Live Updates: IPS ਅਧਿਕਾਰੀ ਸੰਜੇ ਵਰਮਾ ਨੂੰ ਮਹਾਰਾਸ਼ਟਰ ਦਾ ਬਣਾਇਆ ਗਿਆ ਨਵਾਂ ਡੀਜੀਪੀ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਆਈਪੀਐਸ ਅਧਿਕਾਰੀ ਸੰਜੇ ਵਰਮਾ ਨੂੰ ਮਹਾਰਾਸ਼ਟਰ ਦਾ ਬਣਾਇਆ ਗਿਆ ਨਵਾਂ ਡੀਜੀਪੀ
ਆਈਪੀਐਸ ਅਧਿਕਾਰੀ ਸੰਜੇ ਵਰਮਾ ਨੂੰ ਮਹਾਰਾਸ਼ਟਰ ਦਾ ਨਵਾਂ ਡੀਜੀਪੀ ਬਣਾਇਆ ਗਿਆ ਹੈ। ਕੱਲ੍ਹ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਚੋਣ ਕਮਿਸ਼ਨ ਨੇ ਮਹਾਰਾਸ਼ਟਰ ਦੇ ਡੀਜੀਪੀ ਰਸ਼ਮੀ ਸ਼ੁਕਲਾ ਨੂੰ ਹਟਾ ਦਿੱਤਾ ਸੀ।
-
MUDA ਘੁਟਾਲਾ: ਭਲਕੇ ਲੋਕਾਯੁਕਤ ਦੇ ਸਾਹਮਣੇ ਜਾਵੇਗਾ – ਸੀਐਮ ਸਿੱਧਰਮਈਆ
ਕਥਿਤ MUDA ਘੁਟਾਲੇ ‘ਚ ਜਾਰੀ ਸੰਮਨ ਦੇ ਸਬੰਧ ‘ਚ ਲੋਕਾਯੁਕਤ ਦੇ ਸਾਹਮਣੇ ਪੇਸ਼ ਹੋਣ ਦੇ ਸਵਾਲ ‘ਤੇ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਕਿਹਾ ਕਿ ਮੈਂ ਕੱਲ੍ਹ ਸਵੇਰੇ 10 ਵਜੇ ਜਾ ਰਿਹਾ ਹਾਂ।
-
ਕੇਂਦਰ ਸਰਕਾਰ ਨੇ ਸ਼ਿਕਾਇਤਾਂ ਸਬੰਧੀ ਵਿਕੀਪੀਡੀਆ ਨੂੰ ਭੇਜਿਆ ਨੋਟਿਸ
ਕੇਂਦਰ ਸਰਕਾਰ ਨੇ ਵਿਕੀਪੀਡੀਆ ਨੂੰ ਨੋਟਿਸ ਭੇਜਿਆ ਹੈ। ਸਰਕਾਰ ਨੇ ਵਿਕੀਪੀਡੀਆ ਨੂੰ ਲਿਖਿਆ ਹੈ, ਵਿਕੀਪੀਡੀਆ ਵਿੱਚ ਪੱਖਪਾਤ ਅਤੇ ਅਸ਼ੁੱਧੀਆਂ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਵੱਲ ਇਸ਼ਾਰਾ ਕਰਦੇ ਹੋਏ, ਸੰਪਾਦਕੀ ਨਿਯੰਤਰਣ ਵਾਲੇ ਇੱਕ ਛੋਟੇ ਸਮੂਹ ਵੱਲ ਇਸ਼ਾਰਾ ਕਰਦੇ ਹੋਏ ਅਤੇ ਪੁੱਛਿਆ ਹੈ ਕਿ ਵਿਕੀਪੀਡੀਆ ਨੂੰ ਇੱਕ ਸਾਲਸ ਦੀ ਬਜਾਏ ਪ੍ਰਕਾਸ਼ਕ ਕਿਉਂ ਨਹੀਂ ਮੰਨਿਆ ਜਾਣਾ ਚਾਹੀਦਾ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ।
-
ਨਿੱਜੀ ਜਾਇਦਾਦ ਨੂੰ ਸਰਕਾਰ ਨਹੀਂ ਲੈ ਸਕਦੀ- ਸੁਪਰੀਮ ਕੋਰਟ
ਸੁਪਰੀਮ ਕੋਰਟ ਦੇ 9 ਜੱਜਾਂ ਦੀ ਬੈਂਚ ਨੇ ਇੱਕ ਅਹਿਮ ਫੈਸਲਾ ਸੁਣਾਉਂਦਿਆਂ ਪਿਛਲੇ ਫੈਸਲੇ ਨੂੰ ਪਲਟ ਦਿੱਤਾ। ਕੋਰਟ ਨੇ ਕਿਹਾ ਕਿ ਕਿਸੇ ਦੀ ਨਿੱਜ਼ੀ ਜਾਇਦਾਦ ਨੂੰ ਸਰਵਜਨਕ ਜਾਇਦਾਦ ਨਹੀਂ ਕਿਹਾ ਜਾ ਸਕਦਾ।
-
ਬਠਿੰਡੇ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ, ਥੋੜ੍ਹੀ ਦੇਰ ਚ ਹੋਵੇਗੀ ਪ੍ਰੈਸ ਕਾਨਫਰੰਸ
ਮੁੱਖ ਮੰਤਰੀ ਭਗਵੰਤ ਮਾਨ ਜ਼ਿਮਨੀ ਚੋਣਾਂ ਦੇ ਪ੍ਰਚਾਰ ਵਿੱਚ ਰੁਝੇ ਹੋਏ ਹਨ। ਹੁਣ ਤੋਂ ਥੋੜ੍ਹੀ ਦੇਰ ਬਾਅਦ ਉਹ ਬਠਿੰਡਾ ਤੋਂ ਪ੍ਰੈੱਸ ਕਾਨਫਰੰਸ ਕਰਨਗੇ। ਬੀਤੇ ਕੱਲ੍ਹ ਉਹਨਾਂ ਨੇ ਬਰਨਾਲਾ ਵਿਖੇ ਰੋਡ ਸ਼ੋਅ ਕੀਤਾ ਸੀ।
-
ਰਾਹੁਲ ਗਾਂਧੀ ਅੱਜ ਰਾਏਬਰੇਲੀ ਪਹੁੰਚਣਗੇ, ਖੜਗੇ ਝਾਰਖੰਡ ‘ਚ ਕਰਨਗੇ ਰੈਲੀ
ਕਾਂਗਰਸ ਨੇਤਾ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅੱਜ ਆਪਣੇ ਸੰਸਦੀ ਖੇਤਰ ਰਾਏਬਰੇਲੀ ਦਾ ਦੌਰਾ ਕਰਨਗੇ। ਜਿੱਥੇ ਉਹ ਨੀਂਹ ਪੱਥਰ ਰੱਖਣਗੇ ਅਤੇ ਕਈ ਵਿਕਾਸ ਕਾਰਜਾਂ ਦਾ ਉਦਘਾਟਨ ਕਰਨਗੇ। ਦੂਜੇ ਪਾਸੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਝਾਰਖੰਡ ‘ਚ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨਗੇ।
-
ਸਲਮਾਨ ਖਾਨ ਨੂੰ ਫਿਰ ਤੋਂ ਮਿਲੀ ਜਾਨੋਂ ਮਾਰਨ ਦੀ ਧਮਕੀ
ਮੁੰਬਈ ਟਰੈਫਿਕ ਕੰਟਰੋਲ ਸੈੱਲ ਨੂੰ ਫਿਰ ਤੋਂ ਲਾਰੇਂਸ ਬਿਸ਼ਨੋਈ ਦੇ ਨਾਂ ‘ਤੇ ਧਮਕੀ ਭਰਿਆ ਸੰਦੇਸ਼ ਮਿਲਿਆ ਹੈ। ਟ੍ਰੈਫਿਕ ਕੰਟਰੋਲ ਰੂਮ ਨੂੰ ਭੇਜੇ ਗਏ ਸੰਦੇਸ਼ ‘ਚ ਦਾਅਵਾ ਕੀਤਾ ਗਿਆ ਹੈ ਕਿ ਉਹ ਲਾਰੇਂਸ ਬਿਸ਼ਨੋਈ ਦਾ ਭਰਾ ਬੋਲ ਰਿਹਾ ਹੈ ਅਤੇ ਜੇਕਰ ਸਲਮਾਨ ਖਾਨ ਜ਼ਿੰਦਾ ਰਹਿਣਾ ਚਾਹੁੰਦੇ ਹਨ ਤਾਂ ਉਹ ਸਾਡੇ ਮੰਦਰ ‘ਚ ਜਾ ਕੇ ਮੁਆਫੀ ਮੰਗਣ ਜਾਂ 5 ਕਰੋੜ ਰੁਪਏ ਦੇਣ। ਜੇਕਰ ਤੁਸੀਂ ਅਜਿਹਾ ਨਹੀਂ ਕੀਤਾ ਤਾਂ ਅਸੀਂ ਤੁਹਾਨੂੰ ਮਾਰ ਦੇਵਾਂਗੇ, ਸਾਡਾ ਗੈਗ ਅਜੇ ਵੀ ਸਰਗਰਮ ਹੈ।
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।