Road Accident: ਟਰੈਕਟਰ ਟਰਾਲੀ ਨਾਲ ਟਰੱਕ ਦੀ ਟੱਕਰ, 10 ਮਜ਼ਦੂਰਾਂ ਦੀ ਮੌਤ | road accident in mirzapur Up banaras know full in punjabi Punjabi news - TV9 Punjabi

Road Accident: ਟਰੈਕਟਰ ਟਰਾਲੀ ਨਾਲ ਟਰੱਕ ਦੀ ਟੱਕਰ, 10 ਮਜ਼ਦੂਰਾਂ ਦੀ ਮੌਤ

Published: 

04 Oct 2024 07:12 AM

UP Accident:ਇਹ ਹਾਦਸਾ ਮਿਰਜ਼ਾਪੁਰ ਦੇ ਪਿੰਡ ਕਟਕਾ ਕੋਲ ਵਾਪਰਿਆ। ਹਾਦਸੇ 'ਚ 10 ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ ਤਿੰਨ ਮਜ਼ਦੂਰ ਗੰਭੀਰ ਜ਼ਖ਼ਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਵਾਰਾਣਸੀ ਟਰੌਮਾ ਸੈਂਟਰ ਰੈਫਰ ਕਰ ਦਿੱਤਾ ਗਿਆ ਹੈ।

Road Accident: ਟਰੈਕਟਰ ਟਰਾਲੀ ਨਾਲ ਟਰੱਕ ਦੀ ਟੱਕਰ, 10 ਮਜ਼ਦੂਰਾਂ ਦੀ ਮੌਤ

Road Accident: ਟਰੈਕਟਰ ਟਰਾਲੀ ਨਾਲ ਟਰੱਕ ਦੀ ਟੱਕਰ, 10 ਮਜ਼ਦੂਰਾਂ ਦੀ ਮੌਤ

Follow Us On

Road Accident: ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇੱਥੇ ਵਾਰਾਣਸੀ-ਪ੍ਰਯਾਗਰਾਜ ਰਾਸ਼ਟਰੀ ਰਾਜਮਾਰਗ ‘ਤੇ ਕਚਵਾਂ ਥਾਣਾ ਖੇਤਰ ਦੇ ਕਟਕਾ ਪਿੰਡ ਨੇੜੇ ਇਕ ਤੇਜ਼ ਰਫਤਾਰ ਬੇਕਾਬੂ ਟਰੱਕ ਨੇ ਇਕ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੈਕਟਰ ਟਰਾਲੀ ਦੇ ਪਰਖੱਚੇ ਉੱਡ ਗਏ ਅਤੇ ਟਰੈਕਟਰ ਪਲਟ ਗਿਆ। ਹਾਦਸੇ ‘ਚ ਟਰੈਕਟਰ ਟਰਾਲੀ ‘ਚ ਸਵਾਰ 10 ਮਜ਼ਦੂਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ ਤਿੰਨ ਮਜ਼ਦੂਰ ਗੰਭੀਰ ਜ਼ਖ਼ਮੀ ਹੋ ਗਏ। ਸਾਰਿਆਂ ਨੂੰ ਵਾਰਾਣਸੀ ਟਰਾਮਾ ਸੈਂਟਰ ਰੈਫਰ ਕਰ ਦਿੱਤਾ ਗਿਆ ਹੈ।

ਭਦੋਹੀ ਦੇ ਮਜ਼ਦੂਰ ਵਾਰਾਣਸੀ ਦੇ ਰਾਮਸਿੰਘਪੁਰ ਮਿਰਜ਼ਾਮੁਰਾਦ ਵਿੱਚ ਇੱਕ ਟਰੈਕਟਰ ਟਰਾਲੀ ਵਿੱਚ ਛੱਤ ਪਾ ਕੇ ਆਪਣੇ ਘਰ ਜਾ ਰਹੇ ਸਨ, ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਪਾਰਟੀ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਦਾ ਜਾਇਜ਼ਾ ਲਿਆ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ। ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।

ਬਨਾਰਸ ਦੇ ਰਹਿਣ ਵਾਲੇ ਸਨ ਮਜ਼ਦੂਰ

ਹਾਦਸੇ ਵਿੱਚ ਮਾਰੇ ਗਏ ਸਾਰੇ ਮਜ਼ਦੂਰ ਵਾਰਾਣਸੀ ਦੇ ਰਹਿਣ ਵਾਲੇ ਹਨ। ਮ੍ਰਿਤਕਾਂ ਦੇ ਨਾਂ ਭਾਨੂ ਪ੍ਰਤਾਪ, ਵਿਕਾਸ ਕੁਮਾਰ, ਅਨਿਲ ਕੁਮਾਰ, ਸੂਰਜ ਕੁਮਾਰ, ਸਨੋਹਰ, ਰਾਕੇਸ਼ ਕੁਮਾਰ, ਪ੍ਰੇਮ ਕੁਮਾਰ, ਰਾਹੁਲ ਕੁਮਾਰ, ਨਿਤਿਨ ਕੁਮਾਰ ਅਤੇ ਰੋਸ਼ਨ ਕੁਮਾਰ ਸ਼ਾਮਲ ਹਨ। ਇਸ ਦੌਰਾਨ ਜ਼ਖ਼ਮੀਆਂ ਵਿੱਚ ਆਕਾਸ਼ ਕੁਮਾਰ, ਜਾਮੁਨੀ ਅਤੇ ਅਜੇ ਸਰੋਜ ਸ਼ਾਮਲ ਹਨ। ਇਹ ਸਾਰੇ ਬੀਰਬਲਪੁਰ ਮਿਰਜ਼ਾਮੁਰਾਦ ਅਤੇ ਰਾਮਸਿੰਘਪੁਰ ਮਿਰਜ਼ਾਮੁਦਰ ਪਿੰਡਾਂ ਦੇ ਵਸਨੀਕ ਸਨ। ਇਹ ਹਾਦਸਾ ਵੀਰਵਾਰ ਰਾਤ ਕਰੀਬ 1 ਵਜੇ ਵਾਪਰਿਆ।

ਅਧਿਕਾਰੀ ਨੇ ਕੀ ਕਿਹਾ?

ਐਸਪੀ ਅਭਿਨੰਦਨ ਨੇ ਦੱਸਿਆ ਕਿ ਟਰੱਕ ਨੇ ਟਰੈਕਟਰ ਟਰਾਲੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ 10 ਮਜ਼ਦੂਰਾਂ ਦੀ ਮੌਤ ਹੋ ਗਈ। ਤਿੰਨ ਜ਼ਖਮੀ ਹਨ, ਜਿਨ੍ਹਾਂ ਨੂੰ ਵਾਰਾਣਸੀ ਟਰਾਮਾ ਸੈਂਟਰ ਭੇਜਿਆ ਗਿਆ ਹੈ। ਮਜ਼ਦੂਰ ਕੰਮ ਲਈ ਭਦੋਹੀ ਤੋਂ ਵਾਰਾਣਸੀ ਜਾ ਰਹੇ ਸਨ। ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ। ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਜੇਸੀਬੀ ਮੰਗਵਾਈ ਗਈ

ਹਾਦਸੇ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਹਾਦਸੇ ਵਿੱਚ ਟਰੈਕਟਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਦੇ ਨਾਲ ਹੀ ਟਰੱਕ ਦਾ ਅਗਲਾ ਹਿੱਸਾ ਵੀ ਨੁਕਸਾਨਿਆ ਗਿਆ ਹੈ। ਪੁਲੀਸ ਨੇ ਸੜਕ ਤੋਂ ਵਾਹਨਾਂ ਨੂੰ ਹਟਾਉਣ ਲਈ ਜੇ.ਸੀ.ਬੀ. ਮੰਗਵਾਈ ਗਈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸੂਚਨਾ ਭੇਜ ਦਿੱਤੀ ਗਈ ਹੈ।

ਰਿਪੋਰਟ- ਜੈ ਪ੍ਰਕਾਸ਼ ਸਿੰਘ, ਮਿਰਜ਼ਾਪੁਰ

Exit mobile version