ਸ਼੍ਰੀ ਕ੍ਰਿਸ਼ਨ ਜਨਮ ਭੂਮੀ ਮਾਮਲੇ ‘ਚ ਮੁਸਲਿਮ ਪੱਖ ਨੂੰ ਹਾਈਕੋਰਟ ਤੋਂ ਝਟਕਾ, ਹਿੰਦੂ ਪੱਖ ਦੀ ਅਰਜ਼ੀ ‘ਤੇ ਜਾਰੀ ਰਹੇਗੀ ਸੁਣਵਾਈ

Updated On: 

01 Aug 2024 14:39 PM IST

Allahabad Highcourt On Mathura Case: ਇਲਾਹਾਬਾਦ ਹਾਈ ਕੋਰਟ ਨੇ ਸ਼ਾਹੀ ਈਦਗਾਹ ਮਸਜਿਦ ਟਰੱਸਟ ਦੇ ਆਰਡਰ 7, ਆਰ-11 ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਇਹ ਮੁਸਲਿਮ ਧਿਰ ਲਈ ਵੱਡਾ ਝਟਕਾ ਹੈ। ਜਸਟਿਸ ਮਯੰਕ ਕੁਮਾਰ ਜੈਨ ਦੀ ਸਿੰਗਲ ਬੈਂਚ ਨੇ ਵੀਰਵਾਰ ਨੂੰ ਇਹ ਫੈਸਲਾ ਸੁਣਾਇਆ।

ਸ਼੍ਰੀ ਕ੍ਰਿਸ਼ਨ ਜਨਮ ਭੂਮੀ ਮਾਮਲੇ ਚ ਮੁਸਲਿਮ ਪੱਖ ਨੂੰ ਹਾਈਕੋਰਟ ਤੋਂ ਝਟਕਾ, ਹਿੰਦੂ ਪੱਖ ਦੀ ਅਰਜ਼ੀ ਤੇ ਜਾਰੀ ਰਹੇਗੀ ਸੁਣਵਾਈ

ਮਥੁਰਾ ਮਾਮਲੇ 'ਚ ਹਿੰਦੂ ਪੱਖ ਦੀ HC 'ਚ ਜਿੱਤ, ਅਰਜੀ ਤੇ ਜਾਰੀ ਰਹੇਗੀ ਸੁਣਵਾਈ

Follow Us On

ਮਥੁਰਾ ਦੇ ਸ਼੍ਰੀ ਕ੍ਰਿਸ਼ਨ ਜਨਮ ਭੂਮੀ ਮਾਮਲੇ ‘ਚ ਹਿੰਦੂ ਪੱਖ ਨੂੰ ਵੱਡੀ ਜਿੱਤ ਮਿਲੀ ਹੈ। ਇਲਾਹਾਬਾਦ ਹਾਈ ਕੋਰਟ ਨੇ ਸ਼ਾਹੀ ਈਦਗਾਹ ਮਸਜਿਦ ਟਰੱਸਟ ਦੇ ਆਰਡਰ 7 ਨਿਯਮ-11 ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਜਸਟਿਸ ਮਯੰਕ ਕੁਮਾਰ ਜੈਨ ਦੇ ਸਿੰਗਲ ਬੈਂਚ ਨੇ ਇਹ ਫੈਸਲਾ ਦਿੱਤਾ। ਇਹ ਫੈਸਲਾ ਸੀਪੀਸੀ ਦੇ ਆਰਡਰ 7 ਨਿਯਮ 11 ਦੇ ਤਹਿਤ ਮੁਸਲਿਮ ਪੱਖ ਵੱਲੋਂ ਦਾਇਰ ਅਰਜ਼ੀ ‘ਤੇ ਆਇਆ ਹੈ।

ਅਦਾਲਤ ਨੇ ਹਿੰਦੂ ਪੱਖ ਦੀ ਅਰਜ਼ੀ ਨੂੰ ਸੁਣਵਾਈ ਦੇ ਯੋਗ ਮੰਨਿਆ ਹੈ। ਹੁਣ ਪੂਰੇ ਮਾਮਲੇ ਦੀ ਸੁਣਵਾਈ ਹੋਵੇਗੀ। ਅਦਾਲਤ ਦੇ ਫੈਸਲੇ ਦਾ ਮਤਲਬ ਹੈ ਕਿ ਹਿੰਦੂ ਪੱਖ ਦੀਆਂ ਪਟੀਸ਼ਨਾਂ ‘ਤੇ ਅਦਾਲਤ ‘ਚ ਸੁਣਵਾਈ ਕੀਤੀ ਜਾ ਸਕਦੀ ਹੈ। ਹਾਈ ਕੋਰਟ ਨੇ ਹਿੰਦੂ ਪੱਖ ਵੱਲੋਂ ਦਾਇਰ ਪਟੀਸ਼ਨ ‘ਤੇ ਮੁਸਲਿਮ ਪੱਖ ਵੱਲੋਂ ਉਠਾਏ ਗਏ ਸਵਾਲ ਨੂੰ ਖਾਰਜ ਕਰ ਦਿੱਤਾ। ਇਸ ਤੋਂ ਪਹਿਲਾਂ 6 ਜੂਨ ਨੂੰ ਸੁਣਵਾਈ ਪੂਰੀ ਹੋਣ ਤੋਂ ਬਾਅਦ ਹਾਈਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਅਦਾਲਤ ਦਾ ਇਹ ਫੈਸਲਾ ਸ਼੍ਰੀ ਕ੍ਰਿਸ਼ਨ ਜਨਮ ਭੂਮੀ ਅਤੇ ਮਥੁਰਾ ਦੀ ਸ਼ਾਹੀ ਈਦਗਾਹ ਨਾਲ ਜੁੜੀਆਂ ਕੁੱਲ 15 ਪਟੀਸ਼ਨਾਂ ‘ਤੇ ਆਇਆ ਹੈ।

ਮਥੁਰਾ ਦੇ ਭਗਵਾਨ ਸ਼੍ਰੀ ਕ੍ਰਿਸ਼ਨ ਵਿਰਾਜਮਾਨ ਕਟਰਾ ਕੇਸ਼ਵ ਦੇਵ ਅਤੇ ਸੱਤ ਹੋਰਾਂ ਦੁਆਰਾ ਦਾਇਰ ਸਿਵਲ ਮੁਕੱਦਮੇ ਨੂੰ ਕਾਇਮ ਰੱਖਣ ਦੇ ਸਬੰਧ ਵਿੱਚ ਸ਼ਾਹੀ ਈਦਗਾਹ ਮਸਜਿਦ ਕਮੇਟੀ ਅਤੇ ਸੁੰਨੀ ਸੈਂਟਰਲ ਵਕਫ਼ ਬੋਰਡ ਦੁਆਰਾਸੀਪੀਸੀ ਦੇ ਆਰਡਰ 7 ਨਿਯਮ 11 ਦੇ ਤਹਿਤ ਦਾਇਰ ਅਰਜ਼ੀਆਂ ‘ਤੇ ਸੁਣਵਾਈ ਕਰਦਿਆਂ ਇਲਾਹਾਬਾਦ ਹਾਈ ਕੋਰਟ ਨੇ ਫੈਸਲਾ ਸੁਣਾਇਆ। ਹਿੰਦੂ ਪੱਖ ਵੱਲੋਂ ਦਾਇਰ ਪਟੀਸ਼ਨਾਂ ‘ਚ ਦਾਅਵਾ ਕੀਤਾ ਗਿਆ ਸੀ ਕਿ ਕਟੜਾ ਕੇਸ਼ਵ ਦੇਵ ਮੰਦਰ ਦੀ 13.37 ਏਕੜ ਜ਼ਮੀਨ ‘ਤੇ ਮਸਜਿਦ ਬਣਾਈ ਗਈ ਹੈ।