ਏਕਨਾਥ ਸ਼ਿੰਦੇ ਦੀ ਤਬੀਅਤ ਵਿਗੜੀ, ਠਾਣੇ ਦੇ ਜੁਪਿਟਰ ਹਸਪਤਾਲ ਚ ਹੋਏ ਭਰਤੀ

Updated On: 

03 Dec 2024 13:59 PM

Eknath Shinde: ਮਹਾਰਾਸ਼ਟਰ ਦੇ ਕਾਰਜਵਾਹਕ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਠਾਣੇ 'ਤੇ ਜੁਪਿਟਰ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ ਕਿਉਂਕਿ ਉਨ੍ਹਾਂ ਦੀ ਸਿਹਤ ਵਿਚ ਕੋਈ ਸੁਧਾਰ ਨਹੀਂ ਦਿਖਾਈ ਦੇ ਰਿਹਾ ਹੈ। ਡਾਕਟਰਾਂ ਨੇ ਉਨ੍ਹਾਂ ਦੀ ਸਿਹਤ ਦੀ ਪੂਰੀ ਜਾਂਚ ਕਰਨ ਦੀ ਸਲਾਹ ਦਿੱਤੀ ਹੈ। ਇਹ ਜਾਣਕਾਰੀ ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਈ ਹੈ।

ਏਕਨਾਥ ਸ਼ਿੰਦੇ ਦੀ ਤਬੀਅਤ ਵਿਗੜੀ, ਠਾਣੇ ਦੇ ਜੁਪਿਟਰ ਹਸਪਤਾਲ ਚ ਹੋਏ ਭਰਤੀ

ਏਕਨਾਥ ਸ਼ਿੰਦੇ ਹਸਪਤਾਲ ਚ ਭਰਤੀ

Follow Us On

ਮਹਾਰਾਸ਼ਟਰ ਵਿੱਚ ਨਵੀਂ ਸਰਕਾਰ ਨੂੰ ਲੈ ਕੇ ਹਲਚਲ ਤੇਜ਼ ਹੋ ਗਈ ਹੈ, ਪਰ ਮਹਾਯੁਤੀ ਨੇਤਾ ਅਤੇ ਕਾਰਜਵਾਹਕ ਸੀਐਮ ਏਕਨਾਥ ਸ਼ਿੰਦੇ ਬੀਮਾਰ ਹਨ। ਉਨ੍ਹਾਂ ਦੀ ਹਾਲਤ ਅਜੇ ਵੀ ਠੀਕ ਨਹੀਂ ਹੈ। ਇਸ ਲਈ ਡੇਂਗੂ ਅਤੇ ਮਲੇਰੀਆ ਦਾ ਟੈਸਟ ਕੀਤਾ ਗਿਆ। ਇਸ ਟੈਸਟ ਦੀ ਰਿਪੋਰਟ ਨੇਗੇਟਿਵ ਆਈ ਹੈ। ਲਗਾਤਾਰ ਬੁਖਾਰ ਰਹਿਣ ‘ਤੇ ਐਂਟੀਬਾਯੋਟਿਕ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਡਾਕਟਰ ਨੇ ਕਿਹਾ ਕਿ ਉਹ ਬਹੁਤ ਕਮਜ਼ੋਰ ਹੋ ਗਏ ਹਨ। ਹੁਣ ਉਹਨਾਂ ਜੁਪਿਟਰ ਹਸਪਤਾਲ ਵਿੱਚ ਭਰਤੀ ਕੀਤਾ ਜਾ ਰਿਹਾ ਹੈ, ਜਿੱਥੇ ਡਾਕਟਰਾਂ ਦੀ ਇੱਕ ਟੀਮ ਉਨ੍ਹਾਂ ਦੀ ਜਾਂਚ ਕਰੇਗੀ।

ਮੁੱਖ ਮੰਤਰੀ ਏਕਨਾਥ ਸ਼ਿੰਦੇ ਮਹਾਗਠਜੋੜ ਦੀ ਬੈਠਕ ਲਈ ਦਿੱਲੀ ਗਏ ਸਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਇਸ ਮੀਟਿੰਗ ਵਿੱਚ ਏਕਨਾਥ ਸ਼ਿੰਦੇ, ਦੇਵੇਂਦਰ ਫੜਨਵੀਸ ਅਤੇ ਅਜੀਤ ਪਵਾਰ ਮੌਜੂਦ ਸਨ। ਇਸ ਬੈਠਕ ‘ਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਵੀ ਮੌਜੂਦ ਸਨ। ਇਸ ਮੁਲਾਕਾਤ ਤੋਂ ਬਾਅਦ ਏਕਨਾਥ ਸ਼ਿੰਦੇ ਮੁੰਬਈ ਵਾਪਸ ਨਹੀਂ ਪਰਤੇ ਅਤੇ ਸਿੱਧੇ ਆਪਣੇ ਪਿੰਡ ਸਤਾਰਾ ਚਲੇ ਗਏ। ਇਸ ਕਾਰਨ ਚਰਚਾ ਸ਼ੁਰੂ ਹੋ ਗਈ ਕਿ ਏਕਨਾਥ ਸ਼ਿੰਦੇ ਨਾਰਾਜ਼ ਹਨ।

ਦਰੇਗਾਂਵ ‘ਚ ਉਨ੍ਹਾਂ ਦੀ ਬੀਮਾਰੀ ਦੀ ਜਾਣਕਾਰੀ ਸ਼ਿਵ ਸੈਨਾ ਦੇ ਨੇਤਾਵਾਂ ਨੇ ਦਿੱਤੀ। ਇਸ ਤੋਂ ਬਾਅਦ ਏਕਨਾਥ ਸ਼ਿੰਦੇ ਨੇ ਮੀਡੀਆ ਨਾਲ ਗੱਲਬਾਤ ਕੀਤੀ। ਨਾਲ ਹੀ ਏਕਨਾਥ ਸ਼ਿੰਦੇ ਦਾ ਇਲਾਜ ਕਰ ਰਹੇ ਡਾਕਟਰ ਨੇ ਉਨ੍ਹਾਂ ਦੀ ਹਾਲਤ ਬਾਰੇ ਜਾਣਕਾਰੀ ਦਿੱਤੀ ਸੀ।

ਸ਼ਿੰਦੇ ਦੀ ਡੇਂਗੂ ਦੀ ਰਿਪੋਰਟ ਆਈ ਨੈਗੇਟਿਵ

ਏਕਨਾਥ ਸ਼ਿੰਦੇ ਦੋ ਦਿਨਾਂ ਵਿੱਚ ਦeਰੇਗਾਓਂ ਤੋਂ ਠਾਣੇ ਸਥਿਤ ਆਪਣੇ ਘਰ ਪਰਤ ਗਏ ਸਨ। ਇਸ ਤੋਂ ਬਾਅਦ ਵੀ ਉਨ੍ਹਾਂ ਦੀ ਹਾਲਤ ਵਿਚ ਪੂਰੀ ਤਰ੍ਹਾਂ ਸੁਧਾਰ ਨਹੀਂ ਹੋਇਆ। ਹੁਣ ਵਿਸ਼ੇਸ਼ ਡਾਕਟਰਾਂ ਦੀ ਟੀਮ ਜੁਪੀਟਰ ਹਸਪਤਾਲ ਵਿੱਚ ਉਨ੍ਹਾਂਦਾ ਇਲਾਜ ਕਰ ਰਹੀ ਹੈ। ਉਨ੍ਹਾਂਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਡੇਂਗੂ ਦਾ ਟੈਸਟ ਹੋਇਆ ਸੀ। ਰਿਪੋਰਟ ਨੈਗੇਟਿਵ ਆਈ, ਪਰ ਡਾਕਟਰ ਨੇ ਕਿਹਾ ਕਿ ਉਹ ਕਮਜ਼ੋਰ ਹੋ ਗਏ ਹਨ। ਇਸ ਕਾਰਨ ਉਨ੍ਹਾਂ ਨੂੰ ਦੁਬਾਰਾ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਖ਼ਰਾਬ ਸਿਹਤ ਕਾਰਨ ਏਕਨਾਥ ਸ਼ਿੰਦੇ ਅੱਜ ਕਿਸੇ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ। ਅੱਜ ਮਹਾਯੁਤੀ ਦੇ ਆਗੂਆਂ ਦੀ ਮੀਟਿੰਗ ਹੋਣੀ ਹੈ। ਇਸ ਤੋਂ ਪਹਿਲਾਂ ਹੀ ਏਕਨਾਥ ਸ਼ਿੰਦੇ ਦੀ ਸਿਹਤ ਵਿਗੜ ਗਈ ।

ਸ਼ਿੰਦੇ ਨੂੰ ਦੇਖਣ ਪਹੁੰਚੇ ਕਈ ਵਿਧਾਇਕ

ਸ਼ਿੰਦੇ ਗਰੁੱਪ ਦੇ ਕਈ ਵਿਧਾਇਕ ਆਪਣੇ ਨੇਤਾ ਨੂੰ ਦੇਖਣ ਲਈ ਠਾਣੇ ਆ ਰਹੇ ਹਨ। ਕਰਜਤ ਦੇ ਵਿਧਾਇਕ ਮਹਿੰਦਰ ਥੋਰਵੇ ਠਾਣੇ ਸਥਿਤ ਏਕਨਾਥ ਸ਼ਿੰਦੇ ਦੇ ਘਰ ਪਹੁੰਚੇ ਸਨ। ਸ਼ਿਵ ਸੈਨਾ ਨੇਤਾ ਭਰਤ ਗੋਗਵਾਲੇ ਵੀ ਏਕਨਾਥ ਸ਼ਿੰਦੇ ਨੂੰ ਮਿਲਣ ਪਹੁੰਚੇ ਸਨ। ਇਸ ਮੌਕੇ ਭਰਤ ਗੋਗਵਲੇ ਨੇ ਸੰਸਦ ਮੈਂਬਰ ਸ਼੍ਰੀਕਾਂਤ ਸ਼ਿੰਦੇ ਨਾਲ ਮੁਲਾਕਾਤ ਕੀਤੀ ਸੀ। ਦੂਜੇ ਪਾਸੇ ਗੁਲਾਬਰਾਓ ਪਾਟਿਲ ਅਤੇ ਸੰਜੇ ਸ਼ਿਰਸਾਟ ਨੇ ਭਾਜਪਾ ਦੇ ਸੂਬਾ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ ਨਾਲ ਮੁਲਾਕਾਤ ਕੀਤੀ ਹੈ।

Exit mobile version