ਜੇਕਰ ਤੁਸੀਂ ਵੀ ਹੋ ਸਨਬਰਨ ਤੋਂ ਪ੍ਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖੇ

Published: 

28 Jan 2023 09:45 AM

ਸਾਡੇ ਵਿੱਚੋਂ ਬਹੁਤ ਸਾਰੇ ਅਜਿਹੇ ਹਨ ਜਿਨ੍ਹਾਂ ਦੀ ਚਮੜੀ ਬਹੁਤ ਨਾਜ਼ੁਕ ਹੈ। ਸਰਦੀ ਹੋਵੇ ਜਾਂ ਗਰਮੀਆਂ, ਕੁਝ ਦੇਰ ਧੁੱਪ 'ਚ ਬੈਠਣ 'ਤੇ ਉਨ੍ਹਾਂ ਦੀ ਚਮੜੀ ਜਲਣ ਲੱਗ (ਸਨਬਰਨ ) ਜਾਂਦੀ ਹੈ।

ਜੇਕਰ ਤੁਸੀਂ ਵੀ ਹੋ ਸਨਬਰਨ ਤੋਂ ਪ੍ਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖੇ

concept image

Follow Us On

ਸਾਡੇ ਵਿੱਚੋਂ ਬਹੁਤ ਸਾਰੇ ਅਜਿਹੇ ਹਨ ਜਿਨ੍ਹਾਂ ਦੀ ਚਮੜੀ ਬਹੁਤ ਨਾਜ਼ੁਕ ਹੈ। ਸਰਦੀ ਹੋਵੇ ਜਾਂ ਗਰਮੀਆਂ, ਕੁਝ ਦੇਰ ਧੁੱਪ ‘ਚ ਬੈਠਣ ‘ਤੇ ਉਨ੍ਹਾਂ ਦੀ ਚਮੜੀ ਜਲਣ ਲੱਗ (ਸਨਬਰਨ ) ਜਾਂਦੀ ਹੈ। ਕੁਝ ਲੋਕਾਂ ਨੂੰ ਇਹ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ। ਅੱਜ-ਕੱਲ੍ਹ ਬਜ਼ਾਰ ‘ਚ ਕਈ ਅਜਿਹੇ ਉਤਪਾਦ ਆ ਰਹੇ ਹਨ ਜੋ ਸਾਨੂੰ ਸਨਬਰਨ ਤੋਂ ਰਾਹਤ ਦਿੰਦੇ ਹਨ। ਪਰ ਇਹ ਸਾਡੇ ਸਾਰਿਆਂ ਲਈ ਉਪਲਬਧ ਨਹੀਂ ਹੋ ਸਕਦੇ ਕਿਉਂਕਿ ਇਹ ਬਹੁਤ ਮਹਿੰਗੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਆਸਾਨ ਘਰੇਲੂ ਉਪਾਅ ਦੱਸ ਰਹੇ ਹਾਂ, ਜਿਨ੍ਹਾਂ ਨੂੰ ਤੁਸੀਂ ਸਨਬਰਨ ਦੀ ਸਥਿਤੀ ‘ਚ ਅਜ਼ਮਾ ਸਕਦੇ ਹੋ। ਇਹ ਨੁਸਖੇ ਤੁਹਾਡੀ ਚਮੜੀ ਨੂੰ ਸਨਬਰਨ ਤੋਂ ਬਚਾਉਣ ਦੇ ਨਾਲ-ਨਾਲ ਇਸ ਨੂੰ ਸੁਧਾਰਨਗੇ।

ਸਨਬਰਨ ਦੀ ਸਥਿਤੀ ਵਿੱਚ ਆਲੂ ਕੰਮ ਆਉਂਦੇ ਹਨ

ਆਲੂ ਭਾਰਤੀ ਪਕਵਾਨਾਂ ਵਿੱਚ ਵਰਤੀ ਜਾਣ ਵਾਲੀ ਸਭ ਤੋਂ ਆਮ ਸਬਜ਼ੀ ਹੈ। ਆਲੂ ਹਰ ਭਾਰਤੀ ਦੀ ਰਸੋਈ ਵਿੱਚ 12 ਮਹੀਨੇ 30 ਦਿਨ ਤੱਕ ਉਪਲਬਧ ਹੁੰਦਾ ਹੈ। ਪਰ ਤੁਸੀਂ ਨਹੀਂ ਜਾਣਦੇ ਹੋਵੋਗੇ ਕਿ ਸਨਬਰਨ ਦੀ ਸਥਿਤੀ ਵਿੱਚ ਆਲੂ ਸਾਡੀ ਚਮੜੀ ਲਈ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ। ਇਸ ਦੇ ਲਈ ਆਲੂਆਂ ਨੂੰ ਧੋ ਕੇ ਪੀਸ ਲਓ, ਇਸ ‘ਚ ਨਿੰਬੂ ਦਾ ਰਸ ਮਿਲਾਓ। ਇਸ ਮਿਸ਼ਰਣ ਨੂੰ ਚਿਹਰੇ ‘ਤੇ ਲਗਾਓ। 10-15 ਮਿੰਟ ਬਾਅਦ ਪਾਣੀ ਨਾਲ ਧੋ ਲਓ।

ਬੇਸਨ ਦਾ ਫੇਸ ਪੈਕ ਵੀ ਫਾਇਦੇਮੰਦ ਹੁੰਦਾ ਹੈ

ਆਲੂਆਂ ਦੀ ਤਰ੍ਹਾਂ, ਹਰ ਭਾਰਤੀ ਰਸੋਈ ਵਿੱਚ ਛੋਲਿਆਂ ਦਾ ਆਟਾ (ਬੇਸਨ)ਵੀ ਉਪਲਬਧ ਹੈ। ਇਹ ਧੁੱਪ ਤੋਂ ਬਚਣ ਵਿਚ ਵੀ ਸਾਡੀ ਮਦਦ ਕਰਦਾ ਹੈ। ਇਸ ਦੇ ਲਈ ਤੁਹਾਨੂੰ ਬੇਸਨ ਦਾ ਫੇਸ ਪੈਕ ਬਣਾ ਕੇ ਲਗਾਉਣਾ ਹੋਵੇਗਾ। ਇਸ ਦੇ ਲਈ ਇਕ ਕਟੋਰੀ ‘ਚ ਇਕ ਚੱਮਚ ਬੇਸਨ ਲਓ, ਉਸ ‘ਚ ਕੱਚਾ ਦੁੱਧ ਮਿਲਾਓ। ਇਸ ਪੇਸਟ ਨੂੰ ਚਿਹਰੇ ‘ਤੇ ਲਗਾਓ। ਕਰੀਬ 15 ਮਿੰਟ ਬਾਅਦ ਪਾਣੀ ਨਾਲ ਧੋ ਲਓ।

ਚੌਲਾਂ ਦਾ ਫੇਸ ਪੈਕ

ਝੁਲਸਣ ਦੀ ਸਥਿਤੀ ਵਿੱਚ, ਚੌਲਾਂ ਦਾ ਬਣਿਆ ਫੇਸ ਪੈਕ ਵੀ ਬਹੁਤ ਪ੍ਰਭਾਵਸ਼ਾਲੀ ਸਾਬਤ ਹੁੰਦਾ ਹੈ। ਪਰ ਇਸਦੇ ਲਈ ਸਾਨੂੰ ਚੌਲਾਂ ਦੀ ਨਹੀਂ ਸਗੋਂ ਚੌਲਾਂ ਦੇ ਆਟੇ ਦੀ ਲੋੜ ਹੈ। ਇਸ ਪੈਕ ਨੂੰ ਬਣਾਉਣ ਲਈ ਇੱਕ ਚਮਚ ਚੰਦਨ ਪਾਊਡਰ, ਅੱਧਾ ਚਮਚ ਸ਼ਹਿਦ ਲਓ। ਹੁਣ ਇਸ ‘ਚ ਚੌਲਾਂ ਦਾ ਆਟਾ ਮਿਲਾਓ। ਇਸ ਪੇਸਟ ਨੂੰ ਚਿਹਰੇ ‘ਤੇ ਲਗਾਓ। ਕਰੀਬ 10-15 ਮਿੰਟ ਬਾਅਦ ਪਾਣੀ ਨਾਲ ਧੋ ਲਓ।

ਐਲੋਵੇਰਾ ਜੈੱਲ ਲਗਾਓ

ਜੇਕਰ ਅਸੀਂ ਧੁੱਪ ‘ਚ ਬੈਠ ਕੇ ਝੁਲਸਣ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਾਂ ਤਾਂ ਇਸ ਤੋਂ ਤੁਰੰਤ ਰਾਹਤ ਪਾਉਣ ਲਈ ਅਸੀਂ ਇਸ ‘ਤੇ ਐਲੋਵੇਰਾ ਜੈੱਲ ਲਗਾ ਸਕਦੇ ਹਾਂ। ਇਸ ਦੇ ਲਈ ਅਸੀਂ ਤਾਜ਼ੇ ਐਲੋਵੇਰਾ ਦੀ ਵਰਤੋਂ ਵੀ ਕਰ ਸਕਦੇ ਹਾਂ ਅਤੇ ਬਾਜ਼ਾਰ ਤੋਂ ਮਿਲਣ ਵਾਲੇ ਐਲੋਵੇਰਾ ਦੇ ਪਾਣੀ ਦੀ ਵੀ ਵਰਤੋਂ ਕਰ ਸਕਦੇ ਹਾਂ।