ਕੀ LG ਅਤੇ MCD ਅਧਿਕਾਰੀ ਚਲਾਉਣਗੇ ਦਿੱਲੀ? ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ 'ਚ ਚੁੱਕੇ ਸਵਾਲ | delhi-assembly-sessionarvind-kejriwal-speech-on-pm-modi-amit-shah -aam-aadmi-party-more detail in punjabi Punjabi news - TV9 Punjabi

ਕੀ LG ਅਤੇ MCD ਅਧਿਕਾਰੀ ਚਲਾਉਣਗੇ ਦਿੱਲੀ? ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ ‘ਚ ਚੁੱਕੇ ਸਵਾਲ

Updated On: 

27 Sep 2024 18:05 PM

Arvind Kejriwal: ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ 'ਚ ਇੱਕ ਵਾਰ ਫਿਰ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਪੀਐਮ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਉਨ੍ਹਾਂ ਦੇ ਨਿਸ਼ਾਨੇ 'ਤੇ ਸਨ। ਕੇਜਰੀਵਾਲ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਲੋਕਤੰਤਰ ਨੂੰ ਤਬਾਹ ਕਰ ਦਿੱਤਾ ਹੈ। ਦਿੱਲੀ ਦੇ ਲੋਕਾਂ ਨੇ ਸਰਕਾਰ ਇਸ ਲਈ ਨਹੀਂ ਚੁਣੀ ਕਿ LG ਆ ਕੇ ਬੈਠ ਜਾਣ।

ਕੀ LG ਅਤੇ MCD ਅਧਿਕਾਰੀ ਚਲਾਉਣਗੇ ਦਿੱਲੀ? ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ ਚ ਚੁੱਕੇ ਸਵਾਲ

ਅਰਵਿੰਦ ਕੇਜਰੀਵਾਲ

Follow Us On

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਸਦਨ ‘ਚ ਬੋਲਦੇ ਹੋਏ ਇਕ ਵਾਰ ਫਿਰ ਭਾਜਪਾ ‘ਤੇ ਨਿਸ਼ਾਨਾ ਸਾਧਿਆ। ਪੀਐਮ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਉਨ੍ਹਾਂ ਦੇ ਨਿਸ਼ਾਨੇ ‘ਤੇ ਸਨ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਸਰਕਾਰ ਇਸ ਲਈ ਨਹੀਂ ਚੁਣੀ ਕਿ ਐਲ ਜੀ ਆ ਕੇ ਬੈਠ ਜਾਣ। ਕੱਲ੍ਹ ਇਹ ਲੋਕ ਵਿਧਾਨ ਸਭਾ ਸਪੀਕਰ ਅਤੇ ਲੋਕ ਸਭਾ ਸਪੀਕਰ ਨੂੰ ਵੀ ਹਟਾ ਦੇਣਗੇ। ਇਨ੍ਹਾਂ ਲੋਕਾਂ ਨੇ ਲੋਕਤੰਤਰ ਨੂੰ ਤਬਾਹ ਕਰ ਦਿੱਤਾ ਹੈ। ਕੀ LG ਅਤੇ MCD ਅਧਿਕਾਰੀ ਹੁਣ ਦਿੱਲੀ ਨੂੰ ਚਲਾਉਣਗੇ?

ਕੇਜਰੀਵਾਲ ਨੇ ਕਿਹਾ ਕਿ ਪੀਐਮ ਅਤੇ ਗ੍ਰਹਿ ਮੰਤਰੀ ਵਿੱਚ ਉਨ੍ਹਾਂ ਲੋਕਾਂ ਨੂੰ ਹੀ ਆਪਣੀ ਸਰਕਾਰ ਵਿੱਚ ਸ਼ਾਮਲ ਕਰਦੇ ਹਨ, ਜਿਨ੍ਹਾਂ ਨੂੰ ਉਹ ਭ੍ਰਿਸ਼ਟ ਕਹਿੰਦੇ ਹਨ। ਅਜੀਤ ਪਵਾਰ ‘ਤੇ 70 ਹਜ਼ਾਰ ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ। ਫਿਰ ਉਨ੍ਹਾਂ ਨੂੰ ਸਰਕਾਰ ਵਿੱਚ ਸ਼ਾਮਲ ਕਰਕੇ ਡਿਪਟੀ ਸੀਐਮ ਬਣਾਇਆ ਗਿਆ। ਹਿਮੰਤਾ ਬਿਸਵਾ ਸਰਮਾ ‘ਤੇ ਵੀ ਆਰੋਪ ਲਾਏ ਗਏ ਸਨ। ਉਨ੍ਹਾਂ ਨੂੰ ਵੀ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ। ਮੋਦੀ ਜੀ ਕੋਲ 25 ਅਜਿਹੇ ਨਗੀਨੇ ਹਨ, ਜੋ ਉਹ ਦੂਜੀਆਂ ਪਾਰਟੀਆਂ ਤੋਂ ਲੈ ਕੇ ਆਏ ਹਨ।

ਲਾਲ ਕਿਲ੍ਹੇ ‘ਤੇ ਝੂਠ ਬੋਲਦਿਆਂ ਸ਼ਰਮ ਨਹੀਂ ਆਉਂਦੀ

ਕੇਜਰੀਵਾਲ ਨੇ ਕਿਹਾ ਕਿ ਪ੍ਰਫੁੱਲ ਪਟੇਲ, ਹਸਨ ਮੁਸਰਿਫ, ਭਾਵਨਾ ਗਵਾਲੀ, ਸੰਜੇ ਸੇਠ, ਸ਼ੁਭੇਂਦੂ ਅਧਿਕਾਰੀ, ਨਵੀਨ ਜਿੰਦਲ, ਬਾਬਾ ਸਿੱਦੀਕੀ, ਸੁਜ਼ਾਨਾ ਚੌਧਰੀ ਵਰਗੇ ਨੇਤਾ ਹਨ, ਜਿਨ੍ਹਾਂ ਨੂੰ ਦੂਜੀਆਂ ਪਾਰਟੀਆਂ ਤੋਂ ਭਾਜਪਾ ‘ਚ ਲਿਆਂਦਾ ਗਿਆ ਹੈ। ਇਹ ਭ੍ਰਿਸ਼ਟਾਚਾਰ ਵਿਰੁੱਧ ਭਾਜਪਾ ਦੀ ਜ਼ੀਰੋ ਟਾਲਰੈਂਸ ਹੈ। ਉਨ੍ਹਾਂ ਨੂੰ ਲਾਲ ਕਿਲ੍ਹੇ ‘ਤੇ ਝੂਠ ਬੋਲਦਿਆਂ ਸ਼ਰਮ ਨਹੀਂ ਆਉਂਦੀ।

ਮੈਨੂੰ RSS ਵਾਲਿਆਂ ਤੇ ਜ਼ਿਆਦਾ ਤਰਸ ਆਉਂਦਾ ਹੈ

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ, ਮੈਂ ਕੁਝ ਦਿਨ ਪਹਿਲਾਂ ਆਰਐਸਐਸ ਮੁਖੀ ਮੋਹਨ ਭਾਗਵਤ ਨੂੰ ਪੱਤਰ ਲਿਖ ਕੇ ਪੰਜ ਸਵਾਲ ਪੁੱਛੇ ਸਨ। ਮੈਂ ਆਰਐਸਐਸ ਅਤੇ ਭਾਜਪਾ ਨੇਤਾਵਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਹ ਲੋਕਾਂ ਦੇ ਸਾਹਮਣੇ ਕਿਵੇਂ ਜਾਣਗੇ? ਮੈਨੂੰ ਆਰਐਸਐਸ ਵਾਲਿਆਂ ਤੇ ਜ਼ਿਆਦਾ ਤਰਸ ਆਉਂਦਾ ਹੈ। ਉਨ੍ਹਾਂ ਨੂੰ ਟਿਕਟਾਂ ਨਹੀਂ ਮਿਲਦੀਆਂ, ਉਹ ਕਾਂਗਰਸੀ ਲੋਕਾਂ ਲਈ ਕਾਰਪੈਟ ਵਿਛਾਉਂਦੇ ਹਨ। ਮੋਦੀ ਜੀ ਨੇ 13 ਰਾਜ ਸਰਕਾਰਾਂ ਨੂੰ ਡੇਗਣ ਦੀ ਕੋਸ਼ਿਸ਼ ਕੀਤੀ। 10 ਵਿੱਚ ਕਾਮਯਾਬ ਹੋ ਗਏ, ਇਨ੍ਹਾਂ ਨੇ ਸਰਕਾਰਾਂ ਦੀ ਚੋਰੀ ਕੀਤੀ ਹੈ।

ਇਸ ਲਈ ਅਸੀਂ ਇੱਥੇ ਬੈਠੇ ਹਾਂ: ਮਨੀਸ਼ ਸਿਸੋਦੀਆ

ਇਸ ਤੋਂ ਪਹਿਲਾਂ ਮਨੀਸ਼ ਸਿਸੋਦੀਆ ਨੇ ਦਿੱਲੀ ਵਿਧਾਨ ਸਭਾ ਵਿੱਚ ਆਪਣੇ ਵਿਚਾਰ ਪੇਸ਼ ਕੀਤੇ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਸਦਨ ਵਿੱਚ ਇਹ ਉਨ੍ਹਾਂ ਦਾ ਪਹਿਲਾ ਭਾਸ਼ਣ ਸੀ। ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਸਾਜ਼ਿਸ਼ਾਂ ਦੇ ਬਾਵਜੂਦ ਮੈਂ ਇੱਥੇ ਚੌੜੀ ਛਾਤੀ ਨਾਲ ਖੜ੍ਹਾ ਹਾਂ। ਜੇ ਉਨ੍ਹਾਂਦੇ ਪਿਤਾ ਦਾ ਰਾਜ ਹੁੰਦਾ ਤਾਂ ਉਹ ਜੇਲ੍ਹ ਵਿੱਚ ਸੜ ਜਾਂਦਾ। ਦੇਸ਼ ਵਿੱਚ ਕਾਨੂੰਨ ਦਾ ਰਾਜ ਹੈ, ਇਸੇ ਲਈ ਅਸੀਂ ਇੱਥੇ ਬੈਠੇ ਹਾਂ। ਉਨ੍ਹਾਂ ਦੇ ਗੈਰ-ਕਾਨੂੰਨੀ ਕੰਮ ਤੇ ਕਾਨੂੰਨ ਦੀ ਵਜ੍ਹਾ ਨਾਲ ਗਾਲੀਆ ਪੈ ਰਹੀਆਂ ਹਨ। ਜਦੋਂ ਭਾਜਪਾ ਸੱਤਾ ਵਿੱਚ ਆਈ ਤਾਂ ਇਨ੍ਹਾਂ ਲੋਕਾਂ ਨੇ ਕਾਨੂੰਨ ਦੀ ਦੁਰਵਰਤੋਂ ਸ਼ੁਰੂ ਕਰ ਦਿੱਤੀ। ਈਡੀ ਨੋਟਿਸ ਭੇਜ ਕੇ ਦੇਸ਼ ਦੇ ਲੱਖਾਂ ਕਾਰੋਬਾਰੀਆਂ ਦਾ ਸ਼ੋਸ਼ਣ ਕਰ ਰਹੇ ਹਨ।

ਜਨਤਾ ਨੇ ਭਾਜਪਾ ਨੂੰ ਔਕਾਤ ਦਿਖਾ ਦਿੱਤੀ

ਸਿਸੋਦੀਆ ਨੇ ਕਿਹਾ ਕਿ ਲੋਕਤੰਤਰੀ ਢੰਗ ਨਾਲ ਭਾਜਪਾ ਨੂੰ ਜਨਤਾ ਨੇ ਔਕਾਤ ਦਿਖਾ ਦਿੱਤੀ। ਸਤੇਂਦਰ ਜੈਨ ਖਿਲਾਫ 3 ਕੇਸ ਦਰਜ ਕੀਤੇ, ਇਨ੍ਹਾਂ ਵਿੱਚੋਂ 2 ਰੱਦ ਹੋ ਗਏ। ਗੋਪਾਲ ਰਾਏ ਵਿਰੁੱਧ 1 ਕੇਸ ਦਰਜ ਕੀਤਾ ਗਿਆ ਸੀ, ਉਹ ਵੀ ਖਾਰਜ ਹੋ ਗਿਆ ਸੀ। ਕੈਲਾਸ਼ ਗਹਿਲੋਤ ਦੇ ਖਿਲਾਫ 3 ਮਾਮਲੇ ਦਰਜ ਹਨ, ਜੋ ਜਲਦੀ ਖਤਮ ਹੋ ਜਾਣਗੇ। ਨਰੇਸ਼ ਬਲਿਆਨ ਖਿਲਾਫ ਤਿੰਨ ਕੇਸ ਦਰਜ ਸਨ, ਸਾਰੇ ਖਾਰਜ ਹੋ ਗਏ। ਗੁਲਾਬ ਸਿੰਘ ਵਿਰੁੱਧ 3 ਕੇਸ, ਤਿੰਨੋਂ ਖਾਰਜ, ਅਮਾਨਤ ਖਾਨ ਖਿਲਾਫ 20 ਕੇਸ ਦਰਜ ਕੀਤੇ ਹਨ। ਵੰਦਨਾ ਕੁਮਾਰੀ ਖ਼ਿਲਾਫ਼ 6 ਐਫਆਈਆਰ ਦਰਜ ਕੀਤੀਆਂ ਗਈਆਂ ਸਨ, ਜੋ ਸਾਰੀਆਂ ਝੂਠੀਆਂ ਸਾਬਤ ਹੋਈਆਂ। ਵਿਧਾਨ ਸਭਾ ਸਪੀਕਰ ਖਿਲਾਫ ਵੀ ਦੋ ਕੇਸ ਦਰਜ ਕੀਤੇ ਗਏ ਸਨ, ਉਹ ਵੀ ਖਾਰਜ ਹੋ ਗਏ।

Exit mobile version