ਭਾਰਤ ਦੀ ‘ਐਕਟ ਈਸਟ’ ਨੀਤੀ ਨੇ ASEAN ਨਾਲ ਸਬੰਧਾਂ ਨੂੰ ਦਿੱਤੀ ਨਵੀਂ ਊਰਜਾ ਅਤੇ ਦਿਸ਼ਾ – ਲਾਓਸ ਵਿੱਚ ਬੋਲੇ ਪ੍ਰਧਾਨ ਮੰਤਰੀ ਮੋਦੀ
PM Modi Speech in Laos: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ-ਆਸੀਆਨ ਸ਼ਾਂਤੀਪੂਰਨ ਦੇਸ਼ ਹਨ, ਇੱਕ ਦੂਜੇ ਦੀ ਰਾਸ਼ਟਰੀ ਏਕਤਾ ਅਤੇ ਪ੍ਰਭੂਸੱਤਾ ਦਾ ਸਨਮਾਨ ਕਰਦੇ ਹਨ ਅਤੇ ਨੌਜਵਾਨਾਂ ਦੇ ਉੱਜਵਲ ਭਵਿੱਖ ਲਈ ਵੀ ਵਚਨਬੱਧ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਲਾਓਸ ਵਿੱਚ ਆਸੀਆਨ-ਭਾਰਤ ਸੰਮੇਲਨ ਵਿੱਚ ਕਿਹਾ ਕਿ ਮੈਂ 10 ਸਾਲ ਪਹਿਲਾਂ ਭਾਰਤ ਦੀ ਐਕਟ-ਈਸਟ ਨੀਤੀ ਦਾ ਐਲਾਨ ਕੀਤਾ ਸੀ। ਪਿਛਲੇ ਦਹਾਕੇ ਵਿੱਚ ਇਸ ਨੀਤੀ ਨੇ ਭਾਰਤ ਅਤੇ ਆਸੀਆਨ ਦੇਸ਼ਾਂ ਦੇ ਸਬੰਧਾਂ ਨੂੰ ਨਵੀਂ ਊਰਜਾ, ਦਿਸ਼ਾ ਅਤੇ ਗਤੀ ਦਿੱਤੀ ਹੈ। ਉਨ੍ਹਾਂ ਇਹ ਵੀ ਕਿਹਾ, ਮੇਰਾ ਮੰਨਣਾ ਹੈ ਕਿ 21ਵੀਂ ਸਦੀ ਭਾਰਤ ਅਤੇ ਆਸੀਆਨ ਦੇਸ਼ਾਂ ਦੀ ਸਦੀ ਹੈ।
ਭਾਰਤ ਦੀ ਐਕਟ-ਈਸਟ ਨੀਤੀ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਪਿਛਲੇ 10 ਸਾਲਾਂ ਵਿੱਚ, ਆਸੀਆਨ ਖੇਤਰਾਂ ਨਾਲ ਸਾਡਾ ਵਪਾਰ ਲਗਭਗ ਦੁੱਗਣਾ ਹੋ ਕੇ 130 ਬਿਲੀਅਨ ਡਾਲਰ ਤੋਂ ਵੱਧ ਹੋ ਗਿਆ ਹੈ। ਅੱਜ, ਭਾਰਤ ਨੇ 7 ਆਸੀਆਨ ਦੇਸ਼ਾਂ ਨਾਲ ਸਿੱਧੀ ਫਲਾਈਟ ਕੂਨੈਕਟਿਵਿਟੀ ਕਾਇਮ ਕੀਤੀ ਹੈ ਅਤੇ ਜਲਦੀ ਹੀ ਬ੍ਰੂਨੇਈ ਨਾਲ ਵੀ ਸਿੱਧੀਆਂ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ।
ਨਾਲੰਦਾ ਵਿੱਚ ਆਸੀਆਨ ਦੇ 300 ਵਿਦਿਆਰਥੀਆਂ ਨੂੰ ਵਜ਼ੀਫ਼ਾ
21ਵੇਂ ਆਸੀਆਨ-ਭਾਰਤ ਸੰਮੇਲਨ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਨੇ ਕਿਹਾ, ਸਿੰਗਾਪੁਰ ਆਸੀਆਨ ਖੇਤਰ ਵਿੱਚ ਪਹਿਲਾ ਦੇਸ਼ ਸੀ ਜਿਸ ਦੇ ਨਾਲ ਅਸੀਂ ਫਿਨਟੈਕ ਕਨੈਕਟੀਵਿਟੀ ਸਥਾਪਤ ਕੀਤੀ ਹੈ। ਅਤੇ ਇਹ ਸਫਲਤਾ ਦੂਜੇ ਦੇਸ਼ਾਂ ਵਿੱਚ ਵੀ ਦੁਹਰਾਈ ਜਾ ਰਹੀ ਹੈ। 300 ਤੋਂ ਵੱਧ ਆਸੀਆਨ ਵਿਦਿਆਰਥੀਆਂ ਨੇ ਨਾਲੰਦਾ ਯੂਨੀਵਰਸਿਟੀ ਵਿੱਚ ਵਜ਼ੀਫੇ ਦਾ ਲਾਭ ਉਠਾਇਆ ਹੈ।
21ਵੀਂ ਸਦੀ ਭਾਰਤ ਅਤੇ ਆਸੀਆਨ ਦੀ ਸਦੀ ਹੋਣ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਮੇਰਾ ਮੰਨਣਾ ਹੈ ਕਿ 21ਵੀਂ ਸਦੀ ਭਾਰਤ ਅਤੇ ਆਸੀਆਨ ਦੇਸ਼ਾਂ ਦੀ ਸਦੀ ਹੈ। ਅੱਜ ਜਦੋਂ ਦੁਨੀਆ ਦੇ ਕਈ ਹਿੱਸਿਆਂ ਵਿੱਚ ਟਕਰਾਅ ਅਤੇ ਤਣਾਅ ਦੀ ਸਥਿਤੀ ਹੈ, ਭਾਰਤ ਅਤੇ ਆਸੀਆਨ ਦਰਮਿਆਨ ਦੋਸਤੀ, ਗੱਲਬਾਤ ਅਤੇ ਸਹਿਯੋਗ ਬਹੁਤ ਮਹੱਤਵਪੂਰਨ ਹੈ।
‘ਭਾਰਤ-ਆਸੀਆਨ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਖੇਤਰ’
ਭਾਰਤ-ਆਸੀਆਨ ਦੇਸ਼ਾਂ ਦੀ ਵਿਚਾਰਧਾਰਾ ਦਾ ਜ਼ਿਕਰ ਕਰਦੇ ਹੋਏ, ਪੀਐਮ ਮੋਦੀ ਨੇ ਇਹ ਵੀ ਕਿਹਾ ਕਿ ਭਾਰਤ-ਆਸੀਆਨ ਸ਼ਾਂਤੀਪੂਰਨ ਦੇਸ਼ ਹਨ, ਇੱਕ ਦੂਜੇ ਦੀ ਰਾਸ਼ਟਰੀ ਏਕਤਾ ਅਤੇ ਪ੍ਰਭੂਸੱਤਾ ਦਾ ਸਨਮਾਨ ਕਰਦੇ ਹਨ ਅਤੇ ਨੌਜਵਾਨਾਂ ਦੇ ਉੱਜਵਲ ਭਵਿੱਖ ਲਈ ਵੀ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਭਾਰਤ-ਆਸੀਆਨ ਗੁਆਂਢੀ ਹਨ। ਗਲੋਬਲ ਸਾਊਥ ਵਿੱਚ ਭਾਈਵਾਲ ਹੈ ਅਤੇ ਇਹ ਵਿਸ਼ਵ ਵਿੱਚ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਖੇਤਰ ਵੀ ਹੈ।
ਇਹ ਵੀ ਪੜ੍ਹੋ
ਕੋਵਿਡ ਮਹਾਂਮਾਰੀ ਦਾ ਹਵਾਲਾ ਦਿੰਦੇ ਹੋਏ, ਪੀਐਮ ਮੋਦੀ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਹੋਵੇ ਜਾਂ ਫੇਰ ਕੁਦਰਤੀ ਆਫ਼ਤ। ਅਸੀਂ ਮਾਨਵਤਾਵਾਦੀ ਜ਼ਿੰਮੇਵਾਰੀਆਂ ਲੈ ਕੇ ਇੱਕ ਦੂਜੇ ਦੀ ਮਦਦ ਕੀਤੀ ਹੈ। ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਲਈ ਵਿਗਿਆਨ ਅਤੇ ਤਕਨਾਲੋਜੀ ਫੰਡ, ਡਿਜੀਟਲ ਫੰਡ ਅਤੇ ਗ੍ਰੀਨ ਫੰਡ ਦੀ ਸਥਾਪਨਾ ਕੀਤੀ ਗਈ ਹੈ। ਭਾਰਤ ਨੇ ਇਸ ਵਿੱਚ 30 ਮਿਲੀਅਨ ਡਾਲਰ ਤੋਂ ਵੱਧ ਦਾ ਯੋਗਦਾਨ ਪਾਇਆ ਹੈ। ਅੱਜ ਸਾਡਾ ਸਹਿਯੋਗ ਪਾਣੀ ਤੋਂ ਲੈ ਕੇ ਪੁਲਾੜ ਤੱਕ ਫੈਲਿਆ ਹੋਇਆ ਹੈ।
2 ਦਿਨਾ ਦੌਰੇ ‘ਤੇ ਲਾਓਸ ਪਹੁੰਚੇ PM ਮੋਦੀ
ਇਸ ਤੋਂ ਪਹਿਲਾਂ, ਪੀਐਮ ਮੋਦੀ ਆਸੀਆਨ-ਭਾਰਤ ਅਤੇ ਪੂਰਬੀ ਏਸ਼ੀਆ ਸੰਮੇਲਨ ਵਿੱਚ ਹਿੱਸਾ ਲੈਣ ਲਈ ਵੀਰਵਾਰ ਨੂੰ 2 ਦਿਨਾਂ ਦੇ ਦੌਰੇ ‘ਤੇ ਲਾਓਸ ਪਹੁੰਚੇ। ਪੀਐਮ ਮੋਦੀ ਪੀਪਲਜ਼ ਡੈਮੋਕਰੇਟਿਕ ਰੀਪਬਲਿਕ ਆਫ ਲਾਓਸ (ਲਾਓ ਪੀਡੀਆਰ) ਦੇ ਪ੍ਰਧਾਨ ਮੰਤਰੀ ਸੋਨੇਕਸੇ ਸਿਫਨਾਡੋਨ ਦੇ ਸੱਦੇ ‘ਤੇ ਇੱਥੇ ਆਏ ਹਨ।
ਲਾਓਸ ਵਰਤਮਾਨ ਵਿੱਚ ਦੱਖਣ-ਪੂਰਬੀ ਏਸ਼ੀਆਈ ਰਾਸ਼ਟਰਾਂ ਦੀ ਐਸੋਸੀਏਸ਼ਨ (ਆਸੀਆਨ) ਵਿੱਚ ਮੁਖੀ ਹੈ। ਇਸ ਤੋਂ ਇਲਾਵਾ ਪੀਐਮ ਮੋਦੀ 19ਵੀਂ ਈਸਟ ਏਸ਼ੀਆ ਕਾਨਫਰੰਸ ਵਿੱਚ ਵੀ ਹਿੱਸਾ ਲੈਣਗੇ। ਦੱਖਣ-ਪੂਰਬੀ ਏਸ਼ੀਆਈ ਰਾਸ਼ਟਰ ਸੰਘ (ASEAN) ਦੀ ਸਥਾਪਨਾ ਸਾਲ 1967 ਵਿੱਚ ਕੀਤੀ ਗਈ ਸੀ। ਭਾਰਤ ਅਤੇ ਵੀਅਤਨਾਮ ਤੋਂ ਇਲਾਵਾ ਇਸ ਦੇ ਮੈਂਬਰ ਦੇਸ਼ਾਂ ਵਿੱਚ ਇੰਡੋਨੇਸ਼ੀਆ, ਮਲੇਸ਼ੀਆ, ਫਿਲੀਪੀਨਜ਼, ਥਾਈਲੈਂਡ, ਸਿੰਗਾਪੁਰ, ਲਾਓਸ, ਕੰਬੋਡੀਆ ਅਤੇ ਬਰੂਨੇਈ ਦਾਰੂਸਲਾਮ ਸ਼ਾਮਲ ਹਨ।