Live Update: ਹਰਿਆਣਾ ਦੇ ਲੋਕਾਂ ਨੇ ਮੁੜ ਕਮਾਲ ਕਰ ਦਿੱਤਾ- ਪੀਐੱਮ ਮੋਦੀ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਜੇਪੀ ਨੱਡਾ ਬੋਲੇ- ਹਰਿਆਣਾ ਦੇ ਲੋਕਾਂ ਨੇ ਕਾਂਗਰਸ ਦੇ ਝੂਠ ਨੂੰ ਨਕਾਰ ਦਿੱਤਾ
ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕਰਨ ਤੋਂ ਬਾਅਦ ਪਾਰਟੀ ਦੇ ਸੀਨੀਅਰ ਆਗੂਆਂ ਨੇ ਵਰਕਰਾਂ ਨੂੰ ਸੰਬੋਧਨ ਕੀਤਾ। ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਕਿ ਹਰਿਆਣਾ ਦੇ ਲੋਕਾਂ ਨੇ ਕਾਂਗਰਸ ਦੇ ਝੂਠ ਨੂੰ ਨਕਾਰ ਦਿੱਤਾ ਹੈ।
-
ਬੀਜੇਪੀ ਹੈੱਡਕੁਆਰਟਰ ‘ਚ ਤਿਉਹਾਰ ਦਾ ਮਾਹੌਲ, ਕੁਝ ਦੇਰ ‘ਚ ਹੀ ਪਹੁੰਚ ਰਹੇ ਹਨ PM ਮੋਦੀ
ਹਰਿਆਣਾ ਵਿਧਾਨ ਸਭਾ ਚੋਣਾਂ ‘ਚ ਵੱਡੀ ਜਿੱਤ ਹਾਸਲ ਕਰਨ ‘ਤੇ ਭਾਜਪਾ ‘ਚ ਜਸ਼ਨ ਦਾ ਮਾਹੌਲ ਹੈ। ਹਰਿਆਣਾ ‘ਚ ਸ਼ਾਨਦਾਰ ਜਿੱਤ ਤੋਂ ਬਾਅਦ ਸਾਰੇ ਸੀਨੀਅਰ ਨੇਤਾ ਭਾਜਪਾ ਦੇ ਮੁੱਖ ਦਫਤਰ ‘ਚ ਪਹੁੰਚਣੇ ਸ਼ੁਰੂ ਹੋ ਗਏ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਭਾਜਪਾ ਹੈੱਡਕੁਆਰਟਰ ਪਹੁੰਚ ਗਏ ਹਨ ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦੀ ਹੀ ਭਾਜਪਾ ਹੈੱਡਕੁਆਰਟਰ ਪਹੁੰਚ ਰਹੇ ਹਨ।
-
ਅਨੁਰਾਗ ਠਾਕੁਰ ਬੋਲੇ- ਹਰਿਆਣਾ ‘ਚ ਕਾਂਗਰਸ ਦਾ ਖਟਾਖਟ- ਖਟਾਖਟ ਮਾਡਲ ਹੋਇਆ ਫੇਲ
ਹਰਿਆਣਾ ਚੋਣਾਂ ਦੇ ਨਤੀਜਿਆਂ ‘ਤੇ ਭਾਜਪਾ ਸੰਸਦ ਅਨੁਰਾਗ ਠਾਕੁਰ ਨੇ ਕਿਹਾ, ਜਨਤਾ ਦਾ ਬਹੁਤ ਬਹੁਤ ਧੰਨਵਾਦ, ਵਰਕਰਾਂ ਦੀ ਮਿਹਨਤ ਰੰਗ ਲਿਆਈ ਹੈ। ਕਾਂਗਰਸ ਦਾ ਦਸਤਕ ਦੇਣ ਵਾਲਾ ਮਾਡਲ ਫੇਲ ਹੋ ਗਿਆ ਹੈ। ਅਸੀਂ ਪੀਐਮ ਮੋਦੀ ਦੀ ਅਗਵਾਈ ਵਿੱਚ ਲਗਾਤਾਰ ਅੱਗੇ ਵੱਧ ਰਹੇ ਹਾਂ ਅਤੇ ਮਨੋਹਰ ਲਾਲ ਖੱਟਰ ਜੀ ਨੇ ਹਰਿਆਣਾ ਵਿੱਚ ਲੰਮਾ ਸਮਾਂ ਕੰਮ ਕੀਤਾ ਅਤੇ ਅਸੀਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਕਾਰਜਕਾਲ ਵਿੱਚ ਚੋਣਾਂ ਲੜੀਆਂ, ਜਿਸ ਦਾ ਸਾਨੂੰ ਲਾਭ ਮਿਲਿਆ।
-
ਹਰਿਆਣਾ ਚੋਣ ਨਤੀਜਿਆਂ ਨੂੰ ਲੈ ਕੇ ਭਾਜਪਾ ਖੇਮੇ ਵਿੱਚ ਜਸ਼ਨ
ਹਰਿਆਣਾ ਦੇ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਹੁਣ ਤੱਕ ਦੀ ਗਿਣਤੀ ਅਨੁਸਾਰ ਭਾਜਪਾ ਬਹੁਮਤ ਦਾ ਅੰਕੜਾ ਪਾਰ ਕਰ ਚੁੱਕੀ ਹੈ। ਇਸ ਤੋਂ ਬਾਅਦ ਭਾਜਪਾ ਦੇ ਦਿੱਲੀ ਹੈੱਡਕੁਆਰਟਰ ਦੇ ਬਾਹਰ ਜਸ਼ਨ ਮਨਾਏ ਜਾ ਰਹੇ ਹਨ, ਆਤਿਸ਼ਬਾਜ਼ੀ ਕੀਤੀ ਜਾ ਰਹੀ ਹੈ।
-
ਨਾਇਬ ਸੈਨੀ ਦਾ ਟਵੀਟ
BJP ਤੀਜੀ ਵਾਰ ਹਰਿਆਣਾ ਦੀ ਸੇਵਾ ਕਰਨ ਨੂੰ ਤਿਆਰ, ਨਾਇਬ ਸੈਨੀ ਦਾ ਟਵੀਟ।
भाजपा तीसरी बार हरियाणा की सेवा के लिए तैयार है। pic.twitter.com/UZtSrsZRUt
— Nayab Saini (@NayabSainiBJP) October 8, 2024
-
ਗੜ੍ਹੀ-ਸਾਂਪਲਾ-ਕਿਲੋਈ ਸੀਟ ਤੋਂ ਭੁਪਿੰਦਰ ਸਿੰਘ ਹੁੱਡਾ ਜਿੱਤੇ, ਭਾਜਪਾ ਦੀ ਮੰਜੂ ਨੂੰ ਹਰਾਇਆ
ਗੜ੍ਹੀ-ਸਾਂਪਲਾ-ਕਿਲੋਈ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ 70626 ਵੋਟਾਂ ਨਾਲ ਜੇਤੂ ਰਹੇ। ਭਾਜਪਾ ਦੀ ਮੰਜੂ ਨੂੰ ਹਰਾਇਆ।
-
ਵਿਨੇਸ਼ਾ ਨੇ BJP ਉਮੀਦਵਾਰ ਯੋਗਿੰਦਰ ਕੁਮਾਰ ਨੂੰ ਹਰਾਇਆ
ਜੁਲਾਨਾ ‘ਚ ਵਿਨੇਸ਼ਾ ਨੇ BJP ਉਮੀਦਵਾਰ ਯੋਗਿੰਦਰ ਕੁਮਾਰ ਨੂੰ ਹਰਾਇਆ ਹੈ। ਉਹ 6 ਹਾਜਰ ਤੋਂ ਵੱਧ ਵੋਟਾਂ ਨਾਲ ਜਿੱਤੇ ਹਨ।
-
ਰਾਨੀਆ ‘ਚ ਕਾਉਂਟਿੰਗ ਖ਼ਤਮ
ਰਾਨੀਆ ‘ਚ ਕਾਉਂਟਿੰਗ ਖ਼ਤਮ ਹੋ ਚੁੱਕੀ ਹੈ। ਅਰਜੂਨ ਚੌਟਾਲਾ ਪਹਿਲੇ ਨੰਬਰ ਅਤੇ ਕਾਂਗਰਸ ਦੇ ਸਰਵ ਮਿੱਤਰ ਕੰਬੋਜ ਦੂਜੇ ਨੰਬਰ ‘ਤੇ, ਰਣਜੀਤ ਸਿੰਘ ਚੌਟਾਲਾ ਤੀਜੇ ਨੰਬਰ ‘ਤੇ ਰਹੇ ਹਨ।
-
ਕਾਲਕਾ ‘ਚ ਬੀਜੇਪੀ ਨੇ ਫਤਿਹ ਹਾਸਲ ਕੀਤੀ
ਕਾਲਕਾ ‘ਚ ਬੀਜੇਪੀ ਨੇ ਫਤਿਹ ਹਾਸਲ ਕੀਤੀ ਹੈ। ਸ਼ਕਤੀ ਰਾਨੀ ਸ਼ਰਮਾ ਨੇ ਪ੍ਰਦੀਪ ਚੋਧਰੀ ਨੂੰ ਹਰਾਇਆ ਹੈ।
-
ਜੰਮੂ-ਕਸ਼ਮੀਰ ਦੀਆਂ ਇਨ੍ਹਾਂ ਸੀਟਾਂ ‘ਤੇ ਨਤੀਜੇ ਐਲਾਨੇ ਗਏ ਹਨ
ਜੰਮੂ-ਕਸ਼ਮੀਰ ਦੀਆਂ ਇਨ੍ਹਾਂ ਸੀਟਾਂ ‘ਤੇ ਨਤੀਜੇ ਐਲਾਨੇ ਗਏ
- ਬਸ਼ੋਲੀ- ਭਾਜਪਾ- ਦਰਸ਼ਨ ਕੁਮਾਰ
- ਸਾਂਬਾ- ਭਾਜਪਾ- ਸੁਰਜੀਤ ਸਿੰਘ
- ਗੁਰੇਜ਼- ਨੈਸ਼ਨਲ ਕਾਨਫਰੰਸ- ਫਕੀਰ ਮੁਹੰਮਦ ਖਾਨ
- ਹਜ਼ਰਤਬਲ- ਨੈਸ਼ਨਲ ਕਾਨਫਰੰਸ- ਸਲਮਾਨ ਸਾਗਰ
- ਊਧਮਪੁਰ ਪੂਰਬੀ- ਭਾਜਪਾ- ਰਣਬੀਰ ਸਿੰਘ ਪਥੀਰਾਣਾ
-
ਫਤਿਹਬਾਅਦ ‘ਚ ਫੱਸਵਾਂ ਮੁਕਾਬਲਾ
ਫਤਿਹਬਾਅਦ ‘ਚ ਫੱਸਵਾਂ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। BJP-ਕਾਂਗਰਸ ‘ਚ ਟੱਕਰ ਦੇਖਣ ਨੂੰ ਮਿਲ ਰਹੀ ਹੈ। ਭਾਜਪਾ ਉਮੀਦਵਾਰ ਧੂੜਾ ਰਾਮ 700 ਵੋਟਾਂ ਤੋਂ ਅੱਗੇ ਹਨ।
-
EC ਨੇ ਜਵਾਬ ਦਿੱਤਾ
ਕਾਂਗਰਸ ਨੇ ਚੋਣ ਕਮੀਸ਼ਨ ‘ਤੇ ਇਲਜ਼ਾਮ ਲਗਾਏ ਹਨ। EC ਨੇ ਜਵਾਬ ਦਿੱਤਾ ਹੈ ਕਿ ਗਿਣਤੀ ਸਭ ਦੇ ਸਾਹਮਣੇ ਹੋ ਰਹੀ ਹੈ। ਕਿਸੇ ਵੀ ਸੈਂਟਰ ਤੋਂ ਕੋਈ ਸ਼ਿਕਾਇਤ ਨਹੀਂ ਹੈ।
-
ਕਾਲਾਂਵਾਲੀ ਸੀਟ ‘ਤੇ ਕਾਂਗਰਸ ਦੀ ਜਿੱਤ ਤੈਅ
ਕਾਲਾਂਵਾਲੀ ਸੀਟ ‘ਤੇ ਕਾਂਗਰਸ ਦੀ ਜਿੱਤ ਤੈਅ ਮੰਨੀ ਜਾ ਰਹੀ ਹੈ। 11ਵੇਂ ਰਾਉਂਡ ‘ਚ ਸ਼ੀਸ਼ਪਾਲ ਕਹਿਰਵਾਲ ਦੀ 20 ਹਜ਼ਾਰ ਦੀ ਲੀਡ ਹੋ ਚੁੱਕੀ ਹੈ। 3 ਰਾਉਂਡ ਬਾਕੀ ਹਨ।
-
ਸਵਾਈਨ ਫਲੂ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ
ਜਲੰਧਰ ‘ਚ ਸਵਾਈਨ ਫਲੂ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਹੁਣ ਤੱਕ ਸੂਬੇ ਵਿੱਚ 15 ਮਾਮਲੇ ਸਾਹਮਣੇ ਆ ਚੁੱਕੇ ਹਨ।
-
ਰਵਿੰਦਰ ਰੈਨਾ ਨੌਸ਼ਹਿਰਾ ਤੋਂ ਪਿੱਛੇ
ਭਾਜਪਾ ਪ੍ਰਧਾਨ ਰਵਿੰਦਰ ਰੈਨਾ ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਤੋਂ ਪਿੱਛੇ ਚੱਲ ਰਹੇ ਹਨ। ਰੈਨਾ 2797 ਵੋਟਾਂ ਨਾਲ ਪਿੱਛੇ ਹਨ।
-
ਨਾਬਾਲਿਗ ਦੀਆਂ ਵੋਟਾਂ ਬਣਾਉਣ ਦਾ ਮਾਮਲਾ
ਪਿੰਡ ਕਮੀਰਪੁਰਾ ‘ਚੋਂ ਸਾਹਮਣੇ ਆਇਆ ਹੈ ਜਿੱਥੇ ਦੋ ਧਿਰਾਂ ਸਰਪੰਚੀ ਦੀ ਇਲੈਕਸ਼ਨ ਲੜਨ ਜਾ ਰਹੀਆਂ ਹਨ। ਇਕ ਧਿਰ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੂਸਰੀ ਧਿਰ ਉੱਤੇ ਦੋਸ਼ ਲਗਾਏ ਹਨ ਕਿ ਇਹਨਾਂ ਨੇ ਨਾਬਾਲਗਾ ਦੀਆਂ ਤੇ ਬਾਹਰੀ ਵਿਅਕਤੀਆਂ ਦੀਆਂ ਸੈਕਟਰੀ ਜਾਂ ਬੀਐਲਓ ਨਾਲ ਰਲ ਕੇ ਜਾਅਲੀ ਵੋਟਾਂ ਬਣਾਈਆਂ ਹਨ।
-
ਪੀਐਮ ਮੋਦੀ ਨੂੰ ਭੇਜੇਗਾ ਜਲੇਬੀ: ਪਵਨ ਖੇੜਾ
ਹਰਿਆਣਾ ਚੋਣਾਂ ਦੇ ਸ਼ੁਰੂਆਤੀ ਰੁਝਾਨਾਂ ਵਿੱਚ ਕਾਂਗਰਸ ਨੂੰ ਬਹੁਮਤ ਮਿਲਿਆ ਹੈ। ਇਸ ਦੌਰਾਨ ਕਾਂਗਰਸ ਨੇਤਾ ਪਵਨ ਖੇਦਨ ਨੇ ਕਿਹਾ ਕਿ ਅਸੀਂ ਪੀਐਮ ਮੋਦੀ ਨੂੰ ਜਲੇਬੀ ਵੀ ਭੇਜਾਂਗੇ।
-
ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਦਾ ਬਿਆਨ
ਜੰਮੂ-ਕਸ਼ਮੀਰ ‘ਚ ਚੋਣ ਨਤੀਜਿਆਂ ਦੌਰਾਨ ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਕਿਹਾ ਕਿ ਭਾਜਪਾ ਨੂੰ ਜਨਤਾ ਦੇ ਫੈਸਲੇ ਨਾਲ ਕਿਸੇ ਤਰ੍ਹਾਂ ਦੀ ਹੇਰਾਫੇਰੀ ਜਾਂ ਛੇੜਛਾੜ ਨਹੀਂ ਕਰਨੀ ਚਾਹੀਦੀ। ਚੋਣਾਂ ਵਿੱਚ ਪਾਰਦਰਸ਼ਤਾ ਹੋਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਜਿੱਤ ਦੀ ਪੂਰੀ ਉਮੀਦ ਹੈ।
#WATCH | JKNC Vice President and party’s candidate from Ganderbal & Budgam, Omar Abdullah says, ” We have the hope that we will win. The decision made by the voters of J&K, we will get to know by today afternoon. There should be transparency…if people’s mandate is against BJP, pic.twitter.com/hZcv7EUhN9
— ANI (@ANI) October 8, 2024
-
ਭੂਪੇਂਦਰ ਸਿੰਘ ਹੁੱਡਾ ਅੱਗੇ ਚੱਲ ਰਹੇ ਹਨ
ਭੂਪੇਂਦਰ ਸਿੰਘ ਹੁੱਡਾ ਅੱਗੇ ਚੱਲ ਰਹੇ ਹਨ। ਉਹ ਗੜ੍ਹੀ ਸਾਂਪਲਾਂ ਤੋਂ ਚੋਣ ਲੜ ਰਹੇ ਹਨ।
-
ਦੁਸ਼ਯੰਤ ਚੌਟਾਲਾ ਉਚਾਨਾ ਤੋਂ ਪਿੱਛੇ
ਦੁਸ਼ਯੰਤ ਚੌਟਾਲਾ ਉਚਾਨਾ ਤੋਂ ਪਿੱਛੇ ਚੱਲ ਰਹੇ ਹਨ। ਉਹ ਖੱਟਰ ਸਰਕਾਰ ਵਿੱਚ ਉਪ ਮੁੱਖ ਮੰਤਰੀ ਸਨ।
-
ਬਹੁਮਤ ਦੇ ਨੇੜੇ ਕਾਂਗਰਸ-ਐੱਨ.ਸੀ
ਜੰਮੂ-ਕਸ਼ਮੀਰ ਵਿੱਚ ਆਜ਼ਾਦ ਲੋਕ ਬੁਰੀ ਤਰ੍ਹਾਂ ਫੇਲ ਹੋਏ ਹਨ। ਕਾਂਗਰਸ-ਐਨਸੀ ਗਠਜੋੜ ਬਹੁਮਤ ਦੇ ਨੇੜੇ ਹੈ। 90 ‘ਚੋਂ 73 ਸੀਟਾਂ ‘ਤੇ ਰੁਝਾਨ ਆਇਆ ਹੈ।
- ਕਾਂਗਰਸ-ਐਨਸੀ-46
- ਭਾਜਪਾ- 24
- ਪੀਡੀਪੀ-2
- Other-1
-
ਅਨਿਲ ਵਿੱਜ ਪਿੱਛੇ ਚੱਲ ਰਹੇ ਹਨ
ਅੰਬਾਲਾ ਕੈਂਟ ਤੋਂ ਅਨਿਲ ਵਿੱਜ ਪਿੱਛੇ ਚੱਲ ਰਹੇ ਹਨ। ਉਹ ਕਾਂਗਰਸ ਉਮੀਦਵਾਰ ਤੋਂ ਅੱਗੇ ਚੱਲ ਰਹੇ ਹਨ।
-
ਹਰਿਆਣਾ ‘ਚ ਸ਼ੁਰੂਆਤੀ ਰੁਝਾਨਾਂ ਵਿੱਚ ਕਾਂਗਰਸ ਨੂੰ ਬਹੁਮਤ ਮਿਲਿਆ
ਸ਼ੁਰੂਆਤੀ ਰੁਝਾਨਾਂ ਵਿੱਚ ਹਰਿਆਣਾ ਵਿੱਚ ਕਾਂਗਰਸ ਨੂੰ ਬਹੁਮਤ ਮਿਲਿਆ ਹੈ। ਕਾਂਗਰਸ ਦੀਆਂ 90 ਸੀਟਾਂ ‘ਤੇ ਇਕੋ ਪੜਾਅ ‘ਚ ਵੋਟਿੰਗ ਪੂਰੀ ਹੋਈ, ਜਿਸ ਤੋਂ ਬਾਅਦ ਅੱਜ ਨਤੀਜੇ ਆ ਰਹੇ ਹਨ।
-
ਅਨਿਲ ਵਿੱਜ ਅੱਗੇ ਚੱਲ ਰਹੇ ਹਨ
ਅੰਬਾਲਾ ਕੈਂਟ ਤੋਂ ਅਨਿਲ ਵਿੱਜ ਅੱਗੇ ਚੱਲ ਰਹੇ ਹਨ। ਉਹ ਕਾਂਗਰਸ ਉਮੀਦਵਾਰ ਤੋਂ ਅੱਗੇ ਚੱਲ ਰਹੇ ਹਨ।
-
ਕਾਂਗਰਸ 46 ਸੀਟਾਂ ‘ਤੇ ਅੱਗੇ
ਹਰਿਆਣਾ ਚ ਸ਼ੁਰੂਆਤੀ ਰੁਝਾਨਾਂ ਦੇ ਵਿੱਚ ਕਾਂਗਰਸ ਨੂੰ ਬਹੁਮਤ ਮਿਲਦਾ ਵਿੱਖ ਰਿਹਾ ਹੈ। ਕਾਂਗਰਸ 46 ਸੀਟਾਂ ‘ਤੇ ਅੱਗੇ ਚੱਲ ਰਹੀ ਹੈ।
-
ਜੰਮੂ-ਕਸ਼ਮੀਰ ‘ਚ ਕਾਂਗਰਸ ਗਠਜੋੜ ਅੱਗੇ
ਜੰਮੂ-ਕਸ਼ਮੀਰ ‘ਚ ਵੱਡੀ ਉਥਲ-ਪੁਥਲ ਹੋਈ ਹੈਹੁਣ ਕਾਂਗਰਸ-ਐਨਸੀ ਗਠਜੋੜ 42 ਸੀਟਾਂ ‘ਤੇ ਅੱਗੇ ਹੈ। ਹਾਲਾਂਕਿ ਭਾਜਪਾ 25 ਸੀਟਾਂ ‘ਤੇ ਅੱਗੇ ਹੈ।
-
ਸਿਰਸਾ ਤੋਂ ਗੋਲਾਪ ਕਾਂਡਾ ਅੱਗੇ
ਸਿਰਸਾ ਵਿਧਾਨ ਸਭਾ ਸੀਟ ਤੋਂ ਗੋਲਾਪ ਕਾਂਡਾ ਅੱਗੇ ਚੱਲ ਰਹੇ ਹਨ। ਕਾਂਗਰਸ ਉਮੀਵਦਾਰ ਗੋਕੁਲ ਸੇਤੀਆ ਪਿੱਛੇ ਹਨ।