ਬੀਪੀ ਘੱਟ ਹੋਣ ਦੀ ਸਮੱਸਿਆ ਤੋਂ ਹੋਂ ਪਰੇਸ਼ਾਨ, ਕਰੋ ਇਹ ਉਪਾਅ

Published: 

10 Feb 2023 10:25 AM

ਬਲੱਡ ਪ੍ਰੈਸ਼ਰ ਦੀ ਸਮੱਸਿਆ ਅੱਜ ਦੇ ਸਮੇਂ ਵਿੱਚ ਬੁਜੁਰਗਾਂ ਦੇ ਨਾਲ-ਨਾਲ ਯੁਵਾਵਾਂ ਨੂੰ ਵੀ ਹੋਣ ਲੱਗ ਗਈ ਹੈ। ਇਸੇ ਕੜੀ ਵਿੱਚ ਬੀਪੀ ਘੱਟ ਹੋ ਜਾਣਾ ਆਮ ਸਮੱਸਿਆ ਬਣ ਗਈ ਹੈ, ਮੌਜੂਦਾ ਸਮੇਂ ਵਿੱਚ ਇੱਕ ਵੱਡੀ ਆਬਾਦੀ ਅਜਿਹੀ ਵੀ ਹੈ ਜੋ ਲੋਅ ਬੀਪੀ ਦੀ ਸਮੱਸਿਆ ਤੋਂ ਪੀੜਤ ਹੈ

ਬੀਪੀ ਘੱਟ ਹੋਣ ਦੀ ਸਮੱਸਿਆ ਤੋਂ ਹੋਂ ਪਰੇਸ਼ਾਨ, ਕਰੋ ਇਹ ਉਪਾਅ
Follow Us On

ਅਜੋਕੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਕਾਰਣ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਾਂ। ਇਨ੍ਹਾਂ ਵਿੱਚੋਂ ਇੱਕ ਸਮੱਸਿਆ ਬਲੱਡ ਪ੍ਰੈਸ਼ਰ (ਬੀਪੀ) ਦੀ ਸਮੱਸਿਆ ਹੈ। ਅਸੀਂ ਅਕਸਰ ਆਪਣੇ ਆਲੇ-ਦੁਆਲੇ ਦੇ ਜ਼ਿਆਦਾਤਰ ਲੋਕਾਂ ਨੂੰ ਬੀਪੀ ਦੀ ਸਮੱਸਿਆ ਤੋਂ ਪਰੇਸ਼ਾਨ ਦੇਖਦੇ ਹਾਂ। ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਹੈ।

ਬੀਪੀ ਦਾ ਵਧਣਾ ਸਾਡੇ ਲਈ ਬਹੁਤ ਖਤਰਨਾਕ ਹੈ। ਇਸ ਦੇ ਨਾਲ ਹੀ ਬੀਪੀ ਨਾਲ ਜੁੜੀ ਇੱਕ ਹੋਰ ਸਮੱਸਿਆ ਹੈ ਬੀਪੀ ਘੱਟ ਹੋ ਜਾਣਾ, ਮੌਜੂਦਾ ਸਮੇਂ ਵਿੱਚ ਇੱਕ ਵੱਡੀ ਆਬਾਦੀ ਅਜਿਹੀ ਵੀ ਹੈ ਜੋ ਲੋਅ ਬੀਪੀ ਦੀ ਸਮੱਸਿਆ ਤੋਂ ਪੀੜਤ ਹੈ। ਸਿਹਤ ਮਾਹਿਰ ਬੀਪੀ ਘੱਟ ਹੋ ਜਾਣ ਦੀ ਸਮੱਸਿਆ ਨੂੰ ਹਾਈਪੋਟੈਂਸ਼ਨ ਵੀ ਕਹਿੰਦੇ ਹਨ। ਘੱਟ ਬੀਪੀ ਕਾਰਣ ਅਸੀਂ ਘਬਰਾਹਟ, ਥਕਾਵਟ ਅਤੇ ਇਕਾਗਰਤਾ ਦੀ ਕਮੀ ਆਦਿ ਮਹਿਸੂਸ ਕਰਦੇ ਹਾਂ। ਕਈ ਵਾਰ ਇਹ ਬਹੁਤ ਘੱਟ ਹੋ ਜਾਂਦਾ ਹੈ ਤਾਂ ਉਹ ਸਥਿਤੀ ਬਹੁਤ ਘਾਤਕ ਹੋ ਸਕਦੀ ਹੈ। ਘੱਟ ਬੀਪੀ ਕਰਕੇ ਸਾਡੇ ਸਰੀਰ ਵਿੱਚ ਖੂਨ ਦਾ ਸੰਚਾਰ ਨਾਰਮਲ ਨਹੀਂ ਰਹਿੰਦਾ। ਇਸ ਨਾਲ ਸਾਨੂੰ ਹਾਰਟ ਅਟੈਕ ਦਾ ਖਤਰਾ ਵੀ ਰਹਿੰਦਾ ਹੈ। ਅਜਿਹੇ ‘ਚ ਜੇਕਰ ਤੁਸੀਂ ਵੀ ਲੋਅ ਬੀਪੀ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਆਪਣੀ ਡਾਈਟ ‘ਚ ਇਨ੍ਹਾਂ ਚੀਜ਼ਾਂ ਨੂੰ ਜ਼ਰੂਰ ਸ਼ਾਮਲ ਕਰੋ।

ਅੰਡੇ ਖਾਣ ਦੇ ਫਾਇਦੇ

ਜਿਨ੍ਹਾਂ ਲੋਕਾਂ ਨੂੰ ਬੀਪੀ ਘੱਟ ਹੋਣ ਦੀ ਸਮੱਸਿਆ ਹੁੰਦੀ ਹੈ, ਸਿਹਤ ਮਾਹਿਰ ਉਨ੍ਹਾਂ ਲੋਕਾਂ ਨੂੰ ਅੰਡੇ ਦਾ ਸੇਵਨ ਕਰਨ ਦੀ ਸਲਾਹ ਦਿੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਆਂਡਾ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਜੋ ਘੱਟ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਬਹੁਤ ਕਾਰਗਰ ਸਾਬਤ ਹੋ ਸਕਦਾ ਹੈ। ਇਸ ‘ਚ ਪਾਇਆ ਜਾਣ ਵਾਲਾ ਵਿਟਾਮਿਨ ਬੀ-12 ਲਾਲ ਖੂਨ ਦੇ ਸੈੱਲਾਂ ਨੂੰ ਵਧਾਉਂਦਾ ਹੈ।

ਅੰਗੂਰ ਵੀ ਇੱਕ ਵਰਦਾਨ

ਘੱਟ ਬੀਪੀ ਦੇ ਮਰੀਜ਼ਾਂ ਨੂੰ ਸਿਹਤ ਮਾਹਿਰ ਅਕਸਰ ਅੰਗੂਰ ਦਾ ਸੇਵਨ ਕਰਨ ਦੀ ਸਲਾਹ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਲੋਅ ਬੀਪੀ ਦੇ ਮਰੀਜ਼ ਹੋ ਤਾਂ ਅੰਗੂਰ ਤੁਹਾਡੇ ਲਈ ਵਰਦਾਨ ਤੋਂ ਘੱਟ ਨਹੀਂ ਹਨ। ਇਸ ਵਿੱਚ ਮੌਜੂਦ ਪੋਟਾਸ਼ੀਅਮ ਖੂਨ ਦੀਆਂ ਨਾੜੀਆਂ ਦੀ ਕੰਧ ਨੂੰ ਆਰਾਮ ਦਿੰਦਾ ਹੈ। ਇਸ ਦੇ ਨਾਲ ਹੀ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਵੀ ਬਹੁਤ ਮਦਦਗਾਰ ਹੈ। ਅਜਿਹੇ ‘ਚ ਲੋਅ ਬੀਪੀ ਦੀ ਸਮੱਸਿਆ ‘ਚ ਅੰਗੂਰ ਦਾ ਜੂਸ ਪੀਣ ਨਾਲ ਬਹੁਤ ਫਾਇਦਾ ਹੋਵੇਗਾ।

ਕੌਫੀ ਦਾ ਸੇਵਨ ਲਾਭਦਾਇਕ ਰਹਿੰਦਾ ਹੈ

ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਤੁਹਾਡਾ ਬੀਪੀ ਘੱਟ ਰਿਹਾ ਹੈ ਤਾਂ ਅਜਿਹੀ ਸਥਿਤੀ ਵਿੱਚ ਕੈਫੀਨ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ। ਜੇਕਰ ਅਚਾਨਕ ਤੁਹਾਡਾ ਬਲੱਡ ਪ੍ਰੈਸ਼ਰ ਘੱਟ ਹੋ ਗਿਆ ਹੈ ਤਾਂ ਇਸ ਨੂੰ ਨਾਰਮਲ ਕਰਨ ਲਈ ਤੁਸੀਂ ਕੌਫੀ ਦਾ ਸੇਵਨ ਕਰ ਸਕਦੇ ਹੋ। ਖਾਸ ਤੌਰ ‘ਤੇ ਬਲੈਕ ਕੌਫੀ ਪੀਣ ਨਾਲ ਨਾ ਸਿਰਫ ਬੀਪੀ ਨਾਰਮਲ ਹੁੰਦਾ ਹੈ, ਸਗੋਂ ਦਿਲ ਦੀ ਧੜਕਣ ਵੀ ਵਧਦੀ ਹੈ।