ ਹਨ, ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਉਹ ਕਿਹੜੇ ਡਰਿੰਕਸ ਹਨ ਜਿਨ੍ਹਾਂ ਨਾਲ ਅਸੀਂ ਆਪਣੇ ਆਪ ਨੂੰ ਗਰਮੀ ਤੋਂ ਬਚਾ ਸਕਦੇ ਹਾਂ।

ਸਭ ਤੋਂ ਵੱਧ ਫ਼ਾਇਦੇਮੰਦ ਹੈ ਲੱਸੀ ਦਾ ਸੇਵਨ

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਗਰਮੀਆਂ ਦੇ ਮੌਸਮ ਵਿੱਚ ਸਾਨੂੰ ਘਰ ਵਿੱਚ ਤਿਆਰ ਲੱਸੀ ਦਾ ਜ਼ਿਆਦਾ ਸੇਵਨ ਕਰਨਾ ਚਾਹੀਦਾ ਹੈ। ਇਹ ਜਿੱਥੇ ਸਾਨੂੰ ਡੀਹਾਈਡ੍ਰੇਟ ਹੋਣ ਤੋਂ ਬਚਾਏਗਾ, ਉੱਥੇ ਇਹ ਸਾਡੀ ਇਮਿਊਨਿਟੀ ਨੂੰ ਵੀ ਮਜ਼ਬੂਤ ਕਰੇਗਾ। ਇਸ ਦੀ ਵਰਤੋਂ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਇਸ ਨਾਲ ਵਧਦੇ ਭਾਰ ਨੂੰ ਕੰਟਰੋਲ ਕਰਨ ‘ਚ ਵੀ ਮਦਦ ਮਿਲਦੀ ਹੈ।

ਅਕਸਰ ਨਿੰਬੂ ਪਾਣੀ ਪੀਓ

ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਗਰਮੀ ਅਤੇ ਹੀਟ ਸਟ੍ਰੋਕ ਤੋਂ ਬਚਣ ਲਈ ਸਾਨੂੰ ਨਿੰਬੂ ਪਾਣੀ ਦਾ ਸੇਵਨ ਕਰਦੇ ਰਹਿਣਾ ਚਾਹੀਦਾ ਹੈ। ਜਿੱਥੇ ਇਹ ਸਾਨੂੰ ਗਰਮੀ ਅਤੇ ਸਨਸਟ੍ਰੋਕ ਤੋਂ ਬਚਾਉਂਦਾ ਹੈ, ਉੱਥੇ ਇਹ ਸਾਨੂੰ ਊਰਜਾ ਵੀ ਪ੍ਰਦਾਨ ਕਰਦਾ ਹੈ।

ਗੁਲਕੰਦ ਦੁੱਧ ਪੀਓ

ਗਰਮੀਆਂ ਦੌਰਾਨ ਜ਼ਿਆਦਾ ਤਾਪਮਾਨ ਕਾਰਨ ਪਿਟਾ ਅਸੰਤੁਲਿਤ ਰਹਿੰਦਾ ਹੈ। ਇਸ ਨਾਲ ਸਿਹਤ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਦੇ ਲਈ ਗਰਮੀਆਂ ‘ਚ ਗੁਲਕੰਦ ਦਾ ਦੁੱਧ ਜ਼ਰੂਰ ਪੀਓ। ਖਾਸ ਤੌਰ ‘ਤੇ ਰਾਤ ਨੂੰ ਸੌਣ ਤੋਂ ਪਹਿਲਾਂ ਗੁਲਕੰਦ ਦਾ ਦੁੱਧ ਪੀਣਾ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸ ਨਾਲ ਰਾਤ ਨੂੰ ਚੰਗੀ ਨੀਂਦ ਵੀ ਆਉਂਦੀ ਹੈ।

ਗੰਨੇ ਦਾ ਰਸ ਪੀਓ

ਗਰਮੀਆਂ ਦੇ ਮੌਸਮ ਵਿੱਚ ਗੰਨੇ ਦਾ ਰਸ ਪੀਣਾ ਵੀ ਸਾਡੇ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਸ ਤੋਂ ਜਿੱਥੇ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਪੋਸ਼ਕ ਤੱਤ ਮਿਲਦੇ ਹਨ, ਉੱਥੇ ਹੀ ਡਾਕਟਰ ਵੀ ਪੀਲੀਆ ਵਿੱਚ ਗੰਨੇ ਦਾ ਰਸ ਪੀਣ ਦੀ ਸਲਾਹ ਦਿੰਦੇ ਹਨ। ਗੰਨੇ ਦਾ ਰਸ ਸਾਡੇ ਸਰੀਰ ਨੂੰ ਹਾਈਡਰੇਟ ਰੱਖਦਾ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version