ਉਰੀ 'ਚ ਸਰਚ ਆਪ੍ਰੇਸ਼ਨ ਪੂਰਾ, ਮਾਰੇ ਗਏ ਅੱਤਵਾਦੀ ਕੋਲੋਂ ਮਿਲਿਆ ਚੀਨੀ ਸਾਜੋ-ਸਾਮਾਨ | jammu kashmir uri-encounter-search-operation-chinese-telecom-equipment-of pakistan-army-recovered from -kashmir-terrorists detail in punjabi Punjabi news - TV9 Punjabi

J&K ਦੇ ਉਰੀ ਸੈਕਟਰ ‘ਚ ਸਰਚ ਆਪ੍ਰੇਸ਼ਨ ਪੂਰਾ, ਮਾਰੇ ਗਏ ਅੱਤਵਾਦੀ ਕੋਲੋਂ ਮਿਲਿਆ ਪਾਕਿ ਫੌਜ ਲਈ ਬਣਿਆ ਚੀਨੀ ਸਾਜ਼ੋ-ਸਾਮਾਨ

Updated On: 

09 Jul 2024 11:25 AM

ਆਪਰੇਸ਼ਨ ਬਜਰੰਗ ਦੇ ਜ਼ਰੀਏ ਇਕ ਅੱਤਵਾਦੀ ਮਾਰਿਆ ਗਿਆ, ਜਿਸ ਦੀ ਪਛਾਣ ਬਾਗ ਦੇ ਰਹਿਣ ਵਾਲੇ ਰਫੀਕ ਪਾਸਵਾਲ ਵਜੋਂ ਹੋਈ ਹੈ। ਤਲਾਸ਼ੀ ਦੌਰਾਨ ਉਸ ਕੋਲੋਂ ਇੱਕ ਏਕੇ-47 ਰਾਈਫਲ ਬਰਾਮਦ ਹੋਈ। ਇੱਕ ਚੀਨੀ ਪਿਸਤੌਲ ਵੀ ਮਿਲੀ ਹੈ। ਇਸ ਤੋਂ ਇਲਾਵਾ ਕਈ ਗੋਲੀਆਂ ਵੀ ਮਿਲੀਆਂ ਹਨ। ਮਾਰੇ ਗਏ ਅੱਤਵਾਦੀ ਕੋਲੋਂ ਪਾਕਿਸਤਾਨੀ ਅਤੇ ਭਾਰਤੀ ਰੁਪਏ ਵੀ ਮਿਲੇ ਹਨ।

J&K ਦੇ ਉਰੀ ਸੈਕਟਰ ਚ ਸਰਚ ਆਪ੍ਰੇਸ਼ਨ ਪੂਰਾ, ਮਾਰੇ ਗਏ ਅੱਤਵਾਦੀ ਕੋਲੋਂ ਮਿਲਿਆ ਪਾਕਿ ਫੌਜ ਲਈ ਬਣਿਆ ਚੀਨੀ ਸਾਜ਼ੋ-ਸਾਮਾਨ
Follow Us On

ਜੰਮੂ-ਕਸ਼ਮੀਰ ਦੇ ਉਰੀ ਸੈਕਟਰ ‘ਚ ਪਿਛਲੇ 2 ਦਿਨਾਂ ਤੋਂ ਚੱਲ ਰਿਹਾ ਸਰਚ ਆਪਰੇਸ਼ਨ ਹੁਣ ਖਤਮ ਹੋ ਗਿਆ ਹੈ। ਸੁਰੱਖਿਆ ਬਲਾਂ ਨੇ ਮੁਕਾਬਲੇ ‘ਚ ਇਕ ਅੱਤਵਾਦੀ ਨੂੰ ਮਾਰ ਮੁਕਾਇਆ ਹੈ। ਇਸ ਮੁੱਠਭੇੜ ਰਾਹੀਂ ਇਹ ਗੱਲ ਸਾਹਮਣੇ ਆਈ ਹੈ ਕਿ ਪਾਕਿਸਤਾਨੀ ਫੌਜ ਲਈ ਬਣੇ ਚੀਨੀ ਦੂਰਸੰਚਾਰ ਉਪਕਰਣਾਂ ਦੀ ਵਰਤੋਂ ਹੁਣ ਭਾਰਤ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ ਕੀਤੀ ਜਾ ਰਹੀ ਹੈ। ਉਰੀ ਮੁਕਾਬਲੇ ‘ਚ ਤਲਾਸ਼ੀ ਮੁਹਿੰਮ ਦੌਰਾਨ ਫੌਜ ਨੂੰ ਚੀਨੀ ਦੂਰਸੰਚਾਰ ਉਪਕਰਨ ਵੀ ਮਿਲੇ ਹਨ।

ਪਾਕਿਸਤਾਨੀ ਫੌਜ ਲਈ ਬਣੇ ਚੀਨੀ ਦੂਰਸੰਚਾਰ ਉਪਕਰਨ ਹੁਣ ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ ‘ਚ ਮੌਜੂਦ ਅੱਤਵਾਦੀਆਂ ਦੇ ਹੱਥਾਂ ‘ਚ ਪਹੁੰਚ ਗਏ ਹਨ। ਘਾਟੀ ਵਿੱਚ ਅਤਿਵਾਦੀਆਂ ਨਾਲ ਮੁਕਾਬਲੇ ਵਿੱਚ, ਹਾਈਲੀ ਐਨਕ੍ਰਿਪਟਡ ਚੀਨੀ ਟੈਲੀਕਾਮ ਗੀਅਰ ਅਲਟਰਾ ਸੈੱਟ, ਜੋ ਕਿ ਪਾਕਿਸਤਾਨੀ ਫੌਜ ਦੁਆਰਾ ਵਰਤੇ ਜਾਂਦੇ ਉਪਕਰਣ ਹਨ, ਜ਼ਬਤ ਕੀਤੇ ਗਏ ਹਨ।

ਮਾਰੇ ਗਏ ਅੱਤਵਾਦੀ ਦੀ ਪਛਾਣ

ਆਪਰੇਸ਼ਨ ਬਜਰੰਗ ਦੇ ਜ਼ਰੀਏ ਇਕ ਅੱਤਵਾਦੀ ਮਾਰਿਆ ਗਿਆ, ਜਿਸ ਦੀ ਪਛਾਣ ਬਾਗ ਦੇ ਰਹਿਣ ਵਾਲੇ ਰਫੀਕ ਪਾਸਵਾਲ ਵਜੋਂ ਹੋਈ ਹੈ। ਤਲਾਸ਼ੀ ਦੌਰਾਨ ਉਸ ਕੋਲੋਂ ਇੱਕ ਏਕੇ-47 ਰਾਈਫਲ ਬਰਾਮਦ ਹੋਈ। ਇੱਕ ਚੀਨੀ ਪਿਸਤੌਲ ਵੀ ਮਿਲੀ ਹੈ। ਇਸ ਤੋਂ ਇਲਾਵਾ ਕਈ ਗੋਲੀਆਂ ਵੀ ਮਿਲੀਆਂ ਹਨ। ਮਾਰੇ ਗਏ ਅੱਤਵਾਦੀ ਕੋਲੋਂ ਪਾਕਿਸਤਾਨੀ ਅਤੇ ਭਾਰਤੀ ਰੁਪਏ ਵੀ ਮਿਲੇ ਹਨ। ਉਸ ਕੋਲੋਂ ਇੱਕ ਰੇਡੀਓ ਸੈੱਟ ਵੀ ਬਰਾਮਦ ਹੋਇਆ ਹੈ। ਨਾਲ ਹੀ ਉਸ ਕੋਲੋਂ ਡ੍ਰਾਈ ਫਰੂਟਸ ਦੇ ਕੁਝ ਪੈਕੇਟ ਵੀ ਮਿਲੇ ਹਨ। ਉਸ ਕੋਲੋਂ ਬਦਾਮ, ਕਾਜੂ, ਖਜੂਰ ਅਤੇ ਨਾਰੀਅਲ (ਹਰੇਕ ਪੈਕੇਟ ਦਾ ਵਜ਼ਨ 500 ਗ੍ਰਾਮ) ਮਿਲੇ ਹਨ। ਪਾਕਿਸਤਾਨ ਦਾ ਆਈਡੀ ਕਾਰਡ ਵੀ ਮਿਲਿਆ ਹੈ।

ਇਹ ਵੀ ਪੜ੍ਹੋ – ਕੇਰਲ ਵਿਧਾਨ ਸਭਾ ਚ ਸਰਬਸੰਮਤੀ ਨਾਲ ਮਤਾ ਪਾਸ, ਸੂਬੇ ਦਾ ਨਾਂ ਬਦਲ ਕੇ ਕੇਰਲਮ ਰੱਖਣ ਪ੍ਰਸਤਾਵ

ਸ਼ਨੀਵਾਰ ਨੂੰ ਸ਼ੁਰੂ ਹੋਇਆ ਸੀ ਇਹ ਮੁਕਾਬਲਾ

ਇਸ ਤੋਂ ਪਹਿਲਾਂ, ਐਤਵਾਰ ਨੂੰ ਉਰੀ ਸੈਕਟਰ ਵਿੱਚ ਕੰਟਰੋਲ ਰੇਖਾ ਨੇੜੇ ਸੁਰੱਖਿਆ ਬਲਾਂ ਦੁਆਰਾ ਘੁਸਪੈਠ ਵਿਰੋਧੀ ਮੁਹਿੰਮ ਦੌਰਾਨ ਮਾਰੇ ਗਏ ਇੱਕ ਅੱਤਵਾਦੀ ਦੀ ਲਾਸ਼ ਬਰਾਮਦ ਕਰ ਲਈ ਗਈ। ਸ਼੍ਰੀਨਗਰ ਸਥਿਤ ਚਿਨਾਰ ਕੋਰ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇੱਕ ਪੋਸਟ ਵਿੱਚ ਕਿਹਾ, “ਉਰੀ ਸੈਕਟਰ ਵਿੱਚ ਸ਼ਨੀਵਾਰ (22 ਜੂਨ) ਨੂੰ ਸ਼ੁਰੂ ਕੀਤੇ ਗਏ ਘੁਸਪੈਠ ਵਿਰੋਧੀ ਮੁਹਿੰਮ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ ਹੈ। ਫਿਲਹਾਲ ਇਹ ਮੁਹਿੰਮ ਅਜੇ ਵੀ ਜਾਰੀ ਹੈ।

ਸੁਰੱਖਿਆ ਬਲਾਂ ਨੇ ਸ਼ਨੀਵਾਰ ਨੂੰ ਦੋ ਦਿਨ ਪਹਿਲਾਂ ਕੰਟਰੋਲ ਰੇਖਾ ਦੇ ਨੇੜੇ ਦੋ ਲੋਕਾਂ ਦੀਆਂ ਸ਼ੱਕੀ ਗਤੀਵਿਧੀਆਂ ਦੇਖੇ ਜਾਣ ਤੋਂ ਬਾਅਦ ਉਰੀ ਦੇ ਗੋਹੱਲਾਨ ਖੇਤਰ ਵਿੱਚ ਘੁਸਪੈਠ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਗਈ। ਕਈ ਘੰਟਿਆਂ ਤੱਕ ਚੱਲੇ ਮੁਕਾਬਲੇ ਵਿੱਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ।

Exit mobile version