Kejriwal New House: ਪੰਜਾਬ ਦੇ ਕਾਰੋਬਾਰੀ ਸੰਸਦ ਮੈਂਬਰ ਦੇ ਘਰ ਰਹਿਣਗੇ ਕੇਜਰੀਵਾਲ, ਇਹ ਹੋਵੇਗਾ ਟਿਕਾਣਾ

Updated On: 

04 Oct 2024 13:44 PM

Kejriwal New House: 'ਆਪ' ਸਾਂਸਦ ਅਸ਼ੋਕ ਮਿੱਤਲ ਨੇ ਕਿਹਾ- ਜਦੋਂ ਅਰਵਿੰਦ ਕੇਜਰੀਵਾਲ ਨੇ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਤਾਂ ਮੈਨੂੰ ਕੁਝ ਸਮੇਂ ਬਾਅਦ ਪਤਾ ਲੱਗਾ ਕਿ ਉਨ੍ਹਾਂ ਕੋਲ ਰਹਿਣ ਲਈ ਘਰ ਨਹੀਂ ਹੈ। ਮੈਂ ਉਹਨਾਂ ਨੂੰ ਆਪਣੇ ਦਿੱਲੀ ਵਾਲੇ ਘਰ ਵਿਚ ਮਹਿਮਾਨ ਵਜੋਂ ਠਹਿਰਣ ਲਈ ਬੁਲਾਇਆ।

Kejriwal New House: ਪੰਜਾਬ ਦੇ ਕਾਰੋਬਾਰੀ ਸੰਸਦ ਮੈਂਬਰ ਦੇ ਘਰ ਰਹਿਣਗੇ ਕੇਜਰੀਵਾਲ, ਇਹ ਹੋਵੇਗਾ ਟਿਕਾਣਾ

ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਛੱਡਣ ਸਮੇਂ ਆਪਣੇ ਮਾਪਿਆਂ ਨਾਲ ਅਰਵਿੰਦ ਕੇਜਰੀਵਾਲ

Follow Us On

Kejriwal New House: ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ‘ਚ ਪੰਜਾਬ ‘AAP’ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਘਰ ਰਹਿਣਗੇ। ਪੰਜਾਬ ਤੋਂ ਰਾਜ ਸਭਾ ਮੈਂਬਰ ਅਤੇ ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਮਾਲਕ ਅਸ਼ੋਕ ਮਿੱਤਲ ਨੇ ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ।

ਉਨ੍ਹਾਂ ਕਿਹਾ- ਮੈਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਸਥਿਤ ਆਪਣੇ ਘਰ ਰਹਿਣ ਲਈ ਸੱਦਾ ਦਿੱਤਾ ਸੀ। ਉਹਨਾਂ ਨੇ ਮੇਰਾ ਸੱਦਾ ਸਵੀਕਾਰ ਕਰ ਲਿਆ ਅਤੇ ਉਹ ਹੁਣ ਦਿੱਲੀ ਵਿੱਚ ਮੇਰੇ ਘਰ ਰਹਿ ਰਹੇ ਹਨ, ਉਹਨਾਂ ਕਿਹਾ ਕਿ ਮੈਂ ਬਹੁਤ ਖੁਸ਼ ਹਾਂ।

ਮੈਨੂੰ ਖੁਸ਼ੀ ਹੈ ਕਿ ਕੇਜਰੀਵਾਲ ਨੇ ਮੇਰਾ ਘਰ ਚੁਣਿਆ- ਮਿੱਤਲ

‘ਆਪ’ ਸਾਂਸਦ ਅਸ਼ੋਕ ਮਿੱਤਲ ਨੇ ਕਿਹਾ- ਜਦੋਂ ਅਰਵਿੰਦ ਕੇਜਰੀਵਾਲ ਨੇ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਤਾਂ ਮੈਨੂੰ ਕੁਝ ਸਮੇਂ ਬਾਅਦ ਪਤਾ ਲੱਗਾ ਕਿ ਉਨ੍ਹਾਂ ਕੋਲ ਰਹਿਣ ਲਈ ਘਰ ਨਹੀਂ ਹੈ। ਮੈਂ ਉਹਨਾਂ ਨੂੰ ਆਪਣੇ ਦਿੱਲੀ ਵਾਲੇ ਘਰ ਵਿਚ ਮਹਿਮਾਨ ਵਜੋਂ ਠਹਿਰਣ ਲਈ ਬੁਲਾਇਆ। ਸ਼ਾਇਦ ਹੋਰ ਪਾਰਟੀ ਵਰਕਰਾਂ ਤੇ ਆਗੂਆਂ ਨੇ ਵੀ ਉਹਨਾਂ ਨੂੰ ਸੱਦਾ ਦਿੱਤਾ ਹੋਵੇ।

ਅਸ਼ੋਕ ਮਿੱਤਲ ਨੇ ਅੱਗੇ ਕਿਹਾ- ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਉਨ੍ਹਾਂ ਨੇ ਮੇਰਾ ਘਰ ਚੁਣਿਆ ਹੈ ਅਤੇ ਜਦੋਂ ਤੱਕ ਉਹਨਾਂ ਨੂੰ ਘਰ ਨਹੀਂ ਮਿਲ ਜਾਂਦਾ। ਉਹਨਾਂ ਨੇ ਮੇਰੇ ਨਾਲ ਰਹਿਣ ਦਾ ਫੈਸਲਾ ਕੀਤਾ ਹੈ। ਇਸ ਲਈ ‘AAP’ ਵਰਕਰ ਅਤੇ ਸੰਸਦ ਮੈਂਬਰ ਹੋਣ ਦੇ ਨਾਤੇ ਇਹ ਮੇਰੇ ਲਈ ਖੁਸ਼ੀ ਦੀ ਗੱਲ ਹੈ। ਮੈਨੂੰ ਉਹਨਾਂ ਤੋਂ ਸਿੱਖਣ ਦਾ ਮੌਕਾ ਮਿਲੇਗਾ। ਮੈਨੂੰ ਉਮੀਦ ਹੈ ਕਿ ਆਉਣ ਵਾਲੀਆਂ ਦਿੱਲੀ ਚੋਣਾਂ ‘ਚ ਜਨਤਾ ਹਮੇਸ਼ਾ ਦੀ ਤਰ੍ਹਾਂ ਉਨ੍ਹਾਂ ਦਾ ਸਾਥ ਦੇਵੇਗੀ ਅਤੇ ਉਹ ਇਕ ਵਾਰ ਫਿਰ ਪੂਰਨ ਬਹੁਮਤ ਨਾਲ ਦਿੱਲੀ ਦੇ ਮੁੱਖ ਮੰਤਰੀ ਬਣਨਗੇ।

ਲੁਟੀਅਨ ਦਿੱਲੀ ਦੇ ਫਿਰੋਜ਼ਸ਼ਾਹ ਰੋਡ ‘ਤੇ ਰਹਿਣਗੇ ਕੇਜਰੀਵਾਲ

ਦੱਸ ਦੇਈਏ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਦੇ ਅਸਤੀਫੇ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਸਰਕਾਰੀ ਰਿਹਾਇਸ਼ ਖਾਲੀ ਕਰਨੀ ਪਈ ਸੀ। ਸਰਕਾਰੀ ਰਿਹਾਇਸ਼ ਖਾਲੀ ਕਰਨ ਤੋਂ ਬਾਅਦ ਉਹ ਰਹਿਣ ਲਈ ਮਕਾਨ ਲੱਭ ਰਹੇ ਹਨ। ਅਜਿਹੇ ‘ਚ ਉਹਨਾਂ ਨੇ ਲੁਟੀਅਨ ਦਿੱਲੀ ਦੇ ਫਿਰੋਜ਼ਸ਼ਾਹ ਰੋਡ ‘ਤੇ ਸਥਿਤ ਬੰਗਲਾ ਨੰਬਰ ਪੰਜ ‘ਚ ਰਹਿਣ ਦਾ ਫੈਸਲਾ ਕੀਤਾ। ਜੋ ਅਸ਼ੋਕ ਮਿੱਤਲ ਦਾ ਹੈ। ਅਸ਼ੋਕ ਮਿੱਤਲ ਪੰਜਾਬ ਦੇ ਵੱਡੇ ਕਾਰੋਬਾਰੀਆਂ ਵਿੱਚੋਂ ਇੱਕ ਹਨ ਅਤੇ ਉਹ ਆਪ ਦੇ ਰਾਜ ਸਭਾ ਮੈਂਬਰ ਵੀ ਹਨ।

Exit mobile version