ਜਰਮਨੀ: News9 ਗਲੋਬਲ ਸਮਿਟ ਦਾ ਅੱਜ ਆਖਰੀ ਦਿਨ, VfB Stuttgart ਅਤੇ VfL Bochum ਵਿਚਕਾਰ ਹੋਵੇਗਾ ਫੁਟਬਾਲ ਮੈਚ

Updated On: 

23 Nov 2024 09:45 AM

News9 Global Summit: ਦੇਸ਼ ਦੇ ਨੰਬਰ-1 ਨਿਊਜ਼ ਨੈੱਟਵਰਕ TV9 ਦਾ News9 ਗਲੋਬਲ ਸਮਿਟ ਜਰਮਨੀ ਦੇ ਸਟਟਗਾਰਟ ਸ਼ਹਿਰ ਵਿੱਚਚੱਲ ਰਿਹਾ ਹੈ। ਸੰਮੇਲਨ ਦੇ ਦੂਜੇ ਦਿਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਅਤੇ ਦੁਨੀਆ ਭਰ ਦੇ ਹੋਰ ਰਾਜਨੇਤਾਵਾਂ, ਮਸ਼ਹੂਰ ਹਸਤੀਆਂ ਅਤੇ ਕਾਰਪੋਰੇਟ ਦਿੱਗਜਾਂ ਨੇ ਹਿੱਸਾ ਲਿਆ।

ਜਰਮਨੀ: News9 ਗਲੋਬਲ ਸਮਿਟ ਦਾ ਅੱਜ ਆਖਰੀ ਦਿਨ, VfB Stuttgart ਅਤੇ VfL Bochum ਵਿਚਕਾਰ ਹੋਵੇਗਾ ਫੁਟਬਾਲ ਮੈਚ

ਜਰਮਨੀ: News9 ਗਲੋਬਲ ਸਮਿਟ ਦਾ ਅੱਜ ਆਖਰੀ ਦਿਨ, ਹੋਵੇਗਾ ਦਿਲਚਸਪ ਫੁਟਬਾਲ ਮੈਚ

Follow Us On

ਦੇਸ਼ ਦੇ ਨੰਬਰ-1 ਨਿਊਜ਼ ਨੈੱਟਵਰਕ TV9 ਦਾ ਨਿਊਜ਼9 ਗਲੋਬਲ ਸਮਿਟ ਜਰਮਨੀ ਦੇ ਸਟਟਗਾਰਟ ਸ਼ਹਿਰ ਵਿੱਚ ਚੱਲ ਰਿਹਾ ਹੈ। ਜਰਮਨੀ ਦੇ ਇਤਿਹਾਸਕ ਫੁੱਟਬਾਲ ਗਰਾਊਂਡ MHP Arena ਵਿਖੇ ਚੱਲ ਰਹੇ ਤਿੰਨ ਦਿਨਾਂ ਸੰਮੇਲਨ ਦਾ ਅੱਜ ਤੀਜਾ ਦਿਨ ਹੈ। ਦੂਜੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ India: Inside the Global Bright Spot ਵਿਸ਼ੇ ਤੇ ਆਪਣੀ ਗੱਲ ਰੱਖੀ। ਸਿਖਰ ਸੰਮੇਲਨ ‘ਤੇ ਖੁਸ਼ੀ ਜ਼ਾਹਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ਮੈਨੂੰ ਖੁਸ਼ੀ ਹੈ ਕਿ ਭਾਰਤ ਦਾ ਇੱਕ ਮੀਡੀਆ ਸਮੂਹ ਅੱਜ ਦੇ ਸੂਚਨਾ ਯੁੱਗ ਵਿੱਚ ਜਰਮਨੀ ਅਤੇ ਜਰਮਨੀ ਦੇ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ ਦੇਸ਼ ਅਤੇ ਦੁਨੀਆ ਭਰ ਦੇ ਹੋਰ ਸਿਆਸਤਦਾਨਾਂ, ਮਸ਼ਹੂਰ ਹਸਤੀਆਂ ਅਤੇ ਕਾਰਪੋਰੇਟ ਦਿੱਗਜਾਂ ਨੇ ਸੰਮੇਲਨ ਵਿੱਚ ਹਿੱਸਾ ਲਿਆ।

ਟੀਵੀ9 ਨੈੱਟਵਰਕ ਦੇ ਐਮਡੀ ਅਤੇ ਸੀਈਓ ਬਰੁਣ ਦਾਸ ਨੇ ਸੰਮੇਲਨ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਜਲਵਾਯੂ ਪਰਿਵਰਤਨ ਅਤੇ ਏਆਈ ਤੇ ਅਹਿਮ ਗੱਲੀ ਕਹੀਆਂ। ਉਨ੍ਹਾਂ ਨੇ ਸੰਮੇਲਨ ਦੇ ਦੂਜੇ ਦਿਨ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।ਸਮਿਟ ਵਿੱਚ ਪਹਿਲੇ ਦਿਨ ਹਿੱਸਾ ਲੈਣ ਲਈ ਕੇਂਦਰੀ ਮੰਤਰੀਆਂ ਅਸ਼ਵਨੀ ਵੈਸ਼ਨਵ ਅਤੇ ਜੋਤਿਰਾਦਿੱਤਿਆ ਸਿੰਧੀਆ ਦਾ ਧੰਨਵਾਦ ਕੀਤਾ।

ਸਮਿਟ ਦਾ ਆਖਰੀ ਦਿਨ

ਅੱਜ ਯਾਨੀ ਸ਼ਨੀਵਾਰ ਨੂੰ ਸਮਿਟ ਦਾ ਤੀਜਾ ਅਤੇ ਆਖਰੀ ਦਿਨ ਹੈ। ਅੱਜ VfB Stuttgart ਅਤੇ VfL Bochum ਵਿਚਕਾਰ ਫੁੱਟਬਾਲ ਮੈਚ ਹੋਵੇਗਾ।

ਖੇਤੀ ਖੇਤਰ ਵਿੱਚ ਇੱਕ ਦੂਜੇ ਦੀ ਮਦਦ ਕਰ ਸਕਦੇ ਹਨ ਭਾਰਤ-ਜਰਮਨੀ

ਜਰਮਨੀ ਦੇ ਖੁਰਾਕ ਅਤੇ ਖੇਤੀਬਾੜੀ ਮੰਤਰੀ ਸੇਮ ਓਜ਼ਡੇਮਿਰ ਨੇ TV9 ਦੁਆਰਾ ਆਯੋਜਿਤ ਦੂਜੇ ਨਿਊਜ਼9 ਗਲੋਬਲ ਸੰਮੇਲਨ ਵਿੱਚ ਏਆਈ ‘ਤੇ ਗੱਲ ਕੀਤੀ। ਇਸ ਰਾਹੀਂ ਉਨ੍ਹਾਂ ਨੇ ਖੇਤੀ ਸੈਕਟਰ ਨੂੰ ਅੱਗੇ ਲਿਜਾਣ ਦੀ ਗੱਲ ਕਹੀ। ਓਜ਼ਡੇਮਿਰ ਨੇ ਕਿਹਾ ਕਿ ਭਾਰਤ ਅਤੇ ਜਰਮਨੀ ਏਆਈ ਦੇ ਨਾਲ ਖੇਤੀਬਾੜੀ ਖੇਤਰ ਵਿੱਚ ਇੱਕ ਦੂਜੇ ਦੀ ਮਦਦ ਕਰ ਸਕਦੇ ਹਨ।

ਸੰਮੇਲਨ ਦੇ ਦੂਜੇ ਦਿਨ AM Green ਦੇ ਉਪ ਚੇਅਰਮੈਨ ਬੀਸੀ ਤ੍ਰਿਪਾਠੀ ਨੇ ਆਪਣੇ ਵਿਚਾਰ ਪ੍ਰਗਟ ਕੀਤੇ। AM Green ਗ੍ਰੀਨ ਊਰਜਾ ਦੇ ਖੇਤਰ ਵਿੱਚ ਕੰਮ ਕਰਦਾ ਹੈ। ਤ੍ਰਿਪਾਠੀ ਨੇ ਕਿਹਾ ਕਿ ਵਿਸ਼ਵ ਨੂੰ ਇਸ ਸਮੇਂ ਆਪਣੀ ਊਰਜਾ ਲੋੜਾਂ ਨੂੰ ਬਦਲਣ ਦੀ ਲੋੜ ਹੈ। ਇਸ ਦਾ ਕਾਰਨ ਇਹ ਹੈ ਕਿ ਦੁਨੀਆਂ ਦੀ ਸਭ ਤੋਂ ਵੱਡੀ ਚੁਣੌਤੀ ਜਲਵਾਯੂ ਤਬਦੀਲੀ ਨਾਲ ਨਜਿੱਠਣਾ ਹੈ।

ਕਰਨਾਟਕ ਵਿੱਚ ਨਿਵੇਸ਼ ਲਈ ਅਨੁਕੂਲ ਮਾਹੌਲ, ਭਾਈਵਾਲ ਦੇਸ਼ ਵਜੋਂ ਸ਼ਾਮਲ ਹੋਵੋ

ਮਰਸਡੀਜ਼-ਬੈਂਜ਼ ਇੰਡੀਆ ਦੇ ਐਮਡੀ ਅਤੇ ਸੀਈਓ ਸੰਤੋਸ਼ ਅਈਅਰ ਨੇ ਵੀ ਇਸ ਸੰਮੇਲਨ ਵਿੱਚ ਸ਼ਿਰਕਤ ਕੀਤੀ। ਡਰਾਈਵਿੰਗ ਏ ਬਿਲੀਅਨ ਐਸਪੀਰੇਸ਼ਨ ਦੇ ਵਿਸ਼ੇ ‘ਤੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ‘ਚ ਅਸੀਂ 20 ਹਜ਼ਾਰ ਲਗਜ਼ਰੀ ਕਾਰਾਂ ਦੀ ਵਿਕਰੀ ਦੇ ਅੰਕੜੇ ਤੱਕ ਪਹੁੰਚ ਗਏ ਹਾਂ। ਭਾਰਤ ਵਿੱਚ ਲਗਜ਼ਰੀ ਜੀਵਨ ਸ਼ੈਲੀ ਵਿੱਚ ਵੱਡਾ ਬਦਲਾਅ ਆਇਆ ਹੈ। ਆਪਣੇ ਸੰਬੋਧਨ ਵਿਚ ਅਈਅਰ ਨੇ ਇਲੈਕਟ੍ਰਿਕ ਕਾਰਾਂ ਦੇ ਉਤਪਾਦਨ ‘ਤੇ ਜ਼ੋਰ ਦਿੱਤਾ।

ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਵੀਡੀਓ ਕਾਨਫਰੰਸ ਰਾਹੀਂ ਸੰਮੇਲਨ ਵਿੱਚ ਸ਼ਾਮਲ ਹੋਏ। ਉਨ੍ਹਾਂ ਆਪਣੇ ਸੰਬੋਧਨ ਵਿੱਚ ਜਰਮਨ ਕੰਪਨੀਆਂ ਨੂੰ ਕਰਨਾਟਕ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਸੀਐਮ ਸਿੱਧਰਮਈਆ ਨੇ ਕਿਹਾ ਕਿ ਕਰਨਾਟਕ ਵਿੱਚ ਨਿਵੇਸ਼ ਲਈ ਢੁਕਵਾਂ ਮਾਹੌਲ ਹੈ। ਅਗਲੇ ਸਾਲ ਰਾਜ ਵਿੱਚ ਇੱਕ ਗਲੋਬਲ ਨਿਵੇਸ਼ਕ ਮੀਟਿੰਗ ਹੋਵੇਗੀ, ਜਿਸ ਵਿੱਚ ਜਰਮਨੀ ਇੱਕ ਭਾਈਵਾਲ ਦੇਸ਼ ਵਜੋਂ ਹਿੱਸਾ ਲਵੇਗਾ।

ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਵੀ ਵੀਡੀਓ ਕਾਨਫਰੰਸ ਰਾਹੀਂ ਸੰਮੇਲਨ ਵਿੱਚ ਸ਼ਾਮਲ ਹੋਏ। ਇਸ ਵਿੱਚ ਉਨ੍ਹਾਂ ਨੇ ਕਿਹਾ, ਗੁਜਰਾਤ ਨਿਵੇਸ਼ ਦੇ ਮਾਮਲੇ ਵਿੱਚ ਦੁਨੀਆ ਦੀਆਂ ਕੰਪਨੀਆਂ ਲਈ ਸਭ ਤੋਂ ਪਸੰਦੀਦਾ ਸਥਾਨ ਬਣ ਗਿਆ ਹੈ। ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ ਨੇ ਗੁਜਰਾਤ ਨੂੰ ਨਿਵੇਸ਼ ਅਤੇ ਵਪਾਰ ਦੇ ਖੇਤਰ ਵਿੱਚ ਇੱਕ ਗਲੋਬਲ ਲੀਡਰ ਬਣਾਉਣ ਵਿੱਚ ਮਦਦ ਕੀਤੀ ਹੈ।