Atam Nirbhar Bharat: ਬ੍ਰਹਮੋਸ ਮਿਜ਼ਾਈਲ ਤੋਂ ਲੈ ਕੇ ਹਾਈਟੈਕ ਟਾਪਰ ਤੱਕ, 70584 ਕਰੋੜ ਦੇ ਰੱਖਿਆ ਸੌਦੇ ਨੂੰ ਮਨਜ਼ੂਰੀ
DAC ਵੱਲੋਂ ਇਸ ਸੌਦੇ ਨੂੰ ਮਨਜ਼ੂਰੀ ਦੇਣ ਨਾਲ ਸਵੈ-ਨਿਰਭਰ ਭਾਰਤ ਵੱਲ ਇੱਕ ਹੋਰ ਵੱਡਾ ਕਦਮ ਚੁੱਕਿਆ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ (Rajnath Singh) ਨੇ ਇਸ ਬਾਰੇ ਟਵੀਟ ਕੀਤਾ ਹੈ।
ਸੰਕੇਤਕ ਤਸਵੀਰ
ਆਤਮ-ਨਿਰਭਰ ਭਾਰਤ ਵੱਲ ਇੱਕ ਹੋਰ ਕਦਮ
ਰਾਜਨਾਥ ਸਿੰਘ ਦੇ ਦਫਤਰ ਨੇ ਟਵੀਟ ਕੀਤਾ, ਇੰਨੀ ਮਾਤਰਾ ਦੀ ਸਵਦੇਸ਼ੀ ਖਰੀਦ ਨਾ ਸਿਰਫ ਭਾਰਤੀ ਉਦਯੋਗਾਂ ਨੂੰ ਸਵੈ-ਨਿਰਭਰ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕਰੇਗੀ, ਬਲਕਿ ਵਿਦੇਸ਼ੀ ਵਿਕਰੇਤਾਵਾਂ ‘ਤੇ ਭਾਰਤ ਦੀ ਨਿਰਭਰਤਾ ਨੂੰ ਵੀ ਕਾਫੀ ਹੱਦ ਤੱਕ ਘਟਾ ਦੇਵੇਗੀ। ਜਾਣਕਾਰੀ ਮੁਤਾਬਕ ਜਲ ਸੈਨਾ ਲਈ ਸਭ ਤੋਂ ਜ਼ਿਆਦਾ ਖਰੀਦ ਨੂੰ ਮਨਜ਼ੂਰੀ ਦਿੱਤੀ ਗਈ ਹੈ। 56 ਹਜ਼ਾਰ ਕਰੋੜ ਦੀ ਇਸ ਖਰੀਦ ‘ਚ ਬ੍ਰਹਮੋਸ ਮਿਜ਼ਾਈਲ, ਸ਼ਕਤੀ ਇਲੈਕਟ੍ਰਾਨਿਕ ਵਾਰਫੇਅਰ ਸਿਸਟਮ ਅਤੇ ਮੈਰੀਟਾਈਮ ਯੂਟੀਲਿਟੀ ਹੈਲੀਕਾਪਟਰ ਸ਼ਾਮਲ ਹਨ। ਇਸ ਤੋਂ ਇਲਾਵਾ ਭਾਰਤੀ ਹਵਾਈ ਸੈਨਾ ਲਈ ਲੌਂਗ ਰੇਂਜ ਸਟੈਂਡ ਆਫ ਵੈਪਨ ਨੂੰ ਮਨਜ਼ੂਰੀ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਇਸ ਦੀ ਵਰਤੋਂ ਸੁਖੋਈ ਲੜਾਕੂ ਜਹਾਜ਼ ‘ਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਭਾਰਤੀ ਫੌਜ ਲਈ ਗਨ ਟੋਇੰਗ ਵਾਹਨ ਅਤੇ 307 ATAGS ਹਾਵਿਟਜ਼ਰ ਖਰੀਦੇ ਜਾਣਗੇ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ
Follow Us
