Mann Ki Baat: UN ‘ਚ ਵੀ ਹੋਵੇਗਾ PM Modi ਦੀ ‘ਮਨ ਕੀ ਬਾਤ’ ਦਾ ਸਿੱਧਾ ਪ੍ਰਸਾਰਣ , ਕੱਲ੍ਹ ਹੈ 100ਵਾਂ ਐਪੀਸੋਡ
Mann Ki Baat: ਪ੍ਰਧਾਨਮੰਤਰੀ ਕੱਲ੍ਹ 100ਵੀਂ ਵਾਰ 'ਮਨ ਕੀ ਬਾਤ' ਕਰਨਗੇ। ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸ਼ਾਰਣ ਐਤਵਾਰ 11 ਵਜੇ ਤੋਂ ਹੋਵੇਗਾ। ਵੱਡੀ ਗੱਲ ਇਹ ਹੈ ਕਿ ਸੰਯੁਕਤ ਰਾਸ਼ਟਰ ਵਿੱਚ ਵੀ ਕੱਲ੍ਹ ਇਸਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।
ਦੁਨੀਆ ਦੇ ਕਈ ਦੇਸ਼ਾਂ ਵਿੱਚ ਪ੍ਰਸਾਰਿਤ ਕੀਤਾ ਜਾਵੇਗਾ
‘ਮਨ ਕੀ ਬਾਤ’ (‘Mann Ki Baat’) ਪ੍ਰੋਗਰਾਮ ਦਾ ਲਾਈਵ ਟੈਲੀਕਾਸਟ ਨਾ ਸਿਰਫ਼ ਸੰਯੁਕਤ ਰਾਸ਼ਟਰ ਵਿੱਚ ਸਗੋਂ ਦੁਨੀਆ ਦੇ ਕਈ ਦੇਸ਼ਾਂ ਵਿੱਚ ਕੀਤਾ ਜਾਵੇਗਾ। ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਦੇਸ਼ਾਂ ਵਿੱਚ ਲਾਈਵ ਸੁਣਨ ਦਾ ਪ੍ਰਬੰਧ ਕੀਤਾ ਜਾਵੇਗਾ, ਕਿਉਂਕਿ ਪੀਐਮ ਮੋਦੀ ਇੱਕ ਗਲੋਬਲ ਲੀਡਰ ਹਨ ਅਤੇ ਦੁਨੀਆ ਭਰ ਦੇ ਲੋਕ ਉਨ੍ਹਾਂ ਦੇ ਕੰਮ ਲਈ ਉਨ੍ਹਾਂ ਦੀ ਸ਼ਲਾਘਾ ਕਰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਮਨ ਕੀ ਬਾਤ ਦਾ 100ਵਾਂ ਐਪੀਸੋਡ ਕੱਲ੍ਹ ਸਵੇਰੇ 11 ਵਜੇ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ਦੇ ਸਾਰੇ ਚੈਨਲਾਂ ‘ਤੇ ਪ੍ਰਸਾਰਿਤ ਕੀਤਾ ਜਾਵੇਗਾ। ਨਾਲ ਹੀ ਤੁਸੀਂ TV9 ਭਾਰਤਵਰਸ਼ ‘ਤੇ ਮਨ ਕੀ ਬਾਤ ਸੁਣ ਸਕਦੇ ਹੋ। ਇੰਨਾ ਹੀ ਨਹੀਂ, ਤੁਸੀਂ tv9hindi.com ‘ਤੇ ‘ਮਨ ਕੀ ਬਾਤ’ ਨਾਲ ਸਬੰਧਤ ਪਲ-ਪਲ ਅੱਪਡੇਟ ਵੀ ਪੜ੍ਹ ਸਕੋਗੇ।ਅਕਤੂਬਰ 2014 ਤੋਂ ‘ਮਨ ਕੀ ਬਾਤ’ ਕਰ ਰਹੇ ਹਨ ਮੋਦੀ
ਜ਼ਿਕਰਯੋਗ ਹੈ ਕਿ ਮਈ 2014 ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਨ। ਇਸ ਤੋਂ ਬਾਅਦ ਅਕਤੂਬਰ 2014 ਤੋਂ ਉਹ ਭਾਸ਼ਣ ਪ੍ਰੋਗਰਾਮ ਮਨ ਕੀ ਬਾਤ ਨੂੰ ਸੰਬੋਧਨ ਕਰ ਰਹੇ ਹਨ। ਮਨ ਕੀ ਬਾਤ ਪ੍ਰੋਗਰਾਮ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਪ੍ਰਸਾਰਿਤ ਕੀਤਾ ਜਾਂਦਾ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓLoading...
Unable to load recommendations.
Follow Us
