ਜਰਮਨੀ ਦੇ ਸਟਟਗਾਰਟ ‘ਚ ਹੋਵੇਗੀ ਨਿਊਜ਼-9 ਗਲੋਬਲ ਸਮਿਟ, PM ਮੋਦੀ ਕਰਨਗੇ ਸੰਬੋਧਨ

Updated On: 

20 Nov 2024 17:49 PM

Global Summit: TV9 ਗਰੁੱਪ ਦਾ ਨਿਊਜ਼9 ਗਲੋਬਲ ਸੰਮੇਲਨ 21 ਤੋਂ 23 ਨਵੰਬਰ ਤੱਕ ਜਰਮਨੀ ਦੇ ਸਟਟਗਾਰਟ ਵਿੱਚ ਆਯੋਜਿਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਨਵੰਬਰ ਨੂੰ ਸੰਮੇਲਨ ਨੂੰ ਸੰਬੋਧਨ ਕਰਨਗੇ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਅਤੇ ਸੰਚਾਰ ਮੰਤਰੀ ਜੋਤੀਰਾਦਿਤਿਆ ਸਿੰਧੀਆ ਵੀ ਕਾਨਫਰੰਸ ਵਿੱਚ ਹਿੱਸਾ ਲੈਣਗੇ।

ਜਰਮਨੀ ਦੇ ਸਟਟਗਾਰਟ ਚ ਹੋਵੇਗੀ ਨਿਊਜ਼-9 ਗਲੋਬਲ ਸਮਿਟ, PM ਮੋਦੀ ਕਰਨਗੇ ਸੰਬੋਧਨ

ਪ੍ਰਧਾਨ ਮੰਤਰੀ ਨਰੇਂਦਰ ਮੋਦੀ

Follow Us On

ਇਸ ਵਾਰ ਦੇਸ਼ ਦੇ ਨੰਬਰ 1 ਨਿਊਜ਼ ਨੈੱਟਵਰਕ TV9 ਗਰੁੱਪ ਦਾ ਨਿਊਜ਼-9 ਗਲੋਬਲ ਸੰਮੇਲਨ ਸਟੁਟਗਾਰਟ, ਜਰਮਨੀ ਵਿੱਚ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਤੋਂ 23 ਨਵੰਬਰ ਤੱਕ ਹੋਣ ਵਾਲੇ ਨਿਊਜ਼9 ਗਲੋਬਲ ਸਮਿਟ ਵਿੱਚ ਵੀ ਹਿੱਸਾ ਲੈਣਗੇ। ਉਹ 22 ਨਵੰਬਰ ਨੂੰ ਸਿਖਰ ਸੰਮੇਲਨ ਨੂੰ ਸੰਬੋਧਨ ਕਰਨਗੇ। ਪੀਐਮ ਮੋਦੀ ਐਮਐਚਪੀ ਅਰੀਨਾ ਸਟੇਡੀਅਮ ਵਿੱਚ ਹੋਣ ਵਾਲੇ ਸਿਖਰ ਸੰਮੇਲਨ ਵਿੱਚ ਮੁੱਖ ਭਾਸ਼ਣ ਦੇਣਗੇ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਅਤੇ ਸੰਚਾਰ ਮੰਤਰੀ ਜਯੋਤੀਰਾਦਿਤਿਆ ਸਿੰਧੀਆ ਵੀ ਸੰਮੇਲਨ ਵਿੱਚ ਹਿੱਸਾ ਲੈਣਗੇ।

ਪ੍ਰਧਾਨ ਮੰਤਰੀ ਮੋਦੀ ਦਾ ਸੰਬੋਧਨ ਯੂਰਪ ਦੀ ਸਭ ਤੋਂ ਵੱਡੀ ਅਰਥਵਿਵਸਥਾ ਨਾਲ ਆਪਣੀ ਭਾਈਵਾਲੀ ਨੂੰ ਮਜ਼ਬੂਤ ​​ਕਰਨ ਲਈ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਪੀਐਮ ਮੋਦੀ ਅਤੇ ਜਰਮਨ ਚਾਂਸਲਰ ਓਲਾਫ ਸਕੋਲਜ਼ ਨੇ ਅਕਤੂਬਰ ਵਿੱਚ ਮੁਲਾਕਾਤ ਕੀਤੀ ਸੀ। ਜਦੋਂ ਸਕੋਲਜ਼ ਭਾਰਤ ਦੌਰੇ ‘ਤੇ ਆਏ ਹੋਏ ਸਨ, ਉਦੋਂ ਇਹ ਮੁਲਾਕਾਤ ਹੋਈ ਸੀ। ਇਸ ਦੌਰਾਨ ਜਰਮਨੀ ਨੇ ਸਕਿਲ ਭਾਰਤੀ ਮਜ਼ਦੂਰਾਂ ਦੀ ਭਰਤੀ ਨੂੰ ਵਧਾਉਣ ਲਈ ਸਹਿਮਤੀ ਦਿੱਤੀ ਸੀ। ਉਨ੍ਹਾਂ ਲਈ ਵੀਜ਼ਿਆਂ ਦੀ ਗਿਣਤੀ ਹਰ ਸਾਲ 20,000 ਤੋਂ ਵਧਾ ਕੇ 90,000 ਕਰ ਦਿੱਤੀ ਗਈ ਸੀ।

TV9 ਨੈੱਟਵਰਕ ਦੇ ਸੀਈਓ ਬਰੁਣ ਦਾਸ ਨੇ ਕੀ ਕਿਹਾ?

TV9 ਨੈੱਟਵਰਕ ਦੇ ਸੀਈਓ ਬਰੁਣ ਦਾਸ ਨੇ ਕਿਹਾ ਕਿ TV9 ਨੇ ਆਪਣੇ ‘ਵਟ ਇੰਡੀਆ ਥਿੰਕਸ ਟੂਡੇ’ ਕਾਨਕਲੇਵ ਦੀ ਸਫਲਤਾ ਤੋਂ ਬਾਅਦ ਇੱਕ ਗਲੋਬਲ ਸਮਿਟ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਭਾਰਤ ਅਤੇ ਜਰਮਨੀ ਦੀਆਂ ਸਰਕਾਰਾਂ ਦਰਮਿਆਨ ਪਹਿਲਕਦਮੀ ਨੂੰ ਸਮਰਥਨ ਦੇਣ ਲਈ ਮਹੱਤਵਪੂਰਨ ਪਲੇਟਫਾਰਮਾਂ ਵਿੱਚੋਂ ਇੱਕ ਹੋਵੇਗਾ।

ਸਮਿਟ ਦਾ ਵਿਸ਼ਾ ਭਾਰਤ ਅਤੇ ਜਰਮਨੀ – ਟਿਕਾਊ ਵਿਕਾਸ ਲਈ ਇੱਕ ਰੋਡ ਮੈਪ ਹੈ। ਇਸ ਵਿੱਚ ਟੈਲੇਂਟ, ਟ੍ਰਾਂਸਫੋਰਮੇਸ਼ਨ ਐਂਡ ਟੈਕਨੌਲਜੀ, ਸਸਟੇਨੇਬਲ ਡਿਵੈਲਪਮੈਂਟ: ਭਾਰਤ ਦੇ ਉੱਤਰ-ਪੂਰਬ ਤੋਂ ਸਬਕ, ਸ਼੍ਰੀਨਗਰ ਤੋਂ ਸਟਟਗਾਰਟ : ਦ ਕੰਜ਼ਿਊਮਰ ਸਟੋਰੀ ਸੈਸ਼ਨ ਸ਼ਾਮਲ ਹਨ। ਸੰਮੇਲਨ ਦੌਰਾਨ ਆਟੋਮੋਬਾਈਲ ਉਦਯੋਗ, ਮਨੋਰੰਜਨ, ਵਪਾਰ ਅਤੇ ਖੇਡਾਂ ਵਰਗੇ ਖੇਤਰਾਂ ਦੇ ਦਿੱਗਜਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾੰ ਨੂੰ ਗਲੋਬਲ ਆਈਕਨ ਅਵਾਰਡ ਦਿੱਤੇ ਜਾਣਗੇ। ਇਹੀ ਨਹੀਂ, ਭਾਰਤ ਦੀ ਪਹਿਲੀ ਰਿਕਾਰਡਿੰਗ ਕਲਾਕਾਰ ਗੌਹਰ ਜਾਨ ਨੂੰ ਸਮਰਪਿਤ ਇਕ ਸੰਗੀਤ ਪ੍ਰੋਗਰਾਮ ਵੀ ਹੋਵੇਗਾ।

ਸੰਮੇਲਨ ‘ਚ ਕੀ-ਕੀ ਹੋਵੇਗਾ?

21 ਨਵੰਬਰ ਨੂੰ ਭਾਰਤ ਅਤੇ ਜਰਮਨੀ ਦੇ ਰਾਸ਼ਟਰੀ ਗੀਤਾਂ ਨਾਲ ਸਮਿਟ ਦੀ ਸ਼ੁਰੂਆਤ ਹੋਵੇਗੀ। ਪਹਿਲੇ ਸੈਸ਼ਨ ‘ਚ ਭਾਰਤ ਅਤੇ ਜਰਮਨੀ ਦੇ ਵਿਕਾਸ ਦੇ ਮੁੱਦੇ ‘ਤੇ ਚਰਚਾ ਕੀਤੀ ਜਾਵੇਗੀ। ਇਸ ਦੇ ਨਾਲ ਹੀ ਵਿਕਾਸ ਦੇ ਹੋਰ ਮੁੱਦਿਆਂ ‘ਤੇ ਵੀ ਚਰਚਾ ਹੋਵੇਗੀ। ਇਸ ਵਿੱਚ ਵੱਖ-ਵੱਖ ਸੈਸ਼ਨਾਂ ਵਿੱਚ ਦੇਸ਼ ਅਤੇ ਦੁਨੀਆਂ ਦੀਆਂ ਉੱਘੀਆਂ ਸ਼ਖ਼ਸੀਅਤਾਂ ਆਪਣੇ ਵਿਚਾਰ ਪੇਸ਼ ਕਰਨਗੀਆਂ। ਸੰਮੇਲਨ ਦੇ ਦੂਜੇ ਦਿਨ ਪ੍ਰਧਾਨ ਮੰਤਰੀ ਮੋਦੀ ਸੰਬੋਧਨ ਕਰਨਗੇ।

ਸੰਮੇਲਨ ਦੇ ਦੂਜੇ ਦਿਨ 22 ਨਵੰਬਰ ਨੂੰ ਭਾਰਤ ਅਤੇ ਜਰਮਨੀ ਦੇ ਟਿਕਾਊ ਵਿਕਾਸ ਨਾਲ ਜੁੜੇ ਵਿਸ਼ਿਆਂ ‘ਤੇ ਚਰਚਾ ਹੋਵੇਗੀ। ਇਸ ਦੇ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਡਿਜੀਟਲ ਇਕਾਨਮੀ ‘ਤੇ ਵੀ ਗੱਲਬਾਤ ਹੋਵੇਗੀ। ਸਮਿਟ ‘ਚ ਕਈ ਹੋਰ ਵਿਸ਼ਿਆਂ ਅਤੇ ਮੁੱਦਿਆਂ ‘ਤੇ ਲੰਬੀ ਚਰਚਾ ਹੋਵੇਗੀ। ਭਾਰਤ ਅਤੇ ਜਰਮਨੀ ਦੇ ਵਪਾਰਕ ਸਬੰਧਾਂ ਨੂੰ ਮਜ਼ਬੂਤ ​​ਕਰਨ ਦੇ ਉਦੇਸ਼ ਨਾਲ TV9 ਨੈੱਟਵਰਕ ਦੁਆਰਾ ਆਯੋਜਿਤ ਇਸ ਕਾਨਫਰੰਸ ਵਿੱਚ ਭਾਰਤ ਅਤੇ ਜਰਮਨੀ ਦੇ ਕਈ ਵਪਾਰਕ ਅਤੇ ਸਿਆਸੀ ਨੇਤਾ, ਕੇਂਦਰੀ ਮੰਤਰੀ ਅਤੇ ਪ੍ਰਤੀਨਿਧੀ ਹਿੱਸਾ ਲੈਣਗੇ।

Exit mobile version