ਲੋਕ ਸਭਾ ਵਿੱਚ ਚਰਚਾ ਨਾ ਹੋਣਾ ਆਦੀਵਾਸੀ ਰਾਸ਼ਟਰਪਤੀ ਦਾ ਅਪਮਾਨ: PM ਮੋਦੀ

Updated On: 

05 Feb 2026 18:23 PM IST

PM Modi Speech in Rajyasabha: ਇਸ ਤੋਂ ਪਹਿਲਾਂ ਬੁੱਧਵਾਰ ਨੂੰ, ਲੋਕ ਸਭਾ ਵਿੱਚ ਹੰਗਾਮੇ ਕਾਰਨ ਉਨ੍ਹਾਂ ਦਾ ਭਾਸ਼ਣ ਨਹੀਂ ਹੋ ਸਕਿਆ ਸੀ। ਸਪੀਕਰ ਨੇ ਕਿਹਾ ਕਿ ਸਦਨ ਵਿੱਚ ਕਈ ਕਾਂਗਰਸੀ ਨੇਤਾ ਇੱਕ ਅਣਕਿਆਸੀ ਸਥਿਤੀ ਪੈਦਾ ਕਰਨਾ ਚਾਹੁੰਦੇ ਸਨ। ਇਸ ਲਈ, ਮੇਰੀ ਬੇਨਤੀ 'ਤੇ, ਪ੍ਰਧਾਨ ਮੰਤਰੀ ਮੋਦੀ ਸਦਨ ਵਿੱਚ ਨਹੀਂ ਆਏ। ਕੁਝ ਵਿਰੋਧੀ ਮੈਂਬਰਾਂ ਵੱਲੋਂ ਦਿਖਾਇਆ ਗਿਆ ਵਿਵਹਾਰ ਲੋਕ ਸਭਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕਦੇ ਨਹੀਂ ਹੋਇਆ। ਇਹ ਇੱਕ ਕਾਲੇ ਧੱਬੇ ਵਾਂਗ ਹੈ।

ਲੋਕ ਸਭਾ ਵਿੱਚ ਚਰਚਾ ਨਾ ਹੋਣਾ ਆਦੀਵਾਸੀ ਰਾਸ਼ਟਰਪਤੀ ਦਾ ਅਪਮਾਨ:  PM ਮੋਦੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ

Follow Us On

ਰਾਸ਼ਟਰਪਤੀ ਦੇ ਭਾਸ਼ਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜ ਸਭਾ ਵਿੱਚ ਬੋਲ ਰਹੇ ਹਨ। ਜਿਵੇਂ ਹੀ ਪ੍ਰਧਾਨ ਮੰਤਰੀ ਨੇ ਬੋਲਣਾ ਸ਼ੁਰੂ ਕੀਤਾ, ਵਿਰੋਧੀ ਧਿਰ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਸਪੀਕਰ ਨੂੰ ਕਿਹਾ, “ਮੈਂ ਬੇਨਤੀ ਕਰਦਾ ਹਾਂ ਕਿ ਖੜਗੇ ਜੀ ਨੂੰ ਆਪਣੀ ਸੀਟ ‘ਤੇ ਬੈਠ ਕੇ ਹੀ ਬੋਲ ਕੇ ਨਾਅਰੇਬਾਜ਼ੀ ਕਰਨ ਦੀ ਇਜਾਜ਼ਤ ਦੇ ਦਵੋ।”

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “21ਵੀਂ ਸਦੀ ਦੀ ਪਹਿਲੀ ਤਿਮਾਹੀ ਖਤਮ ਹੋ ਗਈ ਹੈ। ਦੂਜੀ ਤਿਮਾਹੀ ਫੈਸਲਾਕੁੰਨ ਹੋਵੇਗੀ। ਇਹ ਦੂਜੀ ਤਿਮਾਹੀ ਇੱਕ ਵਿਕਸਤ ਭਾਰਤ ਦੇ ਨਿਰਮਾਣ ਵੱਲ ਤੇਜ਼ੀ ਨਾਲ ਤਰੱਕੀ ਦਾ ਦੌਰ ਵੀ ਹੋਵੇਗਾ। ਸਪੀਕਰ ਜੀ, ਦੇਸ਼ ਦਾ ਹਰ ਵਿਅਕਤੀ ਮਹਿਸੂਸ ਕਰਦਾ ਹੈ ਕਿ ਅਸੀਂ ਇੱਕ ਅਹਿਮ ਪੜਾਅ ‘ਤੇ ਪਹੁੰਚ ਗਏ ਹਾਂ। ਹੁਣ ਸਾਨੂੰ ਨਾ ਤਾਂ ਰੁਕਣਾ ਹੈ ਅਤੇ ਨਾ ਹੀ ਪਿੱਛੇ ਮੁੜਨਾ ਹੈ। ਸਾਨੂੰ ਅੱਗੇ ਵੱਧਣਾ ਹੈ ਅਤੇ ਆਪਣਾ ਟੀਚਾ ਪ੍ਰਾਪਤ ਕਰਨ ਤੋਂ ਬਾਅਦ ਹੀ ਸਾਹ ਲੈਣਾ ਹੈ।”

ਭਾਰਤ ਦੀ ਕਿਸਮਤ ਦੇ ਅਨੇਕ ਸ਼ੁਭ ਮੌਕੇ ਇਕੱਠੇ ਨਸੀਬ ਹੋਏ

ਪ੍ਰਧਾਨ ਮੰਤਰੀ ਨੇ ਕਿਹਾ, “ਜੇਕਰ ਅਸੀਂ ਵਰਤਮਾਨ ਨੂੰ ਵੇਖੀਏ, ਤਾਂ ਭਾਰਤ ਨੇ ਬਹੁਤ ਸਾਰੇ ਸ਼ੁਭ ਮੌਕੇ ਇਕੱਠੇ ਹੁੰਦੇ ਦੇਖੇ ਹਨ। ਇਹ ਆਪਣੇ ਆਪ ਵਿੱਚ ਇੱਕ ਬਹੁਤ ਵਧੀਆ ਸੰਜੋਗ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਦੁਨੀਆ ਦੇ ਪ੍ਰਮੁੱਖ ਦੇਸ਼ ਬੁਜੁਰੱਗ ਹੁੰਦੇ ਜਾ ਰਹੇ ਹਨ। ਸਾਡਾ ਦੇਸ਼ ਵਿਕਾਸ ਦੀਆਂ ਨਵੀਆਂ ਉਚਾਈਆਂ ‘ਤੇ ਪਹੁੰਚ ਰਿਹਾ ਹੈ ਅਤੇ ਹਰ ਰੋਜ਼ ਨੌਜਵਾਨ ਆਬਾਦੀ ਵਾਲਾ ਦੇਸ਼ ਬਣਨ ਵੱਲ ਵਧ ਰਿਹਾ ਹੈ।”

ਦੂਜੇ ਪਾਸੇ, ਮੈਂ ਦੇਖਦਾ ਹਾਂ ਕਿ ਜਿਵੇਂ-ਜਿਵੇਂ ਦੁਨੀਆ ਦਾ ਭਾਰਤ ਪ੍ਰਤੀ ਆਕਰਸ਼ਣ ਵਧਿਆ ਹੈ, ਸਾਡੇ ਕੋਲ ਦੁਨੀਆ ਦੀ ਸਭ ਤੋਂ ਵੱਡੀ ਨੌਜਵਾਨ ਪ੍ਰਤਿਭਾ ਹੈ, ਜੋ ਸੁਪਨਿਆਂ ਅਤੇ ਸੰਭਾਵਨਾਵਾਂ ਨਾਲ ਭਰਪੂਰ ਹੈ। ਭਾਰਤ ਇੱਕ ਅਜਿਹਾ ਦੇਸ਼ ਹੈ ਜੋ ਅੱਜ ਦੁਨੀਆ ਵਿੱਚ ਉੱਭਰ ਰਹੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਦਾ ਹੈ। ਭਾਰਤ ਦਾ ਵਿਕਾਸ ਬਹੁਤ ਜ਼ਿਆਦਾ ਹੈ ਅਤੇ ਇੰਫਲੇਸ਼ਨ ਘੱਟ ਹੈ। ਇਹ ਸਾਡੀ ਅਰਥਵਿਵਸਥਾ ਨੂੰ ਮਜ਼ਬੂਤ ​​ਕਰਦਾ ਹੈ।

ਦੁਨੀਆ ਇੱਕ ਨਵੇਂ ਵਿਸ਼ਵ ਵਿਵਸਥਾ ਵੱਲ ਵਧ ਰਹੀ ਹੈ। ਹਰ ਕਿਸੇ ਦਾ ਭਾਰਤ ਵੱਲ ਝੁਕਾਅ ਹੈ। ਇੱਕ ਵਿਸ਼ਵ ਮਿੱਤਰ ਦੇ ਰੂਪ ਵਿੱਚ, ਭਾਰਤ ਬਹੁਤ ਸਾਰੇ ਦੇਸ਼ਾਂ ਦਾ ਇੱਕ ਭਰੋਸੇਮੰਦ ਭਾਈਵਾਲ ਬਣ ਗਿਆ ਹੈ, ਜਿਸ ਵਿੱਚ ਅਸੀਂ ਆਪਣੀ ਭੂਮਿਕਾ ਨਿਭਾ ਰਹੇ ਹਾਂ। ਅੱਜ, ਪੂਰੀ ਦੁਨੀਆ ਗਲੋਬਲ ਸਾਊਥ ‘ਤੇ ਚਰਚਾ ਕਰਦੀ ਹੈ, ਅਤੇ ਭਾਰਤ ਇਸਦੇ ਆਰਕੀਟੈਕਟ ਵਜੋਂ ਇੱਕ ਮਜ਼ਬੂਤ ​​ਆਵਾਜ਼ ਬਣ ਗਿਆ ਹੈ।”

ਅੱਜ ਭਾਰਤ ਕਈ ਦੇਸ਼ਾਂ ਦਾ ਭਰੋਸਮੰਦ ਭਾਗੀਦਾਰ – ਪੀਐਮ

ਅੱਜ, ਭਾਰਤ ਕਈ ਦੇਸ਼ਾਂ ਨਾਲ ਭਵਿੱਖ ਲਈ ਤਿਆਰ ਵਪਾਰਕ ਸਮਝੌਤਿਆਂ ਵਿੱਚ ਦਾਖਲ ਹੋ ਰਿਹਾ ਹੈ। ਨੌਂ ਪ੍ਰਮੁੱਖ ਦੇਸ਼ਾਂ ਨਾਲ ਵਪਾਰਕ ਸਮਝੌਤਿਆਂ ‘ਤੇ ਹਸਤਾਖਰ ਕੀਤੇ ਗਏ ਹਨ, ਜਿਨ੍ਹਾਂ ਵਿੱਚ “ਮਦਰ ਆਫ਼ ਆਲ ਡੀਲਜ਼” ਵੀ ਸ਼ਾਮਲ ਹੈ, ਜਿਸ ਵਿੱਚ 27 ਦੇਸ਼ ਸ਼ਾਮਲ ਹਨ। ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਜੋ ਥੱਕ ਗਏ ਹਨ ਅਤੇ ਚਲੇ ਗਏ ਹਨ, ਉਨ੍ਹਾਂ ਨੂੰ ਇੱਕ ਦਿਨ ਜਵਾਬ ਦੇਣਾ ਪਵੇਗਾ ਕਿ ਦੁਨੀਆ ਦਾ ਕੋਈ ਵੀ ਦੇਸ਼ ਸਾਡੇ ਨਾਲ ਕਿਉਂ ਨਹੀਂ ਕਰ ਰਿਹਾ ਸੀ।”

ਦੁਨੀਆ ਦੇ ਦੇਸ਼ ਅੱਜ ਇੰਝ ਹੀ ਡੀਲ ਨਹੀਂ ਕਰ ਰਹੇ

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਭਰ ਦੇ ਦੇਸ਼ ਬਿਨਾਂ ਕਾਰਨ ਭਾਰਤ ਨਾਲ ਡੀਲ ਨਹੀਂ ਕਰ ਰਹੇ ਹਨ। ਜਦੋਂ ਕੋਈ ਵਿਕਸਤ ਦੇਸ਼ ਕਿਸੇ ਵਿਕਾਸਸ਼ੀਲ ਦੇਸ਼ ਨਾਲ ਡੀਲ ਕਰਦਾ ਹੈ, ਤਾਂ ਇਹ ਆਪਣੇ ਆਪ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸੀ, ਤਾਂ ਮੈਂ ਵਾਈਬ੍ਰੇਂਟ ਡੀਲ ਕਰਦਾ ਸੀ। ਵੋਟ ਬੈਂਕ ਦੀ ਰਾਜਨੀਤੀ ਵਿੱਚ ਡੁੱਬੇ ਲੋਕਾਂ ਨੇ ਦੇਸ਼ ਬਾਰੇ ਨਹੀਂ ਸੋਚਿਆ। ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਮੈਂ ਸਪੱਸ਼ਟ ਤੌਰ ‘ਤੇ ਕਹਿਣਾ ਚਾਹੁੰਦਾ ਹਾਂ: ਕਾਂਗਰਸ ਦੇ ਸ਼ਾਸਨ ਦੌਰਾਨ ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਦੁਆਰਾ ਦਿੱਤੇ ਗਏ ਭਾਸ਼ਣਾਂ ਨੂੰ ਦੇਖੋ। ਉਨ੍ਹਾਂ ਕੋਲ ਕੋਈ ਦ੍ਰਿਸ਼ਟੀ ਨਹੀਂ ਸੀ।

ਪ੍ਰਧਾਨ ਮੰਤਰੀ ਨੇ ਕਿਹਾ, “ਦੇਸ਼ ਦੇ ਲੋਕਾਂ ਨੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਸਾਡੀ ਬਹੁਤ ਸਾਰੀ ਊਰਜਾ ਕਾਂਗਰਸ ਪਾਰਟੀ ਦੀਆਂ ਗਲਤੀਆਂ ਨੂੰ ਸੁਧਾਰਨ ਵਿੱਚ ਲੱਗ ਰਹੀ ਹੈ।” ਅਸੀਂ ਫਿਊਚਰ ਰੈਡੀ ਪਾਲਿਸੀ ਨੂੰ ਲਾਗੂ ਕਰਨ ‘ਤੇ ਜ਼ੋਰ ਦਿੱਤਾ ਹੈ।” ਅੱਜ, ਦੇਸ਼ ਪਾਲਿਸੀ ‘ਤੇ ਚੱਲ ਰਿਹਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਐਮਐਸਐਮਈ ਨੈੱਟਵਰਕ ਜਿੰਨਾ ਮਜ਼ਬੂਤ ​​ਹੁੰਦਾ ਹੈ, ਓਨੀ ਹੀ ਤਾਕਤ ਦਿੰਦਾ। ਅਸੀਂ ਇਸ ਵੱਲ ਬਹੁਤ ਕੰਮ ਕੀਤਾ ਹੈ, ਅਤੇ ਨਤੀਜੇ ਵਜੋਂ, ਦੁਨੀਆ ਦਾ ਭਾਰਤ ਵਿੱਚ ਵਿਸ਼ਵਾਸ ਵਧ ਰਿਹਾ ਹੈ। ਦੇਸ਼ ਦੇ ਯਤਨਾਂ ਦੇ ਨਤੀਜੇ ਵਜੋਂ, ਵੱਡੇ ਦੇਸ਼ ਭਾਰਤ ਨਾਲ ਸਬੰਧ ਬਣਾਈ ਰੱਖਣ ਲਈ ਉਤਸੁਕ ਹਨ। ਭਾਵੇਂ ਇਹ ਯੂਰਪੀਅਨ ਯੂਨੀਅਨ ਨਾਲ ਵਪਾਰ ਸਮਝੌਤਾ ਹੋਵੇ ਜਾਂ ਅਮਰੀਕਾ, ਪੂਰੀ ਦੁਨੀਆ ਟ੍ਰੇਡ ਡੀਲ ਦੀ ਪ੍ਰਸ਼ੰਸਾ ਕਰ ਰਹੀ ਹੈ।”

ਜਦੋਂ ਯੂਰਪੀਅਨ ਯੂਨੀਅਨ (EU) ਨਾਲ ਵਪਾਰ ਸਮਝੌਤਾ ਹੋਇਆ, ਤਾਂ ਪੂਰੀ ਦੁਨੀਆ ਨੂੰ ਯਕੀਨ ਹੋਇਆ ਕਿ ਗਲੋਬਲ ਪੱਧਰ ਤੇ ਸਥਿਰਤਾ ਵਧੇਗੀ। ਅਮਰੀਕਾ ਨਾਲ ਸਮਝੌਤੇ ਨਾਲ ਇਹ ਵਿਸ਼ਵਾਸ ਹੋਰ ਵੀ ਮਜ਼ਬੂਤ ​​ਹੋਇਆ। ਅੱਜ, ਦੁਨੀਆ ਭਾਰਤ ਦੇ ਨੌਜਵਾਨਾਂ ਦੀ ਪ੍ਰਤਿਭਾ ਨੂੰ ਖੋਜ ਰਹੀ ਹੈ। ਮੇਰਾ ਮਨ ਕਹਿੰਦਾ ਹੈ ਕਿ ਚਰਚਾ ਦਾ ਪੱਧਰ ਥੋੜ੍ਹਾ ਉੱਚਾ ਹੋਣਾ ਚਾਹੀਦਾ ਹੈ। ਕਾਂਗਰਸ ਪਾਰਟੀ ਨੂੰ ਹੋਰ ਪੱਧਰੀ ਹੋਣਾ ਚਾਹੀਦਾ ਸੀ। ਦੇਸ਼ ਉਨ੍ਹਾਂ ‘ਤੇ ਕਿਵੇਂ ਭਰੋਸਾ ਕਰੇ?

ਖੇਤੀਬਾੜੀ ਉਤਪਾਦਨ ਵਿੱਚ ਆਤਮ-ਨਿਰਭਰਤਾ ਵਧੀ

ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਨੀਤੀਆਂ, ਪ੍ਰੋਗਰਾਮਾਂ ਅਤੇ ਦ੍ਰਿਸ਼ਟੀਕੋਣ ਦੇ ਕਾਰਨ, 25 ਕਰੋੜ ਲੋਕ ਹੁਣ ਗਰੀਬੀ ਤੋਂ ਬਾਹਰ ਨਿਕਲੇ ਹਨ। ਪਹਿਲਾਂ, ਸਿਰਫ ਗਰੀਬੀ ਹਟਾਉਣ ‘ਤੇ ਚਰਚਾ ਕੀਤੀ ਜਾਂਦੀ ਸੀ। ਆਯੁਸ਼ਮਾਨ ਭਾਰਤ ਯੋਜਨਾ ਗਰੀਬਾਂ ਨੂੰ ਮੁਫਤ ਡਾਕਟਰੀ ਇਲਾਜ ਪ੍ਰਦਾਨ ਕਰਦੀ ਹੈ। ਕਿਸਾਨ ਸਨਮਾਨ ਨਿਧੀ ਯੋਜਨਾ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ। ਖੇਤੀਬਾੜੀ ਉਤਪਾਦਨ ਵਿੱਚ ਸਵੈ-ਨਿਰਭਰਤਾ ਵਧੀ ਹੈ।

“ਤੁਸੀਂ ਦੁਨੀਆ ਨੂੰ ਕਿੰਨਾ ਧੋਖਾ ਦੇਵੋਗੇ…”

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਬਲੈਕ ਸ਼ਬਦ ਨਾਲ ਇਨ੍ਹਾਂ ਦਾ ਪਤਾ ਨਹੀਂ ਕੀ ਰਿਸ਼ਤਾ ਹੈ। “ਮੈਂ ਅਜਿਹੇ ਸਾਰੇ ਸਾਥੀਆਂ ਨੂੰ ਕਹਾਂਗਾ, ਤੁਸੀਂ ਦੁਨੀਆ ਨੂੰ ਕਿੰਨਾ ਧੋਖਾ ਦਿਓਗੇ? ਇੱਕ ਵਾਰ ਤੁਸੀਂ ਸ਼ੀਸ਼ਾ ਦੇਖ ਲਿਆ ਤਾਂ ਤੁਸੀਂ ਆਪਣਾ ਸੱਚ ਕਿੱਥੇ ਲੁਕਾਓਗੇ?” ਪ੍ਰਧਾਨ ਮੰਤਰੀ ਨੇ ਕਿਹਾ, “ਚਾਹੇ ਉਹ ਕਾਂਗਰਸ ਹੋਵੇ, ਟੀਐਮਸੀ ਹੋਵੇ, ਡੀਐਮਕੇ ਹੋਵੇ, ਜਾਂ ਖੱਬੇ ਪੱਖੀ, ਉਹ ਦਹਾਕਿਆਂ ਤੋਂ ਸਰਕਾਰ ਵਿੱਚ ਹਨ, ਪਰ ਉਨ੍ਹਾਂ ਦੀ ਪਛਾਣ ਕੀ ਹੈ?”

ਅੱਜ, ਜਦੋਂ ਡੀਲ ਦੀ ਚਰਚਾ ਹੁੰਦੀ ਹੈ, ਤਾਂ ਸਾਨੂੰ ਮਾਣ ਮਹਿਸੂਸ ਹੁੰਦਾ ਹੈ; ਉਸ ਸਮੇਂ, ਡੀਲ ਹੁੰਦੀ ਸੀ ਤਾਂ ਬੋਫੋਰਸ ਡੀਲ ਦੀ ਯਾਦ ਆਉਂਦੀ ਹੈ। ਮੈਂ ਕੁਝ ਉਦਾਹਰਣਾਂ ਦੇਣਾ ਚਾਹੁੰਦਾ ਹਾਂ। ਬੈਂਕਿੰਗ ਖੇਤਰ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ। 2014 ਤੋਂ ਪਹਿਲਾਂ, ਇਹ ਫ਼ੋਨ ਬੈਂਕਿੰਗ ਦਾ ਸਮਾਂ ਸੀ। ਸਿਆਸਤਦਾਨਾਂ ਦੇ ਫੋਨ ਜਾਂਦੇ ਸਨ ਅਤੇ ਕਰੋੜਾਂ ਰੁਪਏ ਦੇ ਦਿੱਤੇ ਜਾਂਦੇ ਸਨ। ਗਰੀਬਾਂ ਨੂੰ ਦੁੱਤਕਾਰ ਦਿੱਤਾ ਜਾਂਦਾ ਸੀ।

ਕਾਂਗਰਸ ਨੇ ਦੇਸ਼ ਦੇ ਲੋਕਾਂ ਅਤੇ ਰਾਸ਼ਟਰਪਤੀ ਦਾ ਅਪਮਾਨ ਕੀਤਾ। ਕੱਲ੍ਹ ਹੀ ਦੇਖ ਲਵੋ , ਲੋਕ ਸਭਾ ਵਿੱਚ ਉਨ੍ਹਾਂ ਦੇ ਭਾਸ਼ਣ ‘ਤੇ ਚਰਚਾ ਨਹੀਂ ਹੋਣ ਦਿੱਤੀ ਗਈ। ਤੁਸੀਂ ਲੋਕ ਸਭਾ ਵਿੱਚ ਜੋ ਕੀਤਾ ਉਹ ਇੱਕ ਆਦਿਵਾਸੀ ਪਰਿਵਾਰ ਦੀ ਔਰਤ, ਦੇਸ਼ ਅਤੇ ਸੰਵਿਧਾਨ ਦਾ ਅਪਮਾਨ ਹੈ। ਕਾਂਗਰਸ ਨੂੰ ਸੰਵਿਧਾਨ ਸ਼ਬਦ ਬੋਲਣ ਦਾ ਵੀ ਕੋਈ ਅਧਿਕਾਰ ਨਹੀਂ ਹੈ। ਪ੍ਰਧਾਨ ਮੰਤਰੀ ਨੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਮਾਮਲੇ ਨੂੰ ਲੈ ਕੇ ਰਾਹੁਲ ਗਾਂਧੀ ‘ਤੇ ਹਮਲਾ ਬੋਲਿਆ।