NTA ਤੇ ਡਿੱਗੀ ਗਾਜ, ਹੁਣ ਸਿਰਫ ਉੱਚ ਸਿੱਖਿਆ ਸੰਸਥਾਵਾਂ ਲਈ ਕਰਵਾਏਗੀ ਦਾਖਲਾ ਪ੍ਰੀਖਿਆਵਾਂ

Published: 

17 Dec 2024 12:21 PM

Action Against NTA: ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਦਾ 2025 ਵਿੱਚ ਪੁਨਰਗਠਨ ਕੀਤਾ ਜਾਵੇਗਾ। ਪ੍ਰਧਾਨ ਨੇ ਪ੍ਰੀਖਿਆ ਸੁਧਾਰਾਂ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ NEET-UG ਨੂੰ ਪੈਨ-ਪੇਪਰ ਮੋਡ ਜਾਂ ਔਨਲਾਈਨ ਕਰਵਾਉਣ ਬਾਰੇ ਸਿਹਤ ਮੰਤਰਾਲੇ ਨਾਲ ਗੱਲਬਾਤ ਚੱਲ ਰਹੀ ਹੈ।

NTA ਤੇ ਡਿੱਗੀ ਗਾਜ, ਹੁਣ ਸਿਰਫ ਉੱਚ ਸਿੱਖਿਆ ਸੰਸਥਾਵਾਂ ਲਈ ਕਰਵਾਏਗੀ ਦਾਖਲਾ ਪ੍ਰੀਖਿਆਵਾਂ

NTA ਤੇ ਡਿੱਗੀ ਗਾਜ, ਹੁਣ ਸਿਰਫ ਉੱਚ ਸਿੱਖਿਆ ਸੰਸਥਾਵਾਂ ਲਈ ਕਰਵਾਏਗੀ ਦਾਖਲਾ ਪ੍ਰੀਖਿਆਵਾਂ

Follow Us On

ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਅੱਜ ਸੰਸਦ ਵਿੱਚ ਕਿਹਾ ਕਿ NTA 2025 ਤੋਂ ਉੱਚ ਸਿੱਖਿਆ ਸੰਸਥਾਵਾਂ ਲਈ ਸਿਰਫ ਦਾਖਲਾ ਪ੍ਰੀਖਿਆਵਾਂ ਕਰਵਾਏਗਾ, ਭਰਤੀ ਪ੍ਰੀਖਿਆਵਾਂ ਨਹੀਂ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਆਉਣ ਵਾਲੇ ਸਮੇਂ ਵਿੱਚ ਕੰਪਿਊਟਰ ਅਡੈਪਟਿਵ ਟੈਸਟ, ਟੈਕ-ਅਧਾਰਿਤ ਪ੍ਰਵੇਸ਼ ਪ੍ਰੀਖਿਆਵਾਂ ਵੱਲ ਵਧਣ ਬਾਰੇ ਸੋਚ ਰਹੀ ਹੈ।

ਇਸ ਤੋਂ ਇਲਾਵਾ, ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਦਾ 2025 ਵਿੱਚ ਪੁਨਰਗਠਨ ਕੀਤਾ ਜਾਵੇਗਾ, 10 ਨਵੀਆਂ ਅਸਾਮੀਆਂ ਬਣਾਈਆਂ ਜਾ ਰਹੀਆਂ ਹਨ, ਪ੍ਰਧਾਨ ਨੇ ਪ੍ਰੀਖਿਆ ਸੁਧਾਰਾਂ ਨੂੰ ਸਾਂਝਾ ਕਰਦੇ ਹੋਏ ਕਿਹਾ। ਉਨ੍ਹਾਂ ਕਿਹਾ ਕਿ NEET-UG ਨੂੰ ਪੈੱਨ-ਪੇਪਰ ਮੋਡ ਜਾਂ ਔਨਲਾਈਨ ਕਰਵਾਉਣ ਬਾਰੇ ਸਿਹਤ ਮੰਤਰਾਲੇ ਨਾਲ ਗੱਲਬਾਤ ਚੱਲ ਰਹੀ ਹੈ।

ਇਹ ਘੋਸ਼ਣਾਵਾਂ ਉਦੋਂ ਆਈਆਂ ਹਨ ਜਦੋਂ ਕਥਿਤ NEET UG ਪੇਪਰ ਲੀਕ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਤਤਕਾਲੀ ਐਨਟੀਏ ਮੁਖੀ ਸੁਬੋਧ ਕੁਮਾਰ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਸੀ।

Exit mobile version