UGC NET ਪ੍ਰੀਖਿਆ ਮੁਲਤਵੀ, 15 ਜਨਵਰੀ ਨੂੰ ਹੋਣਾ ਸੀ ਪੇਪਰ

Updated On: 

13 Jan 2025 23:52 PM

UGC NET Exam: 15 ਜਨਵਰੀ ਨੂੰ ਹੋਣ ਵਾਲੀ UGC NET ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ। ਨੈਸ਼ਨਲ ਟੈਸਟਿੰਗ ਏਜੰਸੀ ਨੇ ਪੋਂਗਲ ਅਤੇ ਮਕਰ ਸੰਕ੍ਰਾਂਤੀ ਦੇ ਤਿਉਹਾਰਾਂ ਦੇ ਮੱਦੇਨਜ਼ਰ ਇਸ ਦਿਨ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ। ਹਾਲਾਂਕਿ, ਇਹ ਪ੍ਰੀਖਿਆ ਕਦੋਂ ਕਰਵਾਈ ਜਾਵੇਗੀ, ਇਸ ਬਾਰੇ ਅਜੇ ਤਾਰੀਖ਼ ਦਾ ਐਲਾਨ ਨਹੀਂ ਕੀਤਾ ਗਿਆ ਹੈ।

UGC NET ਪ੍ਰੀਖਿਆ ਮੁਲਤਵੀ, 15 ਜਨਵਰੀ ਨੂੰ ਹੋਣਾ ਸੀ ਪੇਪਰ

UGC

Follow Us On

UGC NET Exam: ਨੈਸ਼ਨਲ ਟੈਸਟਿੰਗ ਏਜੰਸੀ ਯਾਨੀ NTA ਨੇ 15 ਜਨਵਰੀ ਨੂੰ ਹੋਣ ਵਾਲੀ UGC NET ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ। NTA ਨੇ ਐਲਾਨ ਕੀਤਾ ਹੈ ਕਿ ਬੁੱਧਵਾਰ 15 ਜਨਵਰੀ, 2025 ਨੂੰ ਹੋਣ ਵਾਲੀ UGC NET ਪ੍ਰੀਖਿਆ ਪੋਂਗਲ ਤੇ ਮਕਰ ਸੰਕ੍ਰਾਂਤੀ ਦੇ ਤਿਉਹਾਰਾਂ ਕਾਰਨ ਮੁਲਤਵੀ ਕਰ ਦਿੱਤੀ ਗਈ ਹੈ। ਹਾਲਾਂਕਿ ਪ੍ਰੀਖਿਆ ਦੀ ਨਵੀਂ ਤਰੀਕ ਦਾ ਐਲਾਨ ਅਜੇ ਨਹੀਂ ਕੀਤਾ ਗਿਆ ਹੈ। ਐਨਟੀਏ ਦਾ ਕਹਿਣਾ ਹੈ ਕਿ ਨਵੀਂ ਤਾਰੀਖ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਇਸ ਦੇ ਨਾਲ ਹੀ, 16 ਜਨਵਰੀ ਨੂੰ ਹੋਣ ਵਾਲੀ ਪ੍ਰੀਖਿਆ ਆਪਣੇ ਨਿਰਧਾਰਤ ਸਮੇਂ ‘ਤੇ ਹੀ ਹੋਵੇਗੀ। ਅਧਿਕਾਰਤ ਨੋਟਿਸ ਵਿੱਚ ਕਿਹਾ ਗਿਆ ਹੈ ਕਿ 16 ਜਨਵਰੀ, 2025 ਨੂੰ ਹੋਣ ਵਾਲੀ ਪ੍ਰੀਖਿਆ ਪਹਿਲਾਂ ਤੋਂ ਨਿਰਧਾਰਤ ਸਮਾਂ-ਸਾਰਣੀ ਅਨੁਸਾਰ ਹੀ ਕਰਵਾਈ ਜਾਵੇਗੀ।

ਦਰਅਸਲ, ਤਾਮਿਲਨਾਡੂ ਦੇ ਉੱਚ ਸਿੱਖਿਆ ਮੰਤਰੀ ਗੋਵੀ ਚੇਝੀਅਨ ਨੇ ਪਹਿਲਾਂ ਹੀ ਕੇਂਦਰ ਸਰਕਾਰ ਨੂੰ ਪੋਂਗਲ ਤਿਉਹਾਰ ਦੇ ਮੱਦੇਨਜ਼ਰ 14-16 ਜਨਵਰੀ 2025 ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਨੂੰ ਮੁੜ ਤਹਿ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਇਸ ਸਬੰਧ ਵਿੱਚ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਇੱਕ ਪੱਤਰ ਵੀ ਲਿਖਿਆ ਸੀ, ਜਿਸ ਵਿੱਚ ਉਨ੍ਹਾਂ ਕਿਹਾ ਸੀ, ‘ਐਨਟੀਏ ਨੇ ਯੂਜੀਸੀ ਨੈੱਟ ਦਸੰਬਰ 2024 ਦੀ ਪ੍ਰੀਖਿਆ 3 ਜਨਵਰੀ ਤੋਂ 16 ਜਨਵਰੀ, 2025 ਤੱਕ ਤਹਿ ਕੀਤੀ ਹੈ।’ ਭਾਵੇਂ ਪੋਂਗਲ 14 ਜਨਵਰੀ ਨੂੰ ਹੈ, ਪਰ ਇਸ ਤੋਂ ਬਾਅਦ 15 ਜਨਵਰੀ ਨੂੰ ਤਿਰੂਵੱਲੂਵਰ ਦਿਵਸ (ਮੱਟੂ ਪੋਂਗਲ) ਅਤੇ 16 ਜਨਵਰੀ ਨੂੰ ਕਿਸਾਨ ਦਿਵਸ (ਉਝਾਵਰ ਤਿਰੂਨਾਲ ਜਾਂ ਕਨੁਮ ਪੋਂਗਲ) ਆਉਂਦਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਤਾਮਿਲਨਾਡੂ ਸਰਕਾਰ ਨੇ ਪੋਂਗਲ ਦੇ ਮੌਕੇ ‘ਤੇ 14 ਤੋਂ 16 ਜਨਵਰੀ 2025 ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ NET ਪ੍ਰੀਖਿਆ ਪੋਂਗਲ ਦੀਆਂ ਛੁੱਟੀਆਂ ਦੌਰਾਨ ਹੁੰਦੀ ਹੈ, ਤਾਂ ਇਸ ਨਾਲ ਤਿਉਹਾਰ ਦੌਰਾਨ ਪ੍ਰੀਖਿਆ ਦੀਆਂ ਤਿਆਰੀਆਂ ਵਿੱਚ ਰੁਕਾਵਟ ਆਵੇਗੀ।

ਐਡਮਿਟ ਕਾਰਡ ਜਾਰੀ

NTA ਨੇ ਹਾਲ ਹੀ ਵਿੱਚ 15 ਅਤੇ 16 ਜਨਵਰੀ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਲਈ ਐਡਮਿਟ ਕਾਰਡ ਜਾਰੀ ਕੀਤਾ ਸੀ ਅਤੇ ਉਮੀਦਵਾਰਾਂ ਨੂੰ UGC NET ਦੀ ਅਧਿਕਾਰਤ ਵੈੱਬਸਾਈਟ ugcnet.nta.ac.in ‘ਤੇ ਜਾ ਕੇ ਆਪਣਾ ਐਡਮਿਟ ਕਾਰਡ ਡਾਊਨਲੋਡ ਕਰਨ ਦੀ ਸਲਾਹ ਦਿੱਤੀ ਸੀ।