Haryana: ਕਾਂਗਰਸ ਨੇ ਬੀਤੀ ਅੱਧੀ ਰਾਤ ਨੂੰ ਜਾਰੀ ਕੀਤੀ ਤੀਜੀ ਸੂਚੀ, 4 ਨਾਵਾਂ ‘ਤੇ ਅਜੇ ਵੀ ਸਸਪੈਂਸ

Updated On: 

12 Sep 2024 07:12 AM

Haryana Congress List: ਕਾਂਗਰਸ ਨੇ ਹਰਿਆਣਾ ਲਈ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ ਪੰਜ ਉਮੀਦਵਾਰਾਂ ਦੇ ਨਾਂ ਹਨ। ਅੰਬਾਲਾ ਛਾਉਣੀ ਤੋਂ ਪਰਿਮਲ ਪਰੀ ਨੂੰ ਟਿਕਟ ਦਿੱਤੀ ਗਈ ਹੈ। ਇਸ ਤਰ੍ਹਾਂ ਕਾਂਗਰਸ ਨੇ ਹੁਣ ਤੱਕ 86 ਉਮੀਦਵਾਰਾਂ ਦਾ ਐਲਾਨ ਕੀਤਾ ਹੈ। 4 ਨਾਵਾਂ 'ਤੇ ਅਜੇ ਵੀ ਸਸਪੈਂਸ ਬਰਕਰਾਰ ਹੈ।

Haryana: ਕਾਂਗਰਸ ਨੇ ਬੀਤੀ ਅੱਧੀ ਰਾਤ ਨੂੰ ਜਾਰੀ ਕੀਤੀ ਤੀਜੀ ਸੂਚੀ, 4 ਨਾਵਾਂ ਤੇ ਅਜੇ ਵੀ ਸਸਪੈਂਸ

Haryana: ਕਾਂਗਰਸ ਨੇ ਬੀਤੀ ਅੱਧੀ ਰਾਤ ਨੂੰ ਜਾਰੀ ਕੀਤੀ ਤੀਜੀ ਸੂਚੀ, 4 ਨਾਵਾਂ 'ਤੇ ਅਜੇ ਵੀ ਸਸਪੈਂਸ

Follow Us On

Haryana Election: ਕਾਂਗਰਸ ਨੇ ਹਰਿਆਣਾ ਲਈ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ ਪੰਜ ਉਮੀਦਵਾਰਾਂ ਦੇ ਨਾਂ ਹਨ। ਅੰਬਾਲਾ ਛਾਉਣੀ ਤੋਂ ਪਰਿਮਲ ਪਰੀ ਨੂੰ ਟਿਕਟ ਦਿੱਤੀ ਗਈ ਹੈ। ਇਸ ਤਰ੍ਹਾਂ ਕਾਂਗਰਸ ਨੇ ਹੁਣ ਤੱਕ 86 ਉਮੀਦਵਾਰਾਂ ਦਾ ਐਲਾਨ ਕੀਤਾ ਹੈ। 4 ਨਾਵਾਂ ‘ਤੇ ਅਜੇ ਵੀ ਸਸਪੈਂਸ ਬਰਕਰਾਰ ਹੈ। ਸੂਤਰਾਂ ਦੀ ਮੰਨੀਏ ਤਾਂ ਇੰਡੀਆ ਗਠਜੋੜ ‘ਚ ਸਮਝੌਤੇ ਨੂੰ ਲੈ ਕੇ ਪਰਦੇ ਪਿੱਛੇ ਅੰਤਿਮ ਗੱਲਬਾਤ ਚੱਲ ਰਹੀ ਸੀ। ਇਸ ਤੋਂ ਪਹਿਲਾਂ ਖ਼ਬਰ ਸੀ ਕਿ ਕਾਂਗਰਸ 9 ਸੀਟਾਂ ਆਮ ਆਦਮੀ ਪਾਰਟੀ ਨੂੰ ਦੇਣਾ ਚਾਹੁੰਦੀ ਹੈ। ਪਰ ਹੁਣ ਕਾਂਗਰਸ ਦੀ ਚੌਥੀ ਸੂਚੀ ਜਾਰੀ ਹੋਣ ਤੋਂ ਬਾਅਦ ਇਹ ਲਗਭਗ ਤੈਅ ਹੋ ਗਿਆ ਹੈ ਕਿ ਕਾਂਗਰਸ ਹਰਿਆਣਾ ‘ਚ ਆਪਣੇ ਦਮ ‘ਤੇ ਚੋਣਾਂ ਲੜੇਗੀ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਵੀ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਪਣੇ 70 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ।

ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ 5 ਅਕਤੂਬਰ ਨੂੰ ਇੱਕ ਪੜਾਅ ਵਿੱਚ ਵੋਟਿੰਗ ਹੋਣੀ ਹੈ। ਇਸ ਦੇ ਲਈ ਕਾਂਗਰਸ ਨੇ 31 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ। ਇਸ ਤੋਂ ਬਾਅਦ ਕਾਂਗਰਸ ਨੇ ਦੂਜੀ ਸੂਚੀ ਵਿੱਚ 9 ਉਮੀਦਵਾਰਾਂ ਦੇ ਨਾਂ ਸ਼ਾਮਲ ਕੀਤੇ ਸਨ। ਹੁਣ ਕਾਂਗਰਸ ਨੇ ਤੀਸਰੀ ਸੂਚੀ ਜਾਰੀ ਕਰਕੇ ਹਰਿਆਣਾ ਦੀ ਲੜਾਈ ਵਿਚ ਲਗਭਗ ਆਪਣੇ ਪੱਤੇ ਖੋਲ੍ਹ ਲਏ ਹਨ। ਇਸ ਸੂਚੀ ਵਿੱਚ ਰਣਦੀਪ ਸੁਰਜੇਵਾਲਾ ਅਤੇ ਕੁਮਾਰੀ ਸ਼ੈਲਜਾ ਨੂੰ ਥਾਂ ਨਹੀਂ ਦਿੱਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਉਹ ਐਮ.ਪੀ. ਹਨ। ਹਾਲਾਂਕਿ ਕੈਥਲ ਤੋਂ ਸੁਰਜੇਵਾਲਾ ਦੇ ਬੇਟੇ ਆਦਿਤਿਆ ਨੂੰ ਮੌਕਾ ਦਿੱਤਾ ਗਿਆ ਹੈ।

ਕਾਂਗਰਸ ਦੀ ਸੂਚੀ ਵਿੱਚ ਪੰਚਕੂਲਾ ਤੋਂ ਚੰਦਰਮੋਹਨ, ਅੰਬਾਲਾ ਸ਼ਹਿਰ ਤੋਂ ਚੌਧਰੀ ਨਿਰਮਲ ਸਿੰਟੀ, ਮੁਲਾਲਾ ਤੋਂ ਪੂਜਾ ਚੌਧਰੀ, ਜਗਾਧਰੀ ਤੋਂ ਅਕਰਮ ਖਾਨ, ਯਮੁਨਾਨਗਰ ਤੋਂ ਰਮਨ ਤਿਆਗੀ, ਪਿਹੋਵਾ ਤੋਂ ਮਨਦੀਪ ਸਿੰਘ, ਕੈਥਲ ਤੋਂ ਅਦਿੱਤਿਆ ਸੁਰਜੇਵਾਲਾ, ਕਰਨਾਲ ਤੋਂ ਸੁਮਿਤਾ, ਪਾਣੀਪਤ ਤੋਂ ਵਰਿੰਦਰ ਕੁਮਾਰ ਸ਼ਾਹ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ। ਜੀਂਦ ਤੋਂ ਮਹਾਬੀਰ ਗੁਪਤਾ, ਫਤਿਹਾਬਾਦ ਤੋਂ ਬਲਵਾਨ ਸਿੰਘ ਸਿਰਸਾ ਅਤੇ ਗੋਕੁਲ ਸੇਤੀਆ ਦੇ ਨਾਂ ਐਲਾਨੇ ਗਏ ਹਨ।

ਜੰਮੂ-ਕਸ਼ਮੀਰ ਦੇ 5 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ

ਕਾਂਗਰਸ ਨੇ ਜੰਮੂ-ਕਸ਼ਮੀਰ ਚੋਣਾਂ ਲਈ ਉਮੀਦਵਾਰਾਂ ਦੀ ਚੌਥੀ ਸੂਚੀ ਵੀ ਜਾਰੀ ਕਰ ਦਿੱਤੀ ਹੈ। ਇਸ ਵਿੱਚ ਪੰਜ ਨਾਮ ਹਨ। ਇਨ੍ਹਾਂ ਵਿੱਚ ਬਾਰਾਮੂਲਾ ਤੋਂ ਮੀਰ ਇਕਬਾਲ, ਬਾਂਦੀਪੋਰਾ ਤੋਂ ਨਿਜ਼ਾਮੁਦੀਨ ਭੱਟ, ਸੁਚੇਤਗੜ੍ਹ ਤੋਂ ਭੂਸ਼ਨ ਡੋਗਰਾ, ਅਖਨੂਰ ਤੋਂ ਅਸ਼ੋਕ ਭਗਤ ਅਤੇ ਚੰਬ ਤੋਂ ਤਾਰਾ ਚੰਦ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਜੰਮੂ-ਕਸ਼ਮੀਰ ਵਿੱਚ ਤਿੰਨ ਪੜਾਵਾਂ ਵਿੱਚ ਚੋਣਾਂ ਹੋਣੀਆਂ ਹਨ। ਨਤੀਜਾ 8 ਅਕਤੂਬਰ ਨੂੰ ਆਵੇਗਾ।