ਮਹਾਰਾਸ਼ਟਰ: ਨਾਸਿਕ ਵਿੱਚ ਅਭਿਆਸ ਦੌਰਾਨ ਤੋਪ ਦਾ ਗੋਲਾ ਫਟਿਆ, ਦੋ ਅਗਨੀਵੀਰ ਯੋਧਿਆਂ ਦੀ ਮੌਤ

Published: 

11 Oct 2024 17:47 PM

ਨਾਸਿਕ ਦੇ ਦੇਵਲਾਲੀ ਸਥਿਤ ਆਰਟਿਲਰੀ ਸਕੂਲ ਵਿੱਚ ਅਗਨੀਵੀਰ ਯੋਧਿਆਂ ਦੀ ਸਿਖਲਾਈ ਦਾ ਪ੍ਰੋਗਰਾਮ ਚੱਲ ਰਿਹਾ ਹੈ। ਇਸ ਸਿਖਲਾਈ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਵੱਖ-ਵੱਖ ਸੂਬਿਆਂ ਤੋਂ ਅਗਨੀਵੀਰ ਪਹੁੰਚੇ ਹੋਏ ਹਨ। ਹੈਦਰਾਬਾਦ ਤੋਂ ਆਏ ਦੋ ਅਗਨੀਵੀਰ ਯੋਧਿਆਂ ਟਰੇਨਿੰਗ ਦੌਰਾਨ ਸ਼ਹੀਦ ਹੋ ਗਏ ਸਨ।

ਮਹਾਰਾਸ਼ਟਰ: ਨਾਸਿਕ ਵਿੱਚ ਅਭਿਆਸ ਦੌਰਾਨ ਤੋਪ ਦਾ ਗੋਲਾ ਫਟਿਆ, ਦੋ ਅਗਨੀਵੀਰ ਯੋਧਿਆਂ ਦੀ ਮੌਤ
Follow Us On

ਮਹਾਰਾਸ਼ਟਰ ਦੇ ਨਾਸਿਕ ਵਿੱਚ ਇੱਕ ਦਰਦਨਾਕ ਹਾਦਸੇ ਵਿੱਚ ਦੋ ਅਗਨੀਵੀਰ ਯੋਧੇ ਸ਼ਹੀਦ ਹੋ ਗਏ। ਭਾਰਤੀ ਫੌਜ ਦੇ ਦੋਵੇਂ ਅਗਨੀਵੀਰ ਨਾਸਿਕ ਦੇ ਦੇਵਲਾਲੀ ਸਥਿਤ ਆਰਟਿਲਰੀ ਸਕੂਲ ਵਿੱਚ ਸਿਖਲਾਈ ਲਈ ਹੈਦਰਾਬਾਦ ਤੋਂ ਆਏ ਸਨ। ਇਹ ਹਾਦਸਾ ਟਰੇਨਿੰਗ ਦੌਰਾਨ ਵਾਪਰਿਆ। ਅਸਲ ‘ਚ ਫਾਇਰਿੰਗ ਅਭਿਆਸ ਦੌਰਾਨ ਅਗਨੀਵੀਰ ਦੇ ਹੱਥ ‘ਚ ਤੋਪ ਦਾ ਗੋਲਾ ਲੱਗ ਗਿਆ। ਫੌਜ ਨੇ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਕੋਰਟ ਆਫ ਇਨਕੁਆਰੀ ਦੇ ਹੁਕਮ ਦਿੱਤੇ ਹਨ।

ਦਰਅਸਲ, ਨਾਸਿਕ ਦੇ ਦੇਵਲਾਲੀ ਸਥਿਤ ਆਰਟਿਲਰੀ ਸਕੂਲ ਵਿੱਚ ਅਗਨੀਵੀਰ ਦਾ ਟ੍ਰੇਨਿੰਗ ਪ੍ਰੋਗਰਾਮ ਚੱਲ ਰਿਹਾ ਹੈ। ਇਸ ਸਿਖਲਾਈ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਵੱਖ-ਵੱਖ ਜ਼ਿਲ੍ਹਿਆਂ ਤੋਂ ਅਗਨੀਵੀਰ ਪਹੁੰਚੇ ਹੋਏ ਹਨ। ਹੈਦਰਾਬਾਦ ਤੋਂ ਆਏ ਦੋ ਅਗਨੀਵੀਰ ਯੋਧਿਆਂ ਦੀ ਟਰੇਨਿੰਗ ਦੌਰਾਨ ਇੱਕ ਦਰਦਨਾਕ ਹਾਦਸੇ ਵਿੱਚ ਸ਼ਹੀਦ ਹੋ ਗਏ। ਇਹ ਦਰਦਨਾਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਫਾਇਰਿੰਗ ਟਰੇਨਿੰਗ ਦੌਰਾਨ ਅਗਨੀਵੀਰ ਦੇ ਹੱਥ ਵਿੱਚ ਤੋਪ ਦਾ ਗੋਲਾ ਜਾ ਵੱਜਿਆ।

ਭਾਰਤੀ ਫੌਜ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟਰੇਨਿੰਗ ਦੌਰਾਨ ਤੋਪ ਦੇ ਗੋਲੇ ‘ਚ ਧਮਾਕਾ ਹੋਣ ਕਾਰਨ ਦੋ ਅਗਨੀਵੀਰ ਯੋਧੇ ਸ਼ਹੀਦ ਹੋ ਗਏ ਹਨ। ਦੋਵੇਂ ਅਗਨੀਵੀਰ ਮਹਾਰਾਸ਼ਟਰ ਦੇ ਨਾਸਿਕ ਦੇ ਆਰਟਿਲਰੀ ਸਕੂਲ ਵਿੱਚ ਸਿਖਲਾਈ ਲਈ ਹੈਦਰਾਬਾਦ ਤੋਂ ਆਏ ਸਨ। ਫੌਜ ਦੇ ਅਧਿਕਾਰੀਆਂ ਨੇ ਦੋ ਅਗਨੀਵੀਰ ਯੋਧਿਆਂ ਦੇ ਸ਼ਹੀਦ ਹੋਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਅਸੀਂ ਇਸ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਹਾਦਸੇ ਦੀ ਜਾਂਚ ਲਈ ਕੋਰਟ ਆਫ ਇਨਕੁਆਰੀ ਦੇ ਹੁਕਮ ਦਿੱਤੇ ਗਏ ਹਨ।

ਫੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਨਾਸਿਕ ਰੋਡ ‘ਤੇ ਸਥਿਤ ਆਰਟਿਲਰੀ ਕੈਂਪ ‘ਚ ਵਾਪਰਿਆ। ਤੋਪ ਦਾ ਗੋਲਾ ਫਟਣ ਕਾਰਨ ਕਈ ਹੋਰਅਗਨੀਵੀਰ ਯੋਧੇ ਜ਼ਖਮੀ ਹੋ ਗਏ ਹਨ।

Exit mobile version