ਹਾਥਰਸ ਹਾਦਸਾ: ਭੀੜ ਇਕੱਠੀ ਕਰਨ ਵਾਲੇ ਭੋਲੇ ਬਾਬਾ ਦਾ FIR 'ਚ ਵੀ ਨਾਂ ਨਹੀਂ, ਕੀ ਵੋਟਾਂ ਬੈਂਕ ਬਚਾ ਰਿਹਾ ਹੈ? | hathras accident baba narayan sakar hari bhole baba dalit vote bank know full in punjabi Punjabi news - TV9 Punjabi

ਹਾਥਰਸ ਹਾਦਸਾ: ਭੀੜ ਇਕੱਠੀ ਕਰਨ ਵਾਲੇ ਭੋਲੇ ਬਾਬਾ ਦਾ FIR ‘ਚ ਵੀ ਨਾਂ ਨਹੀਂ, ਕੀ ਬਚਾ ਰਿਹਾ ਹੈ ਵੋਟ ਬੈਂਕ ?

Updated On: 

04 Jul 2024 15:10 PM

Hathras Stampede Bhole Baba: 45 ਘੰਟੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਪਰ ਅਜੇ ਤੱਕ ਬਾਬਾ ਦਾ ਕੋਈ ਸੁਰਾਗ ਨਹੀਂ ਹੈ। ਕੋਈ ਪੁੱਛ-ਪੜਤਾਲ, ਕੋਈ ਸਵਾਲ ਅਤੇ ਨਾ ਕੋਈ ਅਜਿਹੀ ਹਲਚਲ ਹੋ ਰਹੀ ਹੈ, ਜਿਸ ਤੋਂ ਪਤਾ ਲੱਗ ਸਕੇ ਕਿ ਪੁਲਿਸ ਬਾਬੇ ਦੀ ਭਾਲ ਕਰਨ ਦਾ ਯਤਨ ਕਰ ਰਹੀ ਹੈ। ਅਜਿਹੇ 'ਚ ਸਵਾਲ ਇਹ ਹੈ ਕਿ ਬਾਬੇ ਨੂੰ ਕੌਣ ਬਚਾ ਰਿਹਾ ਹੈ?

ਹਾਥਰਸ ਹਾਦਸਾ: ਭੀੜ ਇਕੱਠੀ ਕਰਨ ਵਾਲੇ ਭੋਲੇ ਬਾਬਾ ਦਾ FIR ਚ ਵੀ ਨਾਂ ਨਹੀਂ, ਕੀ ਬਚਾ ਰਿਹਾ ਹੈ ਵੋਟ ਬੈਂਕ ?

ਭਗੌੜਾ ਬਾਬਾ ਸਾਕਰ ਹਰੀ

Follow Us On

ਹਾਥਰਸ ਹਾਦਸੇ ਨੂੰ ਕਰੀਬ 45 ਘੰਟੇ ਬੀਤ ਚੁੱਕੇ ਹਨ ਪਰ ਫਰਾਰ ਬਾਬਾ ਸਾਕਰ ਹਰੀ ਅਜੇ ਤੱਕ ਸਾਹਮਣੇ ਨਹੀਂ ਆਇਆ। ਕੋਈ ਪੁੱਛ-ਪੜਤਾਲ, ਕੋਈ ਸਵਾਲ ਅਤੇ ਨਾ ਕੋਈ ਅਜਿਹੀ ਹਲਚਲ ਹੋ ਰਹੀ ਹੈ, ਜਿਸ ਤੋਂ ਪਤਾ ਲੱਗ ਸਕੇ ਕਿ ਪੁਲਿਸ ਬਾਬੇ ਦੀ ਭਾਲ ਕਰਨ ਦਾ ਯਤਨ ਕਰ ਰਹੀ ਹੈ। ਹਾਥਰਸ ਭਾਜੜ ਕਾਂਡ ਵਿੱਚ 121 ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ ਇਸ ਬਾਬੇ ਦਾ ਨਾਮ ਐਫਆਈਆਰ ਵਿੱਚ ਵੀ ਨਹੀਂ ਹੈ। ਬੀਤੀ ਰਾਤ SOG ਨੇ 12 ਲੋਕਾਂ ਤੋਂ ਪੁੱਛਗਿੱਛ ਕੀਤੀ।

ਮੁਲਜ਼ਮਾਂ ਦੀ ਭਾਲ ਵਿੱਚ ਕਈ ਸ਼ਹਿਰਾਂ ਵਿੱਚ ਛਾਪੇ ਮਾਰੇ ਗਏ। ਹਾਥਰਸ, ਅਲੀਗੜ੍ਹ, ਏਟਾ ਅਤੇ ਮੈਨਪੁਰੀ ਵਿੱਚ ਛਾਪੇ ਮਾਰੇ ਗਏ। ਮੁੱਖ ਮੁਲਜ਼ਮ ਵੇਦ ਪ੍ਰਕਾਸ਼ ਸਮੇਤ ਸਾਰੇ ਮੁਲਜ਼ਮ ਅਜੇ ਫਰਾਰ ਹਨ। ਅਜਿਹੇ ‘ਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਬਾਬਾ ਨੂੰ ਕੌਣ ਬਚਾ ਰਿਹਾ ਹੈ? ਆਖ਼ਰ ਕਿਸ ਦੀ ਤਾਕਤ ਪੁਲਿਸ ਅਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਤੋਂ ਵੱਧ ਰਹੀ ਹੈ?

ਸਵਾਲ ਬਹੁਤ ਹਨ ਪਰ ਜਵਾਬ ਦੇਣ ਵਾਲਾ ਕੋਈ ਨਹੀਂ…

ਭੀੜ ਇਕੱਠੀ ਕਰਨ ਵਾਲੇ ਬਾਬੇ ਦਾ ਨਾਂ FIR ‘ਚ ਕਿਉਂ ਨਹੀਂ? ਪੁਲਿਸ ਨੇ ਬਾਬੇ ਤੋਂ ਅਜੇ ਤੱਕ ਪੁੱਛਗਿੱਛ ਕਿਉਂ ਨਹੀਂ ਕੀਤੀ? ਹੁਣ ਤੱਕ ਸਿਰਫ਼ ਪ੍ਰਬੰਧਕਾਂ ਖ਼ਿਲਾਫ਼ ਹੀ ਐਫਆਈਆਰ ਕਿਉਂ ਦਰਜ ਕੀਤੀ ਗਈ ਹੈ? ਕੀ ਬਾਬਾ ਹੁਣ ਤੱਕ ਆਪਣੇ ਰਸੂਖ ਦੇ ਕਾਰਨ ਬਚਿਆ ਹੋਇਆ ਹੈ? ਕੀ ਬਾਬੇ ਦਾ ਵੋਟ ਬੈਂਕ ਜ਼ਿੰਮੇਵਾਰੀਆਂ ਤੇ ਭਾਰੀ ਪੈ ਗਿਆ ਹੈ ? ਕੀ ਪ੍ਰਬੰਧਕਾਂ ਦਾ ਨਾਮ ਲੈ ਕੇ ਬਾਬੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਬਾਬਾ 45 ਘੰਟੇ ਬਾਅਦ ਵੀ ਕਿਉਂ ਨਹੀਂ ਆ ਰਿਹਾ ਸਾਹਮਣੇ?਼

ਜੇ ਬਾਬੇ ਦਾ ਕੋਈ ਕਸੂਰ ਨਹੀਂ ਤਾਂ ਉਸ ਨੇ ਆਪਣੀ ਗੱਲ ਕਿਉਂ ਨਹੀਂ ਰੱਖੀ? ਆਸ਼ਰਮ ਹਾਥਰਸ ‘ਚ ਤਿਆਰੀਆਂ ਦੀ ਜਾਣਕਾਰੀ ਕਿਉਂ ਨਹੀਂ ਦੇ ਰਿਹਾ? ਮੁੱਖ ਮੁਲਜ਼ਮ ਦੇਵਪ੍ਰਕਾਸ਼ ਮਧੂਕਰ ਆਤਮ ਸਮਰਪਣ ਕਿਉਂ ਨਹੀਂ ਕਰ ਰਿਹਾ? ਇੰਨੇ ਵੱਡੇ ਹਾਦਸੇ ‘ਤੇ ਬਾਬਾ ਅਜੇ ਤੱਕ ਚੁੱਪ ਕਿਉਂ ਹੈ? ਇਹ ਉਹ ਸਾਰੇ ਸਵਾਲ ਹਨ ਜਿਨ੍ਹਾਂ ਦੇ ਜਵਾਬ ਦੀ ਉਡੀਕ ਹਰ ਕੋਈ ਕਰ ਰਿਹਾ ਹੈ ਪਰ ਕੋਈ ਵੀ ਇਨ੍ਹਾਂ ਦਾ ਜਵਾਬ ਦੇਣ ਲਈ ਤਿਆਰ ਨਹੀਂ ਹੈ।

ਕਈ ਸੂਬਿਆਂ ਵਿੱਚ ਮੰਨਿਆ ਜਾਂਦਾ ਹੈ ਬਾਬੇ ਦਾ ਪ੍ਰਭਾਵ

ਦੱਸਿਆ ਜਾਂਦਾ ਹੈ ਕਿ ਸੂਰਜ ਪਾਲ ਉਰਫ ਨਰਾਇਣ ਸਾਕਰ ਹਰੀ ਉਰਫ ਭੋਲੇ ਬਾਬਾ ਦੇ ਕਈ ਸੂਬਿਆਂ ਵਿੱਚ ਪੈਰੋਕਾਰ ਹਨ। ਜਿਨ੍ਹਾਂ ਰਾਜਾਂ ਵਿੱਚ ਬਾਬਾ ਦੇ ਪੈਰੋਕਾਰ ਰਹਿੰਦੇ ਹਨ ਉਨ੍ਹਾਂ ਵਿੱਚ ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ ਪੰਜਾਬ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਉੱਤਰਾਖੰਡ ਸ਼ਾਮਲ ਹਨ।

ਕੀ ਬਾਬਾ ਨੂੰ ਬਚਾ ਰਿਹਾ ਹੈ ਵੋਟ ਬੈਂਕ ?

ਹਾਦਸੇ ਦੇ ਇੰਨੇ ਘੰਟੇ ਬਾਅਦ ਵੀ ਬਾਬੇ ਦਾ ਗ੍ਰਿਫਤਾਰ ਨਾ ਹੋਣਾ ਦਰਸਾਉਂਦਾ ਹੈ ਕਿ ਬਾਬਾ ਨੂੰ ਬਚਾਉਣ ਵਾਲਾ ਕੋਈ ਹੈ। ਨਰਾਇਣ ਸਾਕਰ ਹਰੀ ਉਰਫ ਭੋਲੇ ਬਾਬਾ ਜਾਟਵ ਭਾਈਚਾਰੇ ਨਾਲ ਸਬੰਧਤ ਹੈ। ਗ਼ਰੀਬ ਵਰਗ ਵਿੱਚ ਉਨ੍ਹਾਂ ਦੇ ਸ਼ਰਧਾਲੂ ਜ਼ਿਆਦਾ ਹਨ। ਐਸਟੀ, ਐਸਸੀ ਅਤੇ ਓਬੀਸੀ ਵਰਗਾਂ ਵਿੱਚ ਇਸਦਾ ਡੂੰਘਾ ਅਸਰ ਹੈ। ਏਟਾ, ਆਗਰਾ ਅਤੇ ਮੈਨਪੁਰੀ ਵਿੱਚ ਉਸਦਾ ਬਹੁਤ ਪ੍ਰਭਾਵ ਹੈ। ਸ਼ਾਹਜਹਾਂਪੁਰ ਅਤੇ ਹਾਥਰਸ ਵਿੱਚ ਵੀ ਪ੍ਰਭਾਵ ਹੈ। ਯੂਪੀ, ਐਮਪੀ, ਰਾਜਸਥਾਨ ਵਿੱਚ ਉਸਦੇ ਬਹੁਤ ਸਾਰੇ ਫਾਲੋਅਰ ਹਨ। ਦਿੱਲੀ, ਹਰਿਆਣਾ ਅਤੇ ਉੱਤਰਾਖੰਡ ਵਿੱਚ ਵੀ ਇਸ ਦੀ ਮੌਜੂਦਗੀ ਹੈ। ਹਰ ਸਤਿਸੰਗ ਵਿੱਚ ਲੱਖਾਂ ਦੀ ਭੀੜ ਹੁੰਦੀ ਹੈ। ਸੂਰਜ ਪਾਲ ਆਪਣੇ ਆਪ ਨੂੰ ਰੱਬ ਦਾ ਸੇਵਕ ਦੱਸਦਾ ਹੈ। ਸ਼ਰਧਾਲੂ ਉਸ ਨੂੰ ਭਗਵਾਨ ਦਾ ਅਵਤਾਰ ਮੰਨਦੇ ਹਨ। ਜਾਣੋ ਜਿਨ੍ਹਾਂ ਸੂਬਿਆਂ ‘ਚ ਬਾਬਾ ਦਾ ਪ੍ਰਭਾਵ

ਉੱਤਰ ਪ੍ਰਦੇਸ਼

ਦਲਿਤ ਆਬਾਦੀ 22%
ਜਾਟਵ ਵੋਟ 13%

ਰਾਖਵੀਆਂ ਸੀਟਾਂ

ਲੋਕ ਸਭਾ 17
ਅਸੈਂਬਲੀ 86

ਹਰਿਆਣਾ

ਦਲਿਤ 21%

ਰਾਖਵੀਆਂ ਸੀਟਾਂ

ਲੋਕ ਸਭਾ 2
ਅਸੈਂਬਲੀ 17

ਪੰਜਾਬ

ਦਲਿਤ 32%

ਰਾਖਵੀਆਂ ਸੀਟਾਂ

ਲੋਕ ਸਭਾ 4
ਅਸੈਂਬਲੀ 34

ਮੱਧ ਪ੍ਰਦੇਸ਼

ਦਲਿਤ 15%

ਰਾਖਵੀਆਂ ਸੀਟਾਂ

ਲੋਸ ਸਭਾ 10
ਅਸੈਂਬਲੀ 47

ਇਹ ਵੀ ਪੜ੍ਹੋ- ਕੌਣ ਹੈ ਏਪੀ ਸਿੰਘ? ਨਿਰਭਯਾ, ਸੀਮਾ ਹੈਦਰ ਤੋਂ ਬਾਅਦ ਹੁਣ ਬਾਬਾ ਸਾਕਾਰ ਹਰੀ ਦਾ ਲੜਣਗੇ ਕੇਸ

ਰਾਜਸਥਾਨ

ਦਲਿਤ 16%

ਰਾਖਵੀਆਂ ਸੀਟਾਂ

ਲੋਕ ਸਭਾ 7
ਅਸੈਂਬਲੀ 59

ਉਤਰਾਖੰਡ

ਦਲਿਤ 20%

ਰਾਖਵੀਆਂ ਸੀਟ

ਲੋਕ ਸਭਾ 1
ਅਸੈਂਬਲੀ 13

ਬਿਊਰੋ ਰਿਪੋਰਟ, TV9 Bharatvarsh

Exit mobile version