ਸੰਸਦ ਕਾਂਡ ਰਾਹੀਂ ਅਰਾਜਕਤਾ ਫੈਲਾਉਣਾ ਚਾਹੁੰਦਾ ਸੀ ਲਲਿਤ ਝਾ, ਮੰਗ ਮਨਵਾਉਣ ਲਈ ਰਚੀ ਸਾਜਿਸ਼ | Parliamentary smoke case lalit jha want anarchy to meet their demands know full detail in punjabi Punjabi news - TV9 Punjabi

ਸੰਸਦ ਕਾਂਡ ਰਾਹੀਂ ਅਰਾਜਕਤਾ ਫੈਲਾਉਣਾ ਚਾਹੁੰਦਾ ਸੀ ਲਲਿਤ ਝਾ, ਮੰਗਾਂ ਮਨਵਾਉਣ ਲਈ ਰਚੀ ਸਾਜਿਸ਼

Updated On: 

16 Dec 2023 15:55 PM

ਸੰਸਦ ਦੀ ਸੁਰੱਖਿਆ 'ਚ ਉਲੰਘਣ ਦੀ ਜਾਂਚ ਜਾਰੀ ਹੈ ਪਰ ਇਸ 'ਤੇ ਕਾਫੀ ਰਾਜਨੀਤੀ ਹੋ ਰਹੀ ਹੈ, ਇਸ ਮਾਮਲੇ 'ਚ 24 ਸੰਸਦ ਮੈਂਬਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਦੌਰਾਨ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਜਾਂਚ ਵਿੱਚ ਵੱਡਾ ਖੁਲਾਸਾ ਹੋਇਆ ਹੈ। ਪਤਾ ਲੱਗਾ ਹੈ ਕਿ ਇਹ ਸਾਰਾ ਲਲਿਤ ਝਾ ਨੇ ਹੀ ਰਚਿਆ ਸੀ। ਉਸ ਦਾ ਮਕਸਦ ਪੂਰੀ ਤਰ੍ਹਾਂ ਅਰਾਜਕਤਾ ਫੈਲਾਉਣਾ ਸੀ, ਇਸ ਰਾਹੀਂ ਉਹ ਆਪਣੀਆਂ ਮੰਗਾਂ ਮਨਵਾਉਣਾ ਚਾਹੰਦਾ ਸੀ।

ਸੰਸਦ ਕਾਂਡ ਰਾਹੀਂ ਅਰਾਜਕਤਾ ਫੈਲਾਉਣਾ ਚਾਹੁੰਦਾ ਸੀ ਲਲਿਤ ਝਾ, ਮੰਗਾਂ ਮਨਵਾਉਣ ਲਈ ਰਚੀ ਸਾਜਿਸ਼
Follow Us On

ਸੰਸਦ ਦੀ ਸੁਰੱਖਿਆ ‘ਚ ਉਲੰਘਣ ਦੀ ਜਾਂਚ ਜਾਰੀ ਹੈ ਪਰ ਇਸ ‘ਤੇ ਕਾਫੀ ਰਾਜਨੀਤੀ ਹੋ ਰਹੀ ਹੈ, ਇਸ ਮਾਮਲੇ ‘ਚ 24 ਸੰਸਦ ਮੈਂਬਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਦੌਰਾਨ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਜਾਂਚ ਵਿੱਚ ਵੱਡਾ ਖੁਲਾਸਾ ਹੋਇਆ ਹੈ। ਪਤਾ ਲੱਗਾ ਹੈ ਕਿ ਇਹ ਸਾਰਾ ਲਲਿਤ ਝਾ ਨੇ ਹੀ ਰਚਿਆ ਸੀ। ਉਸ ਦਾ ਮਕਸਦ ਪੂਰੀ ਤਰ੍ਹਾਂ ਅਰਾਜਕਤਾ ਫੈਲਾਉਣਾ ਸੀ, ਇਸ ਰਾਹੀਂ ਉਹ ਆਪਣੀਆਂ ਮੰਗਾਂ ਮਨਵਾਉਣਾ ਚਾਹੰਦਾ ਸੀ।

ਸੰਸਦ ਕਾਂਡ ਦੇ ਪੰਜਵੇਂ ਮੁਲਜ਼ਮ ਲਲਿਤ ਝਾ ਨੇ ਵੀਰਵਾਰ ਦੇਰ ਰਾਤ ਦੁਤਕਪੱਥ ਥਾਣੇ ‘ਚ ਆਤਮ ਸਮਰਪਣ ਕਰ ਦਿੱਤਾ। ਇਸ ਤੋਂ ਪਹਿਲਾਂ ਵੀ ਪੁਲਿਸ ਨੇ ਕੈਲਾਸ਼ ਨਾਂ ਦੇ ਵਿਅਕਤੀ ਨੂੰ ਹਿਰਾਸਤ ਵਿੱਚ ਵੀ ਲਿਆ ਸੀ। ਦੱਸਿਆ ਜਾਂਦਾ ਹੈ ਕਿ ਉਸ ਨੇ ਆਪਣੇ ਭਰਾਵਾਂ ਮਹੇਸ਼ ਅਤੇ ਲਲਿਤ ਬਾਰੇ ਸੁਰਾਗ ਦਿੱਤਾ ਸੀ। ਲਲਿਤ ਦੇ ਨਾਲ ਮਹੇਸ਼ ਨੇ ਵੀ ਆਤਮ ਸਮਰਪਣ ਕਰ ਦਿੱਤਾ ਸੀ। ਸ਼ੁੱਕਰਵਾਰ ਨੂੰ ਪੁਲਿਸ ਨੇ ਲਲਿਤ ਝਾ ਨੂੰ ਅਦਾਲਤ ‘ਚ ਪੇਸ਼ ਕਰਕੇ ਉਸ ਦਾ ਰਿਮਾਂਡ ਮੰਗਿਆ। ਅਦਾਲਤ ਨੇ ਸਾਗਰ ਸ਼ਰਮਾ, ਮਨੋਰੰਜਨ, ਨੀਲਮ ਅਤੇ ਅਮੋਲ ਸ਼ਿੰਦੇ ਨੂੰ 7 ਦਿਨਾਂ ਦੇ ਰਿਮਾਂਡ ‘ਤੇ ਪਹਿਲਾਂ ਹੀ ਭੇਜ ਦਿੱਤਾ ਹੈ।

ਸੰਸਦ ਵਿੱਚ ਦਾਖਲ ਹੋਣ ਲਈ ਦੋ ਯੋਜਨਾਵਾਂ

ਸੰਸਦ ਕਾਂਡ ਦੇ ਦੋਸ਼ੀ ਲਲਿਤ ਝਾਅ ‘ਤੇ ਵੱਡਾ ਖੁਲਾਸਾ ਹੋਇਆ ਹੈ। ਪਤਾ ਲੱਗਾ ਹੈ ਕਿ ਉਹ ਅਰਾਜਕਤਾ ਫੈਲਾਉਣਾ ਚਾਹੁੰਦਾ ਸੀ। ਇਸ ਦਾ ਮਕਸਦ ਸੰਸਦ ਮੈਂਬਰਾਂ ਨੂੰ ਡਰਾਉਣਾ ਵੀ ਸੀ। ਉਸ ਦੀ ਕੋਸ਼ਿਸ਼ ਸੀ ਕਿ ਕਿਸੇ ਤਰ੍ਹਾਂ ਉਸ ਦੀਆਂ ਮੰਗਾਂ ਪੂਰੀਆਂ ਹੋ ਜਾਣ। ਖਾਸ ਗੱਲ ਇਹ ਹੈ ਕਿ ਮੁਲਜ਼ਮ ਨੇ ਸੰਸਦ ਵਿੱਚ ਦਾਖ਼ਲ ਹੋਣ ਲਈ ਦੋ ਪਲਾਨ ਬਣਾਏ ਸਨ। ਪਲਾਨ ਏ ਦੇ ਮੁਤਾਬਕ ਮਨੋਰੰਜਨ ਡੀ ਅਤੇ ਸਾਗਰ ਸ਼ਰਮਾ ਨੇ ਪਾਰਲੀਮੈਂਟ ਦੇ ਅੰਦਰ ਜਾਣਾ ਸੀ ਅਤੇ ਅਮੋਲ ਅਤੇ ਨੀਲਮ ਨੇ ਪਾਰਲੀਮੈਂਟ ਦੇ ਬਾਹਰ ਟਰਾਂਸਪੋਰਟ ਭਵਨ ਦੇ ਕੋਲ ਜਾਣਾ ਸੀ।

Exit mobile version