Ram Navmi 'ਤੇ ਇੰਦੌਰ 'ਚ ਵੱਡਾ ਹਾਦਸਾ, ਹਵਨ ਕਰਦੇ ਸਮੇਂ ਧੱਸੀ ਬਾਵੜੀ ਦੀ ਛੱਤ, 13 ਦੀ ਮੌਤ-19 ਨੂੰ ਬਚਾਇਆ ਗਿਆ Punjabi news - TV9 Punjabi

Ram Navmi ‘ਤੇ ਇੰਦੌਰ ‘ਚ ਵੱਡਾ ਹਾਦਸਾ, ਹਵਨ ਕਰਦੇ ਸਮੇਂ ਧੱਸੀ ਬਾਵੜੀ ਦੀ ਛੱਤ, 13 ਦੀ ਮੌਤ,19 ਨੂੰ ਬਚਾਇਆ ਗਿਆ

Updated On: 

30 Mar 2023 18:05 PM

Madhya Pradesh ਦੇ ਇੰਦੌਰ 'ਚ ਪੂਜਾ ਦੌਰਾਨ ਮੰਦਿਰ ਦੀ ਪੌੜੀ ਦੀ ਛੱਤ ਡਿੱਗ ਗਈ। ਇਸ ਹਾਦਸੇ 'ਚ 13 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 19 ਨੂੰ ਬਚਾ ਲਿਆ ਗਿਆ ਹੈ। ਰਾਹਤ ਅਤੇ ਬਚਾਅ ਕੰਮ ਜਾਰੀ ਹੈ।

Ram Navmi ਤੇ ਇੰਦੌਰ ਚ ਵੱਡਾ ਹਾਦਸਾ, ਹਵਨ ਕਰਦੇ ਸਮੇਂ ਧੱਸੀ ਬਾਵੜੀ ਦੀ ਛੱਤ, 13 ਦੀ ਮੌਤ,19 ਨੂੰ ਬਚਾਇਆ ਗਿਆ

Ram Navmi 'ਤੇ ਇੰਦੌਰ 'ਚ ਵੱਡਾ ਹਾਦਸਾ, ਹਵਨ ਕਰਦੇ ਸਮੇਂ ਧੱਸੀ ਬਾਵੜੀ ਦੀ ਛੱਤ, 13 ਦੀ ਮੌਤ-19 ਨੂੰ ਬਚਾਇਆ ਗਿਆ

Follow Us On

ਇੰਦੌਰ: ਮੱਧ ਪ੍ਰਦੇਸ਼ ਦੇ ਇੰਦੌਰ ‘ਚ ਜੂਨੀ ਥਾਣਾ ਖੇਤਰ ਦੇ ਬੇਲੇਸ਼ਵਰ ਮੰਦਿਰ (Baleshwar Mandir) ‘ਚ ਵੀਰਵਾਰ ਦੁਪਹਿਰ ਨੂੰ ਇਕ ਵੱਡਾ ਹਾਦਸਾ ਵਾਪਰ ਗਿਆ। ਹਵਨ ਅਤੇ ਪੂਜਾ ਦੌਰਾਨ ਅਚਾਨਕ ਮੰਦਿਰ ਦੇ ਪੌੜੀ ਦੀ ਛੱਤ ਡਿੱਗ ਗਈ। ਇਸ ਹਾਦਸੇ ‘ਚ 13 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 19 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਹੁਣ ਤੱਕ 11 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਇਹ ਜਾਣਕਾਰੀ ਇੰਦੌਰ ਦੇ ਕਲੈਕਟਰ ਡਾ: ਇਲਿਆਰਾਜਾ ਟੀ. ਪੁਲਿਸ ਅਤੇ ਐਸਡੀਆਈਆਰਐਫ ਦੀਆਂ ਟੀਮਾਂ ਬਚਾਅ ਕੰਮ ਵਿੱਚ ਜੁਟੀਆਂ ਹੋਈਆਂ ਹਨ। ਮੌਕੇ ‘ਤੇ ਪਹੁੰਚੀ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨਿਗਰਾਨੀ ‘ਚ ਸਾਰੇ ਫਸੇ ਲੋਕਾਂ ਨੂੰ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ।

ਸੀਐਮ ਸ਼ਿਵਰਾਜ ਸਿੰਘ ਚੌਹਾਨ (CM Shivraj Singh Chauhan) ਅਤੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਛੱਤ ਡਿੱਗਣ ਨਾਲ ਹੋਈਆਂ ਮੌਤਾਂ ‘ਤੇ ਦੁੱਖ ਪ੍ਰਗਟ ਕੀਤਾ ਹੈ। ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸੀਐਮ ਸ਼ਿਵਰਾਜ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ 5 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਨਾਲ-ਨਾਲ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਾ ਐਲਾਨ ਕੀਤਾ ਹੈ।

ਦੱਸ ਦੇਈਏ ਕਿ ਜੂਨੀ ਥਾਣਾ ਖੇਤਰ ਦੇ ਬੇਲੇਸ਼ਵਰ ਮੰਦਿਰ ‘ਚ ਵੀਰਵਾਰ ਨੂੰ ਇਕ ਵੱਡਾ ਹਾਦਸਾ ਵਾਪਰ ਗਿਆ। ਪੂਜਾ ਦੌਰਾਨ ਅਚਾਨਕ ਮੰਦਰ ਦੀ ਛੱਤ ਡਿੱਗ ਗਈ। ਇਸ ਕਾਰਨ 25 ਤੋਂ ਵੱਧ ਲੋਕ ਮੰਦਰ ਦੇ ਹੇਠਾਂ ਬਾਵੜੀ ਵਿੱਚ ਡਿੱਗ ਗਏ। ਸੂਚਨਾ ਮਿਲਣ ‘ਤੇ ਪੁਲਿਸ ਅਤੇ ਐਸਡੀਆਈਆਰਐਫ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਇਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਮੌਕੇ ‘ਤੇ ਪਹੁੰਚੀ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨਿਗਰਾਨੀ ‘ਚ ਸਾਰੇ ਫਸੇ ਲੋਕਾਂ ਨੂੰ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ। ਦੱਸ ਦੇਈਏ ਕਿ ਵੀਰਵਾਰ ਸਵੇਰੇ ਮੰਦਿਰ ‘ਚ ਹਵਨ ਪੂਜਨ ਦਾ ਪ੍ਰੋਗਰਾਮ ਚੱਲ ਰਿਹਾ ਸੀ।

ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਆਲੇ-ਦੁਆਲੇ ਤੋਂ ਬਹੁਤ ਸਾਰੇ ਲੋਕ ਮੌਜੂਦ ਸਨ। ਅਚਾਨਕ ਵਾਪਰੇ ਇਸ ਹਾਦਸੇ ਕਾਰਨ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਬਚਣ ਦਾ ਮੌਕਾ ਨਹੀਂ ਮਿਲਿਆ। ਜਾਣਕਾਰੀ ਮੁਤਾਬਕ ਹਰ ਸਾਲ ਰਾਮ ਨੌਮੀ ਦੇ ਮੌਕੇ ‘ਤੇ ਮੰਦਿਰ ‘ਚ ਵਿਸ਼ਾਲ ਪ੍ਰੋਗਰਾਮ ਕਰਵਾਇਆ ਜਾਂਦਾ ਹੈ। ਇਸ ਵਾਰ ਵੀ ਇਸ ਮੌਕੇ ਯੱਗ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ‘ਚ ਹਿੱਸਾ ਲੈਣ ਲਈ ਵੱਡੀ ਗਿਣਤੀ ‘ਚ ਲੋਕ ਪਹੁੰਚ ਚੁੱਕੇ ਹਨ। ਅਜਿਹੇ ‘ਚ ਮੰਦਰ ਦੀ ਇਮਾਰਤ ਇੰਨੇ ਲੋਕਾਂ ਦਾ ਭਾਰ ਨਹੀਂ ਝੱਲ ਸਕੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

Exit mobile version