ਕੈਲਾਸ਼ ਮਾਨਸਰੋਵਰ ਯਾਤਰਾ ਫਿਰ ਤੋਂ ਹੋਵੇਗੀ ਸ਼ੁਰੂ, ਭਾਰਤ ਤੇ ਚੀਨ ਵਿਚਾਲੇ ਹੋਈ ਗੱਲਬਾਤ

Updated On: 

20 Nov 2024 21:26 PM

ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ 'ਚ ਜੀ-20 ਸੰਮੇਲਨ ਦੌਰਾਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੀ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ ਤੋਂ ਬਾਅਦ ਕੈਲਾਸ਼ ਮਾਨਸਰੋਵਰ ਯਾਤਰਾ ਮੁੜ ਸ਼ੁਰੂ ਹੋਣ ਦੀ ਉਮੀਦ ਹੈ, ਕੈਲਾਸ਼ ਮਾਨਸਰੋਵਰ ਯਾਤਰਾ ਹਿੰਦੂ ਧਰਮ ਲਈ ਇੱਕ ਮਹੱਤਵਪੂਰਨ ਤੀਰਥ ਯਾਤਰਾ ਹੈ।

ਕੈਲਾਸ਼ ਮਾਨਸਰੋਵਰ ਯਾਤਰਾ ਫਿਰ ਤੋਂ ਹੋਵੇਗੀ ਸ਼ੁਰੂ, ਭਾਰਤ ਤੇ ਚੀਨ ਵਿਚਾਲੇ ਹੋਈ ਗੱਲਬਾਤ

ਕੈਲਾਸ਼ ਮਾਨਸਰੋਵਰ

Follow Us On

ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ‘ਚ ਜੀ-20 ਸੰਮੇਲਨ ਦੌਰਾਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ ਕੀਤੀ। ਇਸ ਗੱਲਬਾਤ ‘ਚ ਕੈਲਾਸ਼ ਮਾਨਸਰੋਵਰ ਯਾਤਰਾ ਨੂੰ ਮੁੜ ਸ਼ੁਰੂ ਕਰਨ, ਭਾਰਤ ਅਤੇ ਚੀਨ ਵਿਚਾਲੇ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਵਰਗੇ ਮੁੱਦਿਆਂ ‘ਤੇ ਚਰਚਾ ਕੀਤੀ ਗਈ। ਪਿਛਲੇ ਪੰਜ ਸਾਲਾਂ ਤੋਂ ਬੰਦ ਪਈ ਕੈਲਾਸ਼ ਮਾਨਸਰੋਵਰ ਯਾਤਰਾ ਦੇ ਮੁੜ ਸ਼ੁਰੂ ਹੋਣ ਦੀ ਉਮੀਦ ਹੈ।

ਜੀ-20 ਸੰਮੇਲਨ ‘ਚ ਹੋਈ ਗੱਲਬਾਤ ਤੋਂ ਬਾਅਦ ਭਾਰਤ ਅਤੇ ਚੀਨ ਵਿਚਾਲੇ ਯਾਤਰਾ ਮੁੜ ਸ਼ੁਰੂ ਹੋਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਹਾਲਾਂਕਿ, ਯਾਤਰਾ ‘ਤੇ ਚੀਨ ਦੀਆਂ ਸਖਤ ਸ਼ਰਤਾਂ ਅਤੇ ਦੋਵਾਂ ਦੇਸ਼ਾਂ ਵਿਚਾਲੇ ਸਿਆਸੀ ਤਣਾਅ ਕਾਰਨ ਸਥਿਤੀ ਅਜੇ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ। ਜੇਕਰ ਯਾਤਰਾ ਸ਼ੁਰੂ ਹੋ ਜਾਂਦੀ ਹੈ ਤਾਂ ਇਹ ਭਾਰਤੀ ਸ਼ਰਧਾਲੂਆਂ ਲਈ ਰਾਹਤ ਦੀ ਗੱਲ ਹੋਵੇਗੀ।

ਕੈਲਾਸ਼ ਮਾਨਸਰੋਵਰ ਯਾਤਰਾ ਕੀ ਹੈ?

ਕੈਲਾਸ਼ ਮਾਨਸਰੋਵਰ ਯਾਤਰਾ ਹਿੰਦੂ ਧਰਮ ਲਈ ਇੱਕ ਮਹੱਤਵਪੂਰਨ ਤੀਰਥ ਯਾਤਰਾ ਹੈ। ਇਹ ਯਾਤਰਾ ਤਿੱਬਤ ਵਿੱਚ ਕੈਲਾਸ਼ ਪਰਬਤ ਅਤੇ ਝੀਲ ਮਾਨਸਰੋਵਰ ਵੱਲ ਜਾਂਦੀ ਹੈ। ਕੈਲਾਸ਼ ਪਰਬਤ ਨੂੰ ਭਗਵਾਨ ਸ਼ਿਵ ਦਾ ਨਿਵਾਸ ਮੰਨਿਆ ਜਾਂਦਾ ਹੈ ਅਤੇ ਮਾਨਸਰੋਵਰ ਝੀਲ ਨੂੰ ਬ੍ਰਹਮਾ ਦੀ ਰਚਨਾ ਮੰਨਿਆ ਜਾਂਦਾ ਹੈ। ਇਹ ਝੀਲ ਤਿੱਬਤ ਦੇ ਉੱਚੇ ਪਠਾਰ ‘ਤੇ ਸਥਿਤ ਹੈ ਅਤੇ ਇਸਦੀ ਉਚਾਈ ਲਗਭਗ 4,590 ਮੀਟਰ ਹੈ। ਸਮੁੰਦਰ ਤਲ ਤੋਂ 17,000 ਫੁੱਟ ਦੀ ਉਚਾਈ ‘ਤੇ ਸਥਿਤ ਇਹ ਯਾਤਰਾ ਮੁਸ਼ਕਲ ਅਤੇ ਚੁਣੌਤੀਪੂਰਨ ਹੈ। ਯਾਤਰਾ ਦੌਰਾਨ, ਸ਼ਰਧਾਲੂ ਕੈਲਾਸ਼ ਪਰਬਤ ਦੀ ਪਰਿਕਰਮਾ ਕਰਦੇ ਹਨ ਅਤੇ ਮਾਨਸਰੋਵਰ ਝੀਲ ਵਿੱਚ ਇਸ਼ਨਾਨ ਕਰਦੇ ਹਨ।

ਸ਼ਰਧਾਲੂ ਕੈਲਾਸ਼ ਮਾਨਸਰੋਵਰ ਯਾਤਰਾ ਲਈ ਤਿੰਨ ਰੂਟ ਵਰਤਦੇ ਹਨ, ਪਹਿਲਾ ਰਸਤਾ ਲਿਪੁਲੇਖ ਪਾਸ ਰੂਟ ਹੈ ਜਿਸ ਵਿੱਚ ਸ਼ਰਧਾਲੂ ਉਤਰਾਖੰਡ ਦੇ ਰਸਤੇ ਤਿੱਬਤ ਵਿੱਚ ਦਾਖਲ ਹੁੰਦੇ ਹਨ। ਦੂਸਰਾ ਰਸਤਾ ਨਾਥੂ ਲਾ ਪਾਸ ਹੈ ਜਿਸ ਵਿਚ ਸ਼ਰਧਾਲੂ ਸਿੱਕਮ ਦੇ ਰਸਤੇ ਤਿੱਬਤ ਜਾਂਦੇ ਹਨ ਅਤੇ ਤੀਸਰਾ ਰਸਤਾ ਸ਼ਿਗਾਤਸੇ ਰਸਤਾ ਹੈ, ਇਸ ਰਸਤੇ ਦੀ ਵਰਤੋਂ ਕਰਕੇ ਸ਼ਰਧਾਲੂ ਤਿੱਬਤ ਤੋਂ ਮਾਨਸਰੋਵਰ ਜਾਂਦੇ ਹਨ।

ਕੈਲਾਸ਼ ਮਾਨਸਰੋਵਰ ਦਾ ਚੀਨ ਕਨੈਕਸ਼ਨ

ਕੈਲਾਸ਼ ਮਾਨਸਰੋਵਰ ਯਾਤਰਾ ਤਿੱਬਤ ਖੇਤਰ ਵਿੱਚ ਸਥਿਤ ਹੈ, ਜੋ ਕਿ ਚੀਨ ਦੇ ਪ੍ਰਸ਼ਾਸਨਿਕ ਨਿਯੰਤਰਣ ਵਿੱਚ ਹੈ। ਸ਼ਰਧਾਲੂਆਂ ਨੂੰ ਯਾਤਰਾ ਕਰਨ ਲਈ ਚੀਨੀ ਸਰਕਾਰ ਤੋਂ ਵੀਜ਼ਾ ਅਤੇ ਇਜਾਜ਼ਤ ਲੈਣੀ ਪੈਂਦੀ ਹੈ। ਚੀਨ ਦੁਆਰਾ ਨਿਰਧਾਰਤ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ, ਜੋ ਯਾਤਰੀਆਂ ਦੀ ਗਿਣਤੀ, ਯਾਤਰਾ ਦੀ ਮਿਆਦ ਅਤੇ ਰੂਟ ਦਾ ਫੈਸਲਾ ਕਰਦੇ ਹਨ।

ਤਿੱਬਤ ‘ਚ ਚੀਨ ਦੇ ਸਿਆਸੀ ਅਤੇ ਪ੍ਰਸ਼ਾਸਨਿਕ ਕੰਟਰੋਲ ਕਾਰਨ ਯਾਤਰਾ ‘ਚ ਮੁਸ਼ਕਿਲਾਂ ਵਧ ਗਈਆਂ ਹਨ। ਇਸ ਦੇ ਨਾਲ ਹੀ ਵਾਤਾਵਰਨ ਅਤੇ ਸੁਰੱਖਿਆ ਕਾਰਨਾਂ ਕਰਕੇ ਚੀਨ ਨੇ ਯਾਤਰਾ ਲਈ ਸਖ਼ਤ ਨਿਯਮ ਲਾਗੂ ਕੀਤੇ ਹਨ।

ਯਾਤਰਾ ਕਿਉਂ ਰੋਕੀ ਗਈ?

ਗਲਵਾਨ ਘਾਟੀ ‘ਚ ਭਾਰਤ-ਚੀਨ ਹਿੰਸਾ ਅਤੇ ਕੋਰੋਨਾ ਮਹਾਮਾਰੀ ਕਾਰਨ ਕੈਲਾਸ਼ ਮਾਨਸਰੋਵਰ ਯਾਤਰਾ ਬੰਦ ਹੈ। ਚੀਨ ਨੇ ਭਾਰਤੀ ਸ਼ਰਧਾਲੂਆਂ ਲਈ ਨਵੇਂ ਪਰਮਿਟ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਸਰਹੱਦ ‘ਤੇ ਤਣਾਅ ਕਾਰਨ ਭਾਰਤੀ ਸ਼ਰਧਾਲੂਆਂ ਨੂੰ ਰੋਕਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ। ਚੀਨ ਨੇ ਨੇਪਾਲ ਦੇ ਸ਼ਰਧਾਲੂਆਂ ਲਈ ਕੁਝ ਸਰਹੱਦਾਂ ਖੋਲ੍ਹ ਦਿੱਤੀਆਂ ਸਨ ਪਰ ਭਾਰਤੀਆਂ ਲਈ ਪਾਬੰਦੀਆਂ ਜਾਰੀ ਹਨ।

ਯਾਤਰਾ ‘ਤੇ ਚੀਨ ਦੀਆਂ ਸਖਤ ਸ਼ਰਤਾਂ

2020 ਤੋਂ, ਕੈਲਾਸ਼ ਮਾਨਸਰੋਵਰ ਯਾਤਰਾ ਦੇ ਦੋਵੇਂ ਅਧਿਕਾਰਤ ਰਸਤੇ ਭਾਰਤੀਆਂ ਲਈ ਬੰਦ ਹਨ। ਚੀਨ ਨੇ ਨਾ ਸਿਰਫ ਯਾਤਰਾ ਦੀ ਇਜਾਜ਼ਤ ਲੈਣ ‘ਚ ਮੁਸ਼ਕਿਲਾਂ ਵਧਾ ਦਿੱਤੀਆਂ, ਸਗੋਂ ਯਾਤਰਾ ਫੀਸ ਵੀ ਵਧਾ ਦਿੱਤੀ। ਇਸ ਦੇ ਨਾਲ ਹੀ ਯਾਤਰਾ ਲਈ ਕਈ ਸ਼ਰਤਾਂ ਲਗਾਈਆਂ ਗਈਆਂ ਸਨ ਜਿਸ ਵਿੱਚ ਸਿਹਤ ਸਰਟੀਫਿਕੇਟ, ਬੀਮਾ ਅਤੇ ਹੋਰ ਦਸਤਾਵੇਜ਼ਾਂ ਦੀ ਜ਼ਰੂਰਤ ਦੇ ਨਾਲ ਨਿਯਮਾਂ ਨੂੰ ਹੋਰ ਸਖ਼ਤ ਬਣਾਇਆ ਗਿਆ ਸੀ।

Exit mobile version