ਕਮੀਜ਼ ਲਾਹ ਕੇ ਤਾਮਿਲਨਾਡੂ ਬੀਜੇਪੀ ਪ੍ਰਧਾਨ ਨੇ ਖੁਦ ਨੂੰ ਕਿਉਂ ਮਾਰੇ ਕੋੜੇ, ਸੂਬੇ ਭਰ ‘ਚ ਰੋਸ
K Annamalai: ਤਾਮਿਲਨਾਡੂ ਭਾਜਪਾ ਦੇ ਪ੍ਰਧਾਨ ਕੇ. ਅੰਨਾਮਲਾਈ ਨੇ ਵਿਦਿਆਰਥਣ ਨਾਲ ਰੇਪ ਦੇ ਮਾਮਲੇ 'ਚ ਆਪਣਾ ਵਾਅਦਾ ਪੂਰਾ ਕਰਦੇ ਹੋਏ ਖੁਦ ਨੂੰ ਕੋੜੇ ਮਾਰ ਲਏ ਹਨ। ਸ਼ੁੱਕਰਵਾਰ ਨੂੰ ਉਨ੍ਹਾਂ ਨੇ ਆਪਣੀ ਕਮੀਜ਼ ਲਾਹ ਕੇ ਆਪਣੇ ਹੀ ਘਰ ਦੇ ਸਾਹਮਣੇ ਖੁਦ ਨੂੰ ਹੀ ਕੋੜੇ ਮਾਰੇ। ਉਨ੍ਹਾਂ ਨੇ ਇਹ ਵੀ ਸਹੁੰ ਚੁੱਕੀ ਹੈ ਕਿ ਸਰਕਾਰ ਡਿੱਗਣ ਤੱਕ ਉਹ ਚੱਪਲਾਂ ਨਹੀਂ ਪਹਿਨਣਗੇ।
K Annamalai: ਤਾਮਿਲਨਾਡੂ ਭਾਜਪਾ ਦੇ ਪ੍ਰਧਾਨ ਕੇ. ਅੰਨਾਮਾਲਾਈ ਨੂੰ ਸ਼ੁੱਕਰਵਾਰ ਨੂੰ ਆਪਣੇ ਘਰ ਦੇ ਬਾਹਰ ਛੇ ਕੋੜੇ ਮਾਰੇ। ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਅੰਨਾਮਲਾਈ ਨੇ ਕਿਹਾ ਸੀ ਕਿ ਜਦੋਂ ਤੱਕ ਦ੍ਰਵਿੜ ਮੁਨੇਤਰ ਕੜਗਮ (ਡੀਐੱਮਕੇ) ਦੀ ਸਰਕਾਰ ਨਹੀਂ ਹੱਟ ਜਾਂਦੀ, ਉਦੋਂ ਤੱਕ ਉਹ ਸੈਂਡਲ ਨਹੀਂ ਪਾਉਣਗੇ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ 27 ਦਸੰਬਰ ਨੂੰ ਸਵੇਰੇ 10 ਵਜੇ ਉਹ ਆਪਣੇ ਘਰ ਦੇ ਬਾਹਰ 6 ਵਾਰ ਕੋੜੇ ਮਾਰਣਗੇ ਤਾਂ ਜੋ ਲੋਕਾਂ ਦਾ ਧਿਆਨ ਅੰਨਾ ਯੂਨੀਵਰਸਿਟੀ ਦੀ ਵਿਦਿਆਰਥਣ ਨਾਲ ਹੋਈ ਜਿਨਸੀ ਸ਼ੋਸ਼ਣ ਦੀ ਘਟਨਾ ਵੱਲ ਖਿੱਚਿਆ ਜਾ ਸਕੇ।
ਇਹ ਸਭ ਸੱਭਿਆਚਾਰ ਦਾ ਹਿੱਸਾ ਹੈ
ਕੋੜੇ ਮਾਰਨ ਤੋਂ ਬਾਅਦ ਅੰਨਾਮਾਲਾਈ ਨੇ ਕਿਹਾ, ‘ਤਮਿਲ ਸੱਭਿਆਚਾਰ ਨੂੰ ਸਮਝਣ ਵਾਲਾ ਕੋਈ ਵੀ ਵਿਅਕਤੀ ਹਮੇਸ਼ਾ ਜਾਣਦਾ ਹੋਵੇਗਾ ਕਿ ਇਹ ਸਭ ਜ਼ਮੀਨ ਦਾ ਹਿੱਸਾ ਹਨ। ਆਪਣੇ ਆਪ ਨੂੰ ਕੋੜੇ ਮਾਰਨਾ, ਆਪਣੇ ਆਪ ਨੂੰ ਸਜ਼ਾ ਦੇਣਾ ਅਤੇ ਆਪਣੇ ਆਪ ਨੂੰ ਮੁਸ਼ਕਲ ਸਥਿਤੀਆਂ ਵਿੱਚ ਪਾਉਣਾ ਇਹ ਸਭ ਇਸ ਸਭਿਆਚਾਰ ਦਾ ਹਿੱਸਾ ਹਨ। ਇਹ ਕਿਸੇ ਵਿਅਕਤੀ ਜਾਂ ਚੀਜ਼ ਦੇ ਖਿਲਾਫ ਨਹੀਂ ਹੈ, ਸਗੋਂ ਸੂਬੇ ਵਿੱਚ ਲਗਾਤਾਰ ਹੋ ਰਹੀ ਬੇਇਨਸਾਫੀ ਦੇ ਖਿਲਾਫ ਹੈ। ਅੰਨਾ ਯੂਨੀਵਰਸਿਟੀ ਵਿੱਚ ਜੋ ਕੁਝ ਵਾਪਰਿਆ ਉਹ ਸਿਰਫ਼ ਇੱਕ ਅਹਿਮਮੋੜ ਹੈ। ਪਿਛਲੇ 3 ਸਾਲਾਂ ‘ਚ ਜੋ ਕੁਝ ਹੋਇਆ ਹੈ, ਉਸ ‘ਤੇ ਨਜ਼ਰ ਮਾਰੀਏ ਤਾਂ ਆਮ ਲੋਕਾਂ, ਔਰਤਾਂ, ਬੱਚਿਆਂ ਦੇ ਖਿਲਾਫ ਲਗਾਤਾਰ ਭ੍ਰਿਸ਼ਟਾਚਾਰ ਨਾਲ ਬੇਇਨਸਾਫੀ ਹੋ ਰਹੀ ਹੈ।
#WATCH | Coimbatore | Tamil Nadu BJP president K Annamalai self-whips himself as a mark of protest to demand justice in the Anna University alleged sexual assault case. pic.twitter.com/ZoEhSsoo1r
— ANI (@ANI) December 27, 2024
ਇਹ ਵੀ ਪੜ੍ਹੋ
ਚੱਪਲਾਂ ਨਾ ਪਹਿਨਣ ਦੀ ਖਾਧੀ ਸਹੁੰ
ਭਾਜਪਾ ਦੀ ਤਾਮਿਲਨਾਡੂ ਇਕਾਈ ਦੇ ਪ੍ਰਧਾਨ ਕੇ. ਅੰਨਾਮਾਲਾਈ ਨੇ ਕਿਹਾ ਕਿ ਉਹ ਡੀਐਮਕੇ ਸਰਕਾਰ ਦੇ ਹੱਟਣ ਤੱਕ ਚੱਪਲਾਂ ਨਹੀਂ ਪਹਿਨਣਗੇ ਅਤੇ ਨੰਗੇ ਪੈਰੀਂ ਤੁਰਨਗੇ। ਅੰਨਾਮਲਾਈ ਨੇ ਡੀਐਮਕੇ ਆਗੂਆਂ ਨਾਲ ਮੁਲਜ਼ਮਾਂ ਦੀਆਂ ਤਸਵੀਰਾਂ ਦਿਖਾਈਆਂ ਅਤੇ ਆਰੋਪ ਲਾਇਆ ਕਿ ਉਹ ਸੱਤਾਧਾਰੀ ਪਾਰਟੀ ਦੇ ਵਿਦਿਆਰਥੀ ਵਿੰਗ ਦਾ ਅਧਿਕਾਰੀ ਹੈ। ਭਾਜਪਾ ਆਗੂ ਨੇ ਆਰੋਪ ਲਾਇਆ ਕਿ ਮੁਲਜ਼ਮ ਨੇ ਇਹ ਅਪਰਾਧ ਇਸ ਲਈ ਕੀਤਾ ਕਿਉਂਕਿ ਉਹ ਸੱਤਾਧਾਰੀ ਪਾਰਟੀ ਨਾਲ ਸਬੰਧਤ ਸੀ। ਕੋਇੰਬਟੂਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੁਲਜ਼ਮ ਡੀਐਮਕੇ ਨਾਲ ਸਬੰਧਤ ਹੋਣ ਕਾਰਨ ਪੁਲਿਸ ਨੇ ਉਸ ਖ਼ਿਲਾਫ਼ ਕਾਰਵਾਈ ਨਹੀਂ ਕੀਤੀ।