ਦੇਸ਼ 'ਚ ਇਸ ਸਾਲ ਆਮ ਨਾਲੋਂ ਜ਼ਿਆਦਾ ਰਹੇਗਾ ਮਾਨਸੂਨ, ਸਾਬਤ ਹੋਵਗਾ ਰਾਹਤ ਜਾਂ ਆਫਤ? | monsoon seasons this year will be more than normal imd prediction advantage or disadvantage full detail in punjabi Punjabi news - TV9 Punjabi

Monsoon Update: ਦੇਸ਼ ‘ਚ ਇਸ ਸਾਲ ਆਮ ਨਾਲੋਂ ਜ਼ਿਆਦਾ ਰਹੇਗਾ ਮਾਨਸੂਨ, ਸਾਬਤ ਹੋਵਗਾ ਰਾਹਤ ਜਾਂ ਆਫਤ?

Updated On: 

16 Apr 2024 11:57 AM

ਇਸ ਸਾਲ ਦੇਸ਼ ਵਿੱਚ ਆਮ ਨਾਲੋਂ ਵੱਧ ਮਾਨਸੂਨ ਰਹੇਗਾ। ਮੌਸਮ ਵਿਭਾਗ ਨੇ ਅਜਿਹੀ ਸੰਭਾਵਨਾ ਪ੍ਰਗਟਾਈ ਹੈ। ਆਈਐਮਡੀ ਦੇ ਡਾਇਰੈਕਟਰ ਜਨਰਲ (ਡੀਜੀ) ਮ੍ਰੁਤੰਜੈਅ ਮਹਾਪਾਤਰਾ ਨੇ ਕਿਹਾ ਕਿ ਦੱਖਣ-ਪੱਛਮੀ ਮਾਨਸੂਨ ਦੇ ਤਹਿਤ ਪੂਰੇ ਦੇਸ਼ ਵਿੱਚ 1 ਜੂਨ ਤੋਂ 30 ਸਤੰਬਰ ਦਰਮਿਆਨ ਰਹੇਗਾ। ਹੁਣ ਸਵਾਲ ਇਹ ਉੱਠਦਾ ਹੈ ਕਿ ਆਮ ਨਾਲੋਂ ਵੱਧ ਮਾਨਸੂਨ ਰਾਹਤ ਸਾਬਤ ਹੋਵੇਗਾ ਜਾਂ ਆਫ਼ਤ।

Monsoon Update: ਦੇਸ਼ ਚ ਇਸ ਸਾਲ ਆਮ ਨਾਲੋਂ ਜ਼ਿਆਦਾ ਰਹੇਗਾ ਮਾਨਸੂਨ, ਸਾਬਤ ਹੋਵਗਾ ਰਾਹਤ ਜਾਂ ਆਫਤ?

ਸੰਕੇਤਕ ਤਸਵੀਰ

Follow Us On

ਭਾਰਤੀ ਮੌਸਮ ਵਿਭਾਗ (IMD) ਨੇ ਇਸ ਸਾਲ ਦੇਸ਼ ਵਿੱਚ ਆਮ ਨਾਲੋਂ ਵੱਧ ਮਾਨਸੂਨ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦਾ ਮਤਲਬ ਹੈ ਕਿ ਇਸ ਵਾਰ ਬਹੁਤ ਜ਼ਿਆਦਾ ਮੀਂਹ ਪਵੇਗਾ। ਆਈਐਮਡੀ ਦੇ ਡਾਇਰੈਕਟਰ ਜਨਰਲ (ਡੀਜੀ) ਮ੍ਰੁਤੰਜੈਅ ਮਹਾਪਾਤਰਾ ਨੇ ਕਿਹਾ ਕਿ ਦੇਸ਼ ਭਰ ਵਿੱਚ ਦੱਖਣ-ਪੱਛਮੀ ਮੌਨਸੂਨ ਦੇ ਤਹਿਤ 1 ਜੂਨ ਤੋਂ 30 ਸਤੰਬਰ ਦੇ ਵਿਚਕਾਰ ਮਾਨਸੂਨ ਦੀ ਮੌਸਮੀ ਬਾਰਸ਼ ਲੰਬੀ ਮਿਆਦ ਦੀ ਔਸਤ (LPA) ਦਾ 106 ਪ੍ਰਤੀਸ਼ਤ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਉੱਤਰ-ਪੱਛਮੀ, ਪੂਰਬੀ ਅਤੇ ਉੱਤਰ-ਪੂਰਬੀ ਭਾਰਤ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਪ੍ਰਬਲ ਸੰਭਾਵਨਾ ਹੈ। ਪਰ ਆਈਐਮਡੀ ਮੁਖੀ ਨੇ ਕਿਹਾ ਕਿ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਅਤੇ ਉੱਤਰਾਖੰਡ ਵਿੱਚ ਆਮ ਨਾਲੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ।

ਉਨ੍ਹਾਂ ਮੁਤਾਬਕ ਇਸੇ ਤਰ੍ਹਾਂ ਉੱਤਰ-ਪੂਰਬੀ ਰਾਜਾਂ ਅਸਾਮ, ਮੇਘਾਲਿਆ, ਮਣੀਪੁਰ, ਤ੍ਰਿਪੁਰਾ, ਨਾਗਾਲੈਂਡ ਅਤੇ ਅਰੁਣਾਚਲ ਪ੍ਰਦੇਸ਼ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਆਮ ਨਾਲੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਪੂਰਬੀ ਰਾਜਾਂ – ਉੜੀਸਾ, ਛੱਤੀਸਗੜ੍ਹ ਅਤੇ ਝਾਰਖੰਡ ਦੇ ਕੁਝ ਹਿੱਸਿਆਂ ਅਤੇ ਪੱਛਮੀ ਬੰਗਾਲ ਦੇ ਗੰਗਾ ਦੇ ਮੈਦਾਨਾਂ ਵਿੱਚ ਵੀ ਆਮ ਨਾਲੋਂ ਘੱਟ ਮੀਂਹ ਦੀ ਸੰਭਾਵਨਾ ਹੈ।

ਖੈਰ, ਇਹ ਤਾਂ ਹੋ ਗਈ ਮਾਨਸੂਨ ਨਾਲ ਜੁੜੀ ਜਾਣਕਾਰੀ ਦੀ ਗੱਲ। ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਆਮ ਨਾਲੋਂ ਵੱਧ ਮਾਨਸੂਨ ਰਾਹਤ ਸਾਬਤ ਹੋਵੇਗਾ ਜਾਂ ਆਫ਼ਤ, ਕਿਉਂਕਿ ਬਾਰਿਸ਼ ਜ਼ਿਆਦਾ ਹੋਣ ਅਤੇ ਘੱਟ ਹੋਣ ‘ਤੇ ਵੀ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।

ਚੰਗਾ ਮਾਨਸੂਨ ਦੇ ਕੀ ਹਨ ਫਾਇਦੇ?

ਖੇਤੀਬਾੜੀ ਦਾ ਦੇਸ਼ ਦੇ ਜੀਡੀਪੀ ਵਿੱਚ ਯੋਗਦਾਨ 14 ਫੀਸਦੀ ਹੈ। ਜੀਡੀਪੀ ਵਿੱਚ ਇਸ ਖੇਤਰ ਦਾ ਯੋਗਦਾਨ ਵਧੇਗਾ। ਚੰਗੀ ਬਾਰਸ਼ ਨਾਲ ਮਹਿੰਗਾਈ ਵਿੱਚ 0.5 ਫੀਸਦੀ ਦੀ ਕਮੀ ਆਵੇਗੀ। ਭਾਵ ਇਹ ਆਰਬੀਆਈ ਦੇ 5.3 ਫੀਸਦੀ ਜਾਂ 4.8 ਫੀਸਦੀ ਦੇ ਨੇੜੇ-ਤੇੜੇ ਰਹੇਗੀ। ਜੇਕਰ ਮਹਿੰਗਾਈ ਕੰਟਰੋਲ ‘ਚ ਰਹਿੰਦੀ ਹੈ ਤਾਂ ਆਰਬੀਆਈ ਕੋਲ ਵਿਆਜ ਦਰਾਂ ਘਟਾਉਣ ਦਾ ਮੌਕਾ ਹੋਵੇਗਾ। ਘਰੇਲੂ ਖਪਤ ਵਧੇਗੀ। ਇਸ ਦਾ ਅਸਰ ਖੰਡ ਨਾਲ ਸਬੰਧਤ ਕੰਪਨੀਆਂ ‘ਤੇ ਪਵੇਗਾ। ਮਾਨਸੂਨ ਗਲੋਬਲ ਜਲਵਾਯੂ ਨੂੰ ਪ੍ਰਭਾਵਿਤ ਕਰਦਾ ਹੈ। ਜਿਵੇਂ-ਜਿਵੇਂ ਜਲਵਾਯੂ ਬਦਲਦੀ ਹੈ, ਮਾਨਸੂਨ ਵੀ ਬਦਲਦਾ ਹੈ।

ਆਮ ਨਾਲੋਂ ਜ਼ਿਆਦਾ ਮਾਨਸੂਨ ਦਰਿਆਵਾਂ ਅਤੇ ਜਲ ਭੰਡਾਰਾਂ ਦੇ ਪਾਣੀ ਦੇ ਪੱਧਰ ਨੂੰ ਵਧਾਉਂਦਾ ਹੈ। ਉਤਪਾਦਨ ਚੰਗਾ ਰਹਿੰਦਾ ਹੈ। ਇਸ ਨਾਲ ਬਿਜਲੀ ਸੰਕਟ ਘਟਦਾ ਹੈ। ਚੰਗਾ ਮਾਨਸੂਨ ਪਾਣੀ ਦੀ ਸਮੱਸਿਆ ਨੂੰ ਵੀ ਕਾਫੀ ਹੱਦ ਤੱਕ ਹੱਲ ਕਰ ਦਿੰਦਾ ਹੈ। ਮਾਨਸੂਨ ਦੀ ਬਰਸਾਤ ਜਿੱਥੇ ਖੇਤਾਂ, ਜਲ ਭੰਡਾਰਾਂ ਅਤੇ ਨਦੀਆਂ ਨੂੰ ਪਾਣੀ ਨਾਲ ਭਰ ਦਿੰਦੀ ਹੈ, ਉੱਥੇ ਹੀ ਭਿਆਨਕ ਗਰਮੀ ਨਾਲ ਜੂਝ ਰਹੇ ਦੇਸ਼ ਵਾਸੀਆਂ ਨੂੰ ਵੀ ਗਰਮੀ ਤੋਂ ਰਾਹਤ ਮਿਲਦੀ ਹੈ।

ਕੀ ਹਨ ਨੁਕਸਾਨ ?

ਜਿੱਥੇ ਆਮ ਮਾਨਸੂਨ ਦੇ ਮੁਕਾਬਲੇ ਜ਼ਿਆਦਾ ਫਾਇਦੇ ਹਨ, ਉੱਥੇ ਇਸ ਦੇ ਨੁਕਸਾਨ ਵੀ ਹਨ। ਜ਼ਿਆਦਾ ਮਾਨਸੂਨ ਬਿਮਾਰੀਆਂ ਦਾ ਖਤਰਾ ਵਧਾ ਦਿੰਦਾ ਹੈ। ਇਸ ਨਾਲ ਡੇਂਗੂ, ਚਿਕਨਗੁਨੀਆ, ਮਲੇਰੀਆ ਵਰਗੀਆਂ ਬੀਮਾਰੀਆਂ ਵਧ ਜਾਂਦੀਆਂ ਹਨ। ਦਰਅਸਲ, ਮੌਸਮ ਵਿੱਚ ਤਬਦੀਲੀਆਂ ਕਾਰਨ ਨਮੀ ਵੱਧ ਜਾਂਦੀ ਹੈ। ਇਹੀ ਕਾਰਨ ਹੈ ਕਿ ਮੱਛਰਾਂ ਨੂੰ ਵਧਣ-ਫੁੱਲਣ ਦਾ ਮੌਕਾ ਮਿਲਦਾ ਹੈ। ਜ਼ਿਆਦਾ ਵਰਖਾ ਕਾਰਨ ਕਈ ਇਲਾਕਿਆਂ ਵਿੱਚ ਪਾਣੀ ਭਰਨਦੀ ਸਥਿਤੀ ਪੈਦਾ ਹੋ ਜਾਂਦੀ ਹੈ। ਇੱਥੋਂ ਤੱਕ ਕਿ ਕਈ ਰਾਜਾਂ ਵਿੱਚ ਹੜ੍ਹ ਵੀ ਆਉਂਦੇ ਹਨ। ਚੰਗਾ ਮਾਨਸੂਨ ਖੇਤੀ ਲਈ ਤਾਂ ਚੰਗਾ ਹੈ ਪਰ ਇਸ ਦੇ ਨੁਕਸਾਨ ਵੀ ਹਨ। ਫ਼ਸਲਾਂ ਬਰਬਾਦ ਹੋ ਜਾਂਦੀਆਂ ਹਨ।

Exit mobile version