Live Update: ਪੰਚਾਇਤੀ ਚੋਣਾਂ ਤੋਂ ਪਹਿਲਾਂ ਵੱਡੇ ਪੱਧਰ ਤੇ ਤਬਾਦਲੇ, 124 IAS-PCS ਅਫਸਰਾਂ ਦੇ ਟ੍ਰਾਂਸਫਰ

Updated On: 

23 Sep 2024 16:59 PM

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

Live Update: ਪੰਚਾਇਤੀ ਚੋਣਾਂ ਤੋਂ ਪਹਿਲਾਂ ਵੱਡੇ ਪੱਧਰ ਤੇ ਤਬਾਦਲੇ, 124 IAS-PCS ਅਫਸਰਾਂ ਦੇ ਟ੍ਰਾਂਸਫਰ

ਅੱਜ ਦੀਆਂ ਤਾਜ਼ਾ ਖ਼ਬਰਾਂ

Follow Us On

LIVE NEWS & UPDATES

  • 23 Sep 2024 10:29 PM (IST)

    124 IAS-PCS ਅਫਸਰਾਂ ਦੇ ਟ੍ਰਾਂਸਫਰ

    ਪੰਚਾਇਤੀ ਚੋਣਾਂ ਦੀਆਂ ਤਰੀਕਾਂ ਤੋਂ ਪਹਿਲਾਂ ਵੱਡੇ ਪੱਧਰ ਤੇ ਟਰਾਂਸਫਰ ਕੀਤੇ ਗਏ ਹਨ। ਪੰਜਾਬ ਵਿੱਚ 124 IAS ਅਤੇ PCS ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ।

  • 23 Sep 2024 09:59 PM (IST)

    ਬਿਹਾਰ ਦੇ ਵੈਸ਼ਾਲੀ ਦੇ ਸੰਸਦ ਮੈਂਬਰ ਦੇ ਬੇਟੇ ਦੀ ਸੜਕ ਹਾਦਸੇ ‘ਚ ਹੋਈ ਮੌਤ

    ਬਿਹਾਰ ਦੇ ਵੈਸ਼ਾਲੀ ਸੰਸਦੀ ਹਲਕੇ ਤੋਂ ਸੰਸਦ ਮੈਂਬਰ ਵੀਨਾ ਦੇਵੀ ਦੇ ਪੁੱਤਰ ਰਾਹੁਲ ਰਾਜ ਦੀ ਸੋਮਵਾਰ ਦੇਰ ਸ਼ਾਮ ਮੁਜ਼ੱਫਰਪੁਰ ਜ਼ਿਲੇ ਦੇ ਸਰਾਇਆ ਖੇਤਰ ਦੇ ਕੋਲ ਅਣਪਛਾਤੇ ਵਾਹਨ ਦੀ ਟੱਕਰ ਨਾਲ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਰਾਹੁਲ ਨੂੰ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

  • 23 Sep 2024 09:14 PM (IST)

    ਗਲੋਬਲ ਸ਼ਾਂਤੀ ਲਈ ਗਲੋਬਲ ਸੁਧਾਰ ਜ਼ਰੂਰੀ: ਸੰਯੁਕਤ ਰਾਸ਼ਟਰ ਵਿੱਚ ਪ੍ਰਧਾਨ ਮੰਤਰੀ ਮੋਦੀ

    ਪੀਐਮ ਮੋਦੀ ਨੇ ਸੰਯੁਕਤ ਰਾਸ਼ਟਰ ਵਿੱਚ ਕਿਹਾ ਕਿ ਮਾਨਵਤਾ ਅਤੇ ਵਿਸ਼ਵ ਸ਼ਾਂਤੀ ਦੀ ਸਫਲਤਾ ਲਈ ਗਲੋਬਲ ਸੁਧਾਰ ਜ਼ਰੂਰੀ ਹੈ। ਇੱਕ ਪਾਸੇ ਅੱਤਵਾਦ ਇੱਕ ਵੱਡਾ ਖ਼ਤਰਾ ਹੈ। ਗਲੋਬਲ ਐਕਸ਼ਨ ਅਤੇ ਗਲੋਬਲ ਅਭਿਲਾਸ਼ਾ ਦੀ ਲੋੜ ਹੈ। ਡਿਜੀਟਲ ਜਨਤਾ ਪੂਰੀ ਦੁਨੀਆ ਨਾਲ ਸਾਂਝਾ ਕਰਨ ਲਈ ਤਿਆਰ ਹੈ। ਇਹ ਮਨੁੱਖਤਾ ਦੇ ਹਿੱਤਾਂ ਅਤੇ ਵਿਸ਼ਵਵਿਆਪੀ ਖੁਸ਼ਹਾਲੀ ਦੀ ਰੱਖਿਆ ਲਈ ਜ਼ਰੂਰੀ ਹੈ।

  • 23 Sep 2024 08:21 PM (IST)

    ਮੱਧ ਪ੍ਰਦੇਸ਼ ਦੇ ਸਾਗਰ ਵਿੱਚ ਹਸਪਤਾਲ ਦੇ ਦਵਾਈ ਗੋਦਾਮ ਵਿੱਚ ਲੱਗੀ ਅੱਗ

    ਮੱਧ ਪ੍ਰਦੇਸ਼ ਦੇ ਸਾਗਰ ‘ਚ ਭਾਗੋਦਿਆ ਹਸਪਤਾਲ ਕੰਪਲੈਕਸ ਦੇ ਦਵਾਈ ਗੋਦਾਮ ‘ਚ ਅੱਗ ਲੱਗ ਗਈ, ਮੌਕੇ ‘ਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਜੂਦ ਹਨ। ਹੋਰ ਜਾਣਕਾਰੀ ਦੀ ਉਡੀਕ ਹੈ

  • 23 Sep 2024 07:00 PM (IST)

    ਜੋ ਕੰਮ ਅਸੀਂ ਕਰ ਰਹੇ ਹਾਂ, ਉਹ ਕਿਸੇ ਪਾਰਟੀ ਨੇ ਨਹੀਂ ਕੀਤਾ: ਅਰਵਿੰਦ ਕੇਜਰੀਵਾਲ

    ਹਰਿਆਣਾ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਦਿੱਲੀ ਦੇ ਸਾਬਕਾ ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਅਤੇ ਪੰਜਾਬ ਵਿੱਚ ਤੁਹਾਡੇ ਪੁੱਤਰ ਅਤੇ ਭਰਾ ਨੇ ਸਰਕਾਰ ਬਣਾਈ ਹੈ। ਜੋ ਕੰਮ ਅੱਜ ਹੋ ਰਿਹਾ ਹੈ, ਉਹ ਆਜ਼ਾਦੀ ਤੋਂ ਬਾਅਦ 75 ਸਾਲਾਂ ਤੱਕ ਕਿਸੇ ਪਾਰਟੀ ਨੇ ਨਹੀਂ ਕੀਤਾ। ਅਸੀਂ ਬਿਜਲੀ 24 ਘੰਟੇ ਮੁਫਤ ਕੀਤੀ, ਅਸੀਂ ਤੁਹਾਡੀ ਬਿਜਲੀ ਵੀ ਮੁਫਤ ਕਰਾਂਗੇ, ਇਹ ਪਾਰਟੀਆਂ ਅਜਿਹਾ ਨਹੀਂ ਕਰਨ ਵਾਲੀਆਂ ਹਨ।

  • 23 Sep 2024 03:47 PM (IST)

    ਜਿਸ ਨੇ ਦਿੱਲੀ ‘ਚ ਸਿੱਖਾਂ ਦਾ ਕਤਲੇਆਮ ਕੀਤਾ, ਰਾਹੁਲ ਮੰਗੇ ਮਾਫੀ – ਅਮਿਤ ਸ਼ਾਹ

    ਹਰਿਆਣਾ ਦੇ ਟੋਹਾਣਾ ਵਿੱਚ ਪਰਿਵਰਤਨ ਸਭਾ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਿੱਖ ਧਰਮ ਦਾ ਅਪਮਾਨ ਹੋਵੇ ਜਾਂ ਮਨਮੋਹਨ ਸਿੰਘ ਦਾ ਅਪਮਾਨ, ਇਹ ਸਭ ਕਾਂਗਰਸ ਨੇ ਹੀ ਦਿੱਤਾ ਹੈ। ਦਿੱਲੀ ਦੀਆਂ ਸੜਕਾਂ ‘ਤੇ ਸਿੱਖਾਂ ਦਾ ਕਤਲੇਆਮ ਕਿਸਨੇ ਕੀਤਾ? ਰਾਹੁਲ ਗਾਂਧੀ ਨੂੰ ਸਿੱਖਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ।

  • 23 Sep 2024 03:34 PM (IST)

    ਭਾਜਪਾ 25 ਸਤੰਬਰ ਨੂੰ ਦੇਸ਼ ਭਰ ਵਿੱਚ ਮੈਂਬਰਸ਼ਿਪ ਮੁਹਿੰਮ ਚਲਾਏਗੀ

    ਭਾਜਪਾ 25 ਸਤੰਬਰ ਨੂੰ ਮੈਂਬਰਸ਼ਿਪ ਮੁਹਿੰਮ ਚਲਾਏਗੀ। ਇਸ ਦਿਨ ਪਾਰਟੀ ਕੇਂਦਰ, ਰਾਜ, ਜ਼ਿਲ੍ਹਾ, ਡਵੀਜ਼ਨ ਤੋਂ ਲੈ ਕੇ ਬੂਥ ਪੱਧਰ ਤੱਕ ਮੈਂਬਰਸ਼ਿਪ ਮੁਹਿੰਮ ਦੀ ਵਿਸ਼ੇਸ਼ ਮੁਹਿੰਮ ਚਲਾਏਗੀ। ਪਾਰਟੀ ਨੇ 1 ਕਰੋੜ ਤੋਂ ਵੱਧ ਮੈਂਬਰ ਬਣਾਉਣ ਦਾ ਟੀਚਾ ਰੱਖਿਆ ਹੈ। 25 ਸਤੰਬਰ ਨੂੰ ਭਾਜਪਾ ਦੇ ਸੰਸਥਾਪਕ ਦੀਨਦਿਆਲ ਉਪਾਧਿਆਏ ਦਾ ਜਨਮ ਦਿਨ ਵੀ ਹੈ। ਅਜਿਹੇ ‘ਚ ਭਾਜਪਾ ਨੇ ਇਸ ਦਿਨ ਵਿਸ਼ੇਸ਼ ਮੈਂਬਰਸ਼ਿਪ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹੈ।

  • 23 Sep 2024 01:44 PM (IST)

    CM ਭਗਵੰਤ ਮਾਨ ਦਾ ਇੱਕ ਹੋਰ ਵੱਡਾ ਫੈਸਲਾ

    CM ਭਗਵੰਤ ਮਾਨ ਨੇ ਇੱਕ ਹੋਰ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਵੱਲ਼ੋਂ OSD ਓਂਕਾਰ ਸਿੰਘ ਨੂੰ ਹਟਾਇਆ ਗਿਆ ਹੈ।

  • 23 Sep 2024 01:09 PM (IST)

    ਸ਼ੈਲਜਾ ਦੀ ਕੱਲ੍ਹ ਮੱਲਿਕਾਰਜੁਨ ਖੜਗੇ ਨਾਲ ਮੀਟਿੰਗ

    ਸਿਰਸਾ ਲੋਕਸਭਾ ਸੀਟ ਤੋਂ ਸਾਂਸਦ ਕੁਮਾਰੀ ਸ਼ੈਲਜਾ ਦੀ ਕੱਲ੍ਹ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਮੀਟਿੰਗ ਹੈ। ਪਿਛਲੇ ਦਿਨ ਤੋਂ ਉਨ੍ਹਾਂ ਦੀ ਕਾਂਗਰਸ ਚ ਸ਼ਾਮਲ ਹੋਣ ਦੀ ਚਰਚਾ ਜ਼ੋਰਾਂ ‘ਚ ਹੈ।

  • 23 Sep 2024 12:18 PM (IST)

    ਆਤਿਸ਼ੀ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ

    ਆਤਿਸ਼ੀ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਅਰਵਿੰਦ ਕੇਜਰੀਵਾਲ ਦੀ ਕੁਰਸੀ ਹੈ।

  • 23 Sep 2024 11:02 AM (IST)

    30 ਹੋਰ ਨਵੇਂ ਮੁਹੱਲਾ ਕਲੀਨਿਕ ਮਿਲਣਗੇ

    ਪੰਜਾਬ ਨੂੰ ਅੱਜ 30 ਹੋਰ ਨਵੇਂ ਮੁਹੱਲਾ ਕਲੀਨਿਕ ਮਿਲਣਗੇ। ਮੁੱਖ ਮੰਤਰੀ ਭਗਵੰਤ ਮਾਨ ਬਠਿੰਡਾ ਵਿਖੇ ਸਮਾਗਮ ਦਾ ਉਦਘਾਟਨ ਕਰਨਗੇ।

  • 23 Sep 2024 10:25 AM (IST)

    ਵਾਈਸ ਚਾਂਸਲਰ ਨੂੰ ਹਟਾਉਣ ਦੀ ਮੰਗ

    ਵਿਦਿਆਰਥਨਾ ਨੇ ਆਰੋਪ ਲਗਾਇਆ ਹੈ ਕੇ ਵਾਈਸ ਚਾਂਸਲਰ ਬਿਨ੍ਹਾਂ ਪਰਮਿਸ਼ਨ ਅੰਦਰ ਆ ਗਏ ਸਨ। ਇਸ ਤੋਂ ਬਾਅਦ ਵਿਦਿਆਰਥਨਾਂ ਨੇ ਵਾਈਸ ਚਾਂਸਲਰ ਨੂੰ ਹਟਾਉਣ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਫਿਲਹਾਲ ਇੰਸ ਮਾਮਲੇ ‘ਚ ਕੋਈ ਵੀ ਅਧਿਕਾਰਿਤ ਬਿਆਨ ਨਹੀਂ ਆਇਆ।

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

Exit mobile version