ਜਿਹੜੇ ਸਟੂਡੀਓ ‘ਚ ਰਿਕਾਰਡ ਹੋਇਆ ਸੀ ਕੁਨਾਲ ਕਾਮਰਾ ਦਾ ਸ਼ੋਅ, ਉਥੇ ਚੱਲਿਆ ਹਥੌੜਾ BMC ਨੇ ਕੀਤੀ ਕਾਰਵਾਈ

tv9-punjabi
Updated On: 

24 Mar 2025 15:17 PM

Kunal Kamra on Eknath Shinde: ਮੁੰਬਈ ਦਾ ਉਹ ਸਟੂਡੀਓ ਜਿੱਥੇ ਕਾਮੇਡੀਅਨ ਕੁਨਾਲ ਕਾਮਰਾ ਦਾ ਸ਼ੋਅ ਰਿਕਾਰਡ ਕੀਤਾ ਗਿਆ ਸੀ, ਹੁਣ ਢਾਹ ਦਿੱਤਾ ਗਿਆ ਹੈ। ਬੀਐਮਸੀ ਨੇ ਦ ਹੈਬੀਟੇਟ ਸਟੂਡੀਓ ਨੂੰ ਢਾਹੁਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਸਟੂਡੀਓ ਵਿੱਚ ਕੁਨਾਲ ਕਾਮਰਾ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਬਾਰੇ ਇੱਕ ਵਿਵਾਦਪੂਰਨ ਟਿੱਪਣੀ ਕੀਤੀ ਸੀ।

ਜਿਹੜੇ ਸਟੂਡੀਓ ਚ ਰਿਕਾਰਡ ਹੋਇਆ ਸੀ ਕੁਨਾਲ ਕਾਮਰਾ ਦਾ ਸ਼ੋਅ, ਉਥੇ ਚੱਲਿਆ ਹਥੌੜਾ BMC ਨੇ ਕੀਤੀ ਕਾਰਵਾਈ

ਕੁਨਾਲ ਕਾਮਰਾ ਨੇ ਕੀਤੀ ਸੀ ਏਕਨਾਥ ਸ਼ਿੰਦੇ ਤੇ ਟਿੱਪਣੀ

Follow Us On

ਮੁੰਬਈ ਦਾ ਉਹ ਸਟੂਡੀਓ ਜਿੱਥੇ ਕਾਮੇਡੀਅਨ ਕੁਨਾਲ ਕਾਮਰਾ ਦਾ ਸ਼ੋਅ ਰਿਕਾਰਡ ਕੀਤਾ ਗਿਆ ਸੀ, ਹੁਣ ਢਾਹ ਦਿੱਤਾ ਗਿਆ ਹੈ। ਬੀਐਮਸੀ ਨੇ ਦ ਹੈਬੀਟੇਟ ਸਟੂਡੀਓ ਨੂੰ ਢਾਹੁਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਸਟੂਡੀਓ ਵਿੱਚ ਕੁਨਾਲ ਕਾਮਰਾ ਨੇ ਬਗੈਰ ਨਾਂ ਲਏ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਬਾਰੇ ਵਿਵਾਦਪੂਰਨ ਟਿੱਪਣੀ ਕੀਤੀ ਸੀ। ਕਾਮਰਾ ਨੇ ਸ਼ਿੰਦੇ ਨੂੰ ਗੱਦਾਰ ਕਿਹਾ ਸੀ। ਕਾਮੇਡੀਅਨ ਨੇ ਸ਼ਿੰਦੇ ਦਾ ਨਾਮ ਲਏ ਬਿਨਾਂ ਉਨ੍ਹਾਂ ਦੇ ਰਾਜਨੀਤਿਕ ਜੀਵਨ ਦਾ ਮਜ਼ਾਕ ਵੀ ਉਡਾਇਆ ਸੀ।

ਕਾਮੇਡੀ ਸ਼ੋਅ ਦੌਰਾਨ, ਕੁਨਾਲ ਕਾਮਰਾ ਨੇ ਮਹਾਰਾਸ਼ਟਰ ਦੀ ਰਾਜਨੀਤੀ ਬਾਰੇ ਗੱਲ ਕੀਤੀ। ਇਸ ਦੌਰਾਨ ਕਾਮੇਡੀਅਨ ਨੇ ਏਕਨਾਥ ਸ਼ਿੰਦੇ ਨੂੰ ਨਿਸ਼ਾਨਾ ਬਣਾਇਆ। ਕਾਮਰਾ ਨੇ ਉਸ ਘਟਨਾ ਦਾ ਜ਼ਿਕਰ ਕੀਤਾ ਜਦੋਂ ਸ਼ਿੰਦੇ ਨੇ ਊਧਵ ਠਾਕਰੇ ਦੀ ਸ਼ਿਵ ਸੈਨਾ ਨੂੰ ਤੋੜ ਦਿੱਤਾ ਸੀ। ਕੁਨਾਲ ਕਾਮਰਾ ਨੇ ਕਿਹਾ ਕਿ ਸ਼ਿਵ ਸੈਨਾ ਪਹਿਲਾਂ ਭਾਜਪਾ ਤੋਂ ਬਾਹਰ ਆਈ। ਫਿਰ ਸ਼ਿਵ ਸੈਨਾ ਵਿੱਚੋਂ ਸ਼ਿਵ ਸੈਨਾ ਨਿਕਲੀ। ਐਨਸੀਪੀ ਤੋਂ ਐਨਸੀਪੀ ਬਾਹਰ ਹੋ ਗਈ। ਇੱਕ ਵੋਟਰ ਨੂੰ 9 ਬਟਨ ਦੇ ਦਿੱਤੇ। ਤਾਂ ਹਰ ਕੋਈ ਉਲਝਣ ਵਿੱਚ ਪੈ ਗਿਆ।

ਕਾਮਰਾ ਦੇ ਸ਼ੋਅ ਵਿੱਚ ਅਜਿਹਾ ਕੀ, ਜਿਸ ਨਾਲ ਹੋਇਆ ਹੰਗਾਮਾ

ਕਾਮਰਾ ਨੇ ਸ਼ੋਅ ਦੌਰਾਨ ਇੱਕ ਗੀਤ ਵੀ ਗਾਇਆ। ਜਿਸਦੇ ਬੋਲ ਇਸ ਪ੍ਰਕਾਰ ਹਨ – ਠਾਣੇ ਕੀ ਰਿਕਸ਼ਾ, ਚਿਹਰੇ ਪੇ ਦਾੜ੍ਹੀ, ਆਖੋਂ ਪੇ ਐਨਕ…ਹਾਏ-ਹਾਏ..ਏਕ ਝਲਕ ਦਿਖਲਾਏ, ਕਭੀ ਗੁਹਾਟੀ ਮੇਂ ਛਿਪ ਜਾਏ। ਤੁਸੀਂ ਮੇਰੇ ਨਜ਼ਰ ਤੋਂ ਦੇਖੋ, ਸ਼ਿਵ ਸੈਨਾ ਆਪਣੇ ਵਿੱਚ ਦਿਖਾਈ ਦੇਣ ਵਾਲੇ ਗੱਦਾਰ ਕਾਰਨ ਹਮਲਾਵਰ ਹੋ ਗਈ ਹੈ। ਕਾਮਰਾ ਦੇ ਸ਼ੋਅ ਤੋਂ ਬਾਅਦ, ਸ਼ਿੰਦੇ ਦੀ ਸ਼ਿਵ ਸੈਨਾ ਨੇ ਸਟੂਡੀਓ ਵਿੱਚ ਭੰਨਤੋੜ ਕੀਤੀ।

ਸ਼ਿੰਦੇ ‘ਤੇ ਕਾਮਰਾ ਦੀ ਟਿੱਪਣੀ ‘ਤੇ ਹੰਗਾਮਾ

ਕਾਮਰਾ ਦੀ ਸ਼ਿੰਦੇ ‘ਤੇ ਟਿੱਪਣੀ ਨੂੰ ਲੈ ਕੇ ਮਹਾਰਾਸ਼ਟਰ ਦੀ ਰਾਜਨੀਤੀ ਵਿੱਚ ਹੰਗਾਮਾ ਮਚਾ ਦਿੱਤਾ ਹੈ। ਸ਼ਿਵ ਸੈਨਾ ਦੇ ਵਿਧਾਇਕ ਮੁਰਜੀ ਪਟੇਲ ਨੇ ਕਾਮਰਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਪਟੇਲ ਦੀ ਸ਼ਿਕਾਇਤ ਤੋਂ ਬਾਅਦ, ਮੁੰਬਈ ਪੁਲਿਸ ਨੇ ਕਾਮੇਡੀਅਨ ਕਾਮਰਾ ਵਿਰੁੱਧ ਬੀਐਨਐਸ ਦੀਆਂ ਵੱਖ-ਵੱਖ ਧਾਰਾਵਾਂ (ਸ਼ਰਾਰਤਪੂਰਨ ਬਿਆਨ ਲਈ ਧਾਰਾ 353 (1) (ਬੀ) ਅਤੇ ਮਾਣਹਾਨੀ ਲਈ ਧਾਰਾ 356 (2)) ਤਹਿਤ ਮਾਮਲਾ ਦਰਜ ਕੀਤਾ। ਇਸ ਤੋਂ ਇਲਾਵਾ, ਸਟੂਡੀਓ ਵਿੱਚ ਭੰਨਤੋੜ ਕਰਨ ਵਾਲੇ ਸ਼ਿਵ ਸੈਨਿਕਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਸ਼ਿਵ ਸੈਨਾ ਯੁਵਾ ਸੈਨਾ ਦੇ ਨੇਤਾ ਰਾਹੁਲ ਕਨਾਲ ਅਤੇ ਪਾਰਟੀ ਦੇ 19 ਹੋਰ ਮੈਂਬਰਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।