Live Update: ਹਰਿਆਣਾ ਦੇ ਲਈ ਭਲਕੇ ਹੋਵੇਗੀ ਵੋਟਿੰਗ, ਤਿਆਰੀਆਂ ਮੁਕਮਲ, ਚੱਪੇ-ਚੱਪੇ 'ਤੇ ਪੁਲਿਸ ਦੀ ਨਜ਼ਰ | today breaking news aaj ki taaja khabar live updates latest news punjabi samachar daily breaking 4 october 2024 Punjabi news - TV9 Punjabi

Live Update: 6 ਅਕਤੂਬਰ ਨੂੰ ਦੂਜੀ ਵਾਰ ਜਨਤਾ ਅਦਾਲਤ ਲਗਾਉਣਗੇ ਅਰਵਿੰਦ ਕੇਜਰੀਵਾਲ

Updated On: 

05 Oct 2024 03:04 AM

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

Live Update: 6 ਅਕਤੂਬਰ ਨੂੰ ਦੂਜੀ ਵਾਰ ਜਨਤਾ ਅਦਾਲਤ ਲਗਾਉਣਗੇ ਅਰਵਿੰਦ ਕੇਜਰੀਵਾਲ

ਅੱਜ ਦੀਆਂ ਤਾਜ਼ਾ ਖ਼ਬਰਾਂ

Follow Us On

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 04 Oct 2024 08:19 PM (IST)

    6 ਅਕਤੂਬਰ ਨੂੰ ਦੂਜੀ ਵਾਰ ਜਨਤਾ ਅਦਾਲਤ ਲਗਾਉਣਗੇ ਅਰਵਿੰਦ ਕੇਜਰੀਵਾਲ

    ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 6 ਅਕਤੂਬਰ ਨੂੰ ਛਤਰਸਾਲ ਸਟੇਡੀਅਮ ਵਿੱਚ ਦੂਜੀ ਵਾਰ ਜਨਤਾ ਅਦਾਲਤ ਦਾ ਆਯੋਜਨ ਕਰਨਗੇ। ਇਸ ਤੋਂ ਪਹਿਲਾਂ ਵੀ ਜਦੋਂ ਉਹ ਅਸਤੀਫਾ ਦੇ ਚੁੱਕੇ ਸਨ ਤਾਂ ਲੋਕ ਅਦਾਲਤਾਂ ਲੱਗੀਆਂ ਸਨ।

  • 04 Oct 2024 04:50 PM (IST)

    ਰਾਹੁਲ ਗਾਂਧੀ ਨੂੰ ਭਾਸ਼ਣ ਦੇਣਾ ਨਹੀਂ ਆਉਂਦਾ: ਕੇਂਦਰੀ ਮੰਤਰੀ ਕਿਰਨ ਰਿਜਿਜੂ

    ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਭਾਸ਼ਣ ਦੇਣਾ ਵੀ ਨਹੀਂ ਆਉਂਦਾ। ਕਾਂਗਰਸ ਨੇ ਹਮੇਸ਼ਾ ਸੰਵਿਧਾਨ ਦਾ ਅਪਮਾਨ ਕੀਤਾ ਹੈ। ਬਾਬਾ ਸਾਹਿਬ ਜਦੋਂ ਕਾਨੂੰਨ ਮੰਤਰੀ ਸਨ, ਉਦੋਂ ਵੀ ਉਨ੍ਹਾਂ ਦਾ ਅਪਮਾਨ ਹੋਇਆ ਸੀ। ਡਾ: ਅੰਬੇਡਕਰ ਦੇ ਸਾਰੇ ਸਥਾਨਾਂ ‘ਤੇ ਮੋਦੀ ਸਰਕਾਰ ਨੇ ਵੱਡਾ ਵਿਕਾਸ ਕਰਵਾਇਆ ਹੈ। ਦੀਕਸ਼ਾਭੂਮੀ ਤੋਂ ਚੈਤਭੂਮੀ ਤੱਕ ਸੁਧਾਰ ਕੀਤੇ ਗਏ ਹਨ। ਵਿਰੋਧੀ ਸੰਵਿਧਾਨ ਬਾਰੇ ਝੂਠ ਬੋਲਦੇ ਹਨ।

  • 04 Oct 2024 01:47 PM (IST)

    ਗਵਾਲੀਅਰ ਤੋਂ 14 ਸਾਲਾਂ ਦੀ ਖੇਡ ਜਲਾਵਤਨੀ ਖਤਮ: ਸਿੰਧੀਆ

    ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਗਵਾਲੀਅਰ ਵਿੱਚ ਕਿਹਾ, ਲੋਕ ਬਹੁਤ ਉਤਸ਼ਾਹਿਤ ਹਨ, ਖੇਡ ਦੇ ਮੈਦਾਨ ਵਿੱਚ 14 ਸਾਲ ਦੀ ਜਲਾਵਤਨੀ ਹੁਣ ਖਤਮ ਹੋ ਗਈ ਹੈ। ਗਵਾਲੀਅਰ ਦਾ ਅੰਤਰਰਾਸ਼ਟਰੀ ਪੱਧਰ ਦਾ ਖੇਡ ਸਟੇਡੀਅਮ ਤਿਆਰ ਹੈ। 200 ਕਰੋੜ ਰੁਪਏ ਦੀ ਲਾਗਤ ਵਾਲੇ ਮਾਧਵਰਾਵ ਸਿੰਧੀਆ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ‘ਚ ਰੋਮਾਂਚਕ ਮੈਚ ਖੇਡੇ ਜਾਣਗੇ। ਇੱਥੇ ਸਮਰੱਥਾ 30 ਹਜ਼ਾਰ ਹੈ। ਦੋਵੇਂ ਟੀਮਾਂ ਮੈਦਾਨ ‘ਚ ਉਤਰ ਚੁੱਕੀਆਂ ਹਨ। ਮੈਨੂੰ ਯਕੀਨ ਹੈ ਕਿ ਇਹ ਬਹੁਤ ਰੋਮਾਂਚਕ ਖੇਡ ਹੋਵੇਗੀ।”

  • 04 Oct 2024 10:50 AM (IST)

    ਪੁਣੇ ‘ਚ ਸਮੂਹਿਕ ਬਲਾਤਕਾਰ, ਪੁਲਿਸ ਨੇ ਬਣਾਈਆਂ 10 ਟੀਮਾਂ

    ਪੁਣੇ ਵਿੱਚ ਸਮੂਹਿਕ ਬਲਾਤਕਾਰ ਦੀ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। 21 ਸਾਲਾ ਪੀੜਤ ਲੜਕੀ ਆਪਣੇ ਦੋਸਤ ਨਾਲ ਘੁੰਮਣ ਆਈ ਸੀ, ਜਿੱਥੇ ਤਿੰਨ ਲੋਕਾਂ ਨੇ ਉਸ ਨਾਲ ਬਲਾਤਕਾਰ ਕੀਤਾ। ਇਹ ਘਟਨਾ ਪੁਣੇ ਦੇ ਬੋਪਦੇਵ ਘਾਟ ‘ਤੇ ਵਾਪਰੀ। ਮੁਲਜ਼ਮਾਂ ਨੇ ਪਹਿਲਾਂ ਪੀੜਤਾ ਦੇ ਦੋਸਤ ਦੀ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਪੀੜਤਾ ਨਾਲ ਸਮੂਹਿਕ ਬਲਾਤਕਾਰ ਕੀਤਾ। ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਨੂੰ ਫੜਨ ਲਈ ਕੁੱਲ 10 ਟੀਮਾਂ ਬਣਾਈਆਂ ਗਈਆਂ ਹਨ।

  • 04 Oct 2024 10:36 AM (IST)

    ਮਿਰਜ਼ਾਪੁਰ ‘ਚ ਹਾਦਸਾ ਬੇਹੱਦ ਦਰਦਨਾਕ : ਪੀਐੱਮ ਮੋਦੀ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ‘ਚ ਹੋਏ ਸੜਕ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਪੀਐਮ ਮੋਦੀ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਕਿਹਾ ਕਿ ਮਿਰਜ਼ਾਪੁਰ ਵਿੱਚ ਵਾਪਰਿਆ ਸੜਕ ਹਾਦਸਾ ਬੇਹੱਦ ਦਰਦਨਾਕ ਹੈ। ਹਾਦਸੇ ਵਿੱਚ ਜਾਨਾਂ ਗੁਆਉਣ ਵਾਲਿਆਂ ਦੇ ਦੁਖੀ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ। ਪ੍ਰਮਾਤਮਾ ਉਨ੍ਹਾਂ ਨੂੰ ਇਹ ਦੁੱਖ ਸਹਿਣ ਦਾ ਬਲ ਬਖਸ਼ੇ। ਮੈਂ ਸਾਰੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਸੂਬਾ ਸਰਕਾਰ ਦੀ ਦੇਖ-ਰੇਖ ‘ਚ ਸਥਾਨਕ ਪ੍ਰਸ਼ਾਸਨ ਪੀੜਤਾਂ ਨੂੰ ਹਰ ਸੰਭਵ ਮਦਦ ਦੇਣ ‘ਚ ਲੱਗਾ ਹੋਇਆ ਹੈ।

Exit mobile version