ਜਹਿਰ ਉਗਲਦੇ ਹਨ ਓਵੈਸੀ, ਜਿਨਾਹ ਚਲੇ ਗਏ, ਵਾਰਸ ਛੱਡ ਗਏ : ਗਿਰੀਰਾਜ ਸਿੰਘ
ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਏਆਈਐਮਆਈਐਮ ਮੁਖੀ ਅਸਦੁਦੀਨ ਓਵੈਸੀ ਸਾਹਿਬ ਦੇ ਮੂੰਹੋਂ ਜਦੋਂ ਵੀ ਕੋਈ ਸ਼ਬਦ ਨਿਕਲਦਾ ਹੈ ਤਾਂ ਜ਼ਹਿਰ ਹੀ ਨਿਕਲਦਾ ਹੈ। ਉਹ ਕਦੇ ਕਾਇਦੇ ਦੀ ਗੱਲ ਨਹੀਂ ਕਰਦੇ।
ਝਾਰਖੰਡ ਦੇ ਪਲਾਮੂ ਜ਼ਿਲੇ ਦੇ ਪਾਂਕੀ ‘ਚ ਮਹਾਸ਼ਿਵਰਾਤਰੀ ਲਈ ਤਿਆਰ ਕੀਤੇ ਜਾ ਰਹੇ ਸਵਾਗਤ ਦੁਆਰ ਨੂੰ ਲੈ ਕੇ ਹੋਏ ਵਿਵਾਦ ਦੇ ਚਲਦਿਆਂ ਵੱਖ-ਵੱਖ ਭਾਈਚਾਰਿਆਂ ਦੇ ਦੋ ਗੁੱਟਾਂ ਵਿਚਾਲੇ ਝੜਪ ‘ਚ ਘੱਟੋ-ਘੱਟ 6 ਲੋਕ ਜਖਮੀ ਹੋ ਗਏ ਹਨ। ਇਲਾਕੇ ਵਿੱਚ ਫੌਜਦਾਰੀ ਜਾਬਤਾ (ਸੀਆਰਪੀਸੀ) ਦੀ ਧਾਰਾ 144 ਲਾਗੂ ਕਰਕੇ 24 ਘੰਟਿਆਂ ਲਈ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ। ਅਜਿਹੇ ਵਿੱਚ ਸਿਆਸੀ ਪਾਰਟੀਆਂ ਆਪਣੀਆਂ ਰੋਟੀਆਂ ਸੇਕਣ ਤੋਂ ਪਿੱਛੇ ਨਹੀਂ ਹਟੀਆਂ। ਇੱਕ ਪਾਸੇ ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਬੁਲਡੋਜਰ ਦੀ ਰਾਜਨੀਤੀ ਕਰਨ ਵਾਲਿਆਂ ਨੇ ਇੱਕ ਮਾਂ-ਧੀ ਦੀ ਜਾਨ ਲੈ ਲਈ। ਉਹ ਦੇਸ਼ ਨੂੰ ਬੁਲਡੋਜਰ ਨਾਲ ਚਲਾਉਣਾ ਚਾਹੁੰਦੇ ਹਨ, ਸੰਵਿਧਾਨ ਨਾਲ ਨਹੀਂ। ਤੁਸੀਂ (ਭਾਜਪਾ) ਸਿਰਫ਼ ਤੋੜਨਾ ਅਤੇ ਬਰਬਾਦ ਕਰਨਾ ਚਾਹੁੰਦੇ ਹੋ, ਇਕਜੁੱਟ ਨਹੀਂ ਹੋਣਾ ਚਾਹੁੰਦੇ ਹੋ।
ਉੱਧਰ, ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਜਦੋਂ ਵੀ ਏਆਈਐਮਆਈਐਮ ਮੁਖੀ ਅਸਦੁਦੀਨ ਓਵੈਸੀ ਦੇ ਮੂੰਹੋਂ ਜਦੋਂ ਵੀ ਕੁਝ ਨਿਕਲਦਾ ਹੈ ਤਾਂ ਜਹਿਰ ਹੀ ਨਿਕਲਦਾ ਹੈ। ਉਹ ਕਦੇ ਢੰਗ ਦੀ ਗੱਲ ਨਹੀਂ ਕਰਦੇ। ਜਿਨਾਹ ਚਲੇ ਗਏ, ਜਿਨਾਹ ਦੇ ਵਾਰਸਾਂ ਦੇ ਰੂਪ ਚ ਕਈ ਲੋਕ ਬਚ ਗਏ ਹਨ। ਗਿਰੀਰਾਜ ਨੇ ਅੱਗੇ ਕਿਹਾ ਕਿ ਮੁਸਲਿਮ ਸਮਾਜ ਦੀ ਵਧਦੀ ਆਬਾਦੀ ਮੇਰੇ ਲਈ ਚਿੰਤਾ ਦਾ ਵਿਸ਼ਾ ਨਹੀਂ ਹੈ। ਜਿਨਾਹ ਦੇ ਰਸਤੇ ‘ਤੇ ਚੱਲਣ ਵਾਲੇ ਕੱਟੜ ਲੋਕ ਹੀ ਅਜਿਹੇ ਕੰਮ ਕਰਦੇ ਹਨ। ਅੱਜ ਤੱਕ ਦੇਸ਼ ਦੇ ਕਿਸੇ ਤਾਜੀਆ ‘ਤੇ ਹਿੰਦੂਆਂ ਵੱਲੋਂ ਇੱਕ ਪੱਥਰ ਵੀ ਨਹੀਂ ਸੁੱਟਿਆ ਹੋਵੇਗਾ।
ਕੀ ਹੈ ਹਿੰਸਾ ਦੀ ਵਜ੍ਹਾ ?
ਸਥਾਨਕ ਲੋਕਾਂ ਨੇ ਦੱਸਿਆ ਕਿ ਮਹਾਸ਼ਿਵਰਾਤਰੀ ਲਈ ਸਵਾਗਤ ਦੁਆਰ ਬਣਾਉਣ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਸੀ। ਵੱਖ-ਵੱਖ ਭਾਈਚਾਰਿਆਂ ਦੇ ਦੋ ਗੁੱਟਾਂ ਵਿਚਕਾਰ ਪੱਥਰਬਾਜ਼ੀ ਅਤੇ ਲੜਾਈ ਹੋਈ। ਮਹਾਸ਼ਿਵਰਾਤਰੀ ਦੇ ਕਾਰਨ ਪਾਂਕੀ ਦੀ ਰਾਹੇਵੀਰ ਪਹਾੜੀ ‘ਤੇ ਸਥਿਤ ਸ਼ਿਵ ਮੰਦਿਰ ਨੂੰ ਸਜਾਇਆ ਜਾ ਰਿਹਾ ਹੈ। ਇਸ ਦੇ ਮੱਦੇਨਜਰ ਮੰਗਲਵਾਰ ਸ਼ਾਮ ਨੂੰ ਮਜਦੂਰ ਮਸਜਿਦ ਚੌਂਕ ‘ਚ ਬਾਂਸ ਦੀਆਂ ਡੰਡੀਆਂ ਅਤੇ ਕੱਪੜੇ ਲੈ ਕੇ ਸਵਾਗਤ ਦੁਆਰ ਬਣਾਉਣ ਲਈ ਪਹੁੰਚੇ। ਸਥਾਨਕ ਲੋਕਾਂ ਮੁਤਾਬਕ ਇਸ ਦੌਰਾਨ ਇਕ ਭਾਈਚਾਰੇ ਦੇ ਲੋਕਾਂ ਨੇ ਮਜ਼ਦੂਰਾਂ ਨੂੰ ਰੋਕ ਲਿਆ। ਉਨ੍ਹਾਂ ਕਿਹਾ ਕਿ ਇੱਥੇ ਧਾਰਮਿਕ ਸਥਾਨ ਹੈ, ਇਸ ਲਈ ਸਵਾਗਤ ਦੁਆਰ ਨਹੀਂ ਬਣਨ ਦਿੱਤਾ ਜਾਵੇਗਾ। ਇਸ ‘ਤੇ ਵਿਵਾਦ ਸ਼ੁਰੂ ਹੋ ਗਿਆ। ਪੁਲਿਸ ਨੇ ਦੱਸਿਆ ਕਿ ਵਿਵਾਦ ਵਧਣ ‘ਤੇ ਇਕ ਵਿਅਕਤੀ ਨੇ ਮੰਦਿਰ ਕਮੇਟੀ ਦੇ ਇਕ ਮੈਂਬਰ ਦੇ ਸਿਰ ‘ਤੇ ਡੰਡੇ ਨਾਲ ਵਾਰ ਕਰ ਦਿੱਤਾ, ਜਿਸ ਤੋਂ ਬਾਅਦ ਝੜਪ ਸ਼ੁਰੂ ਹੋ ਗਈ।