ਭਾਰਤੀਆਂ ਦੀ Favourite ਰੋਟੀ ਬਣੀ ਦੁਨੀਆ ਦੀ ਸਭ ਤੋਂ ਬੈਸਟ ਬਰੈੱਡ, ਇਸ ਬਾਰੇ ਹੋਰ ਜਾਣੋ
Butter garlic naan ranked best bread: ਭਾਰਤ ਵਿੱਚ ਕੋਈ ਵੀ ਖਾਣਾ ਰੋਟੀਆਂ ਤੋਂ ਬਿਨਾਂ ਪੂਰਾ ਨਹੀਂ ਹੁੰਦਾ। ਚਾਹੇ ਉਹ ਘਰ ਦੀ ਬਣੀ ਕਣਕ ਦੀ ਰੋਟੀ ਹੋਵੇ ਜਾਂ ਰੈਸਟੋਰੈਂਟ ਦਾ ਨਾਨ। ਹੁਣ, ਭਾਰਤ ਦੀ ਇੱਕ ਰੋਟੀ ਦੁਨੀਆ ਦੀ ਨੰਬਰ ਇੱਕ ਬਰੈੱਡ ਵੀ ਬਣ ਗਈ ਹੈ। ਆਓ ਜਾਣਦੇ ਹਾਂ ਕਿ ਕਿਹੜੀ ਬਰੈੱਡ ਨੂੰ ਦੁਨੀਆ ਦੀਆਂ ਬਰੈੱਡਾਂ ਵਿੱਚੋਂ ਨੰਬਰ 1 ਦਾ ਖਿਤਾਬ ਮਿਲਿਆ ਹੈ?
ਦੁਨੀਆ ਵਿੱਚ ਨੰਬਰ 1 ਬਣੀ ਭਰਤ ਦੀ ਰੋਟੀ (Image Credit source: Pexels)
ਭਾਰਤੀ ਖਾਣੇ ਦੀ ਵਿਸ਼ੇਸ਼ਤਾ ਇਹ ਹੈ ਕਿ ਇੱਥੋਂ ਦੇ ਹਰ ਪਕਵਾਨ ਵਿੱਚ ਸੁਆਦ, ਖੁਸ਼ਬੂ ਤੇ ਬਣਤਰ ਦਾ ਇੱਕ ਵਿਲੱਖਣ ਸੁਮੇਲ ਹੁੰਦਾ ਹੈ। ਭਾਰਤੀ ਪਕਵਾਨਾਂ ਵਿੱਚ ਰੋਟੀਆਂ ਅਤੇ ਬਰੈੱਡਾਂ ਦਾ ਵਿਸ਼ੇਸ਼ ਮਹੱਤਵ ਹੈ। ਚਾਹੇ ਉਹ ਘਰ ਵਿੱਚ ਸਾਦੀ ਕਣਕ ਦੀ ਰੋਟੀ ਹੋਵੇ ਜਾਂ ਰੈਸਟੋਰੈਂਟਾਂ ਵਿੱਚ ਮਿਲਣ ਵਾਲੀ ਤੰਦੂਰੀ ਰੋਟੀ ਅਤੇ ਨਾਨ। ਭਾਰਤੀ ਖਾਣੇ ਦੀ ਹਰ ਪਲੇਟ ਰੋਟੀਆਂ ਤੋਂ ਬਿਨਾਂ ਅਧੂਰੀ ਜਾਪਦੀ ਹੈ। ਹੁਣ, ਭਾਰਤ ਦੀ ਇੱਕ ਅਜਿਹੀ ਰੋਟੀ ਹੈ, ਜਿਸ ਨੇ ਆਪਣੇ ਸ਼ਾਨਦਾਰ ਸੁਆਦ ਅਤੇ ਪ੍ਰਸਿੱਧੀ ਕਾਰਨ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਕੀਤੀ ਹੈ।
ਜੀ ਹਾਂ, ਹਾਲ ਹੀ ਵਿੱਚ ਗਲੋਬਲ ਫੂਡ ਗਾਈਡ ਟੇਸਟ ਐਟਲਸ ਨੇ ਦੁਨੀਆ ਦੀਆਂ 50 ਸਭ ਤੋਂ ਵਧੀਆ ਬਰੈੱਡਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ਭਾਰਤ ਦੀਆਂ ਸਭ ਤੋਂ ਮਸ਼ਹੂਰ ਬਰੈੱਡਾਂ ਵਿੱਚੋਂ ਇੱਕ ਨੇ ਜਿੱਤ ਪ੍ਰਾਪਤ ਕੀਤੀ ਹੈ। ਆਓ ਅੱਜ ਇਸ ਲੇਖ ਵਿੱਚ ਜਾਣਦੇ ਹਾਂ ਕਿ ਕਿਹੜੀ ਰੋਟੀ ਦੁਨੀਆ ਦੀ ਨੰਬਰ ਇੱਕ ਬਰੈੱਡ ਬਣਨ ਜਾ ਰਹੀ ਹੈ, ਇਹ ਕਿਵੇਂ ਬਣਾਈ ਜਾਂਦੀ ਹੈ ਅਤੇ ਇਸ ਦੀ ਵਿਸ਼ੇਸ਼ਤਾ ਕੀ ਹੈ?
ਕੀ ਹੈ Taste Atlas Ranking?
Taste Atlas ਇੱਕ ਗਲੋਬਲ ਫੂਡ ਗਾਈਡ ਹੈ ਜੋ ਦੁਨੀਆ ਭਰ ਦੇ ਖਾਣ-ਪੀਣ ਦੀਆਂ ਚੀਜ਼ਾਂ ਨੂੰ ਉਨ੍ਹਾਂ ਦੀ ਪ੍ਰਸਿੱਧੀ ਤੇ ਸੁਆਦ ਦੇ ਆਧਾਰ ‘ਤੇ ਦਰਜਾ ਦਿੰਦੀ ਹੈ। ਇਸ ਵਿੱਚ ਹਰ ਦੇਸ਼ ਦੇ ਵੱਖ-ਵੱਖ ਭੋਜਨਾਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਜਨਤਕ ਸਮੀਖਿਆ ਦੇ ਆਧਾਰ ‘ਤੇ ਰੇਟਿੰਗ ਦਿੱਤੀ ਜਾਂਦੀ ਹੈ। ਇਸ ਵਾਰ ਟੇਸਟ ਐਟਲਸ ਨੇ ਦੁਨੀਆ ਦੀਆਂ ਚੋਟੀ ਦੀਆਂ 50 ਬਰੈੱਡਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ਇੰਡੀਅਨ ਬਟਰ ਗਾਰਲਿਕ ਨਾਨ ਨੰਬਰ 1 ਬਣ ਗਿਆ ਹੈ।
ਕਿਉਂ ਖਾਸ ਹੈ ਬਟਰ ਗਾਰਲਿਕ ਨਾਨ?
ਬਟਰ ਗਾਰਲਿਕ ਨਾਨ ਆਪਣੀ ਨਰਮ ਅਤੇ ਪਤਲੀ ਬਣਤਰ, ਮੱਖਣ ਦੀ ਕਰੀਮੀ ਪਰਤ ਅਤੇ ਲਸਣ ਦੀ ਸ਼ਾਨਦਾਰ ਖੁਸ਼ਬੂ ਲਈ ਜਾਣਿਆ ਜਾਂਦਾ ਹੈ। ਇਹ ਤੰਦੂਰ ਨਾਲ ਪੱਕੀ ਹੋਈ ਰੋਟੀ ਹਰ ਤਰ੍ਹਾਂ ਦੀਆਂ ਗ੍ਰੇਵੀ ਅਤੇ ਕਰੀ ਦੇ ਨਾਲ ਬਹੁਤ ਸੁਆਦੀ ਲੱਗਦੀ ਹੈ। ਨਾਨ ਨੂੰ ਪਹਿਲਾਂ ਹੀ ਦੁਨੀਆ ਭਰ ਦੇ ਭੋਜਨ ਪ੍ਰੇਮੀਆਂ ਦੁਆਰਾ ਪਿਆਰ ਕੀਤਾ ਜਾਂਦਾ ਰਿਹਾ ਹੈ, ਪਰ ਹੁਣ ਇਸ ਨੂੰ ਅਧਿਕਾਰਤ ਤੌਰ ‘ਤੇ ਦੁਨੀਆ ਦੀ ਸਭ ਤੋਂ ਵਧੀਆ ਰੋਟੀ ਦਾ ਦਰਜਾ ਮਿਲ ਗਿਆ ਹੈ।
ਕਿਵੇਂ ਬਣਾਇਆ ਜਾਂਦਾ ਹੈ ਬਟਰ ਗਾਰਲਿਕ ਨਾਨ?
ਬਟਰ ਗਾਰਲਿਕ ਨਾਨ ਬਣਾਉਣ ਲਈ ਆਟਾ, ਦਹੀਂ, ਦੁੱਧ, ਖਮੀਰ ਜਾਂ ਬੇਕਿੰਗ ਪਾਊਡਰ ਵਰਤਿਆ ਜਾਂਦਾ ਹੈ, ਜੋ ਇਸ ਨੂੰ ਨਰਮ ਅਤੇ ਥੋੜ੍ਹਾ ਜਿਹਾ ਫੁੱਲਦਾਰ ਬਣਾਉਂਦਾ ਹੈ। ਇਸ ਨੂੰ ਰੋਲ ਕਰਕੇ ਤੰਦੂਰ ਵਿੱਚ ਪਕਾਇਆ ਜਾਂਦਾ ਹੈ ਅਤੇ ਉੱਪਰ ਮੱਖਣ ਅਤੇ ਲਸਣ ਦੀ ਇੱਕ ਪਰਤ ਲਗਾਈ ਜਾਂਦੀ ਹੈ। ਇਹ ਇਸ ਨੂੰ ਇੱਕ ਸ਼ਾਨਦਾਰ ਸੁਆਦ ਅਤੇ ਖੁਸ਼ਬੂ ਦਿੰਦਾ ਹੈ। ਤੁਸੀਂ ਇਸ ਨੂੰ ਸ਼ਾਕਾਹਾਰੀ ਅਤੇ ਮਾਸਾਹਾਰੀ ਪਕਵਾਨਾਂ ਨਾਲ ਵੀ ਖਾ ਸਕਦੇ ਹੋ। ਇਸ ਦਾ ਸੁਆਦ ਤੁਹਾਡੇ ਮੂੰਹ ਵਿੱਚ ਹਮੇਸ਼ਾ ਰਹੇਗਾ।
ਇਹ ਵੀ ਪੜ੍ਹੋ