ਕੋਝੀਕੋਡ ਦੇ ਕਾਲਜ ‘ਚ ਪੜ੍ਹ ਰਹੀ MBBS ਵਿਦਿਆਰਥਣ ਲਈ ਇਨਸਾਫ ਦੀ ਮੰਗ, ਲੁਧਿਆਣਾ ਦੇ ਬਿਜਨੈਸਮੈਨ-ਸੋਸ਼ਲ ਵਰਕਰ ਨੇ ਕੀਤੀ ਇਹ ਅਪੀਲ

Updated On: 

23 Feb 2026 17:24 PM IST

ਪੈਰੇਂਟ ਨੇ ਆਰੋਪ ਲਗਾਇਆ ਕਿ ਉਨ੍ਹਾਂ ਦੀ ਧੀ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ, ਉਸਦਾ ਪਿੱਛਾ ਕਰਕੇ ਇਤਰਾਜਯੋਗ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਨਾਲ ਹੀ ਉਸਨੂੰ ਕਈ ਤਰ੍ਹਾਂ ਨਾਲ ਧਮਕਾਇਆ ਜਾ ਰਿਹਾ ਹੈ, ਜਿਨ੍ਹਾਂ ਵਿੱਚ ਜਿਨਸੀ ਸ਼ੋਸ਼ਣ, ਨਸ਼ੀਲੇ ਪਦਾਰਥਾਂ ਦੀ ਸੱਕੀ ਵਰਤੋਂ ਅਤੇ ਜ਼ਬਰਦਸਤੀ ਇਸਲਾਮ ਕਬੂਲ ਕਰਵਾਉਣ ਦੀਆਂ ਕੋਸ਼ਿਸ਼ਾਂ ਸ਼ਾਮਲ ਹਨ। ਇਸ ਮਾਮਲੇ ਵਿੱਚ ਤੁਰੰਤ ਦਖਲ ਦੀ ਲੋੜ ਹੈ।"

ਕੋਝੀਕੋਡ ਦੇ ਕਾਲਜ ਚ ਪੜ੍ਹ ਰਹੀ MBBS ਵਿਦਿਆਰਥਣ ਲਈ ਇਨਸਾਫ ਦੀ ਮੰਗ, ਲੁਧਿਆਣਾ ਦੇ ਬਿਜਨੈਸਮੈਨ-ਸੋਸ਼ਲ ਵਰਕਰ ਨੇ ਕੀਤੀ ਇਹ ਅਪੀਲ

ਸੰਕੇਤਕ ਤਸਵੀਰ

Follow Us On

Appeal for Justice to MBBS Student: ਲੁਧਿਆਣਾ ਦੇ ਰਹਿਣ ਵਾਲੇ ਬਿਜਨੈਸਮੈਨ ਅਤੇ ਸੋਸ਼ਲ ਵਰਕਰ ਐਲੇਕਸ ਪੀ ਸੁਨੀਲ ਨੇ ਕੋਝੀਕੋਡ ਵਿੱਚ ਪੜ੍ਹ ਰਹੀ ਇੱਕ ਵਿਦਿਆਰਥਣ ਲਈ ਮਦਦ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਮੀਡੀਆ ਨੂੰ ਭੇਜੀ ਅਪੀਲ ਵਿੱਚ ਲਿੱਖਿਆ ਹੈ, “ਮੈਂ ਐਲੇਕਸ ਪੀ ਸੁਨੀਲ, ਆਲ ਇੰਡੀਆ ਮਲਿਆਲੀ ਐਸੋਸੀਏਸ਼ਨ (QRT Wing) ਦਾ ਰਾਸ਼ਟਰੀ ਸਕੱਤਰ ਅਤੇ ਕੇਰਲ ਸਰਕਾਰ ਦੀ ਲੋਕਾ ਕੇਰਲਾ ਸਭਾ ਦਾ ਮੈਂਬਰ-ਇਨਵਾਇਟੀ ਹਾਂ। ਮੈਂ ਪੰਜਾਬ ਵਿੱਚ ਇੱਕ ਰਾਸ਼ਟਰੀ ਰਾਜਨੀਤਿਕ ਪਾਰਟੀ ਵਿੱਚ ਰਾਜ-ਪੱਧਰੀ ਅਹੁਦਾ ਰੱਖਦਾ ਹਾਂ ਅਤੇ ਵੱਖ-ਵੱਖ ਸਮਾਜਿਕ ਸੰਗਠਨਾਂ ਵਿੱਚ ਵੀ ਸਰਗਰਮ ਹਾਂ।”

ਪੀ ਸੁਨੀਲ ਨੇ ਅੱਗੇ ਲਿੱਖਿਆ, “ਕੁਝ ਦਿਨ ਪਹਿਲਾਂ, ਮੈਨੂੰ ਇੱਕ ਮਲਿਆਲੀ ਸਿੰਗਲ ਪੇਰੈਂਟ (ਮੂਲ ਰੂਪ ਵਿੱਚ ਭੋਪਾਲ ਤੋਂ ਅਤੇ ਵਰਤਮਾਨ ਵਿੱਚ ਛੱਤੀਸਗੜ੍ਹ ਦੇ ਵਸਨੀਕ) ਤੋਂ ਵਟਸਐਪ ਮੈਸੇਜ ਰਾਹੀਂ ਇੱਕ ਜ਼ੁਬਾਨੀ ਸ਼ਿਕਾਇਤ ਮਿਲੀ ਸੀ। ਉਨ੍ਹਾਂ ਨੇ ਕੋਝੀਕੋਡ ਮੈਡੀਕਲ ਕਾਲਜ ਵਿੱਚ MBBS ਪੜ੍ਹ ਰਹੀ ਆਪਣੀ ਧੀ ਦੀ ਸੁਰੱਖਿਆ ਲਈ ਤੁਰੰਤ ਸਹਾਇਤਾ ਦੀ ਮੰਗ ਕੀਤੀ ਸੀ। ਪੈਰੇਂਟ ਨੇ ਆਰੋਪ ਲਗਾਇਆ ਕਿ ਉਨ੍ਹਾਂ ਦੀ ਧੀ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ, ਉਸਦਾ ਪਿੱਛਾ ਕਰਕੇ ਇਤਰਾਜਯੋਗ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਨਾਲ ਹੀ ਉਸਨੂੰ ਕਈ ਤਰ੍ਹਾਂ ਨਾਲ ਧਮਕਾਇਆ ਵੀ ਜਾ ਰਿਹਾ ਹੈ। ਇਨ੍ਹਾਂ ਧਮਕੀਆਂ ਵਿੱਚ ਜਿਨਸੀ ਸ਼ੋਸ਼ਣ, ਨਸ਼ੀਲੇ ਪਦਾਰਥਾਂ ਦੀ ਸੱਕੀ ਵਰਤੋਂ ਅਤੇ ਜ਼ਬਰਦਸਤੀ ਇਸਲਾਮ ਕਬੂਲ ਕਰਵਾਉਣ ਦੀਆਂ ਕੋਸ਼ਿਸ਼ਾਂ ਸ਼ਾਮਲ ਹਨ। ਇਸ ਮਾਮਲੇ ਵਿੱਚ ਤੁਰੰਤ ਦਖਲ ਦੀ ਲੋੜ ਹੈ।”

ਕੁੜੀ ਲਈ ਇਨਸਾਫ ਦੀ ਅਪੀਲ

ਉਨ੍ਹਾਂ ਨੇ ਅੱਗੇ ਕਿਹਾ,”ਪੈਰੇਂਟ ਵੱਲੋਂ, ਮੈਂ 19 ਫਰਵਰੀ, 2026 ਨੂੰ ਸ਼ਾਮ 4:09 ਵਜੇ ਕਾਲਜ ਪ੍ਰਿੰਸੀਪਲ ਨੂੰ ਇੱਕ ਈਮੇਲ ਭੇਜ ਕੇ ਇਸ ਮਾਮਲੇ ਦੀ ਢੁਕਵੀਂ ਅਤੇ ਫੌਰੀ ਕਾਰਵਾਈ ਦੀ ਬੇਨਤੀ ਕੀਤੀ ਗਈ ਸੀ। ਈਮੇਲ ਵਿੱਚ ਸਪੱਸ਼ਟ ਤੌਰ ‘ਤੇ ਕਿਹਾ ਗਿਆ ਸੀ ਕਿ ਜੇਕਰ 48 ਘੰਟਿਆਂ ਦੇ ਅੰਦਰ ਕੋਈ ਜਵਾਬ ਨਹੀਂ ਮਿਲਿਆ, ਤਾਂ ਮੈਇਸ ਮਾਮਲੇ ਨੂੰ ਉੱਚ ਅਧਿਕਾਰੀਆਂ ਅਤੇ ਮੀਡੀਆ ਕੋਲ ਲੈ ਕੇ ਜਾਵਾਂਗਾ। ਹੁਣ ਤੱਕ ਮੈਨੂੰ ਮਿਲੀ ਜਾਣਕਾਰੀ ਮੁਤਾਬਕ, ਹਾਲੇ ਤੱਕ ਪ੍ਰਿੰਸੀਪਲ ਵੱਲੋਂ ਕੋਈ ਜਵਾਬ ਨਹੀਂ ਮਿਲਿਆ ਹੈ। ਇਸ ਲਈ, ਮੈਂ ਇਸ ਗੰਭੀਰ ਮਾਮਲੇ ਨੂੰ ਮੀਡੀਆ ਅਤੇ ਜਨਤਾ ਦੇ ਧਿਆਨ ਵਿੱਚ ਲਿਆ ਰਿਹਾ ਹਾਂ। ਮੈਂ ਮੀਡੀਆ ਨੂੰ ਇਸ ਮਾਮਲੇ ਨੂੰ ਉਜਾਗਰ ਕਰਨ ਵਿੱਚ ਪੂਰਾ ਸਮਰਥਨ ਦੇਣ ਦੀ ਅਪੀਲ ਕਰਦਾ ਹਾਂ ਤਾਂ ਜੋ ਇੱਕ ਪ੍ਰਤਿਭਾਵਾਨ ਅਤੇ ਹੋਣਹਾਰ ਵਿਦਿਆਰਥਣ ਨੂੰ ਜਲਦੀ ਤੋਂ ਜਲਦੀ ਨਿਆਂ ਮਿਲ ਸਕੇ। ਮੈਂ ਬਿਨਾਂ ਦੇਰੀ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਦਾ ਹਾਂ।”

Disclaimer: ਇਸ ਪ੍ਰੈਸ ਨੋਟ ਦਾ ਮਕਸਦ ਕਿਸੇ ਧਰਮ ਜਾਂ ਭਾਈਚਾਰੇ ‘ਤੇ ਆਰੋਪ ਲਗਾਉਣਾ ਨਹੀਂ ਹੈ। ਇਹ ਮਾਮਲਾ ਇੱਕ ਨਿੱਜੀ ਮੁੱਦਾ ਲੱਗ ਰਿਹਾ ਹੈ ਅਤੇ ਇਸਦੀ ਪੂਰੀ ਅਤੇ ਨਿਰਪੱਖ ਜਾਂਚ ਦੀ ਲੋੜ ਹੈ। ਟੀਵੀ9ਪੰਜਾਬੀ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਿੰਮੇਦਾਰੀ ਨਹੀਂ ਲੈਂਦਾ ਹੈ।