ਮਾਲਦੀਵ ਨੂੰ ਭਾਰਤ ਨਾਲ ਪੰਗਾ ਪਿਆ ਮਹਿੰਗਾ, EaseMyTrip ਨੇ ਰੱਦ ਕੀਤੀਆਂ ਉਡਾਣਾਂ ਦੀ ਬੁਕਿੰਗਾਂ
EaseMyTrip ਨੇ ਮਾਲਦੀਵ ਦੇ ਬਾਈਕਾਟ ਮੁਹਿੰਮ ਦੇ ਵਿਚਕਾਰ ਇੱਕ ਵੱਡਾ ਕਦਮ ਚੁੱਕਿਆ ਹੈ। ਇਸ ਨੇ ਮਾਲਦੀਵ ਦੀਆਂ ਸਾਰੀਆਂ ਉਡਾਣਾਂ ਦੀ ਬੁਕਿੰਗ ਮੁਅੱਤਲ ਕਰ ਦਿੱਤੀਆਂ ਹਨ। EaseMyTrip ਇੱਕ ਭਾਰਤੀ ਔਨਲਾਈਨ ਯਾਤਰਾ ਕੰਪਨੀ ਹੈ। ਪ੍ਰਧਾਨ ਮੰਤਰੀ ਮੋਦੀ ਦੇ ਲਕਸ਼ਦੀਪ ਦੌਰੇ ਨੂੰ ਲੈ ਕੇ ਮਾਲਦੀਵ ਦੇ ਕੁਝ ਮੰਤਰੀਆਂ ਵੱਲੋਂ ਕੀਤੀਆਂ ਗਈਆਂ ਅਪਮਾਨਜਨਕ ਟਿੱਪਣੀਆਂ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।

ਭਾਰਤ ਦੇ ਸਮਰਥਨ ਵਿੱਚ ਖੜ੍ਹੇ ਹੋਏ, ਭਾਰਤੀ ਔਨਲਾਈਨ ਟਰੈਵਲ ਕੰਪਨੀ ਦੇ ਸਹਿ-ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਨਿਸ਼ਾਂਤ ਪਿੱਟੀ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਕਿਹਾ ਕਿ ਸਾਡੇ ਦੇਸ਼ ਦੇ ਨਾਲ ਇੱਕਮੁੱਠਤਾ ਵਿੱਚ, EaseMyTrip ਨੇ ਮਾਲਦੀਵ ਲਈ ਸਾਰੀਆਂ ਉਡਾਣਾਂ ਦੀ ਬੁਕਿੰਗ ਨੂੰ ਮੁਅੱਤਲ ਕਰ ਦਿੱਤੀਆਂ ਹਨ।
ਚਲੋ ਲਕਸ਼ਦੀਪ ਮੁਹਿੰਮ
ਔਨਲਾਈਨ ਯਾਤਰਾ ਹੱਲ ਪ੍ਰਦਾਤਾ EaseMyTrip ਨੇ ਚਲੋ ਲਕਸ਼ਦੀਪ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। EaseMyTrip ਦਾ ਮੁੱਖ ਦਫਤਰ ਦਿੱਲੀ ਵਿੱਚ ਹੈ ਅਤੇ ਇਸਦੀ ਸਥਾਪਨਾ 2008 ਵਿੱਚ ਨਿਸ਼ਾਂਤ ਪਿੱਟੀ, ਰਿਕਾਂਤ ਪਿੱਟੀ ਅਤੇ ਪ੍ਰਸ਼ਾਂਤ ਪਿੱਟੀ ਦੁਆਰਾ ਕੀਤੀ ਗਈ ਸੀ। 4 ਜਨਵਰੀ ਨੂੰ ਆਪਣੀ ਪੋਸਟ ਵਿੱਚ ਪ੍ਰਸ਼ਾਂਤ ਪਿੱਟੀ ਨੇ ਲਿਖਿਆ ਸੀ ਕਿ ਲਕਸ਼ਦੀਪ ਦਾ ਪਾਣੀ ਅਤੇ ਬੀਚ ਮਾਲਦੀਵ ਜਿੰਨਾ ਹੀ ਵਧੀਆ ਹੈ। EaseMyTrip ‘ਤੇ ਅਸੀਂ ਇਸ ਪ੍ਰਾਚੀਨ ਟਿਕਾਣੇ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਪੇਸ਼ਕਸ਼ਾਂ ਲੈ ਕੇ ਆਵਾਂਗੇ, ਜਿੱਥੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਦੌਰਾ ਕੀਤਾ ਹੈ।
ਭਾਰਤ ਅਤੇ ਮਾਲਦੀਵ ਵਿਚਾਲੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਹੈਸ਼ਟੈਗ ਬਾਈਕਾਟ ਮਾਲਦੀਵ ਟ੍ਰੈਂਡ ਕਰ ਰਿਹਾ ਹੈ। ਭਾਰਤੀ ਸੈਲਾਨੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਈ ਭਾਰਤੀ ਸੈਲਾਨੀਆਂ ਨੇ ਕਥਿਤ ਤੌਰ ‘ਤੇ ਮਾਲਦੀਵ ਦੀਆਂ ਆਪਣੀਆਂ ਯਾਤਰਾਵਾਂ ਰੱਦ ਕਰ ਦਿੱਤੀਆਂ ਹਨ।
ਇਸ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਾਈਕਾਟ ਮਾਲਦੀਵ ਟ੍ਰੈਂਡ ਹੋਣ ਤੋਂ ਬਾਅਦ ਲੋਕਾਂ ਚ ਭਾਰੀ ਗੁੱਸਾ ਹੈ। ਭਾਰਤੀਆਂ ਨੇ 10 ਹਜਾਰ ਹੋਟਲ ਬੁਕਿੰਗ ਨੂੰ ਰੱਦਾ ਕੀਤਾ ਹੈ। ਹੁਣ ਇਸ ਦਾਅਵੇੇ ਚ ਕਿੰਨੀ ਸੱਚਾਈ ਹੈ ਇਹ ਦੇਖਣਾ ਬਾਕੀ ਹੈ। ਪਰ ਇਸ ਮਾਮਲੇ ਤੋਂ ਬਾਅਦ ਭਾਰਤੀਆਂ ਨੇ ਮਾਲਦੀਵ ਨੂੰ ਸਬਕ ਸਿਖਾਉਣ ਲਈ ਜਰੂਰ ਪ੍ਰਬੰਧ ਕਰ ਲਿਆ ਹੈ।