ਸੁਪਰੀਮ ਕੋਰਟ ਨੇ ਪੰਚਾਇਤੀ ਚੋਣਾਂ ਚ ਦਖਲ ਦੇਣ ਤੋਂ ਕੀਤਾ ਇਨਕਾਰ | panchayat election supreme court punjab haryana high court know full in punjabi Punjabi news - TV9 Punjabi

Supreme Court On Punjab Panchayat Election: ਵੋਟਿੰਗ ਹੋ ਰਹੀ ਹੈ, ਰੋਕ ਕਿਵੇਂ ਲਗਾ ਦਈਏ, ਪੰਚਾਇਤੀ ਚੋਣਾਂ ਤੇ ਬੋਲੀ ਸੁਪਰੀਮ ਕੋਰਟ

Updated On: 

15 Oct 2024 12:08 PM

Supreme Court On Panchayat Election: ਪੰਚਾਇਤੀ ਚੋਣਾਂ ਵਿੱਚ ਨਾਮਜ਼ਦਗੀਆਂ ਰੱਦ ਹੋਣ ਵਾਲੇ ਉਮੀਦਵਾਰਾਂ ਨੂੰ ਹਾਈਕੋਰਟ ਤੋਂ ਬਾਅਦ ਉਮੀਦਵਾਰਾਂ ਨੂੰ ਸੁਪਰੀਮ ਕੋਰਟ ਤੋਂ ਵੀ ਝਟਕਾ ਲਗਿਆ ਹੈ। ਸੁਪਰੀਮ ਕੋਰਟ ਨੇ ਪੰਚਾਇਤੀ ਚੋਣਾਂ ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

Supreme Court On Punjab Panchayat Election: ਵੋਟਿੰਗ ਹੋ ਰਹੀ ਹੈ, ਰੋਕ ਕਿਵੇਂ ਲਗਾ ਦਈਏ, ਪੰਚਾਇਤੀ ਚੋਣਾਂ ਤੇ ਬੋਲੀ ਸੁਪਰੀਮ ਕੋਰਟ

ਸੁਪਰੀਮ ਕੋਰਟ

Follow Us On

ਪੰਚਾਇਤੀ ਚੋਣਾਂ ਵਿਚਾਲੇ ਹਾਈ ਕੋਰਟ ਤੋਂ ਬਾਅਦ ਨਾਮਜ਼ਦਗੀਆਂ ਰੱਦ ਹੋਣ ਵਾਲੇ ਉਮੀਦਵਾਰਾਂ ਨੂੰ ਸੁਪਰੀਮ ਕੋਰਟ ਵੀ ਝਟਕਾ ਲੱਗਿਆ ਹੈ। ਸੁਪਰੀਮ ਕੋਰਟ ਨੇ ਪੰਜਾਬ ‘ਚ ਪੰਚਾਇਤੀ ਚੋਣਾਂ ‘ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਚੋਣਾਂ ‘ਤੇ ਰੋਕ ਲਗਾਉਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਚੋਣਾਂ ਕਰਵਾਉਣ ‘ਤੇ ਰੋਕ ਲਗਾਉਣਾ ਗੰਭੀਰ ਗੱਲ ਹੈ।

ਸੁਪਰੀਮ ਕੋਰਟ ਨੇ ਕੀ ਕਿਹਾ

ਕੋਰਟ ਨੇ ਕਿਹਾ ਕਿ ਪੋਲਿੰਗ ਸ਼ੁਰੂ ਹੋ ਗਈ ਹੈ, ਮੰਨ ਲਓ ਅਸੀਂ ਹੁਣ ਰੁਕੀਏ ਤਾਂ ਪੂਰੀ ਤਰ੍ਹਾਂ ਹਫੜਾ-ਦਫੜੀ ਮਚ ਜਾਵੇਗੀ। ਚੋਣਾਂ ਦਾ ਸੰਚਾਲਨ ਰੁਕਣਾ ਇੱਕ ਗੰਭੀਰ ਗੱਲ ਹੈ। ਕੱਲ੍ਹ ਨੂੰ ਕੋਈ ਇਸ ਤਰ੍ਹਾਂ ਸੰਸਦੀ ਚੋਣਾਂ ਵਿੱਚ ਰਹਿਣਾ ਚਾਹੇਗਾ। ਅਸੀਂ (ਕੇਸ) ਨੂੰ ਸੂਚੀਬੱਧ ਕਰਾਂਗੇ, ਪਰ ਕੋਈ ਅੰਤਰਿਮ ਰੋਕ ਨਹੀਂ।

ਹਾਈਕੋਰਟ ਨੇ ਰੱਦ ਕੀਤੀਆਂ ਸਨ ਪਟੀਸ਼ਨਾਂ

ਬੀਤੇ ਕੱਲ੍ਹ ਪੰਚਾਇਤੀ ਚੋਣਾਂ ਨਾਲ ਸਬੰਧਿਤ ਕਰੀਬ ਇੱਕ ਹਜ਼ਾਰ ਪਟੀਸ਼ਨਾਂ ਨੂੰ ਰੱਦ ਕਰਦਿਆਂ ਚੋਣਾਂ ਕਰਵਾਉਣ ਨੂੰ ਹਰੀ ਝੰਡੀ ਦੇ ਦਿੱਤੀ ਸੀ। ਕੋਰਟ ਨੇ ਕਿ 206 ਪੰਚਾਇਤ ਨੂੰ ਦਿੱਤੀ ਹੋਈ ਸਟੇਅ ਨੂੰ ਰੱਦ ਕਰ ਦਿੱਤਾ ਸੀ। ਕੋਰਟ ਨੇ ਸਾਰੀਆਂ ਪਟੀਸ਼ਨਾਂ ਨੂੰ ਰੱਦ ਕਰਦਿਆਂ ਕਿਹਾ ਸੀ ਕਿ ਪੰਚਾਇਤੀ ਚੋਣਾਂ ਦਾ ਮਾਮਲਾ ਡਿਪਟੀ ਕਮਿਸ਼ਨਰ ਦੀ ਅਦਾਲਤ ਵਿੱਚ ਜਾਵੇਗਾ। ਇਸ ਤੇ ਹਾਈਕੋਰਟ ਵਿਚਾਰ ਨਹੀਂ ਕਰ ਸਕਦੀ।

ਹਾਈਕੋਰਟ ਨੇ ਸਾਰੀਆਂ ਪਟੀਸ਼ਨਾਂ ਨੂੰ ਰੱਦ ਕਰਦਿਆਂ ਉਮੀਦਵਾਰਾਂ ਨੂੰ ਆਪਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਕੋਲ ਜਾਣ ਲਈ ਕਿਹਾ ਸੀ।

ਸਾਰੇ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ

ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਸੂਬੇ ਵਿੱਚ ਸਾਰੇ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਚੋਣਾਂ ਵਿੱਚ 96 ਹਜ਼ਾਰ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਜਦੋਂ ਕਿ ਪੰਚਾਇਤੀ ਚੋਣਾਂ ਲਈ ਚੋਣ ਕਮਿਸ਼ਨ ਨੇ 1 ਕਰੋੜ 33 ਲੱਖ ਲੋਕਾਂ ਨੂੰ ਵੋਟਰ ਵਜੋਂ ਪਹਿਚਾਣਿਆ ਹੈ। ਹਾਲਾਂਕਿ ਕਈ ਥਾਵਾਂ ਤੇ ਬੈਲੇਟ ਪੇਪਰ ਤੇ ਉਮੀਦਵਾਰਾਂ ਦੇ ਚੋਣ ਨਿਸ਼ਾਨ ਗਲਤ ਛਪਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਚੋਣ ਕਮਿਸ਼ਨ ਨੇ ਚੋਣਾਂ ਨੂੰ ਮੁਲਤਵੀ ਕਰ ਦਿੱਤਾ ਹੈ।

Exit mobile version