New Parliament Inauguration Live: ਦੇਸ਼ ਨੂੰ ਮਿਲੀ ਨਵੀਂ ਸੰਸਦ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੀਤਾ ਉਦਘਾਟਨ

Updated On: 

28 May 2023 13:16 PM

ਅੱਜ ਨਵੇਂ ਸੰਸਦ ਭਵਨ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਜਾਵੇਗਾ।

New Parliament Inauguration Live: ਦੇਸ਼ ਨੂੰ ਮਿਲੀ ਨਵੀਂ ਸੰਸਦ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੀਤਾ ਉਦਘਾਟਨ
Follow Us On

New Parliament Inauguration Live: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨਗੇ। ਸਮਾਗਮ ਲਈ ਰਾਜਧਾਨੀ ਦਿੱਲੀ ਨੂੰ ਕਿਲ੍ਹੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਜਾਣੋ ਪਲ-ਪਲ ਦਾ ਅਪਡੇਟਸ ।

LIVE NEWS & UPDATES

The liveblog has ended.
  • 28 May 2023 01:05 PM (IST)

    PM ਨਰੇਂਦਰ ਮੋਦੀ ਨਵੇਂ ਸੰਸਦ ਨੂੰ ਕਰ ਰਹੇ ਸੰਬੋਧਨ

    ਪ੍ਰਧਾਨ ਮੰਤਰੀ ਮੋਦੀ ਨਵੀਂ ਸੰਸਦ ਨੂੰ ਸੰਬੋਧਨ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਦੇਸ਼ ਦੀ ਵਿਕਾਸ ਯਾਤਰਾ ਵਿੱਚ ਕੁਝ ਪਲ ਅਮਰ ਹੋ ਜਾਂਦੇ ਹਨ।

  • 28 May 2023 12:42 PM (IST)

    Rahul Gandhi on New Parliament: ਸੰਸਦ ਭਵਨ ਦੇ ਉਦਘਾਟਨ ਨੂੰ ਤਾਜਪੋਸ਼ੀ ਮੰਨ ਰਹੇ ਹਨ- ਰਾਹੁਲ ਗਾਂਧੀ

    ਨਵੇਂ ਸੰਸਦ ਭਵਨ ਦੇ ਉਦਘਾਟਨ ‘ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਟਵੀਟ ਕੀਤਾ ਹੈ। ਉਨ੍ਹਾਂ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਸੰਸਦ ਲੋਕਾਂ ਦੀ ਆਵਾਜ਼ ਹੈ। ਪ੍ਰਧਾਨ ਮੰਤਰੀ ਸੰਸਦ ਭਵਨ ਦੇ ਉਦਘਾਟਨ ਨੂੰ ਤਾਜਪੋਸ਼ੀ ਮੰਨ ਰਹੇ ਹਨ।

  • 28 May 2023 12:26 PM (IST)

    ਉਪ ਸਭਾਪਤੀ ਨੇ ਕਿਹਾ- ਇਹ ਸਾਡੇ ਲਈ ਮਾਣ ਵਾਲੀ ਗੱਲ

    ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ ਦਾ ਦੂਜਾ ਪੜਾਅ ਉਪ ਸਭਾਪਤੀ ਹਰੀਵੰਸ਼ ਨਰਾਇਣ ਦੇ ਸੰਬੋਧਨ ਨਾਲ ਸ਼ੁਰੂ ਹੋਇਆ। ਉਨ੍ਹਾਂ ਕਿਹਾ ਕਿ ਨਵੀਂ ਸੰਸਦ ਭਵਨ ਆਰਕੀਟੈਕਚਰ ਦੀ ਸ਼ਾਨਦਾਰ ਮਿਸਾਲ ਹੈ। ਇਹ ਸਾਡੇ ਲਈ ਮਾਣ ਵਾਲਾ ਪਲ ਹੈ।

  • 28 May 2023 12:12 PM (IST)

    New Parliament: ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ ਦਾ ਦੂਜਾ ਪੜਾਅ ਸ਼ੁਰੂ

    ਪ੍ਰਧਾਨ ਮੰਤਰੀ ਮੋਦੀ ਨਵੇਂ ਸੰਸਦ ਭਵਨ ਵਿਖੇ ਪਹੁੰਚੇ ਹਨ। ਪ੍ਰਧਾਨ ਮੰਤਰੀ ਮੋਦੀ ਵੱਲੋਂ ਉਦਘਾਟਨ ਸਮਾਰੋਹ ਦਾ ਦੂਜਾ ਪੜਾਅ ਸ਼ੁਰੂ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਦੇ ਨਾਲ ਓਮ ਬਿਰਲਾ ਬੈਠੇ ਹਨ।

  • 28 May 2023 12:05 PM (IST)

    PM Modi Inaugurated New Parliament: ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ ਸ਼ਰਦ ਪਵਾਰ ਦਾ ਬਿਆਨ

    ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ ਨੂੰ ਲੈ ਕੇ NCP ਮੁਖੀ ਸ਼ਰਦ ਪਵਾਰ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ, ਨਵੇਂ ਸੰਸਦ ਭਵਨ ਦਾ ਉਦਘਾਟਨ ਪ੍ਰੋਗਰਾਮ ਕੁਝ ਲੋਕਾਂ ਲਈ ਹੀ ਸੀ। ਚੰਗੀ ਗੱਲ ਹੈ ਕਿ ਮੈਂ ਉੱਥੇ ਨਹੀਂ ਗਿਆ। ਉਨ੍ਹਾਂ ਕਿਹਾ, ਰਾਸ਼ਟਰਪਤੀ ਨੂੰ ਸੱਦਾ ਦੇਣਾ ਚਾਹੀਦਾ ਸੀ। ਦੇਸ਼ ਵਿੱਚ ਜੋ ਵੀ ਹੋ ਰਿਹਾ ਹੈ ਉਹ ਲੋਕਤੰਤਰ ਦੇ ਖਿਲਾਫ ਹੈ। ਇੰਨੀ ਵੱਡੀ ਉਸਾਰੀ ਲਈ ਕਿਸੇ ਨਾਲ ਵੀ ਚਰਚਾ ਨਹੀਂ ਹੋਈ। ਪ੍ਰੋਗਰਾਮ ਦੇ ਆਯੋਜਨ ਲਈ ਵਿਰੋਧੀ ਧਿਰ ਨਾਲ ਵੀ ਚਰਚਾ ਕੀਤੀ ਜਾਣੀ ਚਾਹੀਦੀ ਸੀ। ਮੈਨੂੰ ਇਸ ਸਮਾਗਮ ਲਈ ਸੱਦਾ ਨਹੀਂ ਮਿਲਿਆ

  • 28 May 2023 11:50 AM (IST)

    ਤਾਮਿਲ ਸੱਭਿਆਚਾਰ ਦੇ ਨਾਲ ਖੜ੍ਹੇ ਰਹੇ ਪ੍ਰਧਾਨ ਮੰਤਰੀ ਮੋਦੀ- ਮਦੁਰਾਈ ਅਧਾਨਿਮ ਪੁਜਾਰੀ

    ਮਦੁਰਾਈ ਅਧਾਨਮ ਦੇ 293ਵੇਂ ਮੁੱਖ ਪੁਜਾਰੀ ਹਰੀਹਰਾ ਦੇਸਿਕਾ ਸਵਾਮੀਗਲ ਨੇ ਕਿਹਾ ਕਿ ਉਹ ਨਵੀਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ ਵਿੱਚ ਹਿੱਸਾ ਲੈ ਕੇ ਬਹੁਤ ਮਾਣ ਮਹਿਸੂਸ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਹਮੇਸ਼ਾ ਤਮਿਲ ਸੱਭਿਆਚਾਰ ਅਤੇ ਤਮਿਲ ਲੋਕਾਂ ਦੇ ਨਾਲ ਮਾਣ ਨਾਲ ਖੜ੍ਹੇ ਰਹੇ ਹਨ। ਮੋਦੀ ਪਹਿਲੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੇ ਤਾਮਿਲ ਅਧੀਨਮ ਨੂੰ ਸੱਦਾ ਦਿੱਤਾ ਅਤੇ ਸੰਸਦ ਵਿੱਚ ਤਮਿਲ ਸੱਭਿਆਚਾਰ ਨੂੰ ਮਾਣ ਨਾਲ ਉਤਸ਼ਾਹਿਤ ਕੀਤਾ।

  • 28 May 2023 11:22 AM (IST)

    RJD ਨੂੰ ਮਿਲੇਗਾ ਜਵਾਬ, ਸੇਂਗੋਲ ਬਾਰੇ ਝੂਠ ਬੋਲ ਰਹੀ ਕਾਂਗਰਸ- ਪ੍ਰਹਿਲਾਦ ਜੋਸ਼ੀ

    ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਦੇਸ਼ ‘ਚ ਜੋ ਵੀ ਚੰਗਾ ਹੁੰਦਾ ਹੈ, ਉਸ ਨੂੰ ਕਾਂਗਰਸ ਹਜ਼ਮ ਨਹੀਂ ਕਰ ਸਕੀ। ਕਾਂਗਰਸ ਸੇਂਗੋਲ ਬਾਰੇ ਝੂਠ ਬੋਲ ਰਹੀ ਹੈ। ਸੰਸਦ ਲੋਕਤੰਤਰ ਦਾ ਮੰਦਰ ਹੈ, ਜਿਸ ਤਰ੍ਹਾਂ RJD ਨਵੀਂ ਸੰਸਦ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰ ਰਿਹਾ ਹੈ, ਜਨਤਾ ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦੇਵੇਗੀ।

  • 28 May 2023 11:09 AM (IST)

    ਨਵੀਂ ਸੰਸਦ ਨੂੰ ਤਾਬੂਤ ਕਹਿਣਾ ਗਲਤ ਹੈ- ਓਵੈਸੀ

    ਆਰਜੇਡੀ ਦੇ ਟਵੀਟ ਤੋਂ ਬਾਅਦ AIMIM ਮੁਖੀ ਅਸਦੁਦੀਨ ਓਵੈਸੀ ਦਾ ਬਿਆਨ ਸਾਹਮਣੇ ਆਇਆ ਹੈ। ਓਵੈਸੀ ਨੇ ਆਰਜੇਡੀ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਇਸ ਦਾ ਕੋਈ ਸਟੈਂਡ ਨਹੀਂ ਹੈ। ਨਵੀਂ ਪਾਰਲੀਮੈਂਟ ਦੀ ਇਮਾਰਤ ਦੀ ਲੋੜ ਸੀ। ਸੰਸਦ ਭਵਨ ਨੂੰ ਤਾਬੂਤ ਕਹਿਣਾ ਗਲਤ ਹੈ। ਹਾਲਾਂਕਿ ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਚੰਗਾ ਹੁੰਦਾ ਜੇਕਰ ਲੋਕ ਸਭਾ ਸਪੀਕਰ ਇਸ ਦਾ ਉਦਘਾਟਨ ਕਰਦੇ।

  • 28 May 2023 11:01 AM (IST)

    New Parliament: ਨਵਾਂ ਸੰਸਦ ਭਵਨ ਮਾਣ, ਉਮੀਦ ਅਤੇ ਵਾਅਦਿਆਂ ਨਾਲ ਭਰੀਆ ਹੋਇਆ ਹੈ – PM ਮੋਦੀ

    ਪੀਐਮ ਮੋਦੀ ਨੇ ਨਵੇਂ ਸੰਸਦ ਭਵਨ ਦੇ ਉਦਘਾਟਨ ਤੋਂ ਬਾਅਦ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਦੇਸ਼ ਵਾਸੀਆਂ ਲਈ ਨਾ ਭੁੱਲਣ ਵਾਲਾ ਦਿਨ ਹੈ। ਇਹ ਸ਼ਾਨਦਾਰ ਇਮਾਰਤ ਲੋਕਾਂ ਨੂੰ ਸ਼ਕਤੀ ਪ੍ਰਦਾਨ ਕਰੇਗੀ। ਨਵੀਂ ਸੰਸਦ ਦੀ ਇਮਾਰਤ ਸਾਰਿਆਂ ਨੂੰ ਮਾਣ, ਉਮੀਦ ਅਤੇ ਵਾਅਦਿਆਂ ਨਾਲ ਭਰ ਦੇਵੇਗੀ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਇਲਾਹੀ ਅਤੇ ਸ਼ਾਨਦਾਰ ਇਮਾਰਤ ਲੋਕਾਂ ਦੇ ਸਸ਼ਕਤੀਕਰਨ ਦੇ ਨਾਲ-ਨਾਲ ਦੇਸ਼ ਦੀ ਖੁਸ਼ਹਾਲੀ ਅਤੇ ਤਾਕਤ ਨੂੰ ਨਵੀਂ ਗਤੀ ਅਤੇ ਸ਼ਕਤੀ ਦੇਵੇਗੀ।

  • 28 May 2023 10:51 AM (IST)

    ਦੇਸ਼ ਦੇ ਵਿਕਾਸ ਲਈ ਸਾਰਿਆਂ ਨੂੰ ਰਲ ਕੇ ਕੰਮ ਕਰਨਾ ਚਾਹੀਦਾ ਹੈ- ਸਿੱਖ ਗੁਰੂ ਬਲਬੀਰ ਸਿੰਘ

    ਨਵੇਂ ਸੰਸਦ ਭਵਨ ਵਿੱਚ ਸਰਵਧਰਮ ਪਾਠ ਵਿੱਚ ਹਿੱਸਾ ਲੈਣ ਵਾਲੇ ਸਿੱਖ ਗੁਰੂ ਬਲਬੀਰ ਸਿੰਘ ਨੇ ਕਿਹਾ ਕਿ ਨਵੇਂ ਸੰਸਦ ਭਵਨ ਦੀ ਉਸਾਰੀ ਬਹੁਤ ਹੀ ਚੰਗੀ ਗੱਲ ਹੈ। ਮੈਂ ਆਪਣੇ ਆਪ ਨੂੰ ਰਾਜਨੀਤੀ ਤੋਂ ਦੂਰ ਰੱਖਦਾ ਹਾਂ। ਦੇਸ਼ ਦੇ ਵਿਕਾਸ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ।

  • 28 May 2023 10:36 AM (IST)

    Sushil Modi ਨੇ ਆਰਜੇਡੀ ਖਿਲਾਫ ਦੇਸ਼ਧ੍ਰੋਹ ਦਾ ਕੇਸ ਚਲਾਉਣ ਦੀ ਕੀਤੀ ਮੰਗ

    RJD ਦੇ ਤਾਬੂਤ ਵਾਲੇ ਟਵੀਟ ‘ਤੇ ਹੰਗਾਮਾ ਮਚ ਗਿਆ ਹੈ। ਸੁਸ਼ੀਲ ਮੋਦੀ ਨੇ ਆਰਜੇਡੀ ‘ਤੇ ਨਿਸ਼ਾਨਾ ਸਾਧਿਆ ਅਤੇ RJD ‘ਤੇ ਦੇਸ਼ਧ੍ਰੋਹ ਦਾ ਮਾਮਲਾ ਚਲਾਉਣ ਦੀ ਮੰਗ ਕੀਤੀ ਹੈ। ਆਰਜੇਡੀ ਨੇ ਨਵੀਂ ਸੰਸਦ ਭਵਨ ਦੇ ਨਾਲ ਤਾਬੂਤ ਦੀ ਤਸਵੀਰ ਸਾਂਝੀ ਕੀਤੀ ਹੈ।

  • 28 May 2023 10:22 AM (IST)

    Shiromani Akali Dal: ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ ਸ਼੍ਰੋਮਣੀ ਅਕਾਲੀ ਦਲ ਸ਼ਾਮਲ

    ਅੱਜ ਪ੍ਰਾਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ ਗਿਆ। ਇਸ ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਸ਼ਾਮਲ ਹੋਇਆ। ਕਈ ਸਿਆਸੀ ਪਾਰਟੀਆਂ ਵੱਲੋਂ ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਗਮ ਦਾ ਵਿਰੋਧ ਕਰ ਰਹੇ ਹਨ।

  • 28 May 2023 10:07 AM (IST)

    RJD ਨੂੰ ਇਸ ਤਾਬੂਤ ਵਿੱਚ ਦਫ਼ਨ ਕਰੇਗੀ ਜਨਤਾ- ਬੀਜੇਪੀ

    ਭਾਜਪਾ ਨੇ ਆਰਜੇਡੀ ਦੇ ਟਵੀਟ ‘ਤੇ ਪਲਟਵਾਰ ਕੀਤਾ ਹੈ। ਭਾਜਪਾ ਨੇ ਆਰਜੇਡੀ ਨੂੰ ਨਜ਼ਰਬੱਟੂ ਕਿਹਾ ਹੈ। ਭਾਜਪਾ ਨੇ ਕਿਹਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ‘ਚ ਦੇਸ਼ ਦੀ ਜਨਤਾ ਰਾਸ਼ਟਰੀ ਜਨਤਾ ਦਲ ਨੂੰ ਇਸ ਤਾਬੂਤ ‘ਚ ਦਫਨ ਕਰ ਦੇਵੇਗੀ।

  • 28 May 2023 09:49 AM (IST)

    RJD ਨੇ ਟਵੀਟ ਕੀਤਾ ਨਵੇਂ ਸੰਸਦ ਭਵਨ ਦੇ ਨਾਲ ਤਾਬੂਤ ਦੀ ਤਸਵੀਰ

    ਨਵੇਂ ਸੰਸਦ ਭਵਨ ਦੇ ਉਦਘਾਟਨ ‘ਤੇ ਆਰਜੇਡੀ ਨੇ ਇੱਕ ਵਿਵਾਦਿਤ ਟਵੀਟ ਕੀਤਾ ਹੈ। RJD ਨੇ ਨਵੇਂ ਸੰਸਦ ਭਵਨ ਦੀ ਤਸਵੀਰ ਦੇ ਨਾਲ ਤਾਬੂਤ ਦੀ ਤਸਵੀਰ ਵੀ ਟਵੀਟ ਕੀਤੀ ਹੈ। ਤਸਵੀਰ ਨੂੰ ਲੈ ਕੇ ਹੋ ਰਹੇ ਹੰਗਾਮੇ ਨੂੰ ਦੇਖਦੇ ਹੋਏ ਆਰਜੇਡੀ ਵੱਲੋਂ ਵੀ ਸਪੱਸ਼ਟੀਕਰਨ ਆਇਆ ਹੈ। ਪਾਰਟੀ ਦੀ ਤਰਫੋਂ ਕਿਹਾ ਗਿਆ ਹੈ ਕਿ ਇਹ ਸੰਸਦ ਦਾ ਅਪਮਾਨ ਨਹੀਂ ਹੈ।

  • 28 May 2023 09:33 AM (IST)

    CM Yogi on New Parliament: ਪਵਿੱਤਰ ‘ਸੇਂਗੋਲ’ ਭਾਰਤ ਦੇ ਨਿਆਂ, ਨਿਰਪੱਖਤਾ, ਪ੍ਰਭੂਸੱਤਾ ਅਤੇ ਤਾਕਤ ਦਾ ਪ੍ਰਤੀਕ – CM ਯੋਗੀ

    ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਨਵੀਂ ਸੰਸਦ ਵਿੱਚ ਸਥਾਪਿਤ ਪਵਿੱਤਰ ‘ਸੇਂਗੋਲ’ ਨੂੰ ਭਾਰਤ ਦੇ ਨਿਆਂ, ਨਿਰਪੱਖਤਾ, ਪ੍ਰਭੂਸੱਤਾ ਅਤੇ ਤਾਕਤ ਦਾ ਪ੍ਰਤੀਕ ਦੱਸਿਆ ਹੈ। ਇੱਕ ਟਵੀਟ ਵਿੱਚ, ਉਨ੍ਹਾਂ ਨੇ ਕਿਹਾ, ਪ੍ਰਧਾਨ ਮੰਤਰੀ ਮੋਦੀ ਵੱਲੋਂ ਅੱਜ ਨਵੇਂ ਸੰਸਦ ਭਵਨ ਵਿੱਚ ਵੈਦਿਕ ਉਚਾਰਣ ਦੇ ਨਾਲ ਪਵਿੱਤਰ ‘ਸੇਂਗੋਲ’ ਦੀ ਸਥਾਪਨਾ ਭਾਰਤ ਦੀ ਸੱਭਿਆਚਾਰਕ ਵਿਰਾਸਤ ਅਤੇ ਸ਼ਾਨਦਾਰ ਲੋਕਤਾਂਤਰਿਕ ਕਦਰਾਂ-ਕੀਮਤਾਂ ਪ੍ਰਤੀ ਸਾਰੇ ਦੇਸ਼ ਵਾਸੀਆਂ ਦੇ ਸਤਿਕਾਰ ਅਤੇ ਵਿਸ਼ਵਾਸ ਦਾ ਇਕਜੁੱਟ ਪ੍ਰਗਟਾਵਾ ਹੈ। ਭਾਰਤੀ ਲੋਕਤੰਤਰ ਦੇ ਇਤਿਹਾਸ ਵਿੱਚ ਇੱਕ ਨਵਾਂ ਸੁਨਹਿਰੀ ਅਧਿਆਏ ਜੋੜਦਾ ਹੋਇਆ ਇਹ ਰਾਸ਼ਟਰੀ ਕਾਰਜ ਆਜ਼ਾਦੀ ਦੇ ਅੰਮ੍ਰਿਤ ਕਾਲ ਵਿੱਚ ਏਕ ਭਾਰਤ-ਸ਼੍ਰੇਸ਼ਟ ਭਾਰਤ ਦੀ ਭਾਵਨਾ ਨੂੰ ਹੋਰ ਵਧਾਏਗਾ।

  • 28 May 2023 09:14 AM (IST)

    ਨਵੇਂ ਸੰਸਦ ਭਵਨ ‘ਚ ਭਾਰਤ ਦਾ ਰਾਜਦੰਡ ‘ਸੇਂਗੋਲ’

    ਸੇਂਗੋਲ ਸੰਸਕ੍ਰਿਤ ਦੇ ਸ਼ਬਦ ਸੰਕੂ ਤੋਂ ਲਿਆ ਗਿਆ ਹੈ। ਸ਼ੰਕੂ ਦਾ ਅਰਥ ਹੈ ਸ਼ੰਖ। ਸੇਂਗੋਲ ਦੇ ਸਿਖਰ ‘ਤੇ ਨੰਦੀ ਬਿਰਾਜਮਾਨ ਹੈ। ਸ਼ਕਤੀ, ਸੱਚ ਤੇ ਨਿਆਂ ਦਾ ਪ੍ਰਤੀਕ ਹਨ ਨੰਦੀ ।

  • 28 May 2023 09:03 AM (IST)

    New Parliament Building: ਨਵੇਂ ਸੰਸਦ ਭਵਨ ਦੇ ਉਦਘਾਟਨ ‘ਚ ਮੋਦੀ ਕੈਬਨਿਟ ਸ਼ਾਮਲ

    ਨਵੀਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ ‘ਚ ਮੋਦੀ ਦੀ ਪੂਰੀ ਕੈਬਨਿਟ ਮੌਜੂਦ ਹੈ। ਇਸ ਤੋਂ ਇਲਾਵਾ ਕਈ ਸੂਬਿਆਂ ਦੇ ਮੁੱਖ ਮੰਤਰੀ ਵੀ ਇਸ ਵਿੱਚ ਹਿੱਸਾ ਲੈਣ ਲਈ ਪਹੁੰਚੇ ਹਨ।

  • 28 May 2023 08:48 AM (IST)

    ਨਵੇਂ ਸੰਸਦ ਭਵਨ ਉਦਘਾਟਨ ਮੌਕੇ ਸਰਵਧਰਮ ਸੰਭਵ ਪਾਠ

    ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ ਸਰਵਧਰਮ ਸੰਭਵ ਪਾਠ ਕਰਵਾਇਆ ਗਿਆ। ਪ੍ਰਧਾਨ ਮੰਤਰੀ ਮੋਦੀ ਵੱਲੋਂ ਸੰਸਦ ਭਵਨ ਦਾ ਉਦਘਾਟਨ ਕੀਤਾ ਗਿਆ।

  • 28 May 2023 08:20 AM (IST)

    New Parliament Inauguration: ਨਵੇਂ ਸੰਸਦ ਭਵਨ ਦਾ ਉਦਘਾਟਨ, ਸਰਵਧਰਮ ਸੰਭਵ ਪਾਠ ਜਾਰੀ ਹੈ

    ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨ ਤੋਂ ਬਾਅਦ ਇਕ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ ਹੈ, ਜਿਸ ਵਿੱਚ ਸਾਰੇ ਧਰਮਾਂ ਦੇ ਪਾਠ ਕੀਤੇ ਜਾ ਰਹੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ, ਜੇਪੀ ਨੱਡਾ ਅਤੇ ਕਈ ਦਿੱਗਜ ਨੇਤਾ ਮੌਜੂਦ ਹਨ।

  • 28 May 2023 08:14 AM (IST)

    ਪੀਐਮ ਮੋਦੀ ਨੇ ਨਵਾਂ ਸੰਸਦ ਭਵਨ ਰਾਸ਼ਟਰ ਨੂੰ ਸਮਰਪਿਤ ਕੀਤਾ, ਵਰਕਰਾਂ ਦਾ ਸਨਮਾਨ ਵੀ ਕੀਤਾ

    ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨਵੇਂ ਸੰਸਦ ਭਵਨ ਨੂੰ ਦੇਸ਼ ਨੂੰ ਸਮਰਪਿਤ ਕੀਤਾ।