ਤੁਹਾਡੇ ਲੀਵਰ ਦੀ ਦੁਸ਼ਮਨ ਹੈ ਸ਼ਰਾਬ, ਇਸ ਤਰਾਂ ਕਰਦੀ ਹੈ ਇਸ ਨੂੰ ਬਰਬਾਦ

Published: 

12 Feb 2023 13:33 PM

ਸਾਡੇ ਸਮਾਜ ਵਿੱਚ ਜਿਹੜੇ ਨਸ਼ੇ ਲੋਕ ਕਰਦੇ ਹਨ । ਉਨ੍ਹਾਂ ਵਿੱਚੋਂ ਇੱਕ ਨਸ਼ਾ ਸ਼ਰਾਬ ਵੀ ਹੈ।ਨਾ ਸਿਰਫ ਭਾਰਤ ਬਲਕਿ ਪੂਰੇ ਵਿਸ਼ਵ ਦੀ ਬਹੁਤ ਵੱਡੀ ਆਬਾਦੀ ਇਸ ਨਸ਼ੇ ਦੀ ਵਰਤੋਂ ਕਰਦੀ ਹੈ ।

ਤੁਹਾਡੇ ਲੀਵਰ ਦੀ ਦੁਸ਼ਮਨ ਹੈ ਸ਼ਰਾਬ, ਇਸ ਤਰਾਂ ਕਰਦੀ ਹੈ ਇਸ ਨੂੰ ਬਰਬਾਦ
Follow Us On

ਸਾਡੇ ਸਮਾਜ ਵਿੱਚ ਜਿਹੜੇ ਨਸ਼ੇ ਲੋਕ ਕਰਦੇ ਹਨ । ਉਨ੍ਹਾਂ ਵਿੱਚੋਂ ਇੱਕ ਨਸ਼ਾ ਸ਼ਰਾਬ ਵੀ ਹੈ।ਨਾ ਸਿਰਫ ਭਾਰਤ ਬਲਕਿ ਪੂਰੇ ਵਿਸ਼ਵ ਦੀ ਬਹੁਤ ਵੱਡੀ ਆਬਾਦੀ ਇਸ ਨਸ਼ੇ ਦੀ ਵਰਤੋਂ ਕਰਦੀ ਹੈ । ਦੇਸੀ ਤੋਂ ਲੈ ਕੇ ਵਿਦੇਸ਼ੀ ਤੱਕ ਕਈਂ ਤਰਾਂ ਦੀ ਸ਼ਰਾਬ ਮਾਰਕਿਟ ਵਿੱਚ ਆਸਾਨੀ ਨਾਲ ਮਿਲ ਜਾਂਦੀ ਹੈ । ਇਸ ਦਾ ਲਗਾਤਾਰ ਸੇਵਨ ਸਾਨੂੰ ਬੀਮਾਰ ਬਣਾ ਸਕਦਾ ਹੈ । ਸ਼ਰਾਬ ਨੂੰ ਹਮੇਸ਼ਾ ਸਰੀਰ ਲਈ ਘਾਤਕ ਕਿਹਾ ਜਾਂਦਾ ਰਿਹਾ ਹੈ। ਸ਼ਰਾਬ ਪੀਣ ਨਾਲ ਸਾਨੂੰ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਰਾਬ ਦਾ ਸਿੱਧਾ ਅਸਰ ਸਰੀਰ ਦੇ ਕਈ ਹਿੱਸਿਆਂ ‘ਤੇ ਪੈਂਦਾ ਹੈ। ਇਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਹਿੱਸਾ ਹੈ ਸਾਡਾ ਲਿਵਰ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਜੇਕਰ ਤੁਸੀਂ ਵੀ ਰੁਟੀਨ ਵਿੱਚ ਸ਼ਰਾਬ ਦਾ ਸੇਵਨ ਕਰ ਰਹੇ ਹੋ ਤੰ ਇਹ ਕਿਸ ਤਰਾਂ ਤੁਹਾਡੇ ਲੀਵਰ ਨੂੰ ਨੁਕਸਾਨ ਪਹੁੰਚਾ ਰਹੀ ਹੈ ।

ਲੀਵਰ ਦਾ ਫੈਟੀ ਹੋਣਾ

ਜ਼ਿਆਦਾ ਸ਼ਰਾਬ ਪੀਣ ਨਾਲ ਸਾਡਾ ਲਿਵਰ ਫੈਟੀ ਬਣਦਾ ਹੈ। ਡਾਕਟਰੀ ਭਾਸ਼ਾ ਵਿੱਚ ਇਸਨੂੰ ਅਲਕੋਹਲਿਕ ਫੈਟੀ ਲਿਵਰ ਕਿਹਾ ਜਾਂਦਾ ਹੈ। ਇਸ ਸਮੱਸਿਆ ਤੋਂ ਬਾਅਦ ਸਾਡੀ ਭੁੱਖ ਲਗਾਤਾਰ ਘੱਟ ਜਾਂਦੀ ਹੈ। ਜਿਸ ਕਾਰਨ ਸਾਡਾ ਭਾਰ ਤੇਜ਼ੀ ਨਾਲ ਘੱਟਣ ਲੱਗਦਾ ਹੈ। ਇਸ ਲਈ, ਜੇਕਰ ਤੁਸੀਂ ਰੁਟੀਨ ਵਿੱਚ ਸ਼ਰਾਬ ਪੀਂਦੇ ਹੋ ਅਤੇ ਤੁਹਾਨੂੰ ਭੁੱਖ ਨਹੀਂ ਲੱਗ ਰਹੀ ਹੈ, ਤਾਂ ਤੁਹਾਨੂੰ ਤੁਰੰਤ ਸ਼ਰਾਬ ਛੱਡ ਕੇ ਇਲਾਜ ਕਰਵਾਉਣ ਦੀ ਲੋੜ ਹੈ।

ਉਲਟੀਆਂ, ਪੇਟ ਦਰਦ

ਜੇਕਰ ਤੁਹਾਨੂੰ ਉਲਟੀ ਆ ਰਹੀ ਹੈ ਜਾਂ ਪੇਟ ਵਿੱਚ ਦਰਦ ਹੈ ਜਾਂ ਹਲਕਾ ਬੁਖਾਰ ਹੈ, ਤਾਂ ਇਸਦਾ ਮਤਲਬ ਹੈ ਕਿ ਤੁਸੀਂ ਅਲਕੋਹਲਿਕ ਹੈਪੇਟਾਈਟਸ ਦੀ ਸਮੱਸਿਆ ਤੋਂ ਪੀੜਤ ਹੋ। ਇਸ ਲਈ ਤੁਹਾਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ। ਇਹ ਸਮੱਸਿਆ ਵੀ ਜਿਆਦਾ ਸ਼ਰਾਬ ਪੀਣ ਨਾਲ ਹੁੰਦੀ ਹੈ । ਜੇਕਰ ਇਹ ਸਮੱਸਿਆ ਲਗਾਤਾਰ ਬਣੀ ਰਹਿੰਦੀ ਹੈ ਅਤੇ ਅਸੀਂ ਆਪਣਾ ਇਲਾਜ ਨਹੀਂ ਕਰਵਾਉਂਦੇ ਤਾਂ ਅਸੀਂ ਕੈਂਸਰ ਦੀ ਚਪੇਟ ਵਿੱਚ ਵੀ ਆ ਸਕਦੇ ਹਾਂ ।

ਲੀਵਰ ਦੇ ਸੇਲ ਖਰਾਬ ਕਰਦੀ ਹੈ ਸ਼ਰਾਬ

ਜ਼ਿਆਦਾ ਮਾਤਰਾ ਵਿਚ ਸ਼ਰਾਬ ਪੀਣ ਨਾਲ ਲਿਵਰ ਨੂੰ ਨੁਕਸਾਨ ਹੁੰਦਾ ਹੈ। ਰੋਜ ਸ਼ਰਾਬ ਪੀਣ ਨਾਲ ਸਾਡੇ ਲੀਵਰ ਦੇ ਸੇਲ ਖਰਾਬ ਹੋ ਜਾਂਦੇ ਹਨ । ਇਸ ਦਾ ਸਿੱਧਾ ਅਸਰ ਸਾਡੀ ਭੁੱਖ ‘ਤੇ ਪੈਂਦਾ ਹੈ। ਅਸੀਂ ਭੋਜਨ ਘੱਟ ਖਾਂਦੇ ਹਾਂ ਅਤੇ ਸਾਡੇ ਸਰੀਰ ਵਿੱਚ ਪੌਸ਼ਟਿਕ ਤੱਤਾਂ ਦੀ ਕਮੀ ਹੁੰਦੀ ਹੈ। ਜਿਸ ਨਾਲ ਅਸੀਂ ਬਿਮਾਰੀਆਂ ਦੀ ਚਪੇਟ ਵਿੱਚ ਆ ਜਾਂਦੇ ਹਾਂ ।

ਲੀਵਰ ਹੀ ਨਹੀਂ ਸਾਡੇ ਦਿਮਾਗ ਤੇ ਵੀ ਪੈਂਦਾ ਹੈ ਬੁਰਾ ਅਸਰ

ਲਗਾਤਾਰ ਸ਼ਰਾਬ ਪੀਣ ਦਾ ਅਸਰ ਸਾਡੇ ਲੀਵਰ ਦੇ ਨਾਲ-ਨਾਲ ਸ਼ਰੀਰ ਦੇ ਦੂਜੇ ਹਿਸਿਆਂ ਤੇ ਵੀ ਪੈਂਦਾ ਹੈ । ਇਨ੍ਹਾਂ ਵਿੱਚੋਂ ਇੱਕ ਹੈ ਸਾਡਾ ਦਿਮਾਗ । ਜੇਕਰ ਅਸੀਂ ਲਗਾਤਾਰ ਸ਼ਰਾਬ ਪੀਂਦੇ ਹਾਂ ਤਾਂ ਸਾਡੇ ਦਿਮਾਗ ਤੇ ਇਸ ਦਾ ਬੁਰਾ ਅਸਰ ਪੈਂਦਾ ਹੈ । ਜਿਆਦਾ ਸ਼ਰਾਬ ਪੀਣ ਨਾਲ ਸਾਡੀ ਸੋਚਣ ਦੀ ਸ਼ਕਤੀ ਘੱਟ ਹੋ ਜਾਂਦੀ ਹੈ ।ਇਸ ਦੇ ਨਾਲ ਹੀ ਸ਼ਰਾਬ ਪੀਣ ਨਾਲ ਸਾਡੇ ਸ਼ਰੀਰ ਵਿੱਚ ਬੁਰੇ ਕੋਲਸਟ੍ਰੋਲ ਵਿੱਚ ਵੀ ਵਾਧਾ ਹੋ ਜਾਂਦਾ ਹੈ ਜੋ ਸਾਡੇ ਸ਼ਰੀਰ ਲਈ ਬਹੁਤ ਨੁਕਸਾਨ ਦਾਇਕ ਹੈ ।

Exit mobile version