ਸਿਰ ਝੁਕਾ ਕੇ ਮੁਆਫੀ ਮੰਗਦਾ ਹਾਂ… ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ ਡਿੱਗਣ ‘ਤੇ ਬੋਲੇ ਪੀਐਮ ਮੋਦੀ

Updated On: 

30 Aug 2024 16:40 PM

PM Modi in Palghar: ਪ੍ਰਧਾਨ ਮੰਤਰੀ ਮੋਦੀ ਨੇ ਪਾਲਘਰ 'ਚ ਕਿਹਾ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਤੋਂ ਪ੍ਰੇਰਨਾ ਲੈ ਕੇ ਅਸੀਂ ਵਿਕਸਿਤ ਮਹਾਰਾਸ਼ਟਰ-ਵਿਕਸਤ ਭਾਰਤ ਦੇ ਸੰਕਲਪ 'ਤੇ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਪੈਰੀਂ ਡਿੱਗ ਕੇ ਉਨ੍ਹਾਂ ਤੋਂ ਮੁਆਫੀ ਮੰਗਦਾ ਹਾਂ।

ਸਿਰ ਝੁਕਾ ਕੇ ਮੁਆਫੀ ਮੰਗਦਾ ਹਾਂ... ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ ਡਿੱਗਣ ਤੇ ਬੋਲੇ ਪੀਐਮ ਮੋਦੀ

ਨਰੇਂਦਰ ਮੋਦੀ, ਪ੍ਰਧਾਨਮੰਤਰੀ

Follow Us On

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਦੇ ਪਾਲਘਰ ‘ਚ ਸੰਬੋਧਨ ਕਰਦੇ ਹੋਏ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ ਡਿੱਗਣ ‘ਤੇ ਮੁਆਫੀ ਮੰਗੀ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ ਛਤਰਪਤੀ ਮਹਾਰਾਜ ਇਕ ਰਾਜਾ ਜਾਂ ਮਹਾਰਾਜਾ ਹੀ ਨਹੀਂ ਸਗੋਂ ਪੂਜਣਯੋਗ ਦੇਵਤਾ ਹਨ। ਮੈਂ ਉਨ੍ਹਾਂ ਦੇ ਪੈਰੀਂ ਪੈ ਕੇ ਉਨ੍ਹਾਂ ਤੋਂ ਮੁਆਫੀ ਮੰਗਦਾ ਹਾਂ। ਇਸ ਦੌਰਾਨ ਉਨ੍ਹਾਂ ਕਿਹਾ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਤੋਂ ਪ੍ਰੇਰਨਾ ਲੈ ਕੇ ਅਸੀਂ ਵਿਕਸਿਤ ਮਹਾਰਾਸ਼ਟਰ-ਵਿਕਸਤ ਭਾਰਤ ਦੇ ਸੰਕਲਪ ‘ਤੇ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ। ਅੱਜ ਪਾਲਘਰ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਇਸ ਦਿਸ਼ਾ ਵਿੱਚ ਇੱਕ ਇਤਿਹਾਸਕ ਯਤਨ ਵਜੋਂ ਯਾਦ ਕੀਤਾ ਜਾਵੇਗਾ।

ਪੀਐਮ ਮੋਦੀ ਨੇ ਸਾਧਿਆ ਵਿਰੋਧੀਆਂ ‘ਤੇ ਵੀ ਨਿਸ਼ਾਨਾ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡੀਆਂ ਕਦਰਾਂ-ਕੀਮਤਾਂ ਵੱਖਰੀਆਂ ਹਨ, ਅਸੀਂ ਉਹ ਲੋਕ ਨਹੀਂ ਹਾਂ ਜੋ ਹਰ ਰੋਜ਼ ਭਾਰਤ ਮਾਤਾ ਦੇ ਮਹਾਨ ਪੁੱਤਰ, ਧਰਤੀ ਦੇ ਬਹਾਦਰ ਸਾਵਰਕਰ ਬਾਰੇ ਕੁਝ ਵੀ ਗੱਲਾਂ ਕਰਦੇ ਹਾਂ ਅਤੇ ਉਨ੍ਹਾਂ ਦਾ ਅਪਮਾਨ ਕਰਦੇ ਰਹਿੰਦੇ ਹਨ। ਉਹ ਹਰ ਰੋਜ਼ ਦੇਸ਼ ਭਗਤਾਂ ਦੀਆਂ ਭਾਵਨਾਵਾਂ ਨੂੰ ਕੁਚਲਦੇ ਹਨ। ਉਨ੍ਹਾਂ ਕਿਹਾ ਕਿ ਅੱਜ ਮਹਾਰਾਸ਼ਟਰ ਦੇ ਲੋਕ ਹੁਣ ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਨੂੰ ਜਾਣ ਚੁੱਕੇ ਹਨ।

ਮਹਾਰਾਸ਼ਟਰ ਅਤੇ ਦੇਸ਼ ਨੂੰ ਮਿਲੇਗਾ ਫਾਇਦਾ

ਪਾਲਘਰ ‘ਚ ਵਧਾਵਨ ਬੰਦਰਗਾਹ ਪ੍ਰਾਜੈਕਟ ਦਾ ਤੋਹਫਾ ਦੇਣ ਆਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਮਹਾਰਾਸ਼ਟਰ ਵਿਕਾਸ ਲਈ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਉਸ ਕੋਲ ਪੂਰੇ ਸਾਧਨ ਹਨ। ਇੱਥੇ ਸਮੁੰਦਰੀ ਕਿਨਾਰੇ ਵੀ ਹਨ ਅਤੇ ਇਨ੍ਹਾਂ ਕਿਨਾਰਿਆਂ ਰਾਹੀਂ ਵਿਸ਼ਵ ਵਪਾਰ ਦਾ ਸਦੀਆਂ ਪੁਰਾਣਾ ਇਤਿਹਾਸ ਹੈ। ਇੱਥੇ ਭਵਿੱਖ ਲਈ ਅਪਾਰ ਸੰਭਾਵਨਾਵਾਂ ਵੀ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਰਾਸ਼ਟਰ ਅਤੇ ਦੇਸ਼ ਨੂੰ ਇਨ੍ਹਾਂ ਮੌਕਿਆਂ ਦਾ ਪੂਰਾ ਲਾਭ ਮਿਲੇਗਾ। ਇਸੇ ਲਈ ਅੱਜ ਇੱਥੇ ਬੰਦਰਗਾਹ ਦੀ ਨੀਂਹ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਦੇਸ਼ ਦੀ ਸਭ ਤੋਂ ਵੱਡੀ ਕੰਟੇਨਰ ਪੋਰਟ ਹੋਵੇਗੀ। ਇਹ ਦੇਸ਼ ਦੀ ਹੀ ਨਹੀਂ ਸਗੋਂ ਦੁਨੀਆ ਦੀਆਂ ਸਭ ਤੋਂ ਡੂੰਘੀਆਂ ਬੰਦਰਗਾਹਾਂ ਵਿੱਚੋਂ ਇੱਕ ਹੋਵੇਗੀ।

ਉਨ੍ਹਾਂ ਕਿਹਾ ਕਿ ਹੁਣ ਇਹ ਭਾਰਤ ਨਵਾਂ ਭਾਰਤ ਹੈ। ਨਵਾਂ ਭਾਰਤ ਇਤਿਹਾਸ ਤੋਂ ਸਬਕ ਲੈਂਦਾ ਹੈ। ਉਸ ਦੀਆਂ ਖੂਬੀਆਂ ਨੂੰ ਪਛਾਣਦਾ ਹੈ। ਆਪਣੇ ਮਾਣ ਨੂੰ ਪਛਾਣਦਾ ਹੈ। ਗੁਲਾਮੀ ਦੀਆਂ ਜੰਜੀਰਾਂ ਤੋੜ ਕੇ ਨਵਾਂ ਭਾਰਤ ਸਮੁੰਦਰੀ ਬੁਨਿਆਦੀ ਢਾਂਚੇ ਵਿੱਚ ਨਵੇਂ ਮੀਲ ਦੇ ਨਵੇਂ ਪੱਥਰ ਰੱਖ ਰਿਹਾ ਹੈ।

ਛਤਰਪਤੀ ਸ਼ਿਵਾਜੀ ਦੇ ਸੁਪਨਿਆਂ ਦਾ ਪ੍ਰਤੀਕ

ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ਸਾਡੀ ਸਰਕਾਰ ਨੇ ਦੋ-ਤਿੰਨ ਦਿਨ ਪਹਿਲਾਂ ਦਿਘੀ ਬੰਦਰਗਾਹ ਉਦਯੋਗਿਕ ਖੇਤਰ ਦੇ ਵਿਕਾਸ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਭਾਵ ਮਹਾਰਾਸ਼ਟਰ ਦੇ ਲੋਕਾਂ ਲਈ ਇਹ ਦੋਹਰੀ ਖੁਸ਼ਖਬਰੀ ਹੈ। ਇਹ ਛਤਰਪਤੀ ਸ਼ਿਵਾਜੀ ਦੇ ਸੁਪਨਿਆਂ ਦਾ ਪ੍ਰਤੀਕ ਬਣੇਗਾ।

ਉਨ੍ਹਾਂ ਕਿਹਾ ਕਿ ਇੱਕ ਸਮਾਂ ਸੀ ਜਦੋਂ ਭਾਰਤ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਵਿੱਚ ਗਿਣਿਆ ਜਾਂਦਾ ਸੀ। ਭਾਰਤ ਦੀ ਖੁਸ਼ਹਾਲੀ ਦਾ ਮੁੱਖ ਆਧਾਰ ਇਸਦੀ ਸਮੁੰਦਰੀ ਸ਼ਕਤੀ ਸੀ। ਇਸ ਵਿੱਚ ਮਹਾਰਾਸ਼ਟਰ ਸਭ ਤੋਂ ਵਧੀਆ ਹੈ। ਉਨ੍ਹਾਂ ਕਿਹਾ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਨੇ ਸਮੁੰਦਰੀ ਵਪਾਰ ਅਤੇ ਸਮੁੰਦਰੀ ਸ਼ਕਤੀ ਨੂੰ ਨਵੀਂ ਉਚਾਈ ਦਿੱਤੀ ਸੀ। ਉਨ੍ਹਾਂ ਨੇ ਦੇਸ਼ ਦੀ ਤਰੱਕੀ ਲਈ ਨਵੀਆਂ ਨੀਤੀਆਂ ਬਣਾਈਆਂ ਅਤੇ ਫੈਸਲੇ ਲਏ।

ਮੱਛੀ ਉਤਪਾਦਨ ਦੁੱਗਣਾ ਹੋਇਆ – ਮੋਦੀ

ਇਸ ਦੌਰਾਨ ਪ੍ਰਧਾਨ ਮੰਤਰੀ ਨੇ ਮਛੇਰਿਆਂ ਦੇ ਖੁਸ਼ਹਾਲ ਜੀਵਨ ਬਾਰੇ ਵੀ ਅਹਿਮ ਗੱਲਾਂ ਕਹੀਆਂ। ਉਨ੍ਹਾਂ ਕਿਹਾ ਕਿ ਅੱਜ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੱਛੀ ਉਤਪਾਦਕ ਦੇਸ਼ ਬਣ ਗਿਆ ਹੈ। ਸਾਲ 2014 ‘ਚ ਦੇਸ਼ ‘ਚ ਸਿਰਫ 80 ਲੱਖ ਟਨ ਮੱਛੀ ਦਾ ਉਤਪਾਦਨ ਹੁੰਦਾ ਸੀ, ਅੱਜ 170 ਲੱਖ ਟਨ ਦੇ ਕਰੀਬ ਪੈਦਾ ਹੋ ਰਿਹਾ ਹੈ। ਭਾਵ ਪਿਛਲੇ 10 ਸਾਲਾਂ ਵਿੱਚ ਮੱਛੀ ਉਤਪਾਦਨ ਦੁੱਗਣਾ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਮੱਛੀ ਉਤਪਾਦਨ ਵਿੱਚ ਔਰਤਾਂ ਦੀ ਭਾਗੀਦਾਰੀ ਵਧਾਉਣ ਲਈ ਵੀ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ ਤਹਿਤ ਹਜ਼ਾਰਾਂ ਔਰਤਾਂ ਨੂੰ ਮਦਦ ਦਿੱਤੀ ਗਈ ਹੈ।

ਕੀ ਹੈ ਪਾਲਘਰ ਦਾ ਵਧਾਵਨ ਬੰਦਰਗਾਹ ਪ੍ਰੋਜੈਕਟ?

ਵਾਧਵਨ ਬੰਦਰਗਾਹ ਮਹਾਰਾਸ਼ਟਰ ਦੇ ਪਾਲਘਰ ਜ਼ਿਲੇ ਦੇ ਦਹਾਨੂ ਸ਼ਹਿਰ ਦੇ ਨੇੜੇ ਹੈ। ਇਹ ਭਾਰਤ ਦੀਆਂ ਸਭ ਤੋਂ ਵੱਡੀਆਂ ਬੰਦਰਗਾਹਾਂ ਵਿੱਚੋਂ ਇੱਕ ਹੈ। ਇਸ ਨਾਲ ਸਮੁੰਦਰੀ ਖੇਤਰਾਂ ਵਿੱਚ ਸੰਪਰਕ ਵਧੇਗਾ। ਇਸ ਰਾਹੀਂ ਵਿਸ਼ਵ ਵਪਾਰ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਇਸ ਦੀ ਕੁੱਲ ਲਾਗਤ ਲਗਭਗ 76 ਹਜ਼ਾਰ ਕਰੋੜ ਰੁਪਏ ਹੈ। ਇਸ ਬੰਦਰਗਾਹ ਦਾ ਉਦੇਸ਼ ਅੰਤਰਰਾਸ਼ਟਰੀ ਸ਼ਿਪਿੰਗ ਮਾਰਗਾਂ ਦੀ ਸਹੂਲਤ ਦੇਣਾ ਹੈ। ਇਸ ਦੇ ਮੁਕੰਮਲ ਹੋਣ ਨਾਲ ਸਮੇਂ ਅਤੇ ਲਾਗਤ ਦੀ ਬੱਚਤ ਹੋਵੇਗੀ। ਇਲਾਕੇ ਦਾ ਵਿਕਾਸ ਹੋਵੇਗਾ, ਸਥਾਨਕ ਲੋਕਾਂ ਨੂੰ ਰੁਜ਼ਗਾਰ ਮਿਲੇਗਾ।