'ਰਾਹੁਲ ਗਾਂਧੀ ਦਾ ਮਾਈਕ ਬੰਦ ਕਰ ਦਿੱਤਾ, NEET 'ਤੇ ਬੋਲਣ ਨਹੀਂ ਦਿੱਤਾ', ਸੰਸਦ 'ਚ ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਦਾ ਆਰੋਪ | parliament-session-rahul-gandhi-mic-off during speaking on neet-paper-leak-kharge-opposition full detail in punjabi Punjabi news - TV9 Punjabi

‘ਰਾਹੁਲ ਗਾਂਧੀ ਦਾ ਮਾਈਕ ਬੰਦ ਕਰ ਦਿੱਤਾ, NEET ‘ਤੇ ਬੋਲਣ ਨਹੀਂ ਦਿੱਤਾ’, ਸੰਸਦ ‘ਚ ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਦਾ ਆਰੋਪ

Updated On: 

28 Jun 2024 14:55 PM

Parliament Session Update: ਕਾਂਗਰਸ ਨੇਤਾ ਦੀਪੇਂਦਰ ਹੁੱਡਾ ਨੇ ਕਿਹਾ ਕਿ NEET 'ਤੇ ਚਰਚਾ ਦੀ ਮੰਗ ਕਰਦੇ ਹੋਏ ਰਾਹੁਲ ਦਾ ਮਾਈਕ ਬੰਦ ਕਰ ਦਿੱਤਾ ਗਿਆ ਸੀ। ਸਰਕਾਰ ਨੂੰ ਵਿਦਿਆਰਥੀਆਂ ਦੇ ਭਵਿੱਖ ਦੀ ਕੋਈ ਚਿੰਤਾ ਨਹੀਂ ਹੈ। ਰਾਹੁਲ ਨੂੰ ਇਕ ਮਿੰਟ ਵੀ ਬੋਲਣ ਨਹੀਂ ਦਿੱਤਾ ਗਿਆ।

ਰਾਹੁਲ ਗਾਂਧੀ ਦਾ ਮਾਈਕ ਬੰਦ ਕਰ ਦਿੱਤਾ, NEET ਤੇ ਬੋਲਣ ਨਹੀਂ ਦਿੱਤਾ, ਸੰਸਦ ਚ ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਦਾ ਆਰੋਪ

ਰਾਹੁਲ ਗਾਂਧੀ ਅਤੇ ਮਲਿਕਾਰਜੁਨ ਖੜਗੇ

Follow Us On

ਲੋਕ ਸਭਾ ‘ਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਚਰਚਾ ਦੌਰਾਨ ਰਾਹੁਲ ਗਾਂਧੀ ਦਾ ਮਾਈਕ ਬੰਦ ਕਰ ਦਿੱਤਾ ਗਿਆ। NEET ਦੇ ਮੁੱਦੇ ‘ਤੇ ਉਨ੍ਹਾਂ ਦਾ ਮਾਈਕ ਬੰਦ ਕਰ ਦਿੱਤਾ ਗਿਆ। ਕਾਂਗਰਸ ਨੇਤਾ ਦੀਪੇਂਦਰ ਹੁੱਡਾ ਨੇ ਇਹ ਆਰੋਪ ਲਗਾਇਆ। ਹੁੱਡਾ ਨੇ ਕਿਹਾ ਕਿ NEET ‘ਤੇ ਚਰਚਾ ਦੀ ਮੰਗ ਦੌਰਾਨ ਰਾਹੁਲ ਦਾ ਮਾਈਕ ਬੰਦ ਕਰ ਦਿੱਤਾ ਗਿਆ ਸੀ। ਸਰਕਾਰ ਨੂੰ ਵਿਦਿਆਰਥੀਆਂ ਦੇ ਭਵਿੱਖ ਦੀ ਕੋਈ ਚਿੰਤਾ ਨਹੀਂ ਹੈ। ਰਾਹੁਲ ਨੂੰ ਇਕ ਮਿੰਟ ਵੀ ਬੋਲਣ ਨਹੀਂ ਦਿੱਤਾ ਗਿਆ।

ਦੀਪੇਂਦਰ ਸਿੰਘ ਹੁੱਡਾ ਨੇ ਕਿਹਾ ਕਿ ਦੇਸ਼ ਵਿੱਚ ਲਗਾਤਾਰ ਪੇਪਰ ਲੀਕ ਹੋਣ ਕਾਰਨ ਨੌਜਵਾਨਾਂ ਦਾ ਭਵਿੱਖ ਖ਼ਤਰੇ ਵਿੱਚ ਪੈ ਗਿਆ ਹੈ। ਹਰਿਆਣਾ ਵਿੱਚ ਪੇਪਰ ਲੀਕ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। NEET ਪ੍ਰੀਖਿਆ ‘ਚ ਪੇਪਰ ਲੀਕ ਹੋਇਆ ਸੀ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ।

ਉਨ੍ਹਾਂ ਕਿਹਾ ਕਿ ਜਦੋਂ ਇਹ ਮੁੱਦਾ ਸਦਨ ​​ਵਿੱਚ ਉਠਾਇਆ ਗਿਆ ਤਾਂ ਮਾਈਕ ਬੰਦ ਕਰ ਦਿੱਤਾ ਗਿਆ। ਜੇਕਰ ਵਿਰੋਧੀ ਧਿਰ ਦੇ ਨੇਤਾ ਦਾ ਮਾਈਕ ਬੰਦ ਕਰ ਦਿੱਤਾ ਗਿਆ ਤਾਂ ਬਾਕੀ ਸੰਸਦ ਮੈਂਬਰਾਂ ‘ਚ ਗੁੱਸਾ ਤਾਂ ਹੋਵੇਗਾ। ਅਸੀਂ ਮੰਗ ਕਰਦੇ ਹਾਂ ਕਿ ਇਸ ਮੁੱਦੇ ‘ਤੇ ਚਰਚਾ ਕੀਤੀ ਜਾਵੇ।

NEET ‘ਤੇ ਚਰਚਾ ਦੀ ਮੰਗ ਨੂੰ ਲੈ ਕੇ ਹੰਗਾਮਾ

ਅੱਜ ਸੰਸਦ ਦੇ ਦੋਵਾਂ ਸਦਨਾਂ ਵਿੱਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਚਰਚਾ ਹੋ ਰਹੀ ਸੀ। ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ NEET ਦੇ ਮੁੱਦੇ ‘ਤੇ ਸਦਨ ‘ਚ ਹੰਗਾਮਾ ਹੋ ਗਿਆ। ਕੁਝ ਦੇਰ ਬਾਅਦ ਲੋਕ ਸਭਾ ਦੀ ਕਾਰਵਾਈ ਪਹਿਲਾਂ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਬਾਅਦ ਜਦੋਂ ਦੁਬਾਰਾ ਕਾਰਵਾਈ ਸ਼ੁਰੂ ਹੋਈ ਤਾਂ ਵਿਰੋਧੀਆਂ ਨੇ ਮੁੜ ਹੰਗਾਮਾ ਸ਼ੁਰੂ ਕਰ ਦਿੱਤਾ। ਵਿਰੋਧੀ ਪਾਰਟੀਆਂ ਨੇ ਪਹਿਲਾਂ NEET ‘ਤੇ ਚਰਚਾ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਸੋਮਵਾਰ ਸਵੇਰੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ।

ਇਹ ਵੀ ਪੜ੍ਹੋ – ਹੇਮੰਤ ਸੋਰੇਨ ਨੂੰ ਝਾਰਖੰਡ ਹਾਈਕੋਰਟ ਤੋਂ ਜ਼ਮਾਨਤ, ਈਡੀ ਜਾਵੇਗੀ ਸੁਪਰੀਮ ਕੋਰਟ

ਖੜਗੇ ਨੇ ਰਾਜ ਸਭਾ ਵਿੱਚ ਉਠਾਇਆ ਪੇਪਰ ਲੀਕ ਦਾ ਮੁੱਦਾ

ਮਲਿਕਾਰਜੁਨ ਖੜਗੇ ਨੇ ਰਾਜ ਸਭਾ ਵਿੱਚ NEET ਪੇਪਰ ਲੀਕ ਦਾ ਮੁੱਦਾ ਉਠਾਇਆ। ਖੜਗੇ ਨੇ ਕਿਹਾ ਕਿ NEET ‘ਤੇ ਨਿਯਮ 267 ਦੇ ਤਹਿਤ ਚਰਚਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਐਨਡੀਏ ਸਰਕਾਰ ਦੌਰਾਨ 7 ਸਾਲਾਂ ਵਿੱਚ 70 ਵਾਰ ਪੇਪਰ ਲੀਕ ਹੋਏ। ਵਿਰੋਧੀ ਧਿਰ ਲਗਾਤਾਰ ਰਾਜ ਸਭਾ ਵਿੱਚ ਇਸ ਦੀ ਮੰਗ ਕਰ ਰਹੀ ਸੀ। ਇਸ ਤੋਂ ਬਾਅਦ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਜਦੋਂ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਪੇਪਰ ਲੀਕ ਬੰਦ ਕਰੋ ਦੇ ਨਾਅਰੇਬਾਜ਼ੀ ਕੀਤੀ।

ਵਿਰੋਧੀ ਧਿਰ ਨੇ ਹਰ ਮੁੱਦੇ ‘ਤੇ ਆਪਣਾ ਸਟੈਂਡ ਬਦਲਿਆ -ਸੁਧਾਂਸ਼ੂ ਤ੍ਰਿਵੇਦੀ

ਰਾਜ ਸਭਾ ‘ਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਚਰਚਾ ਦੌਰਾਨ ਭਾਜਪਾ ਸੰਸਦ ਸੁਧਾਂਸ਼ੂ ਤ੍ਰਿਵੇਦੀ ਵਿਰੋਧੀ ਪਾਰਟੀਆਂ ‘ਤੇ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰ ਨੇ ਹਰ ਮੁੱਦੇ ‘ਤੇ ਆਪਣਾ ਸਟੈਂਡ ਬਦਲ ਲਿਆ ਹੈ। ਅਸੀਂ ਨਾ ਤਾਂ ਆਪਣੀ ਨੀਤੀ ਬਦਲੀ ਅਤੇ ਨਾ ਹੀ ਆਪਣੀ ਵਫ਼ਾਦਾਰੀ। ਮੋਦੀ ਸਰਬਸੰਮਤੀ ਨਾਲ ਪ੍ਰਧਾਨ ਮੰਤਰੀ ਬਣੇ ਹਨ। ਭਾਰਤ ਅੱਜ ਦੁਨੀਆ ਦੀ ਪੰਜਵੀਂ ਅਰਥਵਿਵਸਥਾ ਹੈ। ਸਾਡਾ ਸੰਕਲਪ 2047 ਤੱਕ ਭਾਰਤ ਨੂੰ ਵਿਕਸਤ ਦੇਸ਼ ਬਣਾਉਣ ਦਾ ਹੈ।

Exit mobile version