ਬੇਸਨ ‘ਚ ਇਹ ਚੀਜ਼ਾਂ ਮਿਲਾ ਕੇ ਚਿਹਰੇ ‘ਤੇ ਲਗਾਓ, ਮਿਲੇਗੀ ਗਲੋਇੰਗ ਸਕਿਨ

Updated On: 

11 Sep 2024 14:43 PM

ਜੇਕਰ ਅਸੀਂ ਸਕਿਨ ਨੂੰ ਨਿਖਾਰਨ ਦੇ ਘਰੇਲੂ ਨੁਸਖਿਆਂ ਦੀ ਗੱਲ ਕਰੀਏ ਤਾਂ ਬੇਸਨ ਲੰਬੇ ਸਮੇਂ ਤੋਂ ਵਰਤਿਆ ਜਾ ਰਿਹਾ ਹੈ। ਭਾਵੇਂ ਤੁਸੀਂ ਆਖਰੀ ਮਿੰਟ ਦੀ ਤੁਰੰਤ ਚਮਕ ਚਾਹੁੰਦੇ ਹੋ ਬੇਸਨ ਤੁਹਾਡੇ ਲਈ ਬਹੁਤ ਲਾਭਦਾਇਕ ਹੋ ਸਕਦਾ ਹੈ। ਜਾਣੋ ਕਿ ਬੇਸਨ 'ਚ ਕਿਹੜੀਆਂ ਚੀਜ਼ਾਂ ਮਿਲਾ ਕੇ ਖਾਣ ਨਾਲ ਤੁਹਾਨੂੰ ਤੁਰੰਤ ਚਮਕ ਮਿਲੇਗੀ।

ਬੇਸਨ ਚ ਇਹ ਚੀਜ਼ਾਂ ਮਿਲਾ ਕੇ ਚਿਹਰੇ ਤੇ ਲਗਾਓ, ਮਿਲੇਗੀ ਗਲੋਇੰਗ ਸਕਿਨ

ਬੇਸਨ 'ਚ ਇਹ ਚੀਜ਼ਾਂ ਮਿਲਾ ਕੇ ਚਿਹਰੇ 'ਤੇ ਲਗਾਓ, ਮਿਲੇਗੀ ਗਲੋਇੰਗ ਸਕਿਨ

Follow Us On

ਦਾਦੀ-ਨਾਨੀ ਲੰਬੇ ਸਮੇਂ ਤੋਂ ਸਕਿਨ ਦੀ ਦੇਖਭਾਲ ਲਈ ਬੇਸਨ ਦੀ ਵਰਤੋਂ ਕਰਦੇ ਆ ਰਹੇ ਹਨ ਅਤੇ ਇਸ ਲਈ ਇਹ ਬਹੁਤ ਹੀ ਭਰੋਸੇਮੰਦ ਚੀਜ਼ ਹੈ, ਜਿਸ ਕਾਰਨ ਸਕਿਨ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਨਾਮੁਮਕਿਨ ਹੈ। ਬੇਸਨ ਸਕਿਨ ਲਈ ਕੁਦਰਤੀ ਕਲੀਨਜ਼ਰ ਦੀ ਤਰ੍ਹਾਂ ਹੁੰਦਾ ਹੈ, ਜੋ ਸਕਿਨ ‘ਤੇ ਜਮ੍ਹਾ ਗੰਦਗੀ ਨੂੰ ਦੂਰ ਕਰਦਾ ਹੈ ਅਤੇ ਵਾਧੂ ਤੇਲ ਨੂੰ ਘੱਟ ਕਰਨ ‘ਚ ਵੀ ਮਦਦ ਕਰਦਾ ਹੈ। ਬੇਸਨ ਦਾ ਪੇਸਟ ਤਿਆਰ ਕੀਤਾ ਜਾ ਸਕਦਾ ਹੈ, ਇਹ ਚਿਹਰੇ ਦੇ ਨਾਲ-ਨਾਲ ਹੱਥਾਂ-ਪੈਰਾਂ ਦੀ ਸਕਿਨ ਨੂੰ ਵੀ ਨਿਖਾਰਨ ‘ਚ ਕਾਰਗਰ ਹੈ। ਬੇਸਨ ਤੁਰੰਤ ਚਮਕ ਲਈ ਵੀ ਫਾਇਦੇਮੰਦ ਹੋ ਸਕਦਾ ਹੈ।

ਜੇਕਰ ਬੇਸਨ ਨੂੰ ਕੁਝ ਚੀਜ਼ਾਂ ਨਾਲ ਮਿਲਾ ਕੇ ਸਕਿਨ ‘ਤੇ ਲਗਾਇਆ ਜਾਵੇ ਤਾਂ ਇਹ ਨਾ ਸਿਰਫ਼ ਮੁਹਾਸੇ ਅਤੇ ਰੰਗ ਨੂੰ ਨਿਖਾਰਦਾ ਹੈ ਸਗੋਂ ਕੁਦਰਤੀ ਚਮਕ ਵੀ ਵਧਾਉਂਦਾ ਹੈ। ਆਓ ਜਾਣਦੇ ਹਾਂ ਕਿ ਗਲੋਇੰਗ ਸਕਿਨ ਪ੍ਰਾਪਤ ਕਰਨ ਲਈ ਬੇਸਨ ਨੂੰ ਕਿਹੜੀਆਂ ਚੀਜ਼ਾਂ ਨਾਲ ਮਿਲਾ ਕੇ ਲਗਾਉਣਾ ਚਾਹੀਦਾ ਹੈ।

ਇੰਸਟੈਂਟ ਗਲੋ ਲਈ ਇਨ੍ਹਾਂ ਚੀਜ਼ਾਂ ਨੂੰ ਬੇਸਨ ‘ਚ ਮਿਲਾ ਕੇ ਲਗਾਓ

ਤੁਰੰਤ ਗਲੋਇੰਗ ਸਕਿਨ ਪਾਉਣ ਲਈ ਆਲੂ ਦਾ ਰਸ, ਇੱਕ ਚੁਟਕੀ ਹਲਦੀ ਅਤੇ ਐਲੋਵੇਰਾ ਨੂੰ ਬੇਸਨ ਵਿੱਚ ਮਿਲਾ ਕੇ ਇੱਕ ਪੇਸਟ ਬਣਾਉ। ਇਸ ਪੇਸਟ ਨੂੰ ਆਪਣੇ ਚਿਹਰੇ ‘ਤੇ ਘੱਟੋ-ਘੱਟ 20 ਮਿੰਟ ਲਈ ਲਗਾਓ ਅਤੇ ਫਿਰ ਹੱਥਾਂ ਨਾਲ ਮਾਲਿਸ਼ ਕਰਕੇ ਸਾਫ਼ ਕਰੋ। ਇਸ ਨਾਲ ਚਮੜੀ ‘ਤੇ ਸੁਨਹਿਰੀ ਚਮਕ ਆਵੇਗੀ। ਦਰਅਸਲ, ਬੇਸਨ ਸਕਿਨ ਨੂੰ ਸਾਫ਼ ਕਰਦਾ ਹੈ ਜਦੋਂ ਕਿ ਐਲੋਵੇਰਾ ਸਕਿਨ ਨੂੰ ਹਾਈਡਰੇਟ ਕਰੇਗਾ। ਆਲੂ ਦਾ ਰਸ ਕੁਦਰਤੀ ਬਲੀਚ ਦਾ ਕੰਮ ਕਰਦਾ ਹੈ ਅਤੇ ਹਲਦੀ ਚਮਕ ਵਧਾਉਂਦੀ ਹੈ।

ਸਕਿਨ ਦੇ ਡੈੱਡ ਸੈੱਲਾਂ ਤੋ ਮਿਲੇਗਾ ਛੁਟਕਾਰਾ, ਮਿਲੇਗੀ ਗਲੋਇੰਗ ਸਕਿਨ

ਜਦੋਂ ਸਕਿਨ ‘ਤੇ ਡੈੱਡ ਸਕਿਨ ਸੈੱਲ ਇਕੱਠੇ ਹੋ ਜਾਂਦੇ ਹਨ ਤਾਂ ਚਿਹਰਾ ਫਿੱਕਾ ਦਿਖਾਈ ਦੇਣ ਲੱਗਦਾ ਹੈ, ਇਸ ਲਈ ਇਸ ਨੂੰ ਐਕਸਫੋਲੀਏਟ ਕਰਨਾ ਜ਼ਰੂਰੀ ਹੈ। ਇਸ ਦੇ ਲਈ ਬੇਸਨ ਵਿੱਚ ਦੋ ਚੱਮਚ ‘ਚ ਦਹੀਂ, ਇਕ ਚੱਮਚ ਸ਼ਹਿਦ ਅਤੇ ਇਕ ਚਮਚ ਕੌਫੀ ਮਿਲਾ ਲਓ। ਗੋਲਾਕਾਰ ਮੋਸ਼ਨ ਵਿੱਚ ਹੌਲੀ-ਹੌਲੀ ਮਾਲਿਸ਼ ਕਰਦੇ ਹੋਏ ਇਸ ਮਿਸ਼ਰਣ ਨਾਲ ਆਪਣੇ ਚਿਹਰੇ ਨੂੰ ਸਕ੍ਰਬ ਕਰੋ। ਕੌਫੀ ਸਕਿਨ ਦੇ ਡੈੱਡ ਸੈੱਲਾਂ ਨੂੰ ਹਟਾ ਕੇ ਪੋਰਸ ਨੂੰ ਸਾਫ਼ ਕਰਦੀ ਹੈ, ਜਦੋਂ ਕਿ ਦਹੀਂ ਅਤੇ ਸ਼ਹਿਦ ਸਕਿਨ ਨੂੰ ਹਾਈਡ੍ਰੇਟ ਕਰਦੇ ਹਨ।

ਇਨ੍ਹਾਂ ਗੱਲਾਂ ਦਾ ਧਿਆਨ ਰੱਖੋ

ਜੇਕਰ ਸਕਿਨ ਬਹੁੱਤ ਖੁਸ਼ਕ ਹੈ ਤਾਂ ਬੇਸਨ ਦੀ ਵਰਤੋਂ ਕਰਦੇ ਸਮੇਂ ਇਸ ਵਿਚ ਦਹੀਂ ਜਾਂ ਐਲੋਵੇਰਾ ਮਿਲਾ ਲੈਣਾ ਚਾਹੀਦਾ ਹੈ। ਜੇਕਰ ਇੱਥੇ ਦੱਸੇ ਗਏ ਸਕਿਨ ਕੇਅਰ ਪੈਕ ਅਤੇ ਸਕ੍ਰਬ ਨੂੰ ਹਫ਼ਤੇ ਵਿੱਚ ਇੱਕ ਵਾਰ ਲਗਾਇਆ ਜਾਵੇ ਤਾਂ ਇਹ ਬਹੁਤ ਵਧੀਆ ਨਤੀਜੇ ਦਿੰਦਾ ਹੈ।