Ratan Tata: ਨਹੀਂ ਰਹੇ ਰਤਨ ਟਾਟਾ, ਮੁੰਬਈ ਦੇ ਹਸਪਤਾਲ ਵਿੱਚ ਲਏ ਆਖਰੀ ਸਾਹ

Updated On: 

10 Oct 2024 13:07 PM

Ratan Tata: ਉੱਘੇ ਉਦਯੋਗਪਤੀ ਰਤਨ ਟਾਟਾ ਦਾ ਦਿਹਾਂਤ ਹੋ ਗਿਆ ਹੈ। ਉਹਨਾਂ ਨੇ ਮੁੰਬਈ ਦੇ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ। ਜਿਸ ਮਗਰੋਂ ਉਹਨਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ।

Ratan Tata: ਨਹੀਂ ਰਹੇ ਰਤਨ ਟਾਟਾ, ਮੁੰਬਈ ਦੇ ਹਸਪਤਾਲ ਵਿੱਚ ਲਏ ਆਖਰੀ ਸਾਹ

ਨਹੀਂ ਰਹੇ ਰਤਨ ਟਾਟਾ, ਮੁੰਬਈ ਦੇ ਹਸਪਤਾਲ ਵਿੱਚ ਲਏ ਆਖਰੀ ਸਾਹ

Follow Us On

Ratan Tata Death: ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਰਤਨ ਟਾਟਾ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ। ਨਿਊਜ਼ ਏਜੰਸੀ PTI ਦੇ ਹਵਾਲੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਟਾਟਾ ਨੇ 86 ਸਾਲ ਦੀ ਉਮਰ ਵਿੱਚ ਮੁੰਬਈ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਂਹ ਲਿਆ। ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ। ਜਿਸ ਮਗਰੋਂ ਉਹਨਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ।

PM ਮੋਦੀ ਨੇ ਜਤਾਇਆ ਦੁੱਖ

ਰੱਖਿਆ ਮੰਤਰੀ ਨੇ ਜਤਾਇਆ ਦੁੱਖ

2 ਦਿਨ ਪਹਿਲਾਂ ਕਿਹਾ ਸੀ… ਮੈਂ ਠੀਕ ਹਾਂ

ਇਸ ਤੋਂ ਪਹਿਲਾਂ 7 ਅਕਤੂਬਰ ਨੂੰ ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਰਤਨ ਟਾਟਾ ਬ੍ਰੀਚ ਕੈਂਡੀ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ (ICU) ਵਿੱਚ ਦਾਖਲ ਹਨ। ਉਸਦਾ ਬਲੱਡ ਪ੍ਰੈਸ਼ਰ ਕਾਫੀ ਘੱਟ ਗਿਆ ਸੀ। ਇਸ ਤੋਂ ਬਾਅਦ ਰਤਨ ਟਾਟਾ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਕਿਹਾ, ‘ਮੈਂ ਠੀਕ ਹਾਂ ਅਤੇ ਬੁਢਾਪੇ ਕਾਰਨ ਮੈਂ ਰੁਟੀਨ ਚੈੱਕਅਪ ਲਈ ਹਸਪਤਾਲ ਗਿਆ ਸੀ। ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ।

ਕਦੋਂ ਗਰੁੱਪ ਤੋਂ ਸੇਵਾ ਮੁਕਤ ਹੋਏ ਸਨ ਰਤਨ?

ਦੇਸ਼ ਦੇ ਸਭ ਤੋਂ ਵੱਡੇ ਉਦਯੋਗਪਤੀਆਂ ਵਿੱਚੋਂ ਇੱਕ ਰਤਨ ਟਾਟਾ 2012 ਤੱਕ ਟਾਟਾ ਗਰੁੱਪ ਦੇ ਮੁਖੀ ਸਨ। ਉਨ੍ਹਾਂ ਨੇ ਕਰੀਬ 22 ਸਾਲ ਬਾਅਦ 78 ਸਾਲ ਦੀ ਉਮਰ ‘ਚ ਇਹ ਅਹੁਦਾ ਛੱਡਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਦੀ ਅਗਵਾਈ ‘ਚ ਉਨ੍ਹਾਂ ਨੇ ਗਰੁੱਪ ਦੀ ਸਭ ਤੋਂ ਵੱਡੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ ਨੂੰ ਇਨਫੋਸਿਸ ਅਤੇ ਵਿਪਰੋ ਤੋਂ ਅੱਗੇ ਲਿਆਂਦਾ।

ਖਾਸ ਗੱਲ ਇਹ ਹੈ ਕਿ ਆਮ ਲੋਕਾਂ ਦੇ ਕਾਰ ਹੋਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਟਾਟਾ ਨੈਨੋ ਨੂੰ ਲਾਂਚ ਕੀਤਾ, ਜਿਸ ਦੀ ਕੀਮਤ 1 ਲੱਖ ਰੁਪਏ ਸੀ। ਉਸਨੇ ਕਈ ਗਲੋਬਲ ਕੰਪਨੀਆਂ ਨੂੰ ਖਰੀਦ ਕੇ ਸਮੂਹ ਦੇ ਪੋਰਟਫੋਲੀਓ ਨੂੰ ਮਜ਼ਬੂਤ ​​ਕੀਤਾ। ਉਹਨਾਂ ਨੇ 2000 ਵਿੱਚ ਟੈਟਲੀ ਨੂੰ 450 ਮਿਲੀਅਨ ਡਾਲਰ ਵਿੱਚ ਖਰੀਦਿਆ, ਜਦੋਂ ਕਿ ਉਹਨਾਂ ਨੇ 2007 ਵਿੱਚ ਕੋਰਸ ਖਰੀਦਿਆ। ਇਸ ਦੀ ਕੀਮਤ 6.2 ਬਿਲੀਅਨ ਪੌਂਡ ਸੀ। ਦੂਜੇ ਪਾਸੇ ਇਸ ਨੇ 2008 ਵਿੱਚ ਵਿਦੇਸ਼ੀ ਕੰਪਨੀ ਜੈਗੁਆਰ ਲੈਂਡ ਰੋਵਰ ਨੂੰ 2.3 ਬਿਲੀਅਨ ਡਾਲਰ ਵਿੱਚ ਖਰੀਦ ਕੇ ਹਲਚਲ ਮਚਾ ਦਿੱਤੀ ਸੀ।