Prajwal Revanna Case: ਪ੍ਰਜਵਲ ਰੇਵੰਨਾ ਦੇ ਵਿਦੇਸ਼ ਜਾਣ 'ਤੇ ਨਾ ਮੰਗੀ ਸਿਆਸੀ ਮੰਜੂਰੀ ਤੇ ਨਾ ਹੀ ਸਾਂਝੀ ਕੀਤੀ ਜਾਣਕਾਰੀ : MEA | Prajwal Revanna Obscene Video Case mea reply No political clearance sought or given full detail in punjabi Punjabi news - TV9 Punjabi

Prajwal Revanna Case: ਪ੍ਰਜਵਲ ਰੇਵੰਨਾ ਦੇ ਵਿਦੇਸ਼ ਜਾਣ ‘ਤੇ ਨਾ ਮੰਗੀ ਸਿਆਸੀ ਮੰਜੂਰੀ ਤੇ ਨਾ ਹੀ ਸਾਂਝੀ ਕੀਤੀ ਜਾਣਕਾਰੀ : MEA

Updated On: 

02 May 2024 18:48 PM

Prajwal Revanna Obscene Video Case: ਵੀਰਵਾਰ ਨੂੰ ਕਰਨਾਟਕ ਸਰਕਾਰ ਨੇ ਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਆਰੋਪਾਂ ਵਿੱਚ ਪ੍ਰਜਵਲ ਰੇਵੰਨਾ ਨੂੰ ਗ੍ਰਿਫਤਾਰ ਕਰਨ ਲਈ ਲੁੱਕਆਊਟ ਸਰਕੂਲਰ ਵੀ ਜਾਰੀ ਕੀਤਾ ਹੈ। ਮੰਗਲਵਾਰ ਨੂੰ ਜੇਡੀਐਸ ਨੇ ਅਸ਼ਲੀਲ ਵੀਡੀਓ ਮਾਮਲੇ ਵਿੱਚ ਸ਼ਾਮਲ ਹਾਸਨ ਦੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਨੂੰ ਤੁਰੰਤ ਪ੍ਰਭਾਵ ਨਾਲ ਪਾਰਟੀ ਤੋਂ ਮੁਅੱਤਲ ਕਰ ਦਿੱਤਾ। ਇਹ ਕਾਰਵਾਈ ਹੁਬਲੀ ਵਿੱਚ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਕੀਤੀ ਗਈ।

Prajwal Revanna Case: ਪ੍ਰਜਵਲ ਰੇਵੰਨਾ ਦੇ ਵਿਦੇਸ਼ ਜਾਣ ਤੇ ਨਾ ਮੰਗੀ ਸਿਆਸੀ ਮੰਜੂਰੀ ਤੇ ਨਾ ਹੀ ਸਾਂਝੀ ਕੀਤੀ ਜਾਣਕਾਰੀ : MEA

Prajal Revanna

Follow Us On

ਅਸ਼ਲੀਲ ਵੀਡੀਓ ਮਾਮਲੇ ‘ਚ ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਦੇ ਪੋਤੇ ਅਤੇ ਕਰਨਾਟਕ ਦੇ ਹਾਸਨ ਤੋਂ ਜੇਡੀਐਸ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਦੀ ਵਿਦੇਸ਼ ਭੱਜਣ ‘ਤੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪ੍ਰਜਵਲ ਰੇਵੰਨਾ ਦੇ ਜਰਮਨੀ ਜਾਣ ਨੂੰ ਲੈ ਕੇ ਸਾਡੇ ਤੋਂ ਕੋਈ ਸਿਆਸੀ ਮਨਜ਼ੂਰੀ ਨਹੀਂ ਮੰਗੀ ਗਈ ਅਤੇ ਨਾ ਹੀ ਇਸ ਸਬੰਧ ਵਿੱਚ ਕੋਈ ਵੀ ਜਾਣਕਾਰੀ ਸਾਡੇ ਨਾਲ ਸਾਂਝੀ ਨਹੀਂ ਕੀਤੀ ਗਈ ਸੀ। ਮੰਤਰਾਲੇ ਦੁਆਰਾ ਕੋਈ ਵੀਜ਼ਾ ਨੋਟ ਵੀ ਜਾਰੀ ਨਹੀਂ ਕੀਤਾ ਗਿਆ ਸੀ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਉਕਤ ਸੰਸਦ ਮੈਂਬਰ ਦੇ ਵਿਦੇਸ਼ ਮੰਤਰਾਲੇ ਤੋਂ ਨਾ ਤਾਂ ਕੋਈ ਸਿਆਸੀ ਮਨਜ਼ੂਰੀ ਮੰਗੀ ਗਈ ਸੀ ਅਤੇ ਨਾ ਹੀ ਜਰਮਨੀ ਦੌਰੇ ਬਾਰੇ ਕੋਈ ਜਾਣਕਾਰੀ ਸਾਂਝੀ ਕੀਤੀ ਗਈ ਸੀ। ਕੋਈ ਵੀਜ਼ਾ ਨੋਟ ਵੀ ਜਾਰੀ ਨਹੀਂ ਕੀਤਾ ਗਿਆ। ਡਿਪਲੋਮੈਟਿਕ ਪਾਸਪੋਰਟ ਧਾਰਕਾਂ ਨੂੰ ਜਰਮਨੀ ਜਾਣ ਲਈ ਵੀਜ਼ੇ ਦੀ ਲੋੜ ਨਹੀਂ ਹੁੰਦੀ ਹੈ। ਮੰਤਰਾਲੇ ਨੇ ਉਕਤ ਸੰਸਦ ਮੈਂਬਰ ਲਈ ਕਿਸੇ ਹੋਰ ਦੇਸ਼ ਦਾ ਕੋਈ ਵੀਜ਼ਾ ਨੋਟ ਵੀ ਜਾਰੀ ਨਹੀਂ ਕੀਤਾ ਹੈ, ਪਰ ਉਨ੍ਹਾਂ ਨੇ ਡਿਪਲੋਮੈਟਿਕ ਪਾਸਪੋਰਟ ‘ਤੇ ਯਾਤਰਾ ਕੀਤੀ।

ਪ੍ਰਜਵਲ ਰੇਵੰਨਾ ਦੀ ਗ੍ਰਿਫਤਾਰੀ ਲਈ ਲੁੱਕਆਊਟ ਸਰਕੂਲਰ ਜਾਰੀ

ਤੁਹਾਨੂੰ ਦੱਸ ਦੇਈਏ ਕਿ ਵੀਰਵਾਰ ਨੂੰ ਕਰਨਾਟਕ ਸਰਕਾਰ ਨੇ ਔਰਤਾਂ ਦੇ ਯੌਨ ਸ਼ੋਸ਼ਣ ਦੇ ਆਰੋਪ ‘ਚ ਪ੍ਰਜਵਲ ਰੇਵੰਨਾ ਨੂੰ ਗ੍ਰਿਫਤਾਰ ਕਰਨ ਲਈ ਲੁੱਕਆਊਟ ਸਰਕੂਲਰ ਵੀ ਜਾਰੀ ਕੀਤਾ ਹੈ। ਮੰਗਲਵਾਰ ਨੂੰ ਜੇਡੀਐਸ ਨੇ ਅਸ਼ਲੀਲ ਵੀਡੀਓ ਮਾਮਲੇ ਵਿੱਚ ਸ਼ਾਮਲ ਹਾਸਨ ਦੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਨੂੰ ਤੁਰੰਤ ਪ੍ਰਭਾਵ ਨਾਲ ਪਾਰਟੀ ਤੋਂ ਮੁਅੱਤਲ ਕਰ ਦਿੱਤਾ। ਇਹ ਕਾਰਵਾਈ ਹੁਬਲੀ ਵਿੱਚ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਕੀਤੀ ਗਈ। ਕਮੇਟੀ ਦੀ ਮੀਟਿੰਗ ਰਾਸ਼ਟਰੀ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਐਚ.ਡੀ ਦੇਵਗੌੜਾ ਦੀ ਅਗਵਾਈ ਹੇਠ ਹੋਈ।

ਇਸ ਦੌਰਾਨ ਮਾਮਲੇ ਦੀ ਜਾਂਚ ਲਈ ਸੂਬਾ ਸਰਕਾਰ ਵੱਲੋਂ ਬਣਾਈ ਗਈ ਐਸਆਈਟੀ ਨੇ ਪ੍ਰਜਵਲ ਅਤੇ ਉਨ੍ਹਾ ਦੇ ਪਿਤਾ ਐਚਡੀ ਰੇਵੰਨਾ ਨੂੰ ਨੋਟਿਸ ਜਾਰੀ ਕੀਤਾ ਹੈ। ਦੋਵਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਕੋਰ ਕਮੇਟੀ ਦੀ ਬੈਠਕ ਤੋਂ ਬਾਅਦ ਕੁਮਾਰਸਵਾਮੀ ਨੇ ਕਿਹਾ ਕਿ ਪ੍ਰਜਵਲ ਨੂੰ ਮੁਅੱਤਲ ਕਰਨ ਦਾ ਫੈਸਲਾ ਅਤੇ ਮੁਅੱਤਲੀ ਦੀ ਮਿਆਦ SIT ਦੀ ਜਾਂਚ ਰਿਪੋਰਟ ਅਤੇ ਉਸ ‘ਤੇ ਸਰਕਾਰ ਦੀ ਕਾਰਵਾਈ ਦੇ ਆਧਾਰ ‘ਤੇ ਹੋਵੇਗੀ।

Exit mobile version