ਜਿੰਦਗੀ ਵਿੱਚ ਸਫਲ ਹੋਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

Published: 

10 Feb 2023 15:27 PM

ਚਾਣਕਿਆ ਅਜਿਹੇ ਵਿਦਵਾਨ ਸਨ ਜਿਨ੍ਹਾਂ ਦੀ ਮਿਸਾਲ ਅਤੇ ਨੀਤੀਆਂ ਅੱਜ ਦੇ ਜੀਵਨ ਵਿੱਚ ਵੀ ਆਪਣੀ ਇੱਕ ਵੱਖਰੀ ਪਛਾਣ ਰੱਖਦੀਆਂ ਹਨ। ਚਾਣਕਿਆ ਦੁਆਰਾ ਬਣਾਈਆਂ ਨੀਤੀਆਂ ਅੱਜ ਵੀ ਜੀਵਨ ਵਿੱਚ ਪ੍ਰਸੰਗਿਕ ਹਨ।

ਜਿੰਦਗੀ ਵਿੱਚ ਸਫਲ ਹੋਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
Follow Us On

ਅਸੀਂ ਸਾਰੇ ਜੀਵਨ ਵਿੱਚ ਇੱਕ ਸਫਲ ਵਿਅਕਤੀ ਬਣਨਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਡੀ ਪਛਾਣ ਅਜਿਹੇ ਵਿਅਕਤੀ ਵਜੋਂ ਬਣੇ ਜਿਸ ਨੂੰ ਲੋਕ ਯਾਦ ਰੱਖਣ। ਪਰ ਸਫਲਤਾ ਪ੍ਰਾਪਤ ਕਰਨਾ ਸਾਡੇ ਸਾਰਿਆਂ ਲਈ ਇੰਨਾ ਆਸਾਨ ਨਹੀਂ ਹੈ। ਅਸੀਂ ਦੇਖਦੇ ਹਾਂ ਕਿ ਲੋਕ ਜ਼ਿੰਦਗੀ ਵਿੱਚ ਬਹੁਤ ਸੰਘਰਸ਼ ਕਰਨ ਦੇ ਬਾਵਜੂਦ ਵੀ ਸਫਲਤਾ ਹਾਸਲ ਨਹੀਂ ਕਰ ਪਾਉਂਦੇ। ਦੂਜੇ ਪਾਸੇ ਅੱਜ ਵੀ ਜਦੋਂ ਅਸੀਂ ਜੀਵਨ ਦੇ ਕਿਸੇ ਵੀ ਅਹਿਮ ਪਹਿਲੂ ਦੀ ਗੱਲ ਕਰਦੇ ਹਾਂ ਤਾਂ ਚਾਣਕਿਆ ਨੀਤੀ ਦੀ ਗੱਲ ਜਰੂਰ ਹੁੰਦੀ ਹੈ।

ਚਾਣਕਿਆ ਦੀਆਂ ਨੀਤੀਆਂ ਅੱਜ ਵੀ ਢੁਕਵੀਆਂ

ਚਾਣਕਿਆ ਅਜਿਹੇ ਵਿਦਵਾਨ ਸਨ ਜਿਨ੍ਹਾਂ ਦੀ ਮਿਸਾਲ ਅਤੇ ਨੀਤੀਆਂ ਅੱਜ ਦੇ ਜੀਵਨ ਵਿੱਚ ਵੀ ਆਪਣੀ ਇੱਕ ਵੱਖਰੀ ਪਛਾਣ ਰੱਖਦੀਆਂ ਹਨ। ਚਾਣਕਿਆ ਦੁਆਰਾ ਬਣਾਈਆਂ ਨੀਤੀਆਂ ਅੱਜ ਵੀ ਜੀਵਨ ਵਿੱਚ ਪ੍ਰਢੁਕਵੀਆਂ ਹਨ। ਕਿਹਾ ਜਾਂਦਾ ਹੈ ਕਿ ਜੇਕਰ ਅੱਜ ਵੀ ਅਸੀਂ ਚਾਣਕਯ ਦੀਆਂ ਨੀਤੀਆਂ ਨੂੰ ਆਪਣੇ ਜੀਵਨ ਵਿੱਚ ਅਪਣਾਈਏ ਤਾਂ ਅਸਫਲਤਾ ਨੂੰ ਵੀ ਸਫਲਤਾ ਵਿੱਚ ਬਦਲਿਆ ਜਾ ਸਕਦਾ ਹੈ। ਇਸ ਦੀ ਇੱਕ ਉਦਾਹਰਣ ਚੰਦਰਗੁਪਤ ਮੌਰਿਆ ਸਨ ਜਿਨ੍ਹਾਂ ਨੇ ਚਾਣਕਿਆ ਦੀਆਂ ਨੀਤੀਆਂ ਦੇ ਆਧਾਰ ‘ਤੇ ਸੱਤਾ ਹਾਸਲ ਕੀਤੀ ਸੀ। ਚਾਣਕਿਆ ਅਜਿਹੇ ਰਾਜਨੇਤਾ ਸਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਅਜਿਹੇ ਨਿਯਮ ਬਣਾਏ, ਜਿਸ ਕਾਰਨ ਉਹ ਅੱਜ ਵੀ ਦੁਨੀਆ ਵਿਚ ਜਾਣੇ ਜਾਂਦੇ ਹਨ। ਚਾਣਕਯ ਨੀਤੀ ‘ਚ ਕੁਝ ਅਜਿਹੇ ਨਿਯਮ ਹਨ ਜੋ ਤੁਹਾਨੂੰ ਅੱਜ ਵੀ ਅਪਣਾਉਣ ਦੀ ਲੋੜ ਹੈ, ਅੱਜ ਅਸੀਂ ਤੁਹਾਨੂੰ ਚਾਣਕਿਆ ਦੀਆਂ ਕੁਝ ਅਜਿਹੀਆਂ ਹੀ ਨੀਤੀਆਂ ਬਾਰੇ ਦੱਸਾਂਗੇ।

ਰਾਜ ਕਰਨ ਲਈ ਬੁੱਧੀਮਾਨ ਹੋਣਾ ਜਰੂਰੀ

ਚਾਣਕਿਆ ਨੇ ਆਪਣੀ ਨੀਤੀ ਵਿੱਚ ਸਿਆਣਪ ਲਈ ਇੱਕ ਛੰਦ ਉਚਾਰਿਆ ਹੈ। ਚਾਣਕਿਆ ਨੀਤੀ ਦੇ ਅਨੁਸਾਰ, ਸਿਰਫ ਉਹੀ ਵਿਅਕਤੀ ਰਾਜ ਕਰ ਸਕਦਾ ਹੈ ਜੋ ਬੁੱਧੀਮਾਨ ਹੈ। ਚਾਣਕਿਆ ਦਾ ਕਹਿਣਾ ਹੈ ਕਿ ਤੁਸੀਂ ਵਿਵਹਾਰ ਨਾਲ ਕਿਸੇ ਦਾ ਦਿਲ ਜਿੱਤ ਸਕਦੇ ਹੋ। ਇਸ ਨਾਲ ਸਮਾਜ ਵਿੱਚ ਸਨਮਾਨ ਵਧਦਾ ਹੈ ਅਤੇ ਲੋੜ ਪੈਣ ‘ਤੇ ਲੋਕ ਵੀ ਮਦਦ ਲਈ ਅੱਗੇ ਆਉਂਦੇ ਹਨ। ਬੁੱਧੀਮਾਨ ਵਿਅਕਤੀ ਦਾ ਚੰਗਾ ਵਿਹਾਰ ਉਸ ਦਾ ਸਭ ਤੋਂ ਵੱਡਾ ਗੁਣ ਹੈ।

ਪੈਸੇ ਦੀ ਵਰਤੋਂ ਲਈ ਚਾਣਕਿਆ ਦਾ ਸੰਦੇਸ਼

ਚਾਣਕਯ ਨੀਤੀ ਵਿਚ ਚਾਣਕਯ ਨੇ ਮਨੁੱਖੀ ਜੀਵਨ ਵਿਚ ਧਨ ਦੇ ਸਬੰਧ ਵਿਚ ਵਿਸ਼ੇਸ਼ ਨਿਯਮ ਬਣਾਉਣ ਲਈ ਕਿਹਾ ਹੈ। ਚਾਣਕਯ ਦਾ ਕਹਿਣਾ ਹੈ ਕਿ ਕਈ ਵਾਰ ਆਦਮੀ ਬਹੁਤ ਪੈਸਾ ਕਮਾ ਲੈਂਦਾ ਹੈ ਪਰ ਉਹ ਇਸ ਪੈਸੇ ਦੀ ਸੰਭਾਲ ਨਹੀਂ ਕਰ ਪਾਉਂਦਾ। ਅਜਿਹੀ ਸਥਿਤੀ ਵਿੱਚ, ਉਹ ਆਪਣੇ ਜੀਵਨ ਵਿੱਚ ਸਹੀ ਢੰਗ ਨਾਲ ਸਫਲਤਾ ਪ੍ਰਾਪਤ ਨਹੀਂ ਕਰ ਸਕਦਾ ਹੈ। ਇਸ ਲਈ ਸਾਨੂੰ ਆਪਣੇ ਕੋਲ ਜੋ ਧਨ ਹੈ, ਉਸ ਦੀ ਸੁਚੱਜੀ ਵਰਤੋਂ ਕਰਕੇ ਇਸ ਨੂੰ ਵਧਾਉਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਲ ਕਾਫ਼ੀ ਪੈਸਾ ਹੈ ਅਤੇ ਤੁਸੀਂ ਇਸ ਦੀ ਚੰਗੀ ਵਰਤੋਂ ਕਰੋਗੇ ਤਾਂ ਤੁਸੀਂ ਨਿਸ਼ਚਿਤ ਤੌਰ ‘ਤੇ ਸਫਲਤਾ ਪ੍ਰਾਪਤ ਕਰ ਸਕੋਗੇ।

ਸਹੀ ਸਮੇਂ ‘ਤੇ ਸਹੀ ਫੈਸਲਾ

ਚਾਣਕਯ ਨੀਤੀ ਵਿੱਚ ਮਨੁੱਖ ਦੀ ਸਫਲਤਾ ਲਈ ਸਭ ਤੋਂ ਵੱਧ ਮਹੱਤਵ ਇਸ ਗੱਲ ‘ਤੇ ਦਿੱਤਾ ਗਿਆ ਹੈ ਕਿ ਸਾਨੂੰ ਸਹੀ ਸਮੇਂ ‘ਤੇ ਸਹੀ ਫੈਸਲਾ ਲੈਣਾ ਚਾਹੀਦਾ ਹੈ। ਚਾਣਕਿਆ ਦਾ ਮੰਨਣਾ ਹੈ ਕਿ ਸਮਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ। ਸਾਨੂੰ ਸਮਾਂ ਸੀਮਾ ਦੇ ਅੰਦਰ ਰਹਿ ਕੇ ਜੀਵਨ ਵਿੱਚ ਅਜਿਹੇ ਫੈਸਲੇ ਲੈਣੇ ਪੈਂਦੇ ਹਨ, ਤਾਂ ਜੋ ਅਸੀਂ ਸਫਲਤਾ ਪ੍ਰਾਪਤ ਕਰ ਸਕੀਏ।

ਦੂਰ ਦੀ ਸੋਚੋ

ਚਾਣਕਿਆ ਨੀਤੀ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸਾਨੂੰ ਉਸ ਬਾਰੇ ਚੰਗੀ ਤਰਾਂ ਅਤੇ ਉਸ ਦੇ ਨਤੀਜਿਆਂ ਬਾਰੇ ਸੋਚ ਲੈਣਾ ਚਾਹੀਦਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਕਈਂ ਵਾਰ ਅਸੀਂ ਅਜਿਹਾ ਕੋਈ ਫੈਸਲਾ ਕਰ ਲੈਂਦੇ ਹਾਂ ਜੋ ਬਾਅਦ ਵਿੱਚ ਸਾਡੇ ਜੀਵਨ ਵਿੱਚ ਬਹੁੱਤ ਮਾੜੇ ਨਤੀਜੇ ਲੈ ਆਉਂਦਾ ਹੈ ।