ਜੋਸ਼ੀਮਠ ਲਈ ਬਹੁਤ ਛੇਤੀ ਤਿਆਰ ਹੋਵੇਗੀ ਕਾਰਜ ਯੋਜਨਾ

Published: 

19 Jan 2023 15:47 PM

ਜੋਸ਼ੀਮਠ ਲਈ ਬਹੁਤ ਛੇਤੀ ਤਿਆਰ ਹੋਵੇਗੀ ਕਾਰਜ ਯੋਜਨਾ, ਤਕਨੀਕੀ ਸੰਸਥਾਵਾਂ ਅਤੇ ਵਿਗਿਆਨੀਆਂ ਦੀਆਂ ਰਿਪੋਰਟਾਂ ਦਾ ਇੰਤਜਾਰ।

ਜੋਸ਼ੀਮਠ ਲਈ ਬਹੁਤ ਛੇਤੀ ਤਿਆਰ ਹੋਵੇਗੀ ਕਾਰਜ ਯੋਜਨਾ
Follow Us On

ਉੱਤਰਾਖੰਡ ਦੇ ਜੋਸ਼ੀਮੱਠ ਚ ਜਮੀਨ ਖਿਸਕਣ ਦੇ ਮਾਮਲੇ ਨੂੰ ਸੂਬਾ ਸਰਕਾਰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ। ਇਸ ਮੁੱਦੇ ਤੇ ਸਰਕਾਰ ਨੇ ਤਕਨੀਕੀ ਸੰਸਥਾਵਾਂ ਅਤੇ ਵਿਗਿਆਨੀਆਂ ਦੀ ਮਦਦ ਲਈ ਹੈ, ਜਿਨ੍ਹਾਂ ਦੀਆਂ ਰਿਪੋਰਟਾਂ ਮਿਲਦੇ ਹੀ ਅੱਗੇ ਦੀ ਯੋਜਨਾ ‘ਤੇ ਤੇਜ਼ੀ ਨਾਲ ਕੰਮ ਕੀਤਾ ਜਾਵੇਗਾ। ਸੂਬੇ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਪੂਰੀ ਯੋਜਨਾ ਤੇ ਛੇਤੀ ਤੋਂ ਛੇਤੀ ਕੰਮ ਕਰਨ ਦੇ ਨਿਰਦੇਸ਼ ਦਿੱਤੇ ਹਨ।

ਮੁੱਖ ਮੰਤਰੀ ਨੇ ਲਿਆ ਰਾਹਤ ਕਾਰਜਾਂ ਦਾ ਜਾਇਜਾ

ਸਕੱਤਰੇਤ ਵਿਖੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਜੋਸ਼ੀਮੱਠ ਵਿੱਚ ਚੱਲ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਜੋਸ਼ੀਮਠ ਦੇ ਜ਼ਮੀਨ ਖਿਸਕਣ ਵਾਲੇ ਖੇਤਰ ਦੇ ਅਧਿਐਨ ਦੀ ਅੰਤਿਮ ਰਿਪੋਰਟ ਆਉਣ ਤੋਂ ਬਾਅਦ ਟ੍ਰੀਟਮੈਂਟ ਦੇ ਕੰਮਾਂ ਵਿੱਚ ਤੇਜ਼ੀ ਲਿਆਉਣ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਉਥੋਂ ਦੇ ਲੋਕਾਂ ਨਾਲ ਮੀਟਿੰਗ ਕਰਕੇ ਮੁੱੜ-ਵਸੇਬੇ ਸਬੰਧੀ ਸੁਝਾਅ ਲਏ ਜਾਣ। ਜ਼ਿਲ੍ਹਾ ਮੈਜਿਸਟਰੇਟ ਚਮੋਲੀ ਨੂੰ ਚਾਹੀਦਾ ਹੈ ਕਿ ਉਹ ਸਥਾਨਕ ਲੋਕਾਂ ਤੋਂ ਸੁਝਾਅ ਲੈ ਕੇ ਜਲਦੀ ਤੋਂ ਜਲਦੀ ਰਿਪੋਰਟ ਸਰਕਾਰ ਨੂੰ ਭੇਜਣ।

ਲੋਕਾਂ ਨੂੰ ਦਿੱਤਾ ਬਿਹਤਰ ਪ੍ਰਬੰਧਾ ਦਾ ਭਰੋਸਾ

ਮੁੱਖ ਮੰਤਰੀ ਨੇ ਕਿਹਾ ਕਿ ਜੋਸ਼ੀਮਠ ਦੇ ਪ੍ਰਭਾਵਿਤ ਖੇਤਰ ਤੋਂ ਜਿਹੜੇ ਲੋਕ ਮੁੱੜ-ਵਸੇਬੇ ਲਈ ਜਾਣਗੇ, ਉਨ੍ਹਾਂ ਲਈ ਸਰਕਾਰ ਵੱਲੋਂ ਬਿਹਤਰ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੂਬੇ ਦੇ ਜਿਨ੍ਹਾਂ ਸ਼ਹਿਰਾਂ ਵਿੱਚ ਪਾਣੀ ਦੀ ਨਿਕਾਸੀ ਅਤੇ ਸੀਵਰੇਜ ਸਿਸਟਮ ਦਾ ਢੁੱਕਵਾਂ ਪ੍ਰਬੰਧ ਨਹੀਂ ਹੈ, ਉਨ੍ਹਾਂ ਸ਼ਹਿਰਾਂ ਵਿੱਚ ਨਿਕਾਸੀ ਅਤੇ ਸੀਵਰੇਜ ਸਿਸਟਮ ਲਈ ਪੜਾਅਵਾਰ ਕਾਰਜ ਯੋਜਨਾ ਬਣਾਈ ਜਾਵੇ। ਸ਼ਹਿਰਾਂ ਨੂੰ ਸ਼੍ਰੇਣੀ ਅਨੁਸਾਰ ਚਿੰਨ੍ਹਿਤ ਕੀਤਾ ਜਾਣਾ ਚਾਹੀਦਾ ਹੈ। ਦੱਸ ਦੇਈਏ ਕਿ ਜੋਸ਼ੀਮਠ ਦੇ ਜਮੀਨ ਖਿਸਕਣ ਤੋਂ ਪ੍ਰਭਾਵਿਤ ਖੇਤਰ ਦੇ 258 ਪਰਿਵਾਰਾਂ ਨੂੰ ਰਾਹਤ ਕੈਂਪਾਂ ਵਿੱਚ ਠਹਿਰਾਇਆ ਗਿਆ ਹੈ, ਉਨ੍ਹਾਂ ਨੂੰ ਸਾਰੀਆਂ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਲੀਕੇਜ ਅਤੇ ਐਨਟੀਪੀਸੀ ਸੁਰੰਗ ਦਾ ਪਾਣੀ ਵੱਖ-ਵੱਖ

ਸਕੱਤਰ ਆਫ਼ਤ ਪ੍ਰਬੰਧਨ ਡਾ: ਰਣਜੀਤ ਕੁਮਾਰ ਸਿਨਹਾ ਨੇ ਦੱਸਿਆ ਕਿ ਨੈਸ਼ਨਲ ਹਾਈਡ੍ਰੋਲੋਜੀ (ਐਨਆਈਐਚ) ਦੀ ਮੁੱਢਲੀ ਜਾਂਚ ਰਿਪੋਰਟ ਵਿੱਚ ਜੋਸ਼ੀਮਠ ਵਿੱਚ ਵਹਿਣ ਵਾਲੇ ਪਾਣੀ ਅਤੇ ਐਨਟੀਪੀਸੀ ਪ੍ਰੋਜੈਕਟ ਦੇ ਸੁਰੰਗ ਦਾ ਪਾਣੀ ਵੱਖਰਾ ਹੈ। ਹੋਰ ਕੇਂਦਰੀ ਏਜੰਸੀਆਂ ਦੀ ਰਿਪੋਰਟ ਅਤੇ ਐਨਆਈਐਚ ਦੀ ਅੰਤਿਮ ਰਿਪੋਰਟ ਆਉਣ ਤੋਂ ਬਾਅਦ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਹੋਵੇਗੀ। ਉਨ੍ਹਾਂ ਦਾਅਵਾ ਕੀਤਾਕਿ ਪ੍ਰਭਾਵਿਤ ਖੇਤਰ ਵਿੱਚ ਪਾਣੀ ਦਾ ਰਿਸਾਅ ਅਤੇ ਗਾਦ ਦੋਵੇਂ ਬਹੁਤ ਘੱਟ ਗਏ ਹਨ।