Poonch Terror Attack: ਅੱਤਵਾਦੀਆਂ ਨੇ North East ਤਰਜ 'ਤੇ ਕੀਤਾ ਹਮਲਾ, ਦੋ ਸਾਲਾਂ 'ਚ ਅਜਿਹਾ ਪੰਜਵਾਂ ਹਮਲਾ Punjabi news - TV9 Punjabi

Poonch Terror Attack: ਅੱਤਵਾਦੀਆਂ ਨੇ North East ਦੀ ਤਰਜ ‘ਤੇ ਕੀਤਾ ਹਮਲਾ, ਦੋ ਸਾਲਾਂ ‘ਚ ਅਜਿਹਾ ਪੰਜਵਾਂ ਹਮਲਾ

Updated On: 

21 Apr 2023 12:42 PM

Poonch Terrorist Attack: ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਪੰਜ ਜਵਾਨਾਂ ਨੂੰ ਅੱਤਵਾਦੀਆਂ ਨੇ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਸੀ। ਘੱਟ ਵਿਜੀਬਿਲਟੀ ਦਾ ਫਾਇਦਾ ਉਠਾਉਂਦੇ ਹੋਏ, ਅੱਤਵਾਦੀਆਂ ਨੇ ਗੋਲੀਬਾਰੀ ਕੀਤੀ ਅਤੇ ਫਿਰ ਗ੍ਰੇਨੇਡ ਸੁੱਟੇ, ਜਿਸ ਨਾਲ ਫੌਜੀ ਵਾਹਨ ਨੂੰ ਅੱਗ ਲੱਗ ਗਈ।

Follow Us On

Jammu Kashmir Poonch Terror Attack: ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਅੱਤਵਾਦੀਆਂ ਨੇ ਫੌਜ ਦੀ ਗੱਡੀ ਉੱਤੇ ਹਮਲਾ ਕੀਤਾ। ਇਸ ਹਮਲੇ ‘ਚ 5 ਜਵਾਨ ਸ਼ਹੀਦ ਹੋ ਗਏ, ਜਦਕਿ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਿਸ ਇਲਾਕੇ ‘ਚ ਇਹ ਹਮਲਾ ਹੋਇਆ ਹੈ, ਉਹ ਭਾਟਾ ਧੂਲੀਆਨ ਖੇਤਰ ਹੈ। ਅਕਤੂਬਰ 2021 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਫੌਜ ‘ਤੇ ਇਸ ਤਰ੍ਹਾਂ ਹਮਲਾ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਨੇ ਫੌਜ ਦੀ ਗੱਡੀ ‘ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਜਵਾਨਾਂ ਨੇ ਗੱਡੀ ਨੂੰ ਰੋਕ ਲਿਆ। ਇਸ ਦੌਰਾਨ, ਅੱਤਵਾਦੀਆਂ ਨੇ ਗ੍ਰੇਨੇਡ ਸੁੱਟੇ, ਕੈਲੀਬਰੇਟਿਡ ਗ੍ਰਨੇਡ ਨਾਲ ਫਿਊਲ ਟੈਂਕ ‘ਤੇ ਹਮਲਾ ਕੀਤਾ, ਜਿਸ ਨਾਲ ਫੌਜੀ ਵਾਹਨ ਨੂੰ ਅੱਗ ਲੱਗ ਗਈ।

ਇਸ ਤਰ੍ਹਾਂ ਦੇ ਹਮਲੇ ਦਾ ਤਰੀਕਾ ਜੰਮੂ-ਕਸ਼ਮੀਰ ਲਈ ਨਵਾਂ ਹੈ ਅਤੇ ਇਸ ਤਰ੍ਹਾਂ ਦੇ ਹਮਲੇ ਪਹਿਲਾਂ ਨਾਰਤ-ਈਸਟ ਵਿਚ ਦੇਖੇ ਗਏ ਸਨ। ਵੀਰਵਾਰ ਨੂੰ ਜੰਮੂ-ਰਾਜੌਰੀ-ਪੁੰਛ ਰਾਸ਼ਟਰੀ ਰਾਜਮਾਰਗ ‘ਤੇ ਅੱਤਵਾਦੀਆਂ ਨੇ ਫੌਜੀ ਵਾਹਨ ਨੂੰ ਨਿਸ਼ਾਨਾ ਬਣਾਇਆ ਸੀ। ਫੌਜ ਨੇ ਦੱਸਿਆ ਕਿ ਅੱਤਵਾਦੀਆਂ ਨੇ ਬਾਰਿਸ਼ ਦੀ ਆੜ ‘ਚ ਫੌਜ ਦੇ ਵਾਹਨ ‘ਤੇ ਗੋਲੀਬਾਰੀ ਕੀਤੀ। ਇੱਥੇ ਵਿਜ਼ੀਬਿਲਟੀ ਬਹੁਤ ਘੱਟ ਸੀ ਅਤੇ ਜਿਵੇਂ ਹੀ ਅੱਤਵਾਦੀਆਂ ਨੇ ਫਿਊਲ ਟੈਂਕ ‘ਤੇ ਕੈਲੀਬਰੇਟਿਡ ਗ੍ਰੇਨੇਡ ਸੁੱਟਿਆ, ਗੱਡੀ ਨੂੰ ਅੱਗ ਲੱਗ ਗਈ। ਹਮਲੇ ਦੀ ਸੂਚਨਾ ਮਿਲਦੇ ਹੀ ਵਾਧੂ ਜਵਾਨ ਮੌਕੇ ‘ਤੇ ਪਹੁੰਚ ਗਏ ਅਤੇ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ। ਮੌਕੇ ‘ਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਇਹ ਵੀ ਪੜ੍ਹੋ: ਜੀ-20 ਬੈਠਕ ਤੋਂ ਪਹਿਲਾਂ ਜੰਮੂ-ਕਸ਼ਮੀਰ ‘ਚ ਅੱਤਵਾਦੀ ਹਮਲਾ, ਜਾਂਚ ਲਈ ਅੱਜ ਪੁੰਛ ਪਹੁੰਚੇਗੀ NIA ਦੀ ਟੀਮ, ਸਰਚ ਆਪਰੇਸ਼ਨ ਜਾਰੀ

  1. 20 ਅਪ੍ਰੈਲ 2023 ਨੂੰ ਪੁੰਛ ਹਮਲੇ ਵਿੱਚ ਲਾਂਸ ਨਾਇਕ ਦੇਬਾਸ਼ੀਸ਼ ਬਾਸਵਾਲ; ਹੌਲਦਾਰ ਮਨਦੀਪ ਸਿੰਘ; ਲਾਂਸ ਕੀਲ ਕੁਲਵੰਤ ਸਿੰਘ; ਕਾਂਸਟੇਬਲ ਹਰਕਿਸ਼ਨ ਸਿੰਘ ਅਤੇ ਕਾਂਸਟੇਬਲ ਸੇਵਕ ਸਿੰਘ ਸ਼ਹੀਦ ਹੋ ਗਏ ਹਨ।
  2. 12 ਅਕਤੂਬਰ 2021 ਨੂੰ, ਪੁੰਛ ਦੇ ਸੁਰੰਕੋਟ ਸਬ-ਡਿਵੀਜ਼ਨ ਦੇ ਚਮਰੇਡ ਦੇ ਜੰਗਲਾਂ ਵਿੱਚ ਇੱਕ ਮੁਕਾਬਲੇ ਵਿੱਚ ਫੌਜ ਦੇ ਚਾਰ ਜਵਾਨ ਸ਼ਹੀਦ ਹੋ ਗਏ ਸਨ।
  3. 16 ਅਕਤੂਬਰ, 2021 ਨੂੰ, ਪੁੰਛ ਜ਼ਿਲ੍ਹੇ ਦੇ ਮੇਂਢਰ ਸਬ-ਡਿਵੀਜ਼ਨ ਦੇ ਭਾਟਾ ਧੂਰੀਆਨ ਦੇ ਜੰਗਲਾਂ ਵਿੱਚ ਇੱਕ ਮੁਕਾਬਲੇ ਵਿੱਚ ਫੌਜ ਦੇ ਪੰਜ ਜਵਾਨ ਸ਼ਹੀਦ ਹੋ ਗਏ ਸਨ।
  4. 11 ਅਗਸਤ, 2022 ਨੂੰ ਰਾਜੌਰੀ ਜ਼ਿਲ੍ਹੇ ਦੇ ਪਰਗਲ ਦਰਹਲ ਵਿੱਚ ਇੱਕ ਮੁਕਾਬਲੇ ਵਿੱਚ ਫੌਜ ਦੇ ਪੰਜ ਜਵਾਨ ਮਾਰੇ ਗਏ ਸਨ, ਜਦੋਂ ਕਿ ਦੋ ਫਿਦਾਇਨ ਅੱਤਵਾਦੀ ਵੀ ਮਾਰੇ ਗਏ ਸਨ।
  5. 1 ਜਨਵਰੀ, 2023 ਨੂੰ ਰਾਜੌਰੀ ਦੇ ਪਿੰਡ ਧੰਗਰੀ ਵਿੱਚ ਹੋਏ ਇੱਕ ਅੱਤਵਾਦੀ ਹਮਲੇ ਵਿੱਚ ਸੱਤ ਨਾਗਰਿਕਾਂ ਦੀ ਜਾਨ ਚਲੀ ਗਈ ਸੀ।
  6. ਨਵੰਬਰ 2022: ਫੌਜ ਨੇ ਭਾਟਾ ਧੂਲੀਆ ਵਿੱਚ ਅੱਤਵਾਦੀਆਂ ਦੇ ਲੁਕੇ ਹੋਣ ਬਾਰੇ ਖੁਫੀਆ ਜਾਣਕਾਰੀ ‘ਤੇ ਇੱਕ ਵੱਡੀ ਮੁਹਿੰਮ ਚਲਾਈ। ਅੱਤਵਾਦੀਆਂ ਨੂੰ ਫੜਨ ਲਈ ਡਰੋਨ ਦੀ ਮਦਦ ਵੀ ਲਈ ਗਈ, ਪਰ ਕੋਈ ਵੀ ਹੱਥ ਨਹੀਂ ਲੱਗਿਆ ਸੀ।
  7. 16 ਦਸੰਬਰ 2022 ਨੂੰ, ਰਾਜੌਰੀ ਸ਼ਹਿਰ ਵਿੱਚ ਆਰਮੀ ਬੇਸ ਅਲਫਾ ਗੇਟ ਦੇ ਸਾਹਮਣੇ ਅੱਤਵਾਦੀਆਂ ਨੇ ਹਮਲਾ ਕੀਤਾ, ਜਿਸ ਵਿੱਚ ਦੋ ਨਾਗਰਿਕ ਮਾਰੇ ਗਏ ਸਨ।
Exit mobile version