NEET ਪੇਪਰ ਲੀਕ ਮਾਮਲੇ ਵਿੱਚ ਸੀਬੀਆਈ ਨੇ ਬਿਹਾਰ ਤੋਂ ਕੀਤ ਪਹਿਲੀ ਗ੍ਰਿਫ਼ਤਾਰੀ, ਲਾਤੂਰ ਤੋਂ ਵੀ ਜਾਂ ਹੈਂਡਓਵਰ | neet-ug-paper-leak-case-first-arrest-cbi-nab-2-accused-patna-enquiry-handover-to-agency-latur full detail in punjabi Punjabi news - TV9 Punjabi

NEET ਪੇਪਰ ਲੀਕ ਮਾਮਲੇ ਵਿੱਚ ਸੀਬੀਆਈ ਨੇ ਬਿਹਾਰ ਤੋਂ ਕੀਤੀ ਪਹਿਲੀ ਗ੍ਰਿਫ਼ਤਾਰੀ, ਲਾਤੂਰ ਤੋਂ ਵੀ ਜਾਂ ਹੈਂਡਓਵਰ

Updated On: 

28 Jun 2024 14:43 PM

ਸੀਬੀਆਈ ਨੇ ਪਹਿਲਾਂ ਮਨੀਸ਼ ਪ੍ਰਕਾਸ਼ ਨੂੰ ਪੁੱਛਗਿੱਛ ਲਈ ਪਟਨਾ ਬੁਲਾਇਆ ਅਤੇ ਫਿਰ ਪੁੱਛਗਿੱਛ ਦੌਰਾਨ ਉਸ ਨੂੰ ਗ੍ਰਿਫਤਾਰ ਕਰ ਲਿਆ। ਸੀਬੀਆਈ ਨੇ ਮਨੀਸ਼ ਦੀ ਪਤਨੀ ਨੂੰ ਫੋਨ ਰਾਹੀਂ ਗ੍ਰਿਫਤਾਰੀ ਦੀ ਅਧਿਕਾਰਤ ਜਾਣਕਾਰੀ ਦਿੱਤੀ। ਸੀਬੀਆਈ ਨੇ ਇਸ ਮਾਮਲੇ ਵਿੱਚ ਹੁਣ ਤੱਕ 6 ਐਫਆਈਆਰ ਦਰਜ ਕੀਤੀਆਂ ਹਨ।

NEET ਪੇਪਰ ਲੀਕ ਮਾਮਲੇ ਵਿੱਚ ਸੀਬੀਆਈ ਨੇ ਬਿਹਾਰ ਤੋਂ ਕੀਤੀ ਪਹਿਲੀ ਗ੍ਰਿਫ਼ਤਾਰੀ, ਲਾਤੂਰ ਤੋਂ ਵੀ ਜਾਂ ਹੈਂਡਓਵਰ
Follow Us On

ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ NEET-UG ਪੇਪਰ ਲੀਕ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਇਸ ਦੌਰਾਨ ਸੀਬੀਆਈ ਨੇ ਵੀਰਵਾਰ ਨੂੰ ਆਪਣੀ ਪਹਿਲੀ ਗ੍ਰਿਫਤਾਰੀ ਕਰਦੇ ਹੋਏ ਬਿਹਾਰ ਦੀ ਰਾਜਧਾਨੀ ਪਟਨਾ ਤੋਂ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੇਪਰ ਲੀਕ ਮਹਾਰਾਸ਼ਟਰ ਦੇ ਲਾਤੂਰ ਨਾਲ ਵੀ ਜੁੜਿਆ ਜਾਪਦਾ ਹੈ। ਲਾਤੂਰ ਵਿੱਚ ਵੀ ਹੁਣ ਇਹ ਮਾਮਲਾ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਹੈ। ਜਦੋਂ ਕਿ ਲਾਤੂਰ ਪੁਲਿਸ ਹੁਣ ਤੱਕ ਇੱਥੋਂ 2 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ।

ਸੀਬੀਆਈ ਨੇ ਪੇਪਰ ਲੀਕ ਮਾਮਲੇ ਵਿੱਚ ਦੋ ਵਿਅਕਤੀਆਂ ਮਨੀਸ਼ ਪ੍ਰਕਾਸ਼ ਅਤੇ ਆਸ਼ੂਤੋਸ਼ ਨੂੰ ਪਟਨਾ ਤੋਂ ਗ੍ਰਿਫ਼ਤਾਰ ਕੀਤਾ ਹੈ। ਮਨੀਸ਼ ਪ੍ਰਕਾਸ਼ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਆਪਣੀ ਕਾਰ ‘ਚ ਵਿਦਿਆਰਥੀਆਂ ਨੂੰ ਲਿਜਾਂਦਾ ਸੀ, ਜਦਕਿ ਉਮੀਦਵਾਰਾਂ ਨੂੰ ਆਸ਼ੂਤੋਸ਼ ਦੇ ਘਰ ਠਹਿਰਾਇਆ ਜਾਂਦਾ ਸੀ। ਪੇਪਰ ਲੀਕ ਮਾਮਲੇ ਵਿੱਚ ਸੀਬੀਆਈ ਵੱਲੋਂ ਇਹ ਪਹਿਲੀ ਗ੍ਰਿਫ਼ਤਾਰੀ ਹੈ।

ਸੀਬੀਆਈ ਨੇ ਪੁੱਛਗਿੱਛ ਤੋਂ ਬਾਅਦ ਕੀਤਾ ਗ੍ਰਿਫਤਾਰ

ਸੀਬੀਆਈ ਨੇ ਪਹਿਲਾਂ ਮਨੀਸ਼ ਪ੍ਰਕਾਸ਼ ਨੂੰ ਪੁੱਛਗਿੱਛ ਲਈ ਬੁਲਾਇਆ ਅਤੇ ਪੁੱਛਗਿੱਛ ਦੌਰਾਨ ਉਸ ਨੂੰ ਗ੍ਰਿਫਤਾਰ ਕਰ ਲਿਆ। ਸੀਬੀਆਈ ਨੇ ਗ੍ਰਿਫਤਾਰੀ ਦੀ ਅਧਿਕਾਰਤ ਜਾਣਕਾਰੀ ਮਨੀਸ਼ ਪ੍ਰਕਾਸ਼ ਦੀ ਪਤਨੀ ਨੂੰ ਫੋਨ ਰਾਹੀਂ ਦਿੱਤੀ। ਕੇਂਦਰੀ ਜਾਂਚ ਏਜੰਸੀ ਨੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਨਾਲ ਹੀ ਸੀਬੀਆਈ ਨੇ ਇਸ ਮਾਮਲੇ ਵਿੱਚ ਹੁਣ ਤੱਕ 6 ਐਫਆਈਆਰ ਦਰਜ ਕੀਤੀਆਂ ਹਨ।

ਲਾਤੂਰ ਵਿੱਚ NEET ਪੇਪਰ ਲੀਕ ਮਾਮਲੇ ਦੀ ਜਾਂਚ ਵੀ ਸੀਬੀਆਈ ਨੂੰ ਸੌਂਪ ਦਿੱਤੀ ਗਈ ਹੈ। ਇੱਥੇ ਵੀ ਪੇਪਰ ਲੀਕ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲਾਤੂਰ ਪੁਲਿਸ ਨੇ ਆਪਣੀ ਜਾਂਚ ਦੌਰਾਨ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਦੋਂਕਿ ਐਫਆਈਆਰ ਵਿੱਚ ਨਾਮਜ਼ਦ ਦੋ ਮੁਲਜ਼ਮ ਫ਼ਰਾਰ ਦੱਸੇ ਜਾਂਦੇ ਹਨ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ। ਹੁਣ ਤੱਕ ਲਾਤੂਰ ਪੁਲਿਸ ਇਸ ਮਾਮਲੇ ਵਿੱਚ 6 ਹੋਰ ਲੋਕਾਂ ਦੇ ਬਿਆਨ ਦਰਜ ਕਰ ਚੁੱਕੀ ਹੈ।

ਝਾਰਖੰਡ: ਹਜ਼ਾਰੀਬਾਗ ਵਿੱਚ ਪ੍ਰਿੰਸੀਪਲ ਤੋਂ ਪੁੱਛਗਿੱਛ

ਸ਼ੁਰੂਆਤੀ ਜਾਂਚ ‘ਚ ਲਾਤੂਰ ਪੁਲਿਸ ਨੇ ਮੁਲਜ਼ਮਾਂ ਤੋਂ 8 ਨੀਟ ਵਿਦਿਆਰਥੀਆਂ ਦੀਆਂ ਹਾਲ ਟਿਕਟਾਂ ਬਰਾਮਦ ਕੀਤੀਆਂ ਸਨ, ਪਰ ਗ੍ਰਿਫਤਾਰੀ ਤੋਂ ਬਾਅਦ 4 ਹੋਰ ਹਾਲ ਟਿਕਟਾਂ ਬਰਾਮਦ ਹੋਈਆਂ। ਪੁਲਿਸ ਨੂੰ ਹੁਣ ਵਟਸਐਪ ਚੈਟ ਰਾਹੀਂ ਮੁਲਜ਼ਮਾਂ ਕੋਲੋਂ ਕੁੱਲ 12 ਹਾਲ ਟਿਕਟਾਂ ਮਿਲੀਆਂ ਹਨ। ਇੱਕ ਸਥਾਨਕ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮੁਲਜ਼ਮਾਂ ਕੋਲੋਂ ਗ੍ਰੇਡ ਸੀ ਅਤੇ ਗ੍ਰੇਡ ਬੀ ਦੀਆਂ ਪ੍ਰੀਖਿਆਵਾਂ ਦੀਆਂ ਹਾਲ ਟਿਕਟਾਂ ਵੀ ਬਰਾਮਦ ਕੀਤੀਆਂ ਗਈਆਂ ਹਨ ਅਤੇ ਇਸ ਦੀ ਪੁਸ਼ਟੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ – NEET ਪੇਪਰ ਲੀਕ ਮਾਮਲੇ ਚ CBI ਦਾ ਸ਼ਿਕੰਜਾ, ਹਜ਼ਾਰੀਬਾਗ ਤੋਂ ਪ੍ਰਿੰਸੀਪਲ ਸਮੇਤ 10 ਲੋਕ ਹਿਰਾਸਤ ਚ

ਦੂਜੇ ਪਾਸੇ ਬੁੱਧਵਾਰ ਨੂੰ ਸੀਬੀਆਈ ਨੇ ਝਾਰਖੰਡ ਦੇ ਹਜ਼ਾਰੀਬਾਗ ਸਥਿਤ ਇੱਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਤੋਂ ਵੀ ਕਾਫੀ ਦੇਰ ਤੱਕ ਪੁੱਛਗਿੱਛ ਕੀਤੀ। ਪੇਪਰ ਲੀਕ ਮਾਮਲੇ ਵਿੱਚ ਪ੍ਰਿੰਸੀਪਲ ਦੀ ਜਾਂਚ ਚੱਲ ਰਹੀ ਹੈ। ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਜਾਂਚ ਏਜੰਸੀ ਨੇ ਓਏਸਿਸ ਸਕੂਲ ਦੇ ਪ੍ਰਿੰਸੀਪਲ ਅਹਿਸਾਨੁਲ ਹੱਕ ਤੋਂ ਲੰਮੀ ਪੁੱਛਗਿੱਛ ਕੀਤੀ ਹੈ।ਉਹ ਨੈਸ਼ਨਲ ਟੈਸਟ ਏਜੰਸੀ (ਐਨਟੀਏ) ਦਾ ਜ਼ਿਲ੍ਹਾ ਕੋਆਰਡੀਨੇਟਰ ਵੀ ਰਹਿ ਚੁੱਕੇ ਹਨ।

Exit mobile version