Manmohan Singh: ਆਰਥਿਕ ਸੁਧਾਰ ਤੋਂ ਲੈ ਕੇ PM ਤੱਕ, ਮਨਮੋਹਨ ਸਿੰਘ ਦੇ ਕੰਮ ਜੋ ਰਹੇ ਖਾਸ..

Updated On: 

26 Dec 2024 22:34 PM

Manmohan Singh Death: ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀਰਵਾਰ ਰਾਤ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। 92 ਸਾਲ ਦੇ ਮਨਮੋਹਨ ਸਿੰਘ ਕਾਂਗਰਸ ਦੇ ਦਿੱਗਜ ਨੇਤਾਵਾਂ ਵਿੱਚ ਗਿਣੇ ਜਾਂਦੇ ਸਨ। ਆਰਥਿਕ ਸੁਧਾਰਾਂ ਅਤੇ ਦੋ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਰਹਿਣ ਤੋਂ ਇਲਾਵਾ ਅੱਜ ਅਸੀਂ ਤੁਹਾਨੂੰ ਉਨ੍ਹਾਂ ਬਾਰੇ ਇਕ ਅਜਿਹੀਆਂ ਦਿਲਚਪਸ ਗੱਲਾਂ ਦੱਸਣ ਜਾ ਰਹੇ ਹਾਂ ਜਿਸ ਬਾਰੇ ਤੁਸੀਂ ਸ਼ਾਇਦ ਹੀ ਜਾਣਦੇ ਹੋਵੋਗੇ।

Manmohan Singh: ਆਰਥਿਕ ਸੁਧਾਰ ਤੋਂ ਲੈ ਕੇ PM ਤੱਕ, ਮਨਮੋਹਨ ਸਿੰਘ ਦੇ ਕੰਮ ਜੋ ਰਹੇ ਖਾਸ..

ਨਹੀਂ ਰਹੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ

Follow Us On

26 ਸਤੰਬਰ 2024 ਨੂੰ ਜੰਮੇ ਦੇਸ਼ ਦੇ ਸਾਬਕਾ PM ਮਨਮੋਹਨ ਸਿੰਘ (Manmohan Singh) ਦਾ ਵੀਰਵਾਰ ਰਾਤ 9.51 ਵਜੇ ਦੇਹਾਂਤ ਹੋ ਗਿਆ। ਉਹ 92 ਸਾਲ ਦੇ ਸਨ। ਮਨਮੋਹਨ ਸਿੰਘ ਨੂੰ ਸ਼ਾਮ ਨੂੰ ਐਮਰਜੈਂਸੀ ਵਾਰਡ ਵਿੱਚ ਲਿਆਂਦਾ ਗਿਆ ਸੀ। ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਸੀ। ਮਨਮੋਹਨ ਸਿੰਘ ਦੋ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਦੀ ਸਿਹਤ ਕਾਫੀ ਸਮੇਂ ਤੋਂ ਠੀਕ ਨਹੀਂ ਸੀ। ਮਨਮੋਹਨ ਸਿੰਘ ਦੀ ਗਿਣਤੀ ਕਾਂਗਰਸ ਦੇ ਦਿੱਗਜ ਆਗੂਆਂ ‘ਚ ਹੁੰਦੀ ਰਹੀ ਹੈ। ਮਨਮੋਹਨ ਸਿੰਘ 2004 ਤੋਂ 2014 ਤੱਕ ਯੂਪੀਏ ਸਰਕਾਰ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਮਨਮੋਹਨ ਸਿੰਘ ਇੱਕ ਅਰਥ ਸ਼ਾਸਤਰੀ, ਸਿੱਖਿਆ ਸ਼ਾਸਤਰੀ ਅਤੇ ਨੌਕਰਸ਼ਾਹ ਵੀ ਰਹੇ ਹਨ। 1991 ਤੋਂ 1996 ਤੱਕ ਉਹ ਨਰਸਿਮਹਾ ਰਾਓ ਸਰਕਾਰ ਵਿੱਚ ਵਿੱਤ ਮੰਤਰੀ ਰਹੇ।

ਆਰਥਿਕ ਸੁਧਾਰਾਂ ਦੇ ਰਚਨਾਕਾਰ ਮੰਨੇ ਜਾਣ ਵਾਲੇ ਮਨਮੋਹਨ ਸਿੰਘ 1991 ਤੋਂ 2024 ਤੱਕ ਰਾਜ ਸਭਾ ਦੇ ਮੈਂਬਰ ਰਹੇ। ਮਨਮੋਹਨ ਸਿੰਘ ਪਹਿਲੀ ਵਾਰ 1991 ‘ਚ ਰਾਜ ਸਭਾ ਲਈ ਚੁਣੇ ਗਏ ਸਨ। ਇਸ ਤੋਂ ਬਾਅਦ ਉਹ 1995, 2001, 2007 ਅਤੇ 2013 ਵਿੱਚ ਮੁੜ ਚੁਣੇ ਗਏ। 1998 ਤੋਂ 2004 ਤੱਕ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਸੀ, ਜਦੋਂ ਮਨਮੋਹਨ ਸਿੰਘ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸਨ। ਪਰ ਕੀ ਤੁਸੀਂ ਜਾਣਦੇ ਹੋ ਕਿ ਮਨਮੋਹਨ ਸਿੰਘ ਨੇ ਲੋਕ ਸਭਾ ਚੋਣਾਂ ਵਿੱਚ ਵੀ ਆਪਣੀ ਕਿਸਮਤ ਅਜ਼ਮਾਈ ਸੀ। ਹਾਲਾਂਕਿ ਉਹ ਜਿੱਤਣ ‘ਚ ਸਫਲ ਨਹੀਂ ਹੋਏ।

33 ਸਾਲਾਂ ਤੱਕ ਰਾਜ ਸਭਾ ਮੈਂਬਰ ਰਹੇ

1999 ਵਿੱਚ ਕਾਂਗਰਸ ਨੇ ਉਨ੍ਹਾਂ ਨੂੰ ਦੱਖਣੀ ਦਿੱਲੀ ਤੋਂ ਆਪਣਾ ਉਮੀਦਵਾਰ ਬਣਾਇਆ। ਉਨ੍ਹਾਂ ਨੂੰ ਭਾਜਪਾ ਦੇ ਵਿਜੇ ਕੁਮਾਰ ਮਲਹੋਤਰਾ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਚੋਣ ਵਿੱਚ ਵਿਜੇ ਕੁਮਾਰ ਮਲਹੋਤਰਾ ਨੂੰ 2 ਲੱਖ 61 ਹਜ਼ਾਰ 230 ਵੋਟਾਂ ਮਿਲੀਆਂ ਸਨ, ਜਦਕਿ ਮਨਮੋਹਨ ਸਿੰਘ ਨੂੰ 2 ਲੱਖ 31 ਹਜ਼ਾਰ 231 ਵੋਟਾਂ ਮਿਲੀਆਂ ਸਨ। ਆਜ਼ਾਦ ਮੁਹੰਮਦ ਸ਼ਰੀਫ ਤੀਜੇ ਸਥਾਨ ‘ਤੇ ਰਹੇ। ਇਸ ਦੇ ਬਾਵਜੂਦ ਉਹ 33 ਸਾਲ ਰਾਜ ਸਭਾ ਮੈਂਬਰ ਵਜੋਂ ਸੰਸਦ ਵਿੱਚ ਮੌਜੂਦ ਰਹੇ।

ਮਨਮੋਹਨ ਸਿੰਘ ਦਾ ਸਿਆਸੀ ਸਫਰ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਜਨਮ 26 ਸਤੰਬਰ 1932 ਨੂੰ ਅਣਵੰਡੇ ਭਾਰਤ ਦੇ ਪੰਜਾਬ ਸੂਬੇ ਦੇ ਇੱਕ ਪਿੰਡ ਵਿੱਚ ਹੋਇਆ ਸੀ। ਡਾ: ਸਿੰਘ ਨੇ 1948 ਵਿਚ ਪੰਜਾਬ ਯੂਨੀਵਰਸਿਟੀ ਤੋਂ ਦਸਵੀਂ ਦੀ ਪ੍ਰੀਖਿਆ ਪੂਰੀ ਕੀਤੀ। ਉਨ੍ਹਾਂ ਦਾ ਅਕਾਦਮਿਕ ਕੈਰੀਅਰ ਉਨ੍ਹਾਂ ਨੂੰ ਪੰਜਾਬ ਤੋਂ ਯੂ.ਕੇ. ਦੀ ਕੈਂਬਰਿਜ ਯੂਨੀਵਰਸਿਟੀ ਲੈ ਗਿਆ, ਜਿੱਥੇ ਉਨ੍ਹਾਂ ਨੇ 1957 ਵਿੱਚ ਅਰਥ ਸ਼ਾਸਤਰ ਦੀ ਡਿਗਰੀ ਹਾਸਲ ਕੀਤੀ। ਮਨਮੋਹਨ ਸਿੰਘ ਨੇ ਆਕਸਫੋਰਡ ਯੂਨੀਵਰਸਿਟੀ ਤੋਂ ਡਿਗਰੀ ਵੀ ਹਾਸਲ ਕੀਤੀ ਹੈ। 1971 ਵਿੱਚ, ਮਨਮੋਹਨ ਸਿੰਘ ਭਾਰਤ ਸਰਕਾਰ ਦੇ ਵਣਜ ਮੰਤਰਾਲੇ ਵਿੱਚ ਇੱਕ ਆਰਥਿਕ ਸਲਾਹਕਾਰ ਵਜੋਂ ਸ਼ਾਮਲ ਹੋਏ। ਇਸ ਤੋਂ ਤੁਰੰਤ ਬਾਅਦ 1972 ਵਿੱਚ ਉਨ੍ਹਾਂ ਨੂੰ ਵਿੱਤ ਮੰਤਰਾਲੇ ਵਿੱਚ ਮੁੱਖ ਆਰਥਿਕ ਸਲਾਹਕਾਰ ਨਿਯੁਕਤ ਕੀਤਾ ਗਿਆ।

ਡਾ: ਮਨਮੋਹਨ ਸਿੰਘ ਨੇ ਕਈ ਸਰਕਾਰੀ ਅਹੁਦਿਆਂ ‘ਤੇ ਕੰਮ ਕੀਤਾ। ਇਸ ਵਿੱਚ ਵਿੱਤ ਮੰਤਰਾਲੇ ਵਿੱਚ ਸਕੱਤਰ ਦਾ ਅਹੁਦਾ ਵੀ ਸ਼ਾਮਲ ਹੈ। ਉਹ ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ ਵੀ ਰਹੇ। ਉਹ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਵੀ ਰਹੇ। ਇੰਨਾ ਹੀ ਨਹੀਂ, ਉਹ ਪ੍ਰਧਾਨ ਮੰਤਰੀ ਦੇ ਸਲਾਹਕਾਰ ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਚੇਅਰਮੈਨ ਵੀ ਰਹੇ। ਡਾ: ਮਨਮੋਹਨ ਸਿੰਘ ਨੇ 1991 ਤੋਂ 1996 ਦਰਮਿਆਨ ਦੇਸ਼ ਦੇ ਵਿੱਤ ਮੰਤਰੀ ਵਜੋਂ ਪੰਜ ਸਾਲ ਬਿਤਾਏ। ਉਸ ਸਮੇਂ ਦੇਸ਼ ਆਰਥਿਕ ਸੰਕਟ ਵਿੱਚੋਂ ਲੰਘ ਰਿਹਾ ਸੀ। ਆਰਥਿਕ ਸੁਧਾਰਾਂ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਦੁਨੀਆ ਅੱਜ ਵੀ ਸਲਾਮ ਕਰਦੀ ਹੈ।

ਬਤੌਰ ਪੀਐਣ ਮਨਮੋਹਨ ਸਿੰਘ ਦਾ ਕਾਰਜਕਾਲ

ਜਦੋਂ ਮਨਮੋਹਨ ਸਿੰਘ 2004 ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਨੇ ਸਮਾਜਿਕ-ਆਰਥਿਕ ਵਿਕਾਸ ‘ਤੇ ਕੇਂਦਰਿਤ ਸਰਕਾਰ ਦੀ ਅਗਵਾਈ ਕੀਤੀ। ਉਨ੍ਹਾਂ ਦੀ ਅਗਵਾਈ ਵਿੱਚ ਦੇਸ਼ ਦਾ ਔਸਤ ਡੀਜੀਪੀ 8%-9% ਸੀ। ਹਾਲਾਂਕਿ ਉਨ੍ਹਾਂ ਦੇ ਸ਼ਾਸਨ ਦੌਰਾਨ ਸਰਕਾਰ ‘ਤੇ ਕਈ ਘੁਟਾਲਿਆਂ ਦੇ ਆਰੋਪ ਵੀ ਲੱਗੇ ਸਨ। ਪਰ, ਮਨਮੋਹਨ ਸਿੰਘ ਦੀ ਨਿੱਜੀ ਇਮਾਨਦਾਰੀ ਕਸੌਟੀਆਂ ਤੇ ਖਰੀ ਉੱਤਰੀ।

ਜਦੋਂ ਆਰਥਿਕਤਾ ਦੀ ਗੱਲ ਆਉਂਦੀ ਹੈ ਤਾਂ ਦੇਸ਼ ਦੀ ਆਰਥਿਕ ਸਥਿਤੀ ਨੂੰ ਬਦਲਣ ਦਾ ਸਿਹਰਾ ਮਨਮੋਹਨ ਸਿੰਘ ਨੂੰ ਦਿੱਤਾ ਜਾਂਦਾ ਹੈ। ਉਨ੍ਹਾਂ ਦੇ ਕਾਰਜਕਾਲ ਦੌਰਾਨ ਦੇਸ਼ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਰਹੀ ਅਰਥਵਿਵਸਥਾ ਵਜੋਂ ਉਭਰਿਆ। ਅਮਰੀਕਾ ਨਾਲ ਉਨ੍ਹਾਂ ਦੇ ਸਬੰਧ ਚੰਗੇ ਰਹੇ। ਇਹੀ ਕਾਰਨ ਸੀ ਕਿ ਇਤਿਹਾਸਕ ਸਿਵਲ ਪਰਮਾਣੂ ਸਮਝੌਤੇ ‘ਤੇ ਵੀ ਦਸਤਖਤ ਹੋਏ।

Exit mobile version