ਕੋਲੈਸਟ੍ਰੋਲ ਵਧਣ ਨਾਲ ਅੱਖਾਂ ‘ਤੇ ਵੀ ਪੈ ਸਕਦਾ ਦਾ ਹੈ ਅਸਰ

Published: 

09 Feb 2023 14:17 PM

ਮੈਡੀਕਲ ਸਾਇੰਸ ਅਨੁਸਾਰ ਹਰ ਮਨੁੱਖ ਦੇ ਸਰੀਰ ਵਿੱਚ ਦੋ ਤਰ੍ਹਾਂ ਦਾ ਕੋਲੈਸਟ੍ਰੋਲ ਪਾਇਆ ਜਾਂਦਾ ਹੈ। ਇੱਕ ਚੰਗਾ ਕੋਲੈਸਟ੍ਰੋਲ ਅਤੇ ਦੂਜਾ ਮਾੜਾ ਕੋਲੈਸਟ੍ਰੋਲ। ਕੁਝ ਆਦਤਾਂ ਚ ਸੁਧਾਰ ਕਰਕੇ ਅਸੀਂ ਮਾੜੇ ਕੋਲੈਸਟ੍ਰੋਲ ਤੋਂ ਛੁੱਟਕਾਰਾ ਪਾ ਸਕਦੇ ਹਾਂ।

ਕੋਲੈਸਟ੍ਰੋਲ ਵਧਣ ਨਾਲ ਅੱਖਾਂ ਤੇ ਵੀ ਪੈ ਸਕਦਾ ਦਾ ਹੈ ਅਸਰ
Follow Us On

ਕੋਲੈਸਟ੍ਰੋਲ ਸਾਡੇ ਸਰੀਰ ਲਈ ਜ਼ਰੂਰੀ ਤੱਤ ਹੈ। ਕੋਲੈਸਟ੍ਰੋਲ ਸਾਰੇ ਮਨੁੱਖਾਂ ਦੇ ਸਰੀਰ ਵਿੱਚ ਪਾਇਆ ਜਾਂਦਾ ਹੈ। ਮੈਡੀਕਲ ਸਾਇੰਸ ਅਨੁਸਾਰ ਹਰ ਮਨੁੱਖ ਦੇ ਸਰੀਰ ਵਿੱਚ ਦੋ ਤਰ੍ਹਾਂ ਦਾ ਕੋਲੈਸਟ੍ਰੋਲ ਪਾਇਆ ਜਾਂਦਾ ਹੈ। ਇੱਕ ਹੈ ਚੰਗਾ ਕੋਲੈਸਟ੍ਰੋਲ ਅਤੇ ਦੂਜਾ ਮਾੜਾ ਕੋਲੈਸਟ੍ਰੋਲ। ਇਨ੍ਹਾਂ ਦੋਵਾਂ ਵਿੱਚੋਂ ਖ਼ਰਾਬ ਕੋਲੈਸਟ੍ਰੋਲ ਸਾਡੀ ਸਿਹਤ ਅਤੇ ਸਰੀਰ ਲਈ ਜ਼ਿਆਦਾ ਖ਼ਤਰਨਾਕ ਮੰਨਿਆ ਜਾਂਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਇਹ ਕੋਲੈਸਟ੍ਰੋਲ ਸਾਡੇ ਸਰੀਰ ਵਿੱਚ ਲਗਾਤਾਰ ਵਧਦਾ ਰਹਿੰਦਾ ਹੈ ਤਾਂ ਇਹ ਹਾਰਟ ਅਟੈਕ ਸਮੇਤ ਕਈ ਹੋਰ ਘਾਤਕ ਬਿਮਾਰੀਆਂ ਦਾ ਖਤਰਾ ਵਧਾ ਦਿੰਦਾ ਹੈ।

ਆਦਤਾਂ ਬਦਲ ਕੇ ਪਾ ਸਕਦੇ ਹਾਂ ਸਮੱਸਿਆ ਤੋਂ ਛੁਟਕਾਰਾ

ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਆਪਣੇ ਖਾਣੇ ਅਤੇ ਰੋਜ ਦੀਆਂ ਆਦਤਾਂ ਨੂੰ ਬਦਲਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਾਂ। ਡਾਕਟਰਾਂ ਦੀ ਇਹ ਵੀ ਕਹਿਣਾ ਹੈ ਕਿ ਵੱਧੀਆ ਹੋਇਆ ਕੋਲੈਸਟ੍ਰੋਲ ਦਾ ਬੁਰਾ ਪ੍ਰਭਾਵ ਸਿਰਫ਼ ਸਾਡੇ ਦਿਲ ‘ਤੇ ਹੀ ਨਹੀਂ ਪੈਂਦਾ, ਸਗੋਂ ਇਹ ਸਾਡੀਆਂ ਅੱਖਾਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਇਸ ਕਾਰਨ ਅੱਖਾਂ ਦਾ ਰੰਗ ਅਤੇ ਦੇਖਣ ਦੀ ਸਮਰੱਥਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਕੋਲੈਸਟ੍ਰੋਲ ਦਾ ਸਾਡੀਆਂ ਅੱਖਾਂ ‘ਤੇ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਅਸੀਂ ਇਸ ਤੋਂ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਹਾਂ।

ਅੱਖਾਂ ਦੇ ਆਲੇ ਦੁਆਲੇ ਚਮੜੀ ਦਾ ਪੀਲਾ ਹੋਣਾ

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਸਾਡੇ ਸਰੀਰ ਵਿੱਚ ਕੋਲੈਸਟ੍ਰੋਲ ਦੀ ਮਾਤਰਾ ਕਾਫ਼ੀ ਵੱਧ ਜਾਂਦੀ ਹੈ, ਤਾਂ ਇਸ ਦੇ ਸਭ ਤੋਂ ਆਮ ਲੱਛਣਾਂ ਵਿੱਚੋਂ ਇੱਕ ਹੈ ਸਾਡੀਆਂ ਅੱਖਾਂ ਅਤੇ ਨੱਕ ਦੇ ਆਲੇ-ਦੁਆਲੇ ਦੀ ਚਮੜੀ ਦਾ ਪੀਲਾ ਪੈ ਜਾਣਾ। ਇਸ ਨੂੰ ਜ਼ੈਂਥੇਲਾਸਮਾ ਕਿਹਾ ਜਾਂਦਾ ਹੈ। ਹਾਲਾਂਕਿ ਇਸ ਨਾਲ ਸਾਡੀਆਂ ਅੱਖਾਂ ‘ਤੇ ਜ਼ਿਆਦਾ ਅਸਰ ਨਹੀਂ ਹੁੰਦਾ। ਮੈਡੀਕਲ ਸਾਇੰਸ ਦਾ ਮੰਨਣਾ ਹੈ ਕਿ ਇਸ ਸਮੱਸਿਆ ਨੂੰ ਅੱਖਾਂ ‘ਤੇ ਕੋਲੈਸਟ੍ਰਾਲ ਦਾ ਜਮ੍ਹਾ ਹੋਣਾ ਵੀ ਕਿਹਾ ਜਾਂਦਾ ਹੈ। ਇਹ ਕੋਲੈਸਟ੍ਰੋਲ ਪਲਕਾਂ ਦੇ ਉੱਪਰ ਅਤੇ ਹੇਠਾਂ ਦਿਖਾਈ ਦੇ ਸਕਦਾ ਹੈ।

ਕੋਰਨੀਅਲ ਰਿੰਗ

ਕੋਲੈਸਟ੍ਰੋਲ ਦਾ ਇੱਕ ਹੋਰ ਬੁਰਾ ਪ੍ਰਭਾਵ ਜੋ ਸਾਡੀਆਂ ਅੱਖਾਂ ‘ਤੇ ਦੇਖਿਆ ਜਾਂਦਾ ਹੈ ਉਹ ਹੈ ਆਰਕਸ ਸੇਨੀਲਿਸ ਜਾਂ ਕੋਰਨੀਅਲ ਆਰਕਸ। ਇਹ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਅੱਖਾਂ ਵਿੱਚ ਕੋਰਨੀਆ ਦੇ ਦੁਆਲੇ ਨੀਲੇ ਜਾਂ ਸਲੇਟੀ ਰੰਗ ਦੀ ਇੱਕ ਰੰਗੀਨ ਰਿੰਗ ਵਿਕਸਿਤ ਹੁੰਦੀ ਹੈ। ਇਹ ਕੋਰਨੀਆ ਵਿੱਚ ਕੋਲੇਸਟ੍ਰੋਲ ਦੇ ਜਮ੍ਹਾਂ ਹੋਣ ਕਾਰਨ ਹੁੰਦਾ ਹੈ। ਅੱਖਾਂ ਦੇ ਆਲੇ ਦੁਆਲੇ ਜਮ੍ਹਾ ਕੋਲੇਸਟ੍ਰੋਲ ਨੂੰ ਸਰਜਰੀ ਨਾਲ ਹਟਾ ਕੇ ਇਸਦਾ ਇਲਾਜ ਕੀਤਾ ਜਾ ਸਕਦਾ ਹੈ।